ਕੀ ਦਿੱਲੀ ਵਿੱਚ ਇਸ ਵਾਰੀ ਕੇਜਰੀਵਾਲ ਦਾ ਮੁਕਾਬਲਾ ਕੇਜਰੀਵਾਲ ਨਾਲ ਹੈ

Saturday, Jan 25, 2020 - 07:40 AM (IST)

ਕੀ ਦਿੱਲੀ ਵਿੱਚ ਇਸ ਵਾਰੀ ਕੇਜਰੀਵਾਲ ਦਾ ਮੁਕਾਬਲਾ ਕੇਜਰੀਵਾਲ ਨਾਲ ਹੈ
ਅਰਵਿੰਦਰ ਕੇਜਰੀਵਾਲ
EPA

ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਕੌਣ ਹੈ?

ਆਮ ਆਦਮੀ ਪਾਰਟੀ ਵੀ ਭਾਜਪਾ ਨੂੰ ਇਹੀ ਸਵਾਲ ਪੁੱਛ ਰਹੀ ਹੈ ਕਿ ਦਿੱਲੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਕੌਣ ਹੈ?

ਪਰ ਭਾਜਪਾ ਨੇ ਇਸ ''ਤੇ ਕੁਝ ਨਹੀਂ ਕਿਹਾ ਹੈ।

ਚਾਰ ਦਹਾਕਿਆਂ ਤੋਂ ਦਿੱਲੀ ਦੀ ਸਿਆਸਤ ''ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਅਤੇ ਆਲੋਚਕ ਪੰਕਜ ਵੋਹਰਾ ਦਾ ਕਹਿਣਾ ਹੈ, "ਭਾਜਪਾ ਇਸ ਚੋਣ ਨੂੰ ਮੋਦੀ ਬਨਾਮ ਕੇਜਰੀਵਾਲ ਬਣਾਉਣਾ ਚਾਹੇਗੀ ਪਰ ਹਰ ਕੋਈ ਜਾਣਦਾ ਹੈ ਕਿ ਮੋਦੀ ਜਾਂ ਅਮਿਤ ਸ਼ਾਹ ਦਿੱਲੀ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ।"

"ਜਦੋਂ ਤੱਕ ਭਾਜਪਾ ਕੇਜਰੀਵਾਲ ਖ਼ਿਲਾਫ਼ ਕਿਸੇ ਨੂੰ ਖੜ੍ਹਾ ਨਹੀਂ ਕਰਦੀ ਕੇਜਰੀਵਾਲ ਬਨਾਮ ਕੌਣ ਦਾ ਸਵਾਲ ਬਣਿਆ ਰਹੇਗਾ।"

ਸੰਜੀਵ ਕਹਿੰਦੇ ਹਨ, "ਇਹ ਚੋਣ 2015 ਦੇ ਕੇਜਰੀਵਾਲ ਬਨਾਮ 2020 ਵਿਚਾਲੇ ਹੈ ਕਿਉਂਕਿ 2015 ਦਾ ਕੇਜਰੀਵਾਲ ਇੱਕ ਬਾਗੀ ਸੀ, ਵਿਦਰੋਹੀ ਸੀ, ਸੜਕ ''ਤੇ ਬੈਠਣ ਵਾਲਾ ਅੰਦੋਲਨਕਾਰੀ ਸੀ। ਅੱਜ ਦਾ ਕੇਜਰੀਵਾਲ ਆਪਣੇ ਕੰਮ ਦੇ ਅਧਾਰ ''ਤੇ ਚੋਣਾਂ ਲੜ ਰਿਹਾ ਹੈ। ਅੱਜ ਦਾ ਕੇਜਰੀਵਾਲ ਸਮਝਦਾਰ ਹੈ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਦੀਆਂ ਚੋਣਾਂ ਵਿੱਚ ਦਿੱਲੀ ਵਿੱਚ ਕਈ ਚੋਣ ਰੈਲੀਆਂ ਕੀਤੀਆਂ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਨੂੰ 70 ਵਿੱਚੋਂ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ ਸਨ।

ਇਸ ਵਾਰੀ ਉਨ੍ਹਾਂ ਨੇ ਹੁਣ ਤੱਕ ਇੱਕ ਵੱਡੀ ਰੈਲੀ ਕੀਤੀ ਹੈ ਅਤੇ ਬਹੁਤ ਸਾਰੀਆਂ ਰੈਲੀਆਂ ਕਰਨ ਵਾਲੇ ਹਨ।

ਇਹ ਵੀ ਪੜ੍ਹੋ:

ਕੀ ਇਸ ਨਾਲ ਵੋਟਰਾਂ ਵਿੱਚ ਕੇਜਰੀਵਾਲ ਬਨਾਮ ਮੋਦੀ ਦਾ ਸੁਨੇਹਾ ਜਾਵੇਗਾ?

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਆਸ਼ੂਤੋਸ਼ ਕਹਿੰਦੇ ਹਨ, "ਬਿਲਕੁਲ ਨਹੀਂ। ਦਿੱਲੀ ਦੇ ਵੋਟਰ ਜਾਣਦੇ ਹਨ ਕਿ ਉਹ (ਮੋਦੀ) ਦਿੱਲੀ ਦੇ ਮੁੱਖ ਮੰਤਰੀ ਨਹੀਂ ਹੋ ਸਕਦੇ। 2014 ਦੀਆਂ ਆਮ ਚੋਣਾਂ ਵਿੱਚ ਅਸੀਂ ਕਹਿੰਦੇ ਸੀ ਕਿ ਅਸੀਂ ਸੰਸਦ ਦੀਆਂ ਚੋਣਾਂ ਵਿੱਚ ਮੋਦੀ ਨੂੰ ਵੋਟ ਦਿਆਂਗੇ ਅਤੇ ਕੇਜਰੀਵਾਲ ਨੂੰ ਦਿੱਲੀ ਚੋਣਾਂ ਵਿੱਚ।"

ਭਾਜਪਾ ਦੀ ਰਣਨੀਤੀ

ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਭਾਜਪਾ ਨੂੰ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 32 ਫ਼ੀਸਦ ਵੋਟਾਂ ਪਈਆਂ ਸਨ ਜੋ ਕਿ 2013 ਦੀਆਂ ਵਿਧਾਨ ਸਭਾ ਚੋਣਾਂ ਤੋਂ ਇੱਕ ਫ਼ੀਸਦ ਹੀ ਘੱਟ ਸਨ।

ਪਰ ਇਸ ਨੂੰ 2013 ਵਿੱਚ 31 ਸੀਟਾਂ ਮਿਲੀਆਂ ਜਦੋਂ ਕਿ 2015 ਵਿੱਚ ਸਿਰਫ਼ ਤਿੰਨ ਸੀਟਾਂ ਆਈਆਂ। ਕੀ ਇਸ ਦਾ ਇਹ ਮਤਲਬ ਹੈ ਕਿ ਪ੍ਰਧਾਨ ਮੰਤਰੀ ਦੀ ਵੋਟਰਾਂ ਵਿੱਚ ਪ੍ਰਸਿੱਧੀ ਵਿੱਚ ਕਮੀ ਨਹੀਂ ਆਈ ਹੈ?

ਸੰਜੀਵ ਸ੍ਰੀਵਾਸਤਵ ਦਾ ਕਹਿਣਾ ਹੈ, "ਉਹ ਜ਼ੋਰ ਲਗਾਉਂਦੇ ਹਨ ਇਸ ਲਈ ਉਨ੍ਹਾਂ ਦੇ ਵੋਟਾਂ ਦਾ ਆਧਾਰ ਘੱਟ ਨਹੀਂ ਹੋਇਆ ਪਰ ਉਹ ਜਿੱਤ ਨਹੀਂ ਸਕਦੇ ਕਿਉਂਕਿ ਪਾਰਟੀ ਕੋਲ ਚੋਣ ਵਿੱਚ ਜਿਤਾਉਣ ਵਾਲੇ ਚਿਹਰੇ ਨਹੀਂ ਹਨ। ਭਾਜਪਾ ਦੇ ਚਿਹਰੇ ਲੋਕਾਂ ਨੂੰ ਲੁਭਾ ਨਹੀਂ ਕਰ ਰਹੇ।"

ਉਨ੍ਹਾਂ ਦਾ ਇਹ ਕਹਿਣਾ ਸੀ ਕਿ ਵੋਟਰ ਰਾਸ਼ਟਰੀ ਚੋਣਾਂ ਵਿੱਚ ਵੋਟ ਦਿੰਦੇ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਉਨ੍ਹਾਂ ਦੇ ਸਾਹਮਣੇ ਹੁੰਦਾ ਹੈ।

ਨਰਿੰਦਰ ਮੋਦੀ
Getty Images

"ਦੇਖੋ, 2019 ਦੀਆਂ ਚੋਣਾਂ ਵਿੱਚ ਬਹੁਤ ਸਾਰੀਆਂ ਜਨਤਕ ਮੀਟਿੰਗਾਂ ਵਿੱਚ ਉਨ੍ਹਾਂ ਨੇ ਉਮੀਦਵਾਰਾਂ ਦੇ ਨਾਮ ਦਾ ਜ਼ਿਕਰ ਤੱਕ ਨਹੀਂ ਕੀਤਾ ਪਰ ਸੂਬੇ ਦੀਆਂ ਚੋਣਾਂ ਵਿੱਚ ਮੋਦੀ ਜੀ ਜਿੰਨਾ ਵੀ ਜ਼ੋਰ ਲਾਉਣ ਵੋਟਰਾਂ ਨੂੰ ਮੁੱਖ ਮੰਤਰੀ ਚੁਣਨਾ ਹੁੰਦਾ ਹੈ। ਮੁੱਖ ਮੰਤਰੀ ਨਰਿੰਦਰ ਮੋਦੀ ਨਹੀਂ ਹਨ।"

ਪਿਛਲੇ ਸਾਲ ਹੋਈਆਂ ਆਮ ਚੋਣਾਂ ਅਤੇ ਇਸ ਤੋਂ ਪਹਿਲਾਂ 2014 ਦੀਆਂ ਆਮ ਚੋਣਾਂ ਵਿੱਚ ਵੀ ਦਿੱਲੀ ਅਤੇ ਕਈ ਹੋਰ ਸੂਬਿਆਂ ਦੇ ਵੋਟਰਾਂ ਨੇ ਬੀਬੀਸੀ ਨੂੰ ਕਿਹਾ ਸੀ ਕਿ ਉਹ ਉਮੀਦਵਾਰਾਂ ਵੱਲ ਨਹੀਂ ਦੇਖ ਰਹੇ ਬਲਕਿ ਮੋਦੀ ਦੇ ਨਾਮ ''ਤੇ ਵੋਟ ਪਾ ਰਹੇ ਹਨ। ਤਾਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਦਾ ਕਰਿਸ਼ਮਾ ਕੰਮ ਕਿਉਂ ਨਹੀਂ ਕਰਦਾ?

ਆਸ਼ੂਤੋਸ਼ ਦੇ ਅਨੁਸਾਰ ਰਾਸ਼ਟਰੀ ਪੱਧਰ ''ਤੇ ਦਿੱਲੀ ਦਾ ਵੋਟਰ ਮੋਦੀ ਨੂੰ ਚੁਣਦਾ ਹੈ। ਉਨ੍ਹਾਂ ਦਾ ਕ੍ਰਿਸ਼ਮਾ ਕੰਮ ਕਰਦਾ ਹੈ ਪਰ ਜਦੋਂ "ਦਿੱਲੀ ਵਿਧਾਨ ਸਭਾ ਚੋਣਾਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਸਪਸ਼ਟ ਹੁੰਦਾ ਹੈ ਕਿ ਉਹ ਕੇਜਰੀਵਾਲ ਨੂੰ ਵੋਟ ਪਾਉਣਗੇ।"

ਉਨ੍ਹਾਂ ਦੇ ਅਨੁਸਾਰ ਇਸਦਾ ਕਾਰਨ ਇਹ ਹੈ, "ਵੋਟਰ ਮਹਿਸੂਸ ਕਰਦਾ ਹੈ ਕਿ ਕੇਂਦਰ ਵਿੱਚ ਮੋਦੀ ਦਾ ਕੋਈ ਬਦਲ ਨਹੀਂ, ਉਸੇ ਤਰ੍ਹਾਂ ਉਹ ਦਿੱਲੀ ਵਿੱਚ ਮਹਿਸੂਸ ਕਰਦਾ ਹੈ ਕਿ ਕੇਜਰੀਵਾਲ ਦਾ ਕੋਈ ਬਦਲ ਨਹੀਂ ਹੈ।"

ਮਨੋਜ ਤਿਵਾੜੀ
Getty Images

ਆਸ਼ੂਤੋਸ਼ ਕਹਿੰਦੇ ਹਨ, "ਜਦੋਂ ਤੁਸੀਂ ਕੇਜਰੀਵਾਲ ਦੇ ਸਾਹਮਣੇ ਕਾਂਗਰਸ ਪਾਰਟੀ ਅਤੇ ਭਾਜਪਾ ਦੋਵਾਂ ਦੇ ਆਗੂਆਂ ਨੂੰ ਦੇਖਦੇ ਹੋ ਤਾਂ ਕਾਂਗਰਸ ਜਾਂ ਭਾਜਪਾ ਦਾ ਕੋਈ ਵੱਡਾ ਆਗੂ ਉਨ੍ਹਾਂ ਦੇ ਕੱਦ ਦਾ ਨਜ਼ਰ ਨਹੀਂ ਆ ਰਿਹਾ। ਇਸ ਚੋਣ ਦਾ ਸਭ ਤੋਂ ਵੱਡਾ ਮੁੱਦਾ ਖ਼ੁਦ ਅਰਵਿੰਦ ਕੇਜਰੀਵਾਲ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਵਿਰੋਧੀ ਧਿਰ ਦਾ ਆਗੂ ਹੈ ਨਹੀਂ।"

ਭਾਜਪਾ ਦੇ ਅੰਦਰ ਇਹ ਫ਼ਿਕਰ ਹੈ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੈ। ਇਸ ਅਹੁਦੇ ਲਈ ਚੋਣ ਮੁਹਿੰਮ ਤੋਂ ਪਹਿਲਾਂ ਕਿਸ ਨੂੰ ਅੱਗੇ ਕੀਤਾ ਜਾਣਾ ਚਾਹੀਦਾ ਹੈ?

ਕੁਝ ਨਾਮ ਸਾਹਮਣੇ ਆਏ ਹਨ ਜਿਵੇਂ ਕਿ ਮਨੋਜ ਤਿਵਾੜੀ, ਜੋ ਪਾਰਟੀ ਦੇ ਦਿੱਲੀ ਪ੍ਰਧਾਨ ਹਨ, ਹਰਸ਼ਵਰਧਨ, ਵਿਜੇ ਗੋਇਲ ਅਤੇ ਮੀਨਾਕਸ਼ੀ ਲੇਖੀ।

ਪਰ ਪੰਕਜ ਵੋਹਰਾ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਕੇਜਰੀਵਾਲ ਦਾ ਮੁਕਾਬਲਾ ਨਹੀਂ ਕਰ ਸਕਦਾ।

ਪੰਕਜ ਵੋਹਰਾ ਦਾ ਕਹਿਣਾ ਹੈ, "ਪਾਰਟੀ ਦੇ ਅੰਦਰ ਬਗ਼ਾਵਤ ਚੱਲ ਰਹੀ ਹੈ। ਭਾਜਪਾ ਨੇ ਗਲਤ ਸੀਟਾਂ ਅਲਾਟ ਕੀਤੀਆਂ ਹਨ, ਗਲਤ ਲੋਕਾਂ ਨੂੰ ਉਮੀਦਵਾਰ ਬਣਾਇਆ ਹੈ।"

ਉਨ੍ਹਾਂ ਅਨੁਸਾਰ ਦਿੱਲੀ ਵਿੱਚ ਭਾਜਪਾ ਦੀ ਪੰਜਾਬੀ ਲੀਡਰਸ਼ਿਪ ਹੀ ਉਸਦੀ ਤਾਕਤ ਸੀ, ਜੋ ਹੁਣ ਨਹੀਂ ਹੈ।

"ਅੱਜ ਕੱਲ ਲੀਡਰਸ਼ਿਪ ਪੂਰਵੰਚਾਲੀਆਂ ਦੀ ਹੈ। ਉਨ੍ਹਾਂ ਦਾ ਵੀ ਆਪਸ ਵਿੱਚ ਝਗੜਾ ਹੈ। ਪੂਰਵਾਂਚਲ ਦੀਆਂ ਵੋਟਾਂ ''ਤੇ ਲੋੜ ਤੋਂ ਵੱਧ ਨਿਰਭਰਤਾ ਭਾਜਪਾ ਨੂੰ ਠੇਸ ਪਹੁੰਚਾ ਰਹੀ ਹੈ।"

ਭਾਜਪਾ ਵਿੱਚ ਕਿਹੜੇ ਨਾਵਾਂ ''ਤੇ ਚਰਚਾ

ਭਾਜਪਾ ਦੇ ਅੰਦਰ ਇੱਕ ਨਾਮ ਵਾਰੀ-ਵਾਰੀ ਉੱਭਰ ਕੇ ਆ ਰਿਹਾ ਹੈ ਅਤੇ ਉਹ ਹੈ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਾ।

ਜੇ ਸਮਰਿਤੀ ਈਰਾਨੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਨਵਾਂ ਚਿਹਰਾ ਬਣਾਇਆ ਜਾਂਦਾ ਹੈ ਤਾਂ ਕੀ ਪਾਰਟੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ?

ਆਸ਼ੂਤੋਸ਼ ਦਾ ਕਹਿਣਾ ਹੈ ਕਿ ਸਮ੍ਰਿਤੀ ਈਰਾਨੀ ਦਾ ਕੱਦ ਵੱਡਾ ਹੈ, ਉਨ੍ਹਾਂ ਦਾ ਅਕਸ ਵੀ ਚੰਗਾ ਹੈ ਅਤੇ ਉਹ ਇੱਕ ਦਬੰਗ ਔਰਤ ਦੇ ਰੂਪ ਵਿੱਚ ਦੇਖੀ ਜਾਂਦੀ ਹੈ, ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ।

ਜੇ ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿੱਚ ਲਾਇਆ ਜਾਂਦਾ ਤਾਂ ਕੁਝ ਗੱਲ ਬਣਦੀ।

ਸਮ੍ਰਿਤੀ ਇਰਾਨੀ
Getty Images

ਪੰਕਜ ਵੋਹਰਾ ਦੇ ਵਿਚਾਰ ਵਿੱਚ ਸਮ੍ਰਿਤੀ ਈਰਾਨੀ ਵੀ ਸਾਹਮਣੇ ਆਉਂਦੀ ਹੈ, ਫਿਰ ਵੀ ਉਹ ਕੇਜਰੀਵਾਲ ਦਾ ਮੁਕਾਬਲਾ ਨਹੀਂ ਕਰ ਸਕਦੀ।

ਉਹ ਕਹਿੰਦੇ ਹਨ, "ਸਮ੍ਰਿਤੀ ਈਰਾਨੀ ਨਾਲ ਭਾਜਪਾ ਦਾ ਕੋਈ ਲਾਭ ਨਹੀਂ ਹੋਵੇਗਾ। ਇਹ ਪਿਛਲੀ ਵਾਰ ਕਿਰਨ ਬੇਦੀ ਨੂੰ ਲੈ ਕੇ ਆਏ ਸੀ। ਕੋਈ ਫ਼ਰਕ ਨਹੀਂ ਪਿਆ।"

"ਭਾਜਪਾ ਦਾ ਆਗੂ ਅਜਿਹਾ ਹੋਣਾ ਚਾਹੀਦਾ ਹੈ ਜੋ ਕਈ ਸਾਲਾਂ ਤੋਂ ਦਿੱਲੀ ਵਿੱਚ ਕੰਮ ਕਰ ਰਿਹਾ ਹੋਵੇ ਅਤੇ ਦਿੱਲੀ ਦੇ ਲੋਕਾਂ ਬਾਰੇ ਜਾਣਦਾ ਹੋਵੇ।"

"ਹਰਸ਼ਵਰਧਨ ਅਤੇ ਵਿਜੇ ਗੋਇਲ ਅਜਿਹੇ ਦੋ ਆਗੂ ਜ਼ਰੂਰ ਹਨ ਜੋ ਪੂਰੀ ਤਰ੍ਹਾਂ ਸਥਾਨਕ ਹਨ ਪਰ ਹਰਸ਼ਵਰਧਨ ਕੇਂਦਰੀ ਮੰਤਰੀ ਹਨ ਅਤੇ ਉਨ੍ਹਾਂ ਲਈ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੋਟਾ ਹੈ। ਪਾਰਟੀ ਦੇ ਅੰਦਰਲੇ ਲੋਕਾਂ ਅਨੁਸਾਰ ਪਾਰਟੀ ਲੀਡਰਸ਼ਿਪ ਵਿਜੇ ਗੋਇਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।"

ਸ਼ੀਲਾ ਦੀਕਸ਼ਿਤ
Getty Images

ਪਾਰਟੀ ਸੂਤਰਾਂ ਅਨੁਸਾਰ ਨਵੀਂ ਦਿੱਲੀ ਤੋਂ ਭਾਜਪਾ ਦੀ ਦੋ ਵਾਰੀ ਚੁਣੀ ਗਈ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦਾ ਨਾਮ ਵੀ ਉਨ੍ਹਾਂ ਨੇ ਲਿਆ ਪਰ ਉਨ੍ਹਾਂ ਨੂੰ ਕੇਜਰੀਵਾਲ ਨੂੰ ਚੁਣੌਤੀ ਦੇਣ ਵਾਲਾ ਨਹੀਂ ਮੰਨਿਆ ਗਿਆ।

ਦੂਜੇ ਪਾਸੇ ਅਜਿਹਾ ਲੱਗਦਾ ਹੈ ਕਿ ਕਾਂਗਰਸ ਦੇ ਡੇਰੇ ਵਿੱਚ ਕੋਈ ਆਗੂ ਨਹੀਂ ਹੈ ਜੋ ਕੇਜਰੀਵਾਲ ਦਾ ਮੁਕਾਬਲਾ ਕਰ ਰਿਹਾ ਹੋਵੇ। ਸ਼ਾਇਦ ਇਸ ਵਾਰ ਵੀ ਪਾਰਟੀ ਸ਼ੀਲਾ ਦੀਕਸ਼ਿਤ ਦੇ ਨਾਮ ''ਤੇ ਚੋਣ ਲੜ ਰਹੀ ਹੈ।

ਇਹ ਵੀ ਪੜ੍ਹੋ:

ਦੂਜੇ ਪਾਸੇ ਅਜਿਹਾ ਲਗਦਾ ਹੈ ਕਿ ਕਾਂਗਰਸ ਦੇ ਡੇਰੇ ਵਿੱਚ ਕੋਈ ਆਗੂ ਨਹੀਂ ਹੈ ਜੋ ਕੇਜਰੀਵਾਲ ਦਾ ਮੁਕਾਬਲਾ ਕਰ ਰਿਹਾ ਹੋਵੇ। ਸ਼ਾਇਦ ਇਸ ਵਾਰ ਵੀ ਪਾਰਟੀ ਸ਼ੀਲਾ ਦੀਕਸ਼ਿਤ ਦੇ ਨਾਮ ''ਤੇ ਚੋਣ ਲੜ ਰਹੀ ਹੈ।

ਦੋਵੇਂ ਪਾਰਟੀਆਂ ਵਿੱਚ ਲੀਡਰਸ਼ਿਪ ਦੇ ਸੰਕਟ ਨੂੰ ਵੇਖਦੇ ਹੋਏ ਮਾਹਿਰ ਇਹ ਕਹਿ ਰਹੇ ਹਨ ਕਿ ਇਹ ਚੋਣ ਕੇਜਰੀਵਾਲ ਬਨਾਮ ਮੋਦੀ ਨਹੀਂ, ਕੇਜਰੀਵਾਲ ਬਨਾਮ "ਕੋਈ ਨਹੀਂ" ਹੈ।

ਪਰ ਵੋਟਰਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਇਹ ਸਪਸ਼ਟ ਨਹੀਂ ਹੈ।

ਮਾਹਿਰ ਇਹ ਵੀ ਕਹਿੰਦੇ ਹਨ ਕਿ ਜੇ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ ਤਾਂ ਇਸ ਨਾਲ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=OA78FC23QS4

https://www.youtube.com/watch?v=l1ahBWa_YUA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News