ਪਾਕਿਸਤਾਨੀ ਫ਼ਿਲਮ ਜ਼ਿੰਦਗੀ ਤਮਾਸ਼ਾ ''''ਤੇ ਉੱਠੇ ਵਿਵਾਦ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ- ''''ਜੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇਖਣਾ ਗੁਨਾਹ ਹੈ ਤਾਂ ਫਿਰ ਭਾਵੇਂ ਅੱਧੇ ਪੰਜਾਬ ਨੂੰ ਫਾਹੇ ਲਾ ਦਿਓ''''

Friday, Jan 24, 2020 - 08:10 PM (IST)

ਪਾਕਿਸਤਾਨੀ ਫ਼ਿਲਮ ਜ਼ਿੰਦਗੀ ਤਮਾਸ਼ਾ ''''ਤੇ ਉੱਠੇ ਵਿਵਾਦ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ- ''''ਜੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇਖਣਾ ਗੁਨਾਹ ਹੈ ਤਾਂ ਫਿਰ ਭਾਵੇਂ ਅੱਧੇ ਪੰਜਾਬ ਨੂੰ ਫਾਹੇ ਲਾ ਦਿਓ''''

''ਪਾਕਿਸਤਾਨ ''ਚ ਲੋਕੀ ਰੌਲਾ ਪਾ ਰਹੇ ਸਨ ਕਿ ਰੋਟੀ ਮਹਿੰਗੀ ਹੋ ਗਈ ਹੈ, ਆਟਾ ਵੀ ਨਹੀਂ ਮਿਲਦਾ, ਹਕੂਮਤ ਨੇ ਕਿਹਾ ਭੁੱਲ ਜਾਵੋ ਇਹ ਗੱਲਾਂ ਅਸੀਂ ਤੁਹਾਨੂੰ ਨਵਾਂ ਤਮਾਸ਼ਾ ਦਿਖਾਉਂਦੇ ਹਾਂ।''

ਇਹ ਟਿੱਪਣੀ ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੀ ਫ਼ਿਲਮ ਜ਼ਿੰਦਗੀ ਤਮਾਸ਼ਾ ਬਾਰੇ ਹੈ ਜਿਸ ਤੇ ਇਸ ਵੇਲੇ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੀ ਪੂਰੀ ਟਿੱਪਣੀ:-

ਪਾਕਿਸਤਾਨ ''ਚ ਇੱਕ ਫ਼ਿਲਮ ਬਣੀ ਹੈ-''ਜ਼ਿੰਦਗੀ ਤਮਾਸ਼ਾ''।

ਅੰਦਰੂਨੇ ਲਾਹੌਰ ''ਚ ਈਦ ਮਿਲਾਦੁੱਨਬੀ ਦੀਆਂ ਰੌਣਕਾਂ ''ਤੇ ਨਵੇਂ ਮੁੰਡਿਆਂ ਨੇ ਪੁਰਾਣੀ ਸੌਹਣੀ ਨਾਰ ਗਾਈ- ਅੱਜ ਸਿਕ ਮਿੱਤਰਾਂ ਦੀ ਵਧੇਰੀ ਹੈ ਕਿਉਂ ਦਿੱਲੜੀਨ ਉਦਾਸ ਹਨੇਰੀ ਹੈ।

ਮੈਂ ਸਮਝਿਆ ਕਿ ਇਹ ਫ਼ਿਲਮ ਇੰਸ਼ਾ ਅੱਲਾਹ ਸਾਡੇ ਮੁਸਲਮਾਨਾਂ ਦਾ ਇਮਾਨ ਤਾਜ਼ਾ ਕਰੇਗੀ। ਮੈਂ ਤਾਂ ਡਾਇਰੈਕਟਰ ਸਾਹਿਬ ਨੂੰ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਹਿਲੇ ਡਾਇਰੈਕਟਰ ਹੋ ਜਿੰਨਾਂ ਨੇ ਫ਼ਿਲਮ ਬਣਾ ਕੇ ਸਬਾਬ ਕਮਾ ਲਿਆ ਹੈ।

ਫ਼ਿਲਮ ਸੈਂਸਰ ਬੋਰਡ ਕੋਲ ਗਈ। ਸੈਂਸਰ ਬੋਰਡ ਨੇ ਇੱਕ ਅੱਧੀ ਲਾਈਨ ਕੱਟ ਕੇ ਫ਼ਿਲਮ ਪਾਸ ਕਰ ਛੱਡੀ। ਫ਼ਿਲਮ ਦਾ ਟਰੇਲਰ ਆਇਆ ਤੇ ਸਾਡੇ ਕੁੱਝ ਮੌਲਵੀ ਭਰਾਵਾਂ ਨੇ ਵੇਖਿਆ ਕਿ ਟਰੇਲਰ ''ਚ ਇੱਕ ਦਾੜੀ ਵਾਲਾ ਬੰਦਾ ਕੁੱਝ ਪ੍ਰੇਸ਼ਾਨ ਜਿਹਾ ਫਿਰ ਰਿਹਾ ਹੈ। ਉਨ੍ਹਾਂ ਨੂੰ ਲੱਗਿਆ ਕਿ ਇਸ ਫ਼ਿਲਮ ''ਚ ਜ਼ਰੂਰ ਸਾਡੀ ਬੇਇੱਜ਼ਤੀ ਹੋਈ ਹੈ।

ਉਨ੍ਹਾਂ ਨੇ ਸੈਂਸਰ ਬੋਰਡ ਨੂੰ ਦਰਖ਼ਾਸਤ ਪਾਈ। ਸੈਂਸਰ ਬੋਰਡ ਨੇ ਆਪਣੇ ਸਾਰੇ ਮੈਂਬਰਾਂ ਨੂੰ ਫਿਰ ਇੱਕਠਾ ਕੀਤਾ ਤੇ ਮੁੜ ਵਿਖਾ ਕੇ ਫ਼ਿਲਮ ਇੱਕ ਵਾਰ ਫਿਰ ਪਾਸ ਕਰ ਦਿੱਤੀ।

ਸੈਂਸਰ ਬੋਰਡ ''ਚ ਸਿਆਣੇ ਬਾਬੂ ਤੇ ਆਲਮ ਲੋਕ ਅਤੇ ਨਾਲ ਹੀ ਉਨ੍ਹਾਂ ਦੇ ਇੰਟੇਲੀਜੈਂਸ ਏਜੰਸੀਆਂ ਦੇ ਬੰਦੇ ਵੀ ਬਹਿੰਦੇ ਹਨ।

ਇਹ ਵੀ ਪੜ੍ਹੋ:

https://www.youtube.com/watch?v=d54F7IQ892E

ਸਾਰੇ ਮੁਸਲਮਾਨ, ਸਾਰੇ ਪੱਕੇ ਪਾਕਿਸਤਾਨੀ ਅਤੇ ਜੇ ਫ਼ਿਲਮ ''ਚ ਮਜ਼ਹਬ ਬਾਰੇ ਜਾਂ ਫਿਰ ਮਜ਼ਹਬੀ ਲੋਕਾਂ ਬਾਰੇ ਕੋਈ ਗੱਲ ਹੁੰਦੀ ਤਾਂ ਉਨ੍ਹਾਂ ਨੇ ਫ਼ਿਲਮ ਪਾਸ ਹੀ ਕਿੱਥੇ ਕਰਨੀ ਸੀ।

ਕੋਈ ਹੋਰ ਮੁਲਕ ਹੁੰਦਾ ਤਾਂ ਗੱਲ ਸ਼ਾਇਦ ਇੱਥੇ ਹੀ ਮੁਕ ਜਾਂਦੀ। ਲੇਕਿਨ ਇਹ ਪਾਕਿਸਤਾਨ ਹੈ ਅਤੇ ਪਾਕਿਸਤਾਨੀ ਮੌਲਵੀ ਜਿੱਥੇ ਇੱਜ਼ਤ ਵੀ ਹੋਵੇ, ਉੱਥੇ ਵੀ ਬੇਇੱਜ਼ਤੀ ਲੱਭ ਹੀ ਲੈਂਦੇ ਹਨ।

ਜਲੂਸਾਂ, ਹੜਤਾਲਾਂ ਦੀਆਂ ਧਮਕੀਆਂ ਆ ਗਈਆਂ। ਫ਼ਿਲਮ ਬਣਾਉਣ ਵਾਲਿਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਤੇ ਹਕੂਮਤ ਨੇ ਹੱਥ ਚੁੱਕ ਛੱਡੇ।

ਆਖਿਆ ਕਿ ਅਸੀਂ ਇਸ ਫ਼ਿਲਮ ਨੂੰ ਇਸਲਾਮੀ ਨਜ਼ਰਇਆਤੀ ਕੌਂਸਲ ਕੋਲ ਭੇਜਾਂਗੇ ਤੇ ਨਾਲ ਜਿਹੜੇ ਸਮਝਦੇ ਹਨ ਕਿ ਉਨ੍ਹਾਂ ਦੀ ਬੇਇੱਜ਼ਤੀ ਹੋਈ ਹੈ ਉਹ ਵੀ ਆ ਕੇ ਬੈਠਣ ਤੇ ਫ਼ਿਲਮ ਵੇਖਣ।

ਹੁਣ ਪਾਕਿਸਤਾਨੀ ਫਨਕਾਰ ਪਏ ਸੋਚਦੇ ਨੇ ਕਿ ਗਾਣਾ ਜਾਂ ਫ਼ਿਲਮ ਬਣਾ ਕੇ ਸਾਨੂੰ ਸਿੱਧੇ ਮੌਲਵੀ ਸਹਿਬਾਨ ਕੋਲ ਨਹੀਂ ਚਲੇ ਜਾਣਾ ਚਾਹੀਦਾ? ਕਿਉਂਕਿ ਸੈਂਸਰ ਬੋਰਡ ਦੀ ਲੋੜ ਹੀ ਕੀ ਹੈ ਜੇਕਰ ਉਸ ਦੀ ਗੱਲ ਹੀ ਕਿਸੇ ਨੇ ਨਹੀਂ ਸੁਣਨੀ।

ਉਲਮਾ-ਏ-ਇਕਰਾਮ ਨਾਲ ਮੈਨੂੰ ਵੀ ਬਹੁਤ ਅਕੀਦੱਤ ਹੈ ਕਿ ਵੱਡੇ ਆਲਮਦੀਨ ਉਹ ਨੇ ਜੋ ਆਪਣੇ ਆਪ ਨੂੰ ਇਨਸਾਨ ਸਮਝਦੇ ਨੇ, ਆਪਣੇ ਆਪ ਨੂੰ ਗੁਨਾਹਗਾਰ ਆਖਦੇ ਨੇ, ਅੱਲ੍ਹਾ ਤੇ ਉਸ ਦੇ ਨਬੀ ਕੋਲੋਂ ਹਰ ਵੇਲੇ ਮੁਆਫ਼ੀ ਮੰਗਦੇ ਹਨ। ਹਰ ਨੁੱਕਰ ''ਚ ਆਪਣੀ ਬੇਇੱਜ਼ਤੀ ਨਹੀਂ ਲੱਭਦੇ ਫਿਰਦੇ।

ਫ਼ਿਲਮ ''ਚ ਵਿਵਾਦ ਕਿਸ ਗੱਲ ''ਤੇ

ਲੇਕਿਨ ਅੱਜ ਕੱਲ ਅਸੀਂ ਨੌਜਵਾਨਾਂ ਦੀ ਇੱਕ ਏਸੀ ਨਸਲ ਤਿਆਰ ਕਰ ਛੱਡੀ ਹੈ ਜਿੰਨ੍ਹਾਂ ਨੂੰ ਆਪਣੀ ਜੁੱਤੀ ਦੇ ਤਸਮੇ ਤਾਂ ਬਨ੍ਹਣੇ ਨਹੀਂ ਆਉਂਦੇ ਪਰ ਉਹ ਨਾਲ-ਨਾਲ ਆਪਣੇ ਆਪ ਨੂੰ ਅਮੀਰੂਲਸ਼ਰੀਅਤ ਜ਼ਰੂਰ ਸਮਝਦੇ ਹਨ।

ਜਵਾਨਾਂ ਦੀ ਨੀਅਤ ''ਤੇ ਕੋਈ ਸ਼ੱਕ ਨਹੀਂ ਉਨ੍ਹਾਂ ਦਾ ਦਿੱਲ ਵਾਕਏ ਹੀ ਈਮਾਨ ਨਾਲ ਭਰਿਆ ਹੋਇਆ ਹੈ, ਲੇਕਿਨ ਦਿਮਾਗ ਖਾਲੀ ਕਰ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ ''ਤੇ ਇੰਨ੍ਹਾਂ ਜਵਾਨਾਂ ਕੋਲੋਂ ਐਸਾ-ਐਸਾ ਝੂਠ ਬੁਲਵਾਇਆ ਗਿਆ ਕਿ ਬੰਦਾ ਕੰਨਾਂ ਨੂੰ ਹੱਥ ਲਾ ਲਵੇ।

ਕਹਿੰਦੇ ਨੇ ''ਜ਼ਿੰਦਗੀ ਤਮਾਸ਼ਾ'' ''ਚ ਬੱਚਿਆਂ ਨਾਲ ਜਿਣਸੀ ਜਿਆਦਤੀ ਦਾ ਜ਼ਿਕਰ ਹੈ। ਉੱਕਾ ਝੂਠ। ਪਾਕਿਸਤਾਨ ''ਚ ਘਰਾਂ ''ਚ, ਸਕੂਲਾਂ, ਬਾਜ਼ਾਰਾਂ ਅਤੇ ਮੱਦਰਸਿਆਂ ''ਚ ਵੀ ਬੱਚਿਆਂ ਨਾਲ ਜਾਅਤੀ ਹੁੰਦੀ ਹੈ ਲੇਕਿਨ ਇਸ ਫ਼ਿਲਮ ''ਚ ਇਸ ਦਾ ਕਿਤੇ ਕੋਈ ਜ਼ਿਕਰ ਨਹੀਂ।

ਕੋਈ ਇੱਕ ਲਾਈਨ ਵੀ ਸਾਬਿਤ ਕਰ ਦੇਵੇ ਜੋ ਚੋਰ ਦੀ ਸਜ਼ਾ ਉਹ ਮੇਰੀ ਸਜ਼ਾ।

ਫਿਰ ਆਖਦੇ ਨੇ ਕਿ ਫ਼ਿਲਮ ''ਚ ਸਾਇਰ-ਏ-ਇਸਲਾਮ ਦਾ ਮਜ਼ਾਕ ਉਡਾਇਆ ਗਿਆ ਹੈ, ਬਿਲਕੁੱਲ ਝੂਠ।ਇਹ ਪਹਿਲੀ ਪਾਕਿਸਤਾਨੀ ਫ਼ਿਲਮ ਹੈ ਜਿਸ ''ਚ ਸ਼ਾਇਰ-ਏ-ਇਸਲਾਮ ਦਾ ਜਸ਼ਨ ਮਨਾਇਆ ਗਿਆ ਹੈ।

ਈਦ ਮਿਲਾਦੁੱਨਬੀ ਨਬੀ ਨੂੰ ਇੰਨ੍ਹਾਂ ਸੋਹਣਾ ਤੇ ਅਕੀਦੱਤ ਨਾਲ ਵਿਖਾਇਆ ਗਿਆ ਹੈ ਕਿ ਮੁਸਲਮਾਨ ਕੀ ਕਾਫ਼ਰ ਵੀ ਅਸ਼-ਅਸ਼ ਕਰ ਉੱਠੇ।

ਫਿਰ ਆਖਿਆ ਗਿਆ ਕਿ ਫ਼ਿਲਮ ''ਚ ਆਲਮੁਦੀਨ ਦੀ ਬੇਇੱਜ਼ਤੀ ਹੋਈ ਹੈ।ਹੁਣ ਫ਼ਿਲਮ ''ਚ ਆਲਮੇਦੀਨ ਹੈ ਹੀ ਕੋਈ ਨਹੀਂ ਫਿਰ ਉਸ ਦੀ ਬੇਇੱਜ਼ਤੀ ਕਿਵੇਂ ਹੋ ਗਈ।

ਫ਼ਿਲਮ ਦਾ ਹੀਰੋ ਇੱਕ ਪ੍ਰਾਪਰਟੀ ਡੀਲਰ ਹੈ।ਉਸ ਦੀ ਦਾੜੀ ਜ਼ਰੂਰ ਹੈ ਲੇਕਿਨ ਉਹ ਆਪਣੇ ਆਪ ਨੂੰ ਮੌਲਵੀ ਨਹੀਂ ਆਖਦਾ ਹੈ।

ਈਦ ਮਿਲਾਦੁੱਨਬੀ ''ਤੇ ਹਲਵਾ ਪਕਾ ਕੇ ਵੰਡਦਾ ਹੈ। ਹਮਸਾਇਆਂ ਦਾ ਖਿਆਲ ਰੱਖਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=jz7FJwYR87o&list=PL4jyQZjuLd3HXAjiAWoz00fQ1ttGudys2

ਸ਼ਾਇਦ ਕੁੱਝ ਲੋਕਾਂ ਨੂੰ ਆਪਣੀ ਬੇਇੱਜ਼ਤੀ ਵਾਲੀ ਗੱਲ ਇਹ ਲੱਗੀ ਹੋਵੇ ਕਿ ਸਾਡਾ ਦਾੜੀ ਵਾਲਾ ਹੀਰੋ ਘਰ ਦੇ ਕੰਮ ਕਿਉਂ ਕਰਦਾ ਹੈ।

ਹੀਰੋ ਦੀ ਬੁੱਢੀ ਮਾਜ਼ੂਰ ਹੈ, ਉਹ ਰੋਟੀ ਵੀ ਆਪ ਪਕਾਉਂਦਾ ਹੈ ਤੇ ਭਾਂਡੇ ਵੀ ਆਪ ਧੋਂਦਾ ਹੈ ਤੇ ਕੱਪੜੇ ਵੀ ਸੁੱਖਣੇ ਪਾਉਂਦਾ ਹੈ, ਤੇ ਬੁੱਢੀ ਦੇ ਵਾਲਾਂ ''ਚ ਤੇਲ ਵੀ ਲਾ ਲੈਂਦਾ ਹੈ। ਇੰਨ੍ਹਾਂ ''ਚੋਂ ਕਿਹੜੀ ਸ਼ੇਅ ਮਜ਼ਹਬ ''ਚ ਹਰਾਮ ਹੈ।

ਸਾਡੇ ਹੀਰੋ ''ਚ ਇਕ ਛੋਟਾ ਜਿਹਾ ਐਬ ਹੈ, ਜਿਸ ਨੂੰ ਕਿ ਉਸ ਦੇ ਬੱਚੇ ਵੀ ਪਸੰਦ ਨਹੀਂ ਕਰਦੇ। ਉਹ ਪੁਰਾਣੀਆਂ ਪੰਜਾਬੀ ਫ਼ਿਲਮਾਂ ਬਹੁਤ ਹੀ ਸ਼ੌਕ ਨਾਲ ਵੇਖਦਾ ਹੈ।

ਜੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਵੇਖਣਾ ਇੰਨ੍ਹਾਂ ਵੱਡਾ ਸ਼ਰੱਈਆ ਹੈ ਤਾਂ ਫਿਰ ਤਾਂ ਭਾਵੇਂ ਅੱਧੇ ਪੰਜਾਬ ਨੂੰ ਫਾਹੇ ਲਗਾ ਦਿਓ।

ਜਿੰਨ੍ਹੇ ਵੀ ਆਲਮਾਂ ਕੋਲੋਂ ਫ਼ਤਵੇ ਲੈਣੇ ਜੇ ਲੈ ਲਵੋ ਲੇਕਿਨ ਆਪ ਵੀ ਜਾ ਕੇ ਫ਼ਿਲਮ ਵੇਖੋ। ਜੇ ਫ਼ਿਲਮ ਵੇਖ ਕੇ ਜਰੂਤ ਸਲਾਮ ਪੜ੍ਹਦੇ ਬਾਹਰ ਨਾ ਆਓ ਤਾਂ ਟਿਕਟ ਦੇ ਪੈਸੇ ਮੈਂ ਆਪਣੇ ਪੱਲਿਓਂ ਦੇ ਦੇਵਾਂਗਾ।

ਰੱਬ ਰਾਖਾ...

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=OA78FC23QS4

https://www.youtube.com/watch?v=l1ahBWa_YUA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News