ਐਮਨੈਸਟੀ ਇੰਟਰਨੈਸ਼ਲ ਦੀ ਮਹਿਲਾ ਸਿਆਸਤਦਾਨਾਂ ਬਾਰੇ ਰਿਪੋਰਟ- ''''ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਮੈਂ ਉਹ ਸਭ ਝੱਲਦੀ ਹਾਂ''''
Friday, Jan 24, 2020 - 03:25 PM (IST)


ਬਲਾਤਕਾਰ ਦੀਆਂ ਧਮਕੀਆਂ, ਗਾਲਾਂ, ਮਹਿਲਾ ਵਿਰੋਧੀ ਕਮੈਂਟ ਅਤੇ ਮਾੜੀਆਂ ਗੱਲਾਂ, ਭਾਰਤ ਦੀਆਂ ਔਰਤਾਂ ਇਹ ਸਭ ਝਲਦੀਆਂ ਹਨ।
''ਟ੍ਰੋਲ ਪੈਟਰੋਲ ਇੰਡੀਆ: ਐਕਸਪੋਜ਼ਿੰਗ ਆਨਲਾਈਨ ਐਬਯੂਜ਼ਡ ਫੇਸਡ ਬਾਇ ਵੂਮੈਨ ਪੌਲੀਟੀਸ਼ੀਅਨਜ਼'' ਨਾਂ ਦਾ ਇੱਕ ਅਧਿਐਨ ਕੀਤਾ ਗਿਆ ਹੈ।
ਇਸ ਨਾਲ ਪਤਾ ਲਗਦਾ ਹੈ ਕਿ ਭਾਰਤੀ ਔਰਤਾਂ ਨੂੰ ਲਗਾਤਾਰ ਟਵਿੱਟਰ ''ਤੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੀ ਮਦਦ ਨਾਲ ਕੀਤੇ ਗਏ ਇਸ ਅਧਿਐਨ ਵਿੱਚ 95 ਭਾਰਤੀ ਮਹਿਲਾ ਸਿਆਸਤਦਾਨਾਂ ਲਈ ਕੀਤੇ ਗਏ ਟਵੀਟਸ ਦੀ ਸਮੀਖਿਆ ਕੀਤੀ ਗਈ ਹੈ।
ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 95 ਮਹਿਲਾ ਆਗੂਆਂ ਨੂੰ ਕੀਤੇ ਗਏ 13.8 ਫੀਸਦ ਟਵੀਟਸ ਜਾਂ ਤਾਂ ਇਤਰਾਜ਼ਯੋਗ ਸਨ ਜਾਂ ਫਿਰ ਅਪਮਾਨਿਤ ਕਰਨ ਵਾਲੇ ਸਨ।
ਇਹ ਵੀ ਪੜ੍ਹੋ-
- ਕੀ ਮਾਸਕ ਪਾਉਣ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ
- ''ਜਦੋਂ ਮੈਂ ਤਨਖ਼ਾਹ ਮੰਗਦੀ ਸੀ, ਮੈਨੂੰ ਲੋਹੇ ਦੀਆਂ ਛੜਾਂ ਨਾਲ ਕੁੱਟਿਆਂ ਜਾਂਦਾ ਸੀ''
- ਭਾਜਪਾ ਕਾਰਜਕਰਤਾਵਾਂ ਦਾ ਸੁਫ਼ਨਾ ਹੈ ਪੰਜਾਬ ਵਿੱਚ ਉਨ੍ਹਾਂ ਦਾ ਮੁੱਖ ਮੰਤਰੀ ਹੋਵੇ: ਭਾਜਪਾ ਆਗੂ ਮਨੋਰਨਜਨ ਕਾਲੀਆ
ਇਸ ਦਾ ਮਤਲਬ ਇਹ ਹੋਇਆ ਹੈ ਕਿ ਇਨ੍ਹਾਂ ਸਾਰੀਆਂ ਆਗੂਆਂ ਨੇ ਰੋਜ਼ਾਨਾ 10 ਹਜ਼ਾਰ ਤੋਂ ਵੀ ਵੱਧ ਅਪਮਾਨਜਨਕ ਟਵੀਟਸ ਦਾ ਸਾਹਮਣਾ ਕੀਤਾ ਹੈ।
ਅਧਿਐਨ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁਸਲਮਾਨ ਔਰਤਾਂ ਨੂੰ ਬਾਕੀ ਧਰਮਾਂ ਦੀਆਂ ਔਰਤਾਂ ਦੇ ਮੁਕਾਬਲੇ 91.4% ਵੱਧ ਇਤਰਾਜ਼ਯੋਗ ਟਵੀਟ ਕੀਤੇ ਗਏ ਹਨ।
ਇਹ ਅਧਿਐਨ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ, ਚੋਣਾਂ ਦੌਰਾਨ ਅਤੇ ਉਨ੍ਹਾਂ ਦੇ ਤੁਰੰਤ ਬਾਅਦ (ਮਾਰਚ 2019 - ਮਈ 2019) ਕੀਤੇ ਗਏ ਸਨ।
ਅਧਿਐਨ ਦੇ ਮੁੱਖ ਤੌਰ ''ਤੇ ਨਤੀਜੇ ਇਸ ਪ੍ਰਕਾਰ ਹਨ:
- ਭਾਰਤੀ ਔਰਤਾਂ ਲਈ ਹਰੇਕ ਸੱਤ ਵਿੱਚੋਂ ਇੱਕ ਟਵੀਟ ਇਤਰਾਜ਼ਯੋਗ ਸੀ।
- ਮਸ਼ਹੂਰ ਮਹਿਲਾ ਔਰਤਾਂ ਨੂੰ ਵੱਧ ਟਰੋਲਿੰਗ ਝੱਲਣੀ ਪੈਂਦੀ ਹੈ।
- ਮੁਸਲਮਾਨ ਆਗੂਆਂ ਨੂੰ ਬਾਕੀ ਔਰਤਾਂ ਦੇ ਮੁਕਾਬਲੇ 55.5 ਫੀਸਦ ਤੋਂ ਵੱਧ ਇਤਰਾਜ਼ਯੋਗ ਟਵੀਟਸ ਦਾ ਸਾਹਮਣਾ ਕਰਨਾ ਪੈਂਦਾ ਹੈ।
- ਮੁਸਲਮਾਨ ਆਗੂਆਂ ਦੇ ਧਰਮ ਨੂੰ ਲੈ ਕੇ ਜੋ ਇਤਰਾਜ਼ਯੋਗ ਟਵੀਟ ਕੀਤੇ ਗਏ, ਉਹ ਹਿੰਦੂਆਂ ਲਈ ਕੀਤੇ ਗਏ ਟਵੀਟਸ ਦੇ ਮੁਕਾਬਲੇ ਦੁਗਣੇ ਸਨ।
- ਐੱਸਸੀ/ਐੱਸਟੀ ਅਤੇ ਹੋਰ ਪਛੜੇ ਵਰਗ ਦੇ ਆਗੂਆਂ ਨੂੰ ਹੋਰ ਆਗੂਆਂ ਦੀ ਤੁਲਨਾ ਵਿੱਚ 59 ਫੀਸਦ ਵੱਧ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਲਈ ਜਾਤ ਆਧਾਰਿਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਐਮਨੈਸਟੀ ਇੰਟਰਨੈਸ਼ਨ ਇੰਡੀਆ ਨੇ ਨਵੰਬਰ 2019 ਵਿੱਚ ਰਿਸਰਚ ਦੇ ਨਤੀਜਿਆਂ ਨੂੰ ਟਵਿੱਟਰ ਨਾਲ ਸਾਂਝਾ ਕੀਤਾ ਅਤੇ ਪੁੱਛਿਆ ਕਿ, ਕੀ ਆਮ ਚੋਣਾਂ ਦੌਰਾਨ ਆਨਲਾਈਨ ਟਰੋਲਿੰਗ ਰੋਕਣ ਲਈ ਕੋਈ ਖ਼ਾਸ ਕਦਮ ਚੁੱਕੇ ਗਏ ਸਨ?
ਆਪਣੇ ਜਵਾਬ ਵਿੱਚ ਟਵਿੱਟਰ ਨੇ ਕਿਹਾ, "ਟਵਿੱਟਰ ਨੂੰ ਜਨਤਕ ਗੱਲਬਾਤ ਨਾਲ ਗੁਮਰਾਹ ਕਰਨ ਵਾਲੀ ਮਾੜੀ ਭਾਸ਼ਾ, ਸਪੈਮ ਅਤੇ ਬਾਕੀ ਮਾੜੇ ਵਤੀਰੇ ਤੋਂ ਮੁਕਤ ਕਰਵਾਉਣਾ ਸਾਡੇ ਮੁੱਢਲੇ ਟੀਚਿਆਂ ਵਿੱਚ ਸ਼ਾਮਿਲ ਹੈ। ਅਸੀਂ ਇਸ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ ਅਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਟਵਿੱਟਰ ''ਤੇ ਲੋਕਾਂ ਦਾ ਤਜਰਬਾ ਸਕਾਰਾਤਮਕ ਰਹੇ।"
ਹਾਲਾਂਕਿ ਕਈ ਮਹਿਲਾ ਆਗੂ ਟਵਿੱਟਰ ਦੇ ਦਾਅਵਿਆਂ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਔਰਤਾਂ ਦੇ ਹੱਕਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਸਾਬਿਤ ਹੋ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਦੀ ਨੇਤਾ ਸ਼ਾਜ਼ੀਆ ਇਲਮੀ ਨੇ ਕਿਹਾ, "ਔਰਤਾਂ ਨੂੰ ਵੱਧ-ਚੜ੍ਹ ਕੇ ਸਿਆਸਤ ਵਿੱਚ ਆਉਣਾ ਚਾਹੀਦਾ ਹੈ। ਪਰ ਇਸ ਕੰਮ ਨੂੰ ਕਰਨ ਦੀ ਜੋ ਕੀਮਤ ਮੈਂ ਚੁਕਾਉਂਦੀ ਹਾਂ, ਉਹ ਬਹੁਤ ਜ਼ਿਆਦਾ ਹੈ। ਟਵਿੱਟਰ ''ਤੇ ਮੈਂ ਲਗਾਤਾਰ ਟਰੋਲ ਹੁੰਦੀ ਹਾਂ।"
"ਆਨਲਾਈਨ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹਾਂ। ਮੈਂ ਕਿਵੇਂ ਦਿਖਦੀ ਹਾਂ, ਮੇਰਾ ਰਿਲੇਸ਼ਨਸ਼ਿਪ ਸਟੇਟਸ ਕੀ ਹੈ, ਮੇਰੇ ਬੱਚੇ ਕਿਉਂ ਨਹੀਂ ਹਨ...ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਮੈਂ ਉਹ ਸਭ ਝੱਲਦੀ ਹਾਂ। ਜੋ ਲੋਕ ਮੇਰੇ ਵਿਚਾਰਾਂ ਤੋਂ ਇੱਤਫਾਕ ਨਹੀਂ ਰੱਖਦੇ, ਉਹ ਮੇਰੇ ਕੰਮ ਬਾਰੇ ਟਿੱਪਣੀ ਨਹੀਂ ਕਰਦੇ ਬਲਕਿ ਹਰ ਸੰਭਵ ਭਾਸ਼ਾ ਵਿੱਚ ਮੈਨੂੰ ''ਵੇਸਵਾ'' ਕਹਿੰਦੇ ਹਨ।"

ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਲੇਨਾ ਨੇ ਇਸ ਬਾਰੇ ਵਿੱਚ ਕਿਹਾ ਕਿ ਜਨਤਕ ਥਾਵਾਂ ''ਤੇ ਆਪਣੀ ਸੁਰੱਖਿਆ ਤੈਅ ਕਰਨਾ ਕਿਸੇ ਮਹਿਲਾ ਦੀ ਜ਼ਿੰਮੇਵਾਰੀ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਮਿਸਾਲ ਵਜੋਂ ਜੇ ਕੋਈ ਮਹਿਲਾ ਜਨਤਕ ਟਰਾਂਸਪੋਰਟ ਦਾ ਇਸਤੇਮਾਲ ਕਰਦੀ ਹੈ ਤਾਂ ਉਸ ਦੀ ਸੁਰੱਖਿਆ ਤੈਅ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਠੀਕ ਇਸੇ ਤਰੀਕੇ ਨਾਲ ਜੇ ਕੋਈ ਮਹਿਲਾ ਟਵਿੱਟਰ ਦਾ ਇਸਤੇਮਾਲ ਕਰ ਰਹੀ ਹੈ ਤਾਂ ਉਸ ਦੀ ਸੁਰੱਖਿਆ ਤੈਅ ਕਰਵਾਉਣਾ ਵੀ ਟਵਿੱਟਰ ਦੀ ਜ਼ਿੰਮੇਵਾਰੀ ਹੈ।"
ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ-ਲੈਨਿਨਵਾਦੀ) ਦੀ ਨੇਤਾ ਕਵਿਤਾ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਆਨਲਾਈਨ ਟਰੋਲਿੰਗ ਨਾਲ ਮਾਨਸਿਕ ਤਣਾਅ ਦੇ ਹਾਲਾਤ ਪੈਦਾ ਹੋ ਜਾਂਦੇ ਹਨ।
ਉਨ੍ਹਾਂ ਨੇ ਕਿਹਾ, "ਕਈ ਵਾਰ ਅਜਿਹਾ ਹੁੰਦਾ ਹੈ ਕਿ ਟਵੀਟ ਉਨ੍ਹਾਂ ਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦਾ। ਫਿਰ ਤਾਂ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਰਿਪੋਰਟਿੰਗ ਅਤੇ ਸ਼ਿਕਾਇਤ ਦਾ ਸਾਰਾ ਦਿਖਾਵਾ ਹੀ ਬੰਦ ਕਰ ਦੇਣਾ ਚਾਹੀਦਾ ਹੈ। ਜੇ ਕਿਸੇ ''ਤੇ ਕਾਰਵਾਈ ਹੀ ਨਹੀਂ ਹੋ ਰਹੀ ਹੈ ਤਾਂ ਨੀਤੀਆਂ ਬਣਾਉਣ ਦਾ ਫ਼ਾਇਦਾ ਕੀ ਹੋਇਆ?"
ਇਹ ਵੀ ਪੜ੍ਹੋ-
ਟਰੋਲਿੰਗ ਦਾ ਅਸਰ ਕੀ ਹੁੰਦਾ ਹੈ?
ਡਾਕਟਰ ਨੀਤੂ ਰਾਣਾ ਪੇਸ਼ੇ ਤੋਂ ਮਨੋਵਿਗਿਆਨੀ ਹਨ ਅਤੇ ਲੰਬੇ ਵਕਤ ਤੋਂ ਆਨਲਾਈਨ ਟਰੋਲਿੰਗ ਦਾ ਇਨਸਾਨੀ ਦਿਮਾਗ ''ਤੇ ਹੋਣ ਵਾਲੇ ਅਸਰ ਬਾਰੇ ਕੰਮ ਕਰ ਰਹੀ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਜ਼ ''ਤੇ ਟਰੋਲਿੰਗ ਦਾ ਮਾਨਸਿਕ ਸਿਹਤ ''ਤੇ ਗੰਭੀਰ ਅਸਰ ਹੋ ਸਕਦਾ ਹੈ।

ਡਾਕਟਰ ਨੀਤੂ ਕਹਿੰਦੀ ਹੈ, "ਸੋਸ਼ਲ ਮੀਡੀਆ ''ਤੇ ਲਗਾਤਾਰ ਟਰੋਲ ਹੋਣ ਨਾਲ ਮਾਨਸਿਕ ਤਣਾਅ ਵਧ ਸਕਦਾ ਹੈ। ਖ਼ੁਦ ਨੂੰ ਲੈ ਕੇ ਹੀਣ ਭਾਵਨਾ ਅਤੇ ਫ਼ਿਕਰ ਦੀ ਭਾਵਨਾ ਵਧ ਸਕਦੀ ਹੈ।
ਆਨਲਾਈਨ ਸ਼ੋਸ਼ਣ ਦੇ ਸ਼ਿਕਾਰ ਕੁਝ ਲੋਕ ਬਾਕੀ ਲੋਕਾਂ ਤੋਂ ਦੂਰੀਆਂ ਬਣਾ ਲੈਂਦੇ ਹਨ।
ਡਾਕਟਰ ਨੀਤੂ ਅਨੁਸਾਰ ਟਰੋਲਜ਼ ਦੇ ਨਾਲ ਕਿਸੇ ਤਰੀਕੇ ਦੀ ਗੱਲਬਾਤ ਜਾਂ ਬਹਿਸ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, "ਜੇ ਤੁਸੀਂ ਟਰੋਲਜ਼ ਦੇ ਕਮੈਂਟਸ ਦੀ ਪਰਵਾਹ ਕਰਦੇ ਹੋ, ਉਨ੍ਹਾਂ ਦਾ ਜਵਾਬ ਦਿੰਦੇ ਹੋ ਅਤੇ ਨਾਰਾਜ਼ਗੀ ਜਤਾਉਂਦੇ ਹੋ ਤਾਂ ਇਸ ਨਾਲ ਉਸ ਦਾ ਹੌਂਸਲਾ ਵਧਦਾ ਹੈ। ਉਨ੍ਹਾਂ ਨੂੰ ਪਤਾ ਲਗ ਜਾਂਦਾ ਹੈ ਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ ਤੋਂ ਪਰੇਸ਼ਾਨ ਹੋ ਰਹੇ ਹੋ ਇਸ ਲਈ ਉਹ ਤੁਹਾਨੂੰ ਹੋਰ ਪ੍ਰੇਸ਼ਾਨ ਕਰਨ ਲਗਦੇ ਹਨ।"
"ਇਹ ਜ਼ਰੂਰੀ ਹੈ ਕਿ ਕੋਈ ਇਤਰਾਜ਼ਯੋਗ ਕਮੈਂਟ ਆਏ, ਫੌਰਨ ਉਸ ਨੂੰ ਡਿਲੀਟ ਜਾਂ ਰਿਪੋਰਟ ਕਰਨ। ਸੋਸ਼ਲ ਮੀਡੀਆ ''ਤੇ ਚੰਗੀ ਬਹਿਸ ਵਿੱਚ ਕੋਈ ਹਰਜ਼ ਨਹੀਂ ਹੈ ਪਰ ਖੁਦ ਨੂੰ ਸ਼ੋਸ਼ਣ ਦਾ ਸ਼ਿਕਾਰ ਬਿਲਕੁਲ ਨਾ ਹੋਣ ਦਿਓ।"
ਇਹ ਵੀ ਪੜ੍ਹੋ-
- ਦੁਨੀਆਂ ਦੇ ਸਿਹਤ ਮਾਹਰਾਂ ਨੂੰ ਚਿੰਤਾ ''ਚ ਪਾਉਣ ਵਾਲਾ ਚੀਨੀ ਵਾਇਰਸ ਕਿੰਨਾ ਖ਼ਤਰਨਾਕ
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਸਿਲਾਈ ਮਸ਼ੀਨ ਬਣਨ ਦੀ ਦਿਲਚਸਪ ਕਹਾਣੀ ਜਿਸ ਨੇ ਔਰਤਾਂ ਨੂੰ ਆਪਣੇ ਪੈਰਾਂ ''ਤੇ ਖੜ੍ਹੇ ਕਰ ਦਿੱਤਾ
ਇਹ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=SOLuaoCl0Bs
https://www.youtube.com/watch?v=w3-8rLfAamg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)