Coronavirus ਦੇ ਭਾਰਤ ਵਿੱਚ ਮਿਲੇ 11 ਸ਼ੱਕੀ, ਰੱਖੀ ਜਾ ਰਹੀ ਨਿਗਰਾਨੀ - 5 ਅਹਿਮ ਖ਼ਬਰਾਂ
Saturday, Jan 25, 2020 - 07:55 AM (IST)


ਭਾਰਤ ਦੇ ਪੰਜ ਸੂਬਿਆਂ ਵਿੱਚ ਕੋਰੋਨਾਵਾਇਰਸ ਖ਼ਿਲਾਫ ਭਾਰਤੀ ਬੰਦੋਬਸਤਾਂ ਦੇ ਤਹਿਤ ਗਿਆਰਾਂ ਜਣਿਆਂ ਨੂੰ ਵੱਖਰਿਆਂ ਕੀਤਾ ਗਿਆ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੀਨ ਤੋਂ ਭਾਰਤ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਵਿੱਚੋਂ ਕੋਈ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਪਾਇਆ ਗਿਆ।
ਹਾਲਾਂਕਿ ਸ਼ੁਕਰਵਾਰ ਤੱਕ ਗਿਆਰਾਂ ਜਣਿਆਂ ਨੂੰ ਫਲੂ ਦੇ ਲੱਛਣਾਂ ਕਾਰਨ ਬਾਕੀਆਂ ਤੋਂ ਵੱਖਰੇ ਕੀਤਾ ਗਿਆ।
ਉਨ੍ਹਾਂ ਵਿੱਚੋਂ ਚਾਰ ਦੇ ਉਸੇ ਦਿਨ ਵਾਇਰਸ ਮੁਕਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ।
ਭਾਰਤ ਵੱਲੋਂ ਵਿਦਿਆਰਥੀਆਂ ਸਣੇ ਉਨ੍ਹਾਂ ਦਰਜਨਾਂ ਬੰਦਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਵਾਇਰਸ ਫੈਲਣ ਦੌਰਾਨ ਚੀਨ ਦੇ ਵੁਹਾਨ ਸ਼ਹਿਰ ਵਿੱਚ ਸਨ। ਵਾਇਰਸ ਚੀਨ ਦੇ ਵੁਹਾਨ ਦੀ ਮੱਛੀ ਮੰਡੀ ਵਿੱਚੋਂ ਹੀ ਫੈਲਿਆ ਸੀ।
ਇਹ ਵੀ ਪੜ੍ਹੋ:
- ਸਿਲਾਈ ਮਸ਼ੀਨ ਬਣਨ ਦੀ ਦਿਲਚਸਪ ਕਹਾਣੀ ਜਿਸ ਨੇ ਔਰਤਾਂ ਨੂੰ ਆਪਣੇ ਪੈਰਾਂ ''ਤੇ ਖੜ੍ਹੇ ਕਰ ਦਿੱਤਾ
- ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਨੇ ਰੱਜ ਕੇ ਕੀਤੀ
- ਹੈਰੀ ਤੇ ਮੇਘਨ ਨੇ ਤਿਆਗੇ ਸ਼ਾਹੀ ਖ਼ਿਤਾਬ, ਆਮ ਲੋਕਾਂ ਵਾਂਗ ਜਿਊਣਗੇ ਜ਼ਿੰਦਗੀ
ਗਿਆਰਾਂ ਸ਼ੱਕੀਆਂ ਵਿੱਚ 7 ਜਣੇ ਕੇਰਲਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਿਗਰਾਨੀ ਹੇਠ ਹਨ।
ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਪਾਰੇ ਪੜ੍ਹੋ ਇਹ ਰਿਪੋਰਟ ਤੇ ਦੇਖੋ ਇਹ ਵੀਡੀਓ।
ਇਸ ਤੋਂ ਇਲਾਵਾ ਮੁੰਬਈ ਵਿੱਚ ਵੀ ਕੁਝ ਲੋਕਾਂ ਨੇ ਜ਼ੁਕਾਮ ਤੇ ਥਕਾਨ ਵਰਗੀਆਂ ਸ਼ਿਕਾਇਤਾਂ ਕੀਤੀਆਂ। ਹਾਲਾਂਕਿ ਇਨ੍ਹਾਂ ਨੂੰ ਵਾਇਰਸ ਪ੍ਰਭਾਵਿਤ ਨਹੀਂ ਦੱਸਿਆ ਜਾ ਰਿਹਾ ਪਰ ਅਹਿਤਿਆਤ ਵਜੋਂ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਫ਼ਿਲਮ ''1917'' ਬ੍ਰਿਟਿਸ਼ ਅਦਾਕਾਰ ਦੀ ਟਿੱਪਣੀ ਤੇ ਕੈਪਟਨ ਦੀ ਪ੍ਰਤੀਕਿਰਿਆ
ਪਹਿਲੇ ਵਿਸ਼ਵ ਯੁੱਧ ਬਾਰੇ ਬਣੀ ਹਾਲੀਵੁੱਡ ਫਿਲਮ "1917" ਬਾਰੇ ਬ੍ਰਿਟੇਨ ਦੇ ਅਦਾਕਾਰ ਲੌਰੈਂਸ ਫੌਕਸ ਦਾ ਇੱਕ ਬਿਆਨ ਚਰਚਾ ਵਿੱਚ ਹੈ।
ਲੌਰੈਂਸ ਦੇ ਬਿਆਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੇ ਫੌਜੀ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਵਿੱਚ ਵੀ ਇਸ ਦੀ ਚਰਚਾ ਛੇੜ ਦਿੱਤੀ ਹੈ।
ਆਸਕਰ ਲਈ ਨਾਮਜ਼ਦ ਇਸ ਫ਼ਿਲਮ ਬਾਰੇ ਅਦਾਕਾਰ ਨੇ ਟਿੱਪਣੀ ਕੀਤੀ ਸੀ ਕਿ ਫ਼ਿਲਮ ਵਿੱਚ ਸਿੱਖਾਂ ਨੂੰ ਦਿਖਾਇਆ ਜਾਣਾ ਥੋਪੀ ਹੋਈ ਵਿਭਿੰਨਤਾ ਹੈ ਅਤੇ ਫਿਲਮ "ਸੰਸਥਾਗਤ ਤੌਰ ''ਤੇ ਨਸਲਵਾਦੀ" ਹੈ।
ਪੜ੍ਹੋ ਕੀ ਹੈ ਪੂਰਾ ਮਾਮਲਾ ਤੇ ਫਿਲਮ ਵਿੱਚ ਦਿਖਾਏ ਮੋਰਚਿਆਂ ''ਤੇ ਸਿੱਖ ਫ਼ੌਜੀਆਂ ਦੀ ਭੂਮਿਕਾ।

''ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਮੈਂ ਉਹ ਸਭ ਝੱਲਦੀ ਹਾਂ''
ਬਲਾਤਕਾਰ ਦੀਆਂ ਧਮਕੀਆਂ, ਗਾਲਾਂ, ਮਹਿਲਾ ਵਿਰੋਧੀ ਕਮੈਂਟ ਅਤੇ ਮਾੜੀਆਂ ਗੱਲਾਂ, ਭਾਰਤ ਦੀਆਂ ਔਰਤਾਂ ਇਹ ਸਭ ਝਲਦੀਆਂ ਹਨ।
ਐਮਨੈਸਟੀ ਇੰਟਰਨੈਸ਼ਨਲ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤੀ ਔਰਤਾਂ ਨੂੰ ਲਗਾਤਾਰ ਟਵਿੱਟਰ ''ਤੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 95 ਮਹਿਲਾ ਆਗੂਆਂ ਨੂੰ ਕੀਤੇ ਗਏ 13.8 ਫੀਸਦ ਟਵੀਟਸ ਜਾਂ ਤਾਂ ਇਤਰਾਜ਼ਯੋਗ ਸਨ ਜਾਂ ਫਿਰ ਅਪਮਾਨਿਤ ਕਰਨ ਵਾਲੇ ਸਨ।
ਅਧਿਐਨ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁਸਲਮਾਨ ਔਰਤਾਂ ਨੂੰ ਬਾਕੀ ਧਰਮਾਂ ਦੀਆਂ ਔਰਤਾਂ ਦੇ ਮੁਕਾਬਲੇ 91.4% ਵੱਧ ਇਤਰਾਜ਼ਯੋਗ ਟਵੀਟ ਕੀਤੇ ਗਏ ਹਨ। ਪੜ੍ਹੋ ਪੂਰੀ ਖ਼ਬਰ ਤੇ ਅਧਿਐਨ ਦੇ ਮੁੱਖ ਨਤੀਜੇ।
ਪਾਕ ਫ਼ਿਲਮ ''ਜ਼ਿੰਦਗੀ ਤਮਾਸ਼ਾ'': ਮੁਹੰਮਦ ਹਨੀਫ਼ ਦੀ ਟਿੱਪਣੀ
ਪਾਕਿਸਤਾਨ ''ਚ ਇੱਕ ਫ਼ਿਲਮ ਬਣੀ ਹੈ-''ਜ਼ਿੰਦਗੀ ਤਮਾਸ਼ਾ'' ਜਿਸ ''ਤੇ ਇਸ ਵੇਲੇ ਵਿਵਾਦ ਖੜ੍ਹਾ ਹੋ ਗਿਆ ਹੈ।
"ਅੰਦਰੂਨੀ ਲਾਹੌਰ ''ਚ ਈਦ ਮਿਲਾਦੁੱਨਬੀ ਦੀਆਂ ਰੌਣਕਾਂ ''ਤੇ ਨਵੇਂ ਮੁੰਡਿਆਂ ਨੇ ਪੁਰਾਣੀ ਸੋਹਣੀ ਨਾਰ ਗਾਈ- ਅੱਜ ਸਿਕ ਮਿੱਤਰਾਂ ਦੀ ਵਧੇਰੀ ਹੈ ਕਿਉਂ ਦਿੱਲੜੀਨ ਉਦਾਸ ਹਨੇਰੀ ਹੈ।
ਮੈਂ ਸਮਝਿਆ ਕਿ ਇਹ ਫ਼ਿਲਮ ਇੰਸ਼ਾ ਅੱਲਾਹ ਸਾਡੇ ਮੁਸਲਮਾਨਾਂ ਦਾ ਇਮਾਨ ਤਾਜ਼ਾ ਕਰੇਗੀ। ਮੈਂ ਤਾਂ ਡਾਇਰੈਕਟਰ ਸਾਬ੍ਹ ਨੂੰ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਹਿਲੇ ਡਾਇਰੈਕਟਰ ਹੋ ਜਿੰਨਾ ਨੇ ਫ਼ਿਲਮ ਬਣਾ ਕੇ ਸਬਾਬ ਕਮਾ ਲਿਆ ਹੈ।"
ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੀ ਫ਼ਿਲਮ ਜ਼ਿੰਦਗੀ ਤਮਾਸ਼ਾ ਬਾਰੇ ਹੈ ਉਨ੍ਹਾਂ ਦੀ ਪੂਰੀ ਟਿੱਪਣੀ।
ਮਲੇਸ਼ੀਆ ਰਹਿੰਦੀ ਬਰਨਾਲੇ ਦੀ ਕੁੜੀ ਵੱਲੋਂ ''ਮੁਲਜ਼ਮਾਂ ਨੂੰ ਵੀਡੀਓ ਕਾਲ ਕਰਕੇ ਖੁਦਕੁਸ਼ੀ''
ਬਰਨਾਲਾ ਪੁਲਿਸ ਨੇ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਵੱਲੋਂ ਮਲੇਸ਼ੀਆ ਵਿੱਚ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਇਲਜ਼ਾਮ ਹੈ ਕਿ ਮੁਲਜ਼ਮ ਕੁੜੀ ਨੂੰ ਵਿਆਹ ਕਰਾਉਣ ਦਾ ਦਬਾਅ ਪਾਉਂਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਇਨ੍ਹਾਂ ਧਮਕੀਆਂ ਤੋਂ ਤੰਗ ਆਕੇ ਕੁੜੀ ਨੇ ਇਹ ਕਦਮ ਚੁੱਕ ਲਿਆ।
ਪੁਲਿਸ ਮੁਤਾਬਕ ਖ਼ੁਦਕੁਸ਼ੀ ਤੋਂ ਪਹਿਲਾਂ ਲੜਕੀ ਨੇ ਦੋਹਾਂ ਨਾਮਜ਼ਦ ਮੁਲਜ਼ਮਾਂ ਨੂੰ ਵੀਡੀਓ ਕਾਲ ਕੀਤੀ ਅਤੇ ਵੀਡੀਓ ਕਾਲ ਦੌਰਾਨ ਹੀ ਫਾਹਾ ਲੈ ਲਿਆ। ਪੜ੍ਹੋ ਮਾਪਿਆਂ ਤੇ ਪੁਲਿਸ ਦਾ ਕੁੜੀ ਦੀ ਮੌਤ ਬਾਰੀ ਕੀ ਕਹਿਣਾ ਹੈ।
ਇਹ ਵੀ ਪੜ੍ਹੋ:
- ਕੀ ਮਾਸਕ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ
- ''ਜਦੋਂ ਮੈਂ ਤਨਖ਼ਾਹ ਮੰਗਦੀ ਸੀ, ਮੈਨੂੰ ਲੋਹੇ ਦੀਆਂ ਛੜਾਂ ਨਾਲ ਕੁੱਟਿਆਂ ਜਾਂਦਾ ਸੀ''
- ਕੀ ਮੋਦੀ ਦੀ ਪਤਨੀ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਵਿੱਚ ਪਹੁੰਚੀ-ਫੈਕਟ ਚੈਕ
ਵੀਡੀਓ: ਕੀ ਹੈ ਪੰਜਾਬ ਵਿੱਚ ਭਾਜਪਾ ਦਾ ਸੁਪਨਾ
https://www.youtube.com/watch?v=SOLuaoCl0Bs
ਵੀਡੀਓ: ਬਿੱਗ ਬਾਸ ਵਰਗੇ ਟੀਵੀ ਪ੍ਰੋਗਰਾਮਾਂ ਦਾ ਬੱਚਿਆਂ ''ਤੇ ਕੀ ਅਸਰ
https://www.youtube.com/watch?v=w3-8rLfAamg
ਵੀਡੀਓ: ਇਮਰਾਨ ਖ਼ਾਨ ਨੇ ਮੋਦੀ ਨੂੰ ਹਿਟਲਰ ਕਿਉਂ ਕਿਹਾ
https://www.youtube.com/watch?v=9QecxEL_P3c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)