ਵਾਤਾਵਰਨ ਤਬਦੀਲੀ: ਪਿਛਲਾ ਦਹਾਕਾ ਅਧਿਕਾਰਤ ਤੌਰ ''''ਤੇ ਸਭ ਤੋਂ ਗਰਮ ਐਲਾਨਿਆ ਗਿਆ
Thursday, Jan 23, 2020 - 03:40 PM (IST)


ਤਿੰਨ ਗਲੋਬਲ ਏਜੰਸੀਆਂ ਦੇ ਰਿਕਾਰਡ ਮੁਤਾਬਕ 2019 ਦੇ ਅੰਤ ਹੋਣ ਦੇ ਨਾਲ ਹੀ ਪਿਛਲੇ 10 ਸਾਲਾਂ ਨੂੰ ਸਭ ਤੋਂ ਗਰਮ ਦਹਾਕੇ ਵੱਜੋਂ ਨਾਮਜ਼ਦ ਕੀਤਾ ਗਿਆ ਹੈ।
ਨਾਸਾ, ਨੋਆ ਅਤੇ ਯੂਕੇ ਦੇ ਮੌਸਮ ਵਿਭਾਗ ਮੁਤਾਬਕ ਬੀਤਿਆ ਸਾਲ ਯਾਨਿ ਕਿ 1850 ''ਚ ਤੋਂ ਬਾਅਦ 2019 ਦੂਜਾ ਸਭ ਤੋਂ ਗਰਮ ਸਾਲ ਰਿਹਾ ਹੈ।
170 ਸਾਲਾਂ ਦੀ ਲੜੀ ''ਚ ਪਿਛਲੇ ਪੰਜ ਸਾਲ ਸਭ ਤੋਂ ਗਰਮ ਰਹੇ ਹਨ। ਹਰੇਕ ਸਾਲ ਪ੍ਰੀ-ਇਡੰਸਟਰੀ ਨਾਲੋਂ 1 ਡਿਗਰੀ ਸੈਲਸੀਅਸ ਵੱਧ ਗਰਮ ਰਿਹਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਜੂਦਾ ਸਾਲ (2020) ''ਚ ਵੀ ਗਰਮੀ ਦਾ ਕਹਿਰ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਜੇਕਰ ਅੰਕੜਿਆਂ ''ਤੇ ਝਾਤ ਮਾਰੀ ਜਾਵੇ ਤਾਂ ਸਾਫ਼ ਪਤਾ ਲਗਦਾ ਹੈ ਕਿ 2016 ''ਚ ਰਿਕਾਰਡ ਤੋੜ ਗਰਮੀ ਪਈ ਸੀ। ਉਸ ਸਮੇਂ ਤਾਪਮਾਨ ਅਲ ਨੀਨੋ ਮੌਸਮ ਵਰਤਾਰੇ (El Niño weather phenomenon) ਤੋਂ ਵੀ ਵੱਧ ਗਿਆ ਸੀ।
ਇਹ ਵੀ ਪੜ੍ਹੋ-
- ਮੌਸਮੀ ਤਬਦੀਲੀ ਕਾਰਨ ਪਾਣੀ ਦੀ ਕਮੀ ਸਣੇ ਇਹ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ
- ਜਦੋਂ ''ਕੋਠੇਵਾਲੀ ਗੰਗੂਬਾਈ'' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ
- ਨਵੀਂ ਕਿਸਮ ਦੇ ਵਾਇਰਸ ਨਾਲ ਸੈਂਕੜੇ ਪ੍ਰਭਾਵਿਤ, ਕਈ ਹਵਾਈ ਅੱਡਿਆਂ ''ਤੇ ਸਕ੍ਰੀਨਿੰਗ

ਅਲ ਨੀਨੋ ਇੱਕ ਜਲਵਾਯੂ ਸਥਿਤੀ ਹੈ, ਜੋ ਕਿ ਪੂਰਬੀ ਗਰਮ ਪ੍ਰਸ਼ਾਂਤ ਮਹਾਂ ਸਾਗਰ ''ਚ ਪਾਣੀਆਂ ਦੀ ਅਸਧਾਰਨ ਤਪਸ਼ ਨੂੰ ਦਰਸਾਉਂਦੀ ਹੈ।
ਤਿੰਨੇ ਏਜੰਸੀਆਂ ਵੱਲੋਂ ਹਾਸਲ ਹੋਏ ਇੰਨ੍ਹਾਂ ਅੰਕੜਿਆਂ ਤੋਂ ਕੋਈ ਖਾਸ ਹੈਰਾਨੀ ਨਹੀਂ ਹੋਈ ਹੈ ਕਿਉਂਕਿ ਵਿਸ਼ਵ ਦੇ ਮੌਸਮ ਵਿਭਾਗ (WMO) ਨੇ ਪਿਛਲੇ ਸਾਲ ਦਸੰਬਰ ਮਹੀਨੇ ਦੇ ਸ਼ੁਰੂ ''ਚ ਹੀ ਸੰਕੇਤ ਦਿੱਤੇ ਸਨ ਕਿ 2019 ਨੂੰ ਦਹਾਕੇ ਦੇ ਸਭ ਤੋਂ ਗਰਮ ਸਾਲ ਵੱਜੋਂ ਨਾਮਜ਼ਦ ਕੀਤਾ ਜਾਵੇਗਾ।
ਮੌਸਮ ਵਿਭਾਗ, ਜਿਸ ਦੀ ਸ਼ਮੂਲੀਅਤ Had CRUT4 ਤਾਪਮਾਨ ਦੇ ਅੰਕੜੇ ਤਿਆਰ ਕਰਨ ''ਚ ਹੁੰਦੀ ਹੈ, ਦੇ ਮੁਤਾਬਕ, 1850-1900 ਦੇ ਵਕਫ਼ੇ ਤੋਂ ਬਾਅਦ 2019, ਔਸਤਨ 1.05 ਸੈਲਸੀਅਸ ਵੱਧ ਰਿਹਾ ਹੈ।
ਪਿਛਲੇ ਸਾਲ ਜੂਨ ਅਤੇ ਜੁਲਾਈ ਮਹੀਨੇ ''ਚ ਯੂਰਪ ''ਚ ਦੋ ਵੱਡੀਆਂ ਗਰਮ ਲਹਿਰਾਂ ਆਈਆਂ ਸਨ, ਜਿਸ ਕਰਕੇ ਫਰਾਂਸ ''ਚ 28 ਜੂਨ ਨੂੰ 46 ਡਿਗਰੀ ਸੈਲਸੀਅਸ ਤਾਪਮਾਨ ਨਾਲ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਹੋਇਆ ਸੀ।
ਇਸੇ ਦੇ ਤਹਿਤ ਜਰਮਨੀ, ਨੀਦਰਲੈਂਡ, ਬੈਲਜੀਅਮ, ਲਕਜ਼ਮਬਰਗ ਅਤੇ ਬ੍ਰਿਟੇਨ ''ਚ ਵੀ 38.7 ਡਿਗਰੀ ਸੈਲਸੀਅਸ ਤਾਪਮਾਨ ਸੀ। ਇਸੇ ਗਰਮੀਆਂ ਦੇ ਮੌਸਮ ਦੌਰਾਨ ਆਸਟ੍ਰੇਲੀਆ ''ਚ ਲਗਭਗ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਕਾਰਬਨ ''ਤੇ ਰੋਕ ਮੁਸ਼ਕਲ ਬਦਲ
ਵਾਤਾਵਰਨ ਵਿਸ਼ਲੇਸ਼ਕ ਰੋਜਰ ਹੇਰਾਬਿਨ
ਜਿਵੇਂ-ਜਿਵੇਂ ਤਾਪਮਾਨ ਵੱਧਦਾ ਜਾ ਰਿਹਾ ਹੈ ਅਤੇ ਅਜਿਹੇ ''ਚ ਤਪਸ਼ ਪੈਦਾ ਕਰਨ ਵਾਲੀਆਂ ਗੈਸਾਂ ਦੀ ਨਿਕਾਸੀ ਨੂੰ ਰੋਕਣ ਦੇ ਯਤਨਾਂ ਵੀ ਡਗਮਗਾ ਰਹੇ ਹਨ ਕਿਉਂਕਿ ਵਿਗਿਆਨ ਅਤੇ ਰਾਜਨੀਤੀ ''ਚ ਟਕਰਾਅ ਪੈਦਾ ਹੋ ਰਿਹਾ ਹੈ।
ਮਿਸਾਲ ਵਜੋਂ ਯੂਕੇ ਨੇ ਸਾਲ ਦੇ ਅੰਤ ''ਚ ਸੰਯੁਕਤ ਰਾਸ਼ਟਰ ਦੀ ਸਾਲਾਨਾ ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਲਈ ਸਖ਼ਤ ਲੜਾਈ ਲੜੀ ਹੈ। ਇਸ ਸੰਮੇਲਨ ''ਚ ਸਾਰੇ ਹੀ ਦੇਸ਼ਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਢੁਕਵੇਂ ਕਦਮ ਚੁੱਕਣ।
ਬੋਰਿਸ ਜੋਨਸਨ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਵਾਤਾਵਰਨ ਤਬਦੀਲੀ ਦੇ ਮਸਲੇ ਨਾਲ ਨਜਿੱਠਣ ਲਈ ਬ੍ਰਿਟੇਨ ਦੁਨੀਆ ਦੀ ਅਗਵਾਈ ਕਰੇ।
https://www.youtube.com/watch?v=ji7p2wuxIaE
ਪਰ ਉਸ ਦੇ ਨਵੇਂ ਪ੍ਰਸ਼ਾਸਨ ਦੀ ਪਹਿਲੀ ਪ੍ਰੀਖਿਆ ''ਚ ਹੀ ਉਨ੍ਹਾਂ ''ਤੇ ਆਪਣੇ ਸਿਧਾਂਤਾਂ ਦੀ ਉਲੰਘਣਾ ਦੇ ਇਲਜ਼ਾਮ ਲੱਗ ਗਏ ਹਨ।
ਬੋਰਿਸ ਨੇ ਵਾਅਦਾ ਕੀਤਾ ਹੈ ਕਿ ਉਹ ਯੂਕੇ ''ਚ ਹਵਾਈ ਉਡਾਣਾਂ ''ਤੇ 13 ਪੌਂਡ ਦੀ ਟੈਕਸ ਕਟੌਤੀ ''ਤੇ ਵਿਚਾਰ ਕੀਤਾ ਜਾਵੇਗਾ, ਕਿਉਂਕਿ ਰੁਜ਼ਗਾਰ ਅਤੇ ਸੰਪਰਕ ਦੋਵੇਂ ਹੀ ਦਾਅ ''ਤੇ ਹਨ।
ਵਾਤਾਵਰਨ ਤਬਦੀਲੀ ਕਮੇਟੀ ਨੇ ਬੋਰਿਸ ਦੇ ਇਸ ਸਰਕਾਰੀ ਸੁਝਾਅ ਨੂੰ ਨਕਾਰਦਿਆਂ ਕਿਹਾ ਹੈ ਕਿ ਲੋਕ ਬਹੁਤ ਘੱਟ ਹਵਾਈ ਸਫ਼ਰ ਕਰਦੇ ਹਨ, ਇਸ ਲਈ ਹਵਾਈ ਉਡਾਣਾਂ ਦੀ ਕੀਮਤ ''ਚ ਕਟੌਤੀ ਨਹੀਂ ਬਲਕਿ ਵਾਧਾ ਹੋਣਾ ਚਾਹੀਦਾ ਹੈ।
ਇਸ ਤਰ੍ਹਾਂ ਦੇ ਅਸਹਿਜ ਵਪਾਰਕ ਬੰਦ ਕਾਰਨ ਆਉਣ ਵਾਲੇ ਦਹਾਕਿਆਂ ਵਿੱਚ ਪੂਰੀ ਦੁਨੀਆਂ ਵਿੱਚ ਹਲਚਲ ਮਚ ਜਾਵੇਗੀ ਕਿਉਂਕਿ ਵਾਤਾਵਰਨ ਸਿਆਸਤ ਲਈ ਵੀ ਚੁਣੌਤੀ ਵਾਂਗ ਹੈ।
ਤਿੰਨੇ ਹੀ ਏਜੰਸੀਆਂ ਵੱਲੋਂ ਦਿੱਤੇ ਗਏ ਅੰਕੜਿਆਂ ''ਚ ਪਿਛਲੇ 12 ਮਹੀਨਿਆਂ ਤੋਂ ਡਾਟਾ ਕੁਝ ਅਲਗ-ਅਲਗ ਹੈ।
ਇਸ ਲਈ ਵਿਸ਼ਵ ਮੌਸਮ ਵਿਭਾਗ ਦੇ ਫ਼ੈਸਲੇ ਮੁਤਾਬਕ ਇੰਨ੍ਹਾਂ ਤਿੰਨੇ ਏਜੰਸੀਆਂ ਤੋਂ ਇਲਾਵਾ ਕੋਪਰਨਿਕਸ ਵਾਤਾਵਰਨ ਤਬਦੀਲੀ ਸੇਵਾ ਅਤੇ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਤੋਂ ਵੀ ਅੰਕੜੇ ਲਏ ਗਏ।
ਇਸ ਦਾ ਨਤੀਜਾ ਇਹ ਕੱਢਿਆ ਗਿਆ ਹੈ ਕਿ ਸਾਲ 2019 ''ਚ ਪੂਰੀ ਦੁਨੀਆ ਪ੍ਰੀ-ਇੰਡਸਟ੍ਰੀਅਲ ਸਮੇਂ ਦੇ ਮੁਕਾਬਲੇ ਤਾਪਮਾਨ 1.1 ਡਿਗਰੀ ਸੈਲਸੀਅਸ ਵਧੇਰੇ ਗਰਮ ਰਿਹਾ ਹੈ।
ਇਹ ਵੀ ਪੜ੍ਹੋ-
- ਤੁਹਾਡਾ ਸ਼ਹਿਰ ਕਿੰਨਾ ਗਰਮ ਹੈ ਜਾਣੋ ਇਸ ਐਨੀਮੇਸਨ ਰਾਹੀਂ
- ਕਰੰਸੀ ਨੋਟ ’ਤੇ ਗਾਂਧੀ ਦੀ ਤਸਵੀਰ ਪਹਿਲੀ ਵਾਰ ਕਦੋਂ ਛਾਪੀ ਗਈ
- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
ਹੈਡਲੀ ਕੇਂਦਰ ਦੇ ਮੌਸਮ ਵਿਭਾਗ ਦੇ ਡਾ.ਕੋਲਿਨ ਮੋਰਿਸ ਨੇ ਕਿਹਾ ਹੈ, "ਸਾਡੇ ਸਮੂਹਿਕ ਵਿਸ਼ਵਵਿਆਪੀ ਤਾਪਮਾਨ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਾਲ 2015 ਤੋਂ ਸਭ ਤੋਂ ਗਰਮ ਪੰਜ ਸਾਲਾਂ ਦੇ ਰਿਕਾਰਡ ''ਚ 2019 ਵੀ ਸ਼ਾਮਲ ਹੋਇਆ ਹੈ।"
ਉਨ੍ਹਾਂ ਅੱਗੇ ਕਿਹਾ, "1980 ਤੋਂ ਬਾਅਦ ਹਰ ਦਹਾਕੇ ''ਚ ਤਪਸ਼ ਵਧੀ ਹੈ। 2019 ਨੂੰ ਸਭ ਤੋਂ ਗਰਮ ਦਹਾਕੇ ਵੱਜੋਂ ਖ਼ਤਮ ਹੋਇਆ।"
ਖੋਜਕਾਰਾਂ ਦਾ ਮੰਨਣਾ ਹੈ ਕਿ ਮਨੁੱਖੀ ਗਤੀਵਿਧੀਆਂ ਰਾਹੀਂ ਜੋ ਕਾਰਬਨ ਦੀ ਨਿਕਾਸੀ ਹੁੰਦੀ ਹੈ, ਉਸ ਦੇ ਕਾਰਨ ਹੀ ਹਾਲ ਦੇ ਸਮੇਂ ''ਚ ਤਾਪਮਾਨ ''ਚ ਲਗਾਤਾਰ ਵਾਧਾ ਹੋ ਰਿਹਾ ਹੈ।
ਰਾਇਲ ਮੌਸਮ ਵਿਗਿਆਨ ਸੁਸਾਇਟੀ ਦੇ ਪ੍ਰੋ. ਲਿਜ਼ ਬੈਂਟਲੇ ਮੁਤਾਬਕ "ਇਸ ਸਮੇਂ ਵਾਤਾਵਰਣ ''ਚ ਕਾਰਬਨ ਡਾਇਕਸਾਇਡ ਦਾ ਪੱਧਰ ਸਾਡੇ ਵਾਤਾਵਰਨ ''ਚ ਸਭ ਤੋਂ ਉੱਚ ਪੱਧਰ ''ਤੇ ਹੈ। CO2 ਅਤੇ ਤਾਪਮਾਨ ''ਚ ਜ਼ਰੂਰ ਇੱਕ ਖਾਸ ਸਬੰਧ ਮੌਜੂਦ ਹੈ।
ਅਸੀਂ ਪਿਛਲੇ ਇੱਕ ਦਹਾਕੇ ''ਚ ਸਰਬਉੱਚ ਗਲੋਬਲ ਤਾਪਮਾਨ ਦੇਖ ਰਹੇ ਹਾਂ ਅਤੇ ਆਉਣ ਵਾਲੇ ਸਮੇਂ ''ਚ ਹੋਰ ਵਧੇਗਾ। ਜਿਵੇਂ-ਜਿਵੇਂ CO2 ਵਧਦੀ ਜਾਵੇਗੀ, ਅਸੀਂ ਗੋਲਬਲ ਤਪਸ਼ ਦੇ ਵਾਧੇ ਦਾ ਕਾਰਨ ਬਣਦੀ ਜਾਵੇਗੀ।
ਤਿੰਨ ਵੱਖ-ਵੱਖ ਏਜੰਸੀਆਂ ਵੱਲੋਂ ਵੱਖੋ-ਵੱਖ ਪ੍ਰਣਾਲੀਆਂ ਦੀ ਮਦਦ ਨਾਲ ਲੰਮੇ ਸਮੇਂ ਤੋਂ ਇਹ ਅੰਕੜੇ ਇੱਕਠੇ ਕੀਤੇ ਗਏ ਹਨ ਅਤੇ ਇੰਨ੍ਹਾਂ ਅੰਕੜਿਆਂ ਦੀ ਭਰੋਸੇਯੋਗਤਾ ਕਾਇਮ ਹੈ।
ਇੰਨ੍ਹਾਂ ਅੰਕੜਿਆਂ ਨੂੰ ਇੱਕਠਾ ਕਰਨ ''ਚ ਮਦਦ ਦੇਣ ਵਾਲੀ ਯੂਨੀਵਰਸਿਟੀ ਆਫ਼ ਈਸਟ ਐਂਜੀਲਾ ਦੇ ਜਲਵਾਯੂ ਖੋਜ ਯੂਨਿਟ ਦੇ ਪ੍ਰੋ.ਟਿਮ ਓਸਬਰਨ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਮਨੁੱਖੀ ਗਤੀਵਿਧੀਆਂ ਦੇ ਕਾਰਨ ਹੀ ਗੋਲਬਲੀ ਤਪਸ਼ ''ਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ, ਪਰ ਇਸ ਤਪਸ਼ ਨੂੰ ਜਿੰਨ੍ਹਾਂ ਸੰਭਵ ਹੋ ਸਕੇ, ਸਹੀ ਢੰਗ ਨਾਲ ਮਾਪਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ 19ਵੀਂ ਸਦੀ ਦੇ ਅੰਤ ਤੋਂ ਗਲੋਬਲ ਤਪਸ਼ ''ਚ ਲਗਭਗ 1 ਡਿਗਰੀ ਸੈਲਸੀਅਸ ਹੀ ਵਾਧਾ ਹੋਇਆ ਹੈ।

ਦਰਅਸਲ ਗਲੋਬਲ ਤਪਸ਼ ਦੇ ਅੰਕੜਿਆਂ ਨੂੰ ਇਕੱਠਾ ਕਰਨ ਲਈ ਵੱਖ-ਵੱਖ ਤਰੀਕਿਆਂ ਦੀ ਮਦਦ ਲਈ ਗਈ ਹੈ ਅਤੇ ਸਾਰੇ ਹੀ ਤਰੀਕਿਆਂ ਦੇ ਲਗਭਗ ਇਕੋ-ਜਿਹੇ ਨਤੀਜੇ ਸਾਹਮਣੇ ਆਏ ਹਨ।
ਨੌਆ ਅਤੇ ਨਾਸਾ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜੇ ਧਰਤੀ ਅਤੇ ਸਮੁੰਦਰੀ ਸਤਹਿ ਨਾਲ ਸਬੰਧਿਤ ਤਾਪਮਾਨ ਨੂੰ ਦਰਸਾਉਂਦੇ ਹਨ। ਇਨ੍ਹਾਂ ਅੰਕੜਿਆਂ ਨੇ ਦਰਸਾਇਆ ਹੈ ਕਿ ਡੂੰਘੇ ਸਮੁੰਦਰ ''ਚ ਵੀ ਤਾਪਮਾਨ ਦਾ ਪੱਧਰ ਵਧਿਆ ਹੈ।
ਇਸ ਹਫ਼ਤੇ ਪ੍ਰਕਾਸ਼ਿਤ ਹੋਏ ਅੰਕੜਿਆਂ ਨੇ ਦਰਸਾਇਆ ਹੈ ਕਿ ਪਿਛਲੇ ਸਾਲ ਸਾਗਰਾਂ ''ਚ ਗਰਮੀ ਉੱਚ ਪੱਧਰ ''ਤੇ ਰਿਕਾਰਡ ਕੀਤੀ ਗਈ ਹੈ। ਪਿਛਲੇ ਦਹਾਕੇ ''ਚ ਇਹ ਸਭ ਤੋਂ ਵੱਡਾ ਵਾਧਾ ਰਿਹਾ ਹੈ।
ਵੇਖਿਆ ਜਾਵੇ ਤਾਂ ਕੁਦਰਤੀ ਤਬਦੀਲੀ ਦਾ ਅਰਥ ਹੁੰਦਾ ਹੈ ਕਿ ਵਿਗਿਆਨੀ ਹਰ ਸਾਲ ਤਾਪਮਾਨ ਦੇ ਨਵੇਂ ਰਿਕਾਰਡਾਂ ਦੀ ਉਮੀਦ ਨਹੀਂ ਕਰਦੇ ਹਨ। ਮੌਸਮ ਦਫ਼ਤਰ ਵੱਲੋਂ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ 2020 ''ਚ ਵੀ ਬਹੇੱਦ ਗਰਮ ਰਹੇਗਾ ਅਤੇ ਗਲੋਬਲ ਔਸਤਨ ਤਾਪਮਾਨ ਪ੍ਰੀ-ਇਡੰਸਟ੍ਰੀਅਲ ਪੱਧਰਾਂ ਤੋਂ ਅੰਦਾਜ਼ਨ 1.1 ਡਿਗਰੀ ਸੈਲਸੀਅਸ ਵੱਧ ਰਹੇਗਾ।
ਇਸ ਦਾ ਮਤਲਬ ਹੈ ਕਿ 2020 ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਗਰਮ ਰਹੇਗਾ।
ਇਹ ਵੀ ਪੜ੍ਹੋ-
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
- ''ਜੇ ਦਵਿੰਦਰ ਸਿੰਘ ਦਾ ਨਾਂ ਦਵਿੰਦਰ ਖ਼ਾਨ ਹੁੰਦਾ ਤਾਂ...?''
ਇਹ ਵੀ ਦੇਖੋ
https://www.youtube.com/watch?v=ym1eDMpoYBQ
https://www.youtube.com/watch?v=stFAMowsxjk&t=4s
https://www.youtube.com/watch?v=lPKrNqKSO-U&t=88s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)