ਪੰਜਾਬ ਸਰਕਾਰ ਨੇ ਮੰਤਰੀਆਂ ਤੇ ਅਫ਼ਸਰਾਂ ਦੇ ਦੌਰਿਆਂ ’ਤੇ ਇਸ ਗੱਲੋਂ ਲਾਈ ਰੋਕ- 5 ਅਹਿਮ ਖ਼ਬਰਾਂ

Friday, Jan 24, 2020 - 07:55 AM (IST)

ਪੰਜਾਬ ਸਰਕਾਰ ਨੇ ਮੰਤਰੀਆਂ ਤੇ ਅਫ਼ਸਰਾਂ ਦੇ ਦੌਰਿਆਂ ’ਤੇ ਇਸ ਗੱਲੋਂ ਲਾਈ ਰੋਕ- 5 ਅਹਿਮ ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ
Getty Images

ਪੰਜਾਬ ਸਰਕਾਰ ਨੇ ਪੈਸੇ ਬਚਾਉਣ ਲਈ ਆਪਣੇ ਮੰਤਰੀਆਂ, ਅਫ਼ਸਰਾਂ ਦੇ ਵਿਦੇਸ਼ ਜਾਂ ਹੋਰ ਸੂਬਿਆਂ ਵਿੱਚ ਜਾ ਕੇ ਸੈਮੀਨਾਰਾਂ, ਵਰਕਸ਼ਾਪਾਂ ਆਦਿ ਵਿੱਚ ਸ਼ਾਮਲ ਹੋਣ ''ਤੇ ਰੋਕ ਲਾ ਦਿੱਤੀ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਵਿੱਤ ਵਿਭਾਗ ਨੇ ਕਿਹਾ ਹੈ ਕਿ ਬੱਜਟ ਦਾ ਅਨੁਸ਼ਾਸ਼ਨ ਬਰਕਰਾਰ ਰੱਖਣਾ ਸਭ ਤੋਂ ਅਹਿਮ ਹੈ। ਪੰਜਾਬ ਸਰਕਾਰ ਸਿਰਫ਼ ਉਨ੍ਹਾਂ ਦੌਰਿਆਂ ਦੀ ਪ੍ਰਵਾਨਗੀ ਦੇਵੇਗੀ ਜਿਨ੍ਹਾਂ ਦਾ ਖ਼ਰਚਾ ਮੇਜ਼ਬਾਨਾਂ ਵੱਲੋਂ ਚੁੱਕਿਆ ਜਾਵੇਗਾ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪੰਜ ਤਾਰਾ ਤੇ ਹੋਰ ਮਹਿੰਗੇ ਹੋਟਲਾਂ ਵਿੱਚ ਵੀ ਬੈਠਕਾਂ ਤੇ ਸਮਾਗਮ ਰੱਖਣ ’ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਵਿਭਾਗਾਂ ਦੇ ਮੁਖੀ ਸਿੱਧੇ ਤੌਰ ''ਤੇ ਜ਼ਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ:

ਮਹਿਲਾ ਰੋਬੋਟ ''ਵਿਓਮ ਮਿੱਤਰ'' ਨੂੰ ਪੁਲਾੜ ਭੇਜੇਗਾ ਇਸਰੋ

ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਆਪਣੀ ਪਹਿਲੀ ਮਹਿਲਾ ਹਿਊਮਨੌਇਡ (ਔਰਤ ਦੀ ਦਿੱਖ ਵਾਲਾ ਰੋਬੋਟ) ਦਾ ਪ੍ਰੋਟੋਟਾਈਪ ਪੇਸ਼ ਕੀਤਾ ਹੈ। ਇਸ ਰੋਬੋਟ ਦਾ ਨਾਮ ''ਵਿਓਮ ਮਿੱਤਰ'' ਹੈ।

ਇਸ ਹਫ਼ਤੇ ਬੰਗਲੁਰੂ ਵਿੱਚ ਆਯੋਜਿਤ ਤਿੰਨ ਦਿਨਾ ਅੰਤਰਰਾਸ਼ਟਰੀ ਸੈਮੀਨਾਰ "ਮਨੁੱਖ ਪੁਲਾੜ ਯਾਨ ਅਤੇ ਅਨਵੇਸ਼ਨ: ਮੌਜੂਦਾ ਚੁਣੌਤੀਆਂ ਅਤੇ ਭਵਿੱਖ ਦੇ ਰੁਝਾਨ" ਵਿੱਚ, ਵਿਓਮ ਮਿੱਤਰ ਨੂੰ ਸਾਰਿਆਂ ਸਾਹਮਣੇ ਪੇਸ਼ ਕੀਤਾ ਗਿਆ।

ਦਸੰਬਰ 2021 ਵਿੱਚ ਭੇਜੇ ਜਾਣ ਵਾਲੇ ਮਨੁੱਖੀ ਪੁਲਾੜ ਮਿਸ਼ਨ ਦੌਰਾਨ ਵਿਓਮ ਮਿੱਤਰ, ਪੁਰੂਸ਼ ਪੁਲਾੜ ਯਾਤਰੀਆਂ ਦੀ ਮਦਦ ਕਰੇਗੀ। ''ਵਿਓਮ ਮਿੱਤਰ'' ਦੀਆਂ ਖ਼ਾਸੀਅਤਾਂ ਇਸ ਰਿਪੋਰਟ ਵਿੱਚ ਪੜ੍ਹੋ।

ਚੀਨ
AFP
ਬੀਜ਼ਿੰਗ, ਮਕਾਓ, ਹਾਂਗਕਾਂਗ ਆਦਿ ਸ਼ਹਿਰਾਂ ਵਿੱਚ ਨਵੇਂ ਸਾਲ ਦੇ ਕਈ ਵੱਡੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ

ਵਾਇਰਸ ਦੇ ਕਹਿਰ ਤੋਂ ਡਰੇ ਚੀਨ ਨੇ ਰੱਦ ਕੀਤੇ ਨਵੇਂ ਸਾਲ ਦੇ ਜਸ਼ਨ

ਚੀਨ ''ਚ ਨਵੇਂ ਸਾਲ ਦੇ ਜਸ਼ਨ ਹੁਣ ਨਹੀਂ ਹੋਣਗੇ। ਕੋਰੋਨਾਵਾਇਰਸ ਦੇ ਇਨਫ਼ੈਕਸ਼ਨ ਦੇ ਖ਼ਤਰੇ ਨੂੰ ਘਟਾਉਣ ਲਈ ਚੀਨ ਦੇ ਵੱਖ-ਵੱਖ ਸ਼ਹਿਰਾਂ ''ਚ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਬੀਜ਼ਿੰਗ, ਮਕਾਓ, ਹਾਂਗਕਾਂਗ ਆਦਿ ਸ਼ਹਿਰਾਂ ਵਿੱਚ ਕਈ ਵੱਡੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਪ੍ਰਸ਼ਾਸਨ ਨੂੰ ਖ਼ਦਸ਼ਾ ਹੈ ਕਿ ਇਸ ਨਾਲ ਵਾਇਰਸ ਫੈਲਣ ਦਾ ਖ਼ਤਰਾ ਹੋਰ ਵੱਧ ਜਾਵੇਗਾ।

ਇਸ ਤੋਂ ਪਹਿਲਾਂ ਕੱਲ੍ਹ ਚੀਨ ਦੇ ਵੁਹਾਨ ਸ਼ਹਿਰ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਨੂੰ ਕਿਹਾ ਗਿਆ ਸੀ।

ਇਸ ਦੇ ਨਾਲ ਹੀ ਲਗਭਗ ਇੱਕ ਕਰੋੜ ਦੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਜਨਤਕ ਟਰਾਂਸਪੋਰਟ ਨੂੰ ਬੰਦ ਕਰ ਦਿੱਤਾ ਗਿਆ ਸੀ। ਵੁਹਾਨ ਵਿੱਚ ਵਾਇਰਸ ਨਾਲ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਪੜ੍ਹੋ ਪੂਰੀ ਖ਼ਬਰ।

पाकिस्तान
Getty Images
ਪਾਕਿਸਤਾਨ ਵਿੱਚ ਦਿਵਾਲੀ ਮਨਾਉਂਦੀਆਂ ਹਿੰਦੂ ਭਾਈਚਾਰੇ ਦੀਆਂ ਔਰਤਾਂ।

ਕੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਸੱਚੀਂ ਵੋਟ ਨਹੀਂ ਪਾਉਣ ਦਿੱਤੀ ਜਾਂਦੀ?

ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ।

ਨਾਗਰਿਕਤਾ ਸੋਧ ਕਾਨੂੰਨ ਦੀ ਵਕਾਲਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ।

ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚ ਘੱਟ-ਗਿਣਤੀਆਂ ਲਈ ਸਿੱਖਿਆ, ਸਿਹਤ ਦਾ ਵੀ ਕੋਈ ਪ੍ਰਬੰਧ ਨਹੀਂ ਹੈ।

ਬੀਬੀਸੀ ਨੇ ਗ੍ਰਿਹ ਮੰਤਰੀ ਦੇ ਦਾਅਵੇ ਦੀ ਜਾਂਚ ਕੀਤੀ। ਪੜ੍ਹੋ ਇਨ੍ਹਾਂ ਦੇਸ਼ਾਂ ਵਿੱਚ ਘੱਟ-ਗਿਣਤੀਆਂ ਦੀ ਕੀ ਸਥਿਤੀ ਹੈ ਤੇ ਉਨ੍ਹਾਂ ਕੋਲ ਕਿਹੜੇ-ਕਿਹੜੇ ਹੱਕ ਹਨ।

ਕੀ ਮੋਦੀ ਦੀ ਪਤਨੀ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਵਿੱਚ ਪਹੁੰਚੀ-ਫੈਕਟ ਚੈਕ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ਵਿੱਚ ਪਿਛਲੇ ਲਗਭਗ ਡੇਢ ਮਹੀਨੇ ਤੋਂ ਔਰਤਾਂ ਮੁਜ਼ਾਹਰੇ ''ਤੇ ਬੈਠੀਆਂ ਹਨ।

ਸੋਸ਼ਲ ਮੀਡੀਆ ''ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ।

ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਵੀ ਸ਼ਾਹੀਨ ਬਾਗ਼ ਗਏ ਸਨ। ਬੀਬੀਸੀ ਨੇ ਇਸ ਦਾਅਵੇ ਦੀ ਪੜਤਾਲ ਕੀਤੀ।

ਇਹ ਵੀ ਪੜ੍ਹੋ:

ਵੀਡੀਓ: ਲੜਾਈ ਚ ਨੁਕਸਾਨ ਕੱਲੇ ਪਾਕਿਸਤਾਨ ਦਾ ਨਹੀਂ

https://www.youtube.com/watch?v=9QecxEL_P3c

ਵੀਡੀਓ: ਹਥੌੜੇ ਨਾਲ ਰੋਟੀ ਕਿਸ ਗੱਲੋਂ ਤੋੜਦੇ ਸਨ ਇਹ ਪ੍ਰਵਾਸੀ ਮੁੰਡੇ

https://www.youtube.com/watch?v=6Om3b2aq5zQ

ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ

https://www.youtube.com/watch?v=ZMyiOsUY6Yo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News