ਕੀ ਮੋਦੀ ਦੀ ਪਤਨੀ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਵਿੱਚ ਪਹੁੰਚੀ-ਫੈਕਟ ਚੈਕ
Thursday, Jan 23, 2020 - 02:55 PM (IST)

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ਵਿੱਚ ਪਿਛਲੇ ਲਗਭਗ ਡੇਢ ਮਹੀਨੇ ਤੋਂ ਔਰਤਾਂ ਮੁਜ਼ਾਹਰੇ ''ਤੇ ਬੈਠੀਆਂ ਹਨ।
ਸੋਸ਼ਲ ਮੀਡੀਆ ''ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੀ ਹੈ। ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਵੀ ਸ਼ਾਹੀਨ ਬਾਗ਼ ਗਏ ਸਨ।
ਫੇਸਬੁੱਕ ’ਤੇ ਇਹ ਤਸਵੀਰ ਕਈ ਵਾਰ ਸਾਂਝੀ ਕੀਤੀ ਗਈ ਹੈ।
ਇਸ ਤਸਵੀਰ ਨਾਲ ਕੁਝ ਲੋਕ ਲਿਖ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਵੀ ਸ਼ਾਹੀਨ ਬਾਗ਼ ਪੈਸੇ ਲੈਣ ਪਹੁੰਚ ਗਏ ਹਨ।
https://www.facebook.com/photo.php?fbid=1657923424362772
ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਦੀਆਂ ਔਰਤਾਂ ਬਾਰੇ ਇਹ ਦਾਅਵਾ ਫ਼ੈਲਾਇਆ ਗਿਆ ਸੀ ਕਿ ਉੱਥੇ ਬੈਠਣ ਵਾਲੀਆਂ ਔਰਤਾਂ ਨੂੰ ਮੁਜ਼ਾਹਰੇ ''ਤੇ ਬੈਠਣ ਦੇ ਪੈਸੇ ਮਿਲਦੇ ਹਨ।
https://www.facebook.com/affaq.khan.9849/posts/2568610703415451
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ ਸੀ ਕਿ ਮੁਜ਼ਾਹਰਾ ਫੰਡਿਡ ਹੈ ਤੇ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ ਹੈ।
ਹੁਣ ਲੋਕ ਜਸ਼ੋਦਾਬੇਨ ਦੀ ਤਸਵੀਰ ਸਾਂਝਾ ਕਰ ਰਹੇ ਹਨ ਤੇ ਪੈਸੇ ਲੈਣ ਨਾਲ ਜੁੜੀਆਂ ਟਿੱਪਣੀਆਂ ਕਰ ਰਹੇ ਹਨ।
ਬੀਬੀਸੀ ਨੇ ਫੋਟੋ ਦੀ ਪੜਤਾਲ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਦਾਅਵੇ ਝੂਠੇ ਹਨ ਤੇ ਤਸਵੀਰ ਪੁਰਾਣੀ ਹੈ।
ਭਾਵ ਜਸ਼ੋਦਾਬੇਨ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਵਿੱਚ ਸ਼ਾਮਲ ਨਹੀਂ ਹੋਏ।
ਇਹ ਵੀ ਪੜ੍ਹੋ:
- ਦੁਨੀਆਂ ਦੇ ਸਿਹਤ ਮਾਹਰਾਂ ਨੂੰ ਚਿੰਤਾ ''ਚ ਪਾਉਣ ਵਾਲਾ ਚੀਨੀ ਵਾਇਰਸ ਕਿੰਨਾ ਖ਼ਤਰਨਾਕ
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਤੇਜਿੰਦਰ ਪਾਲ ਸਿੰਘ ਬੱਗਾ: ਪ੍ਰਸ਼ਾਂਤ ਭੂਸ਼ਨ ਤੇ ਹਮਲਾ ਕਰਨ ਵਾਲੇ ਨੂੰ ਭਾਜਪਾ ਨੇ ਟਿਕਟ ਦਿੱਤੀ
ਇਹ ਤਸਵੀਰ ਸਾਲ 2016 ਦੀ ਹੈ, ਜਦੋਂ ਜਸ਼ੋਦਾਬੇਨ ਮੁੰਬਈ ਵਿੱਚ ਝੁੱਗੀ-ਝੋਂਪੜੀ ਵਾਲਿਆਂ ਲਈ ਇੱਕ ਭੁੱਖ ਹੜਤਾਲ ''ਤੇ ਬੈਠੇ ਸਨ।
ਇਹ ਹੜਤਾਲ ਇੱਕ ਸਥਾਨਕ ਸਵੈ-ਸੇਵੀ ਸੰਸਥਾ ਦੀ ਅਗਵਾਈ ਵਿਚ ਕੀਤੀ ਗਈ ਸੀ।
ਦਿ ਹਿੰਦੂ ਅਖ਼ਬਾਰ ਵਿੱਚ ਇਹ ਤਸਵੀਰ ਫਰਵਰੀ 2016 ਵਿੱਚ ਛਪੀ ਸੀ। ਇਸ ਰਿਪੋਰਟ ਮੁਤਾਬਤ ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਜਸ਼ੋਦਾਬੇਨ ਮੀਂਹ ਦੌਰਾਨ ਝੁਗੀਆਂ ਨਾ ਤੋੜਨ ਦੀ ਮੰਗ ਕਰ ਰਹੇ ਸਨ।
ਇਸ ਰਿਪੋਰਟ ਦੇ ਮੁਤਾਬਕ ਆਪਣੇ ਛੋਟੇ ਭਰਾ ਅਸ਼ੋਕ ਮੋਦੀ ਦੇ ਨਾਲ ਸਥਾਨਕ ਸਵੈ-ਸੇਵੀ ਸੰਸਥਾ ਦੇ ਨਾਲ ਉਹ ਇੱਕ ਦਿਨ ਦੀ ਹੜਤਾਲ ''ਤੇ ਬੈਠੇ ਸਨ।
ਇੱਕ ਹੋਰ ਵੈਬਸਾਈਟ ਨੇ ਵੀ ਇਹ ਤਸਵੀਰ ਛਾਪੀ ਸੀ।
ਦਿ ਵੀਕ ਦੀ ਵੈਬਸਾਈਟ ’ਤੇ ਛਾਪੀ ਗਈ ਇੱਕ ਰਿਪੋਰਟ ਵਿੱਚ ਲਿਖਿਆ ਗਿਆ ਕਿ ਜਸ਼ੋਦਾਬੇਨ ਕੁਝ ਘੰਟਿਆਂ ਦੀ ਸੰਕੇਤਕ ਭੁੱਖ ਹੜਤਾਲ ''ਤੇ ਬੈਠੇ ਸਨ। ਉਹ ਬਿਨਾਂ ਕਿਸੇ ਰੌਲੇ-ਰੱਪੇ ਦੇ ਉੱਥੋਂ ਚਲੇ ਗਏ ਸਨ।
ਇਹ ਵੀ ਪੜ੍ਹੋ:
- ਇੱਕ ਗੈਂਗ ਦੇ 75 ਮੈਂਬਰ ਜੇਲ੍ਹ ''ਚੋਂ ਫਰਾਰ, ਅੰਦਰ ਮਿਲੀ ਸੁਰੰਗ ਮਗਰੋਂ ਉੱਠੇ ਸਵਾਲ
- ਉਸ ਡੀਸੀ ਨੂੰ ਜਾਣੋ ਜਿਸ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ
- ਹੈਰੀ ਤੇ ਮੇਘਨ ਨੇ ਤਿਆਗੇ ਸ਼ਾਹੀ ਖ਼ਿਤਾਬ, ਆਮ ਲੋਕਾਂ ਵਾਂਗ ਜਿਊਣਗੇ ਜ਼ਿੰਦਗੀ
ਵੀਡੀਓ: ਸ਼ਾਹੀਨ ਬਾਗ਼ ਨੂੰ ਜਲ੍ਹਿਆਂ ਵਾਲਾ ਬਾਗ਼ ਕਿਉਂ ਕਿਹਾ ਜਾ ਰਿਹਾ ਹੈ
https://www.youtube.com/watch?v=8AeE5ymhqOE
ਵੀਡੀਓ: ਨਾਗਰਿਕਤਾ ਸੋਧ ਕਾਨੂੰਨ ਬਾਰੇ ਸਰਕਾਰ ਕਿੰਨਾ ਸੱਚ ਬੋਲ ਰਹੀ ਹੈ
https://www.youtube.com/watch?v=lrv-wORcnHY
ਵੀਡੀਓ: ਅਕਾਲੀ ਦਲ, ਦਿੱਲੀ ਵਿੱਚ ਚੋਣਾਂ ਆਪਣੇ ਬੂਤੇ ਕਿਉਂ ਨਹੀ ਲੜ ਰਹੀ
https://www.youtube.com/watch?v=qY5RCMcE_cw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)