ਕੈਪਟਨ ਨੇ ਸੁਖਬੀਰ ਨੂੰ ਭੇਜੀ ਹਿਟਲਰ ਦੀ ਕਿਤਾਬ ਤਾਂ ਬਾਦਲ ਨੇ ਕੀ ਦਿੱਤਾ ਜਵਾਬ

01/22/2020 10:55:20 PM

ਸੁਖਬੀਰ ਬਾਦਲ
Getty Images
ਟਵਿੱਟਰ ''ਤੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦਾਂ ਦੀ ਜੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਿਲਟਰ ਦੀ ਜੀਵਨੀ ''ਮੇਨ ਕੈਂਪਫ਼'' ਭੇਜੀ ਹੈ।

ਕੈਪਟਨ ਨੇ ਇਹ ਖੁਲਾਸਾ ਇੱਕ ਟਵੀਟ ਰਾਹੀ ਕੀਤਾ ਹੈ, ਕੈਪਟਨ ਦਾ ਇਹ ਕਦਮ ਨਾਗਕਿਰਤਾ ਸੋਧ ਐਕਟ ਉੱਤੇ ਦੋਵਾਂ ਆਗੂਆਂ ਵਿਚਾਲੇ ਚੱਲ ਰਹੀ ਬਿਆਨਬਾਜ਼ੀ ਤੋਂ ਸ਼ੁਰੂ ਹੋਈ ਬਹਿਸ ਦਾ ਨਤੀਜਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿਚ ਲਿਖਿਆ, ''''ਇਹ ਜਾਣ ਕੇ ਝਟਕਾ ਲੱਗਾ ਹੈ ਕਿ ਐਨਡੀਏ ਵਿਚ ਮੰਤਰੀ ਦਾ ਅਹੁਦਾ ਬਚਾਉਣ ਲਈ ਅਕਾਲੀ ਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਮੈਂ ਉਨ੍ਹਾਂ ਦੇ ਪ੍ਰਧਾਨ ਮੇਨ ਕੈਂਪਫ਼ ਕਿਤਾਬ ਭੇਜੀ ਹੈ ਤਾਂ ਜੋ ਉਹ ਪੜ੍ਹ ਕੇ ਇਤਿਹਾਸ ਜਾਣ ਸਕਣ ਅਤੇ ਫੈਸਲਾ ਕਰ ਸਕਣ ਕਿ ਦੇਸ ਪਹਿਲਾਂ ਆਉਣਾ ਚਾਹੀਦਾ ਹੈ ਜਾਂ ਸਿਆਸੀ ਹਿੱਤ।

https://twitter.com/capt_amarinder/status/1219973194343309312

ਸੁਖਬੀਰ ਦਾ ਜਵਾਬ

ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦਾ ਜਵਾਬ ਸੁਖਬੀਰ ਬਾਦਲ ਨੇ ਵੀ ਉਸੇ ਤਰ੍ਹਾਂ ਦੀ ਭਾਸ਼ਾ ਵਿਚ ਦਿੱਤਾ ਹੈ। ਉਨ੍ਹਾਂ ਲਿਖਿਆ ਹੈ, '''' ਮੈਂ ਤੁਹਾਨੂੰ ਛੇਤੀ ਹੀ ਅਜਿਹੀਆਂ ਅਹਿਮ ਕਿਤਾਬਾਂ ਦਾ ਬੰਡਲ ਭਿਜਵਾ ਰਿਹਾ ਹਾਂ , ਜਿਸ ਨੂੰ ਪੜ੍ਹ ਕੇ ਤੁਹਾਨੂੰ ਵਿਸਥਾਰ ਮਿਲ ਜਾਵੇਗਾ ਕਿ ਇੰਡੀਆ ਨੈਂਸ਼ਨਲ ਕਾਂਗਰਸ ਅਤੇ ਇਸ ਦੇ ਪ੍ਰਥਮ ਪਰਿਵਾਰ ਨੇ ਕਿਵੇਂ ਸਿੱਖਾਂ ਦਾ ਧਾਰਮਿਕ ਅਸਥਾਨਾਂ ਉੱਤੇ ਹਮਲੇ ਕੀਤੇ ਅਤੇ ਉਨ੍ਹਾਂ ਦੀ ਨਸਲਕੁਸ਼ੀ ਕਰਵਾਈ।''''

https://twitter.com/officeofssbadal/status/1220005170639142912

https://twitter.com/officeofssbadal/status/1220005167812182016

ਲਗਾਤਾਰ ਦੂਜੇ ਟਵੀਟ ਵਿਚ ਸੁਖਬੀਰ ਬਾਦਲ ਨੇ ਲਿਖਿਆ ਕਿ ਇਹ ਕਿਤਾਬਾਂ ਤੁਹਾਡੀ ਯਾਦ ਅਤੇ ਤੁਹਾਡੀ ਭੁੱਲਣ ਦੀ ਬਿਮਾਰੀ ਨੂੰ ਠੀਕ ਕਰ ਦੇਵੇਗੀ। ਕ੍ਰਿਪਾ ਕਰਕੇ ਇਨ੍ਹਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਵਿਚ ਥਾਂ ਦੇਣਾ ਅਤੇ ਪੜ੍ਹ ਲੈਣਾ ਤਾਂ ਜੋ ਅੱਗੇ ਤੋਂ ਤੁਸੀਂ ਕਿਸੇ ਹੋਰ ਨੂੰ ਗਾਂਧੀ ਸੇਵਾਦਾਰੀ ਲਈ ਅਜਿਹੀ ਸਲਾਹ ਨਾ ਦੇਵੋ।

https://twitter.com/officeofssbadal/status/1220005175559098368

ਸੁਖਬੀਰ ਤੋਂ ਬਾਅਦ ਅਕਾਲੀ ਆਗੂ ਜਗਮੀਤ ਬਰਾੜ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਗਮੀਤ ਬਰਾੜ ਨੇ ਆਪਣੇ ਟਵੀਟ ਵਿਚ ਲਿਖਿਆ, ''''ਸਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਕਰਵਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਦਾਦਾ ਸਰਦਾਰ ਭੁਪਿੰਦਰ ਸਿੰਘ ਨੇ ਮੁਸੋਲਿਨੀ ਅਤੇ ਅਡੋਲਫ਼ ਹਿਟਲਰ ਨਾਲ ਮਿਲ ਕੇ ਭਾਰਤ ਵਿਚ ਫ਼ਾਸੀਵਾਦੀ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਦਕਿ ਅਕਾਲੀ ਦਲ ਨੇ ਅਜ਼ਾਦੀ ਦੀ ਲੜਾਈ ਲੜੀ, ਕ੍ਰਿਪਾ ਕਰਕੇ ਪਹਿਲਾ ਆਪਣਾ ਹੀ ਇਤਿਹਾਸ ਪੜ੍ਹ ਲਵੋ। ''''

ਇਹ ਵੀ ਪੜ੍ਹੋ

ਕੈਪਟਨ ਨੇ ਸੀਏਏ ਉੱਤੇ ਕੀ ਕਿਹਾ ਸੀ

https://twitter.com/capt_amarinder/status/1218127044451504129

ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕਿਸੇ ਤੋਂ ਸਬਕ ਦੀ ਲੋੜ ਨਹੀਂ ਹੈ।

https://twitter.com/officeofssbadal/status/1219629888031928322

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=HflP-RuHdso

https://www.youtube.com/watch?v=OA78FC23QS4

https://www.youtube.com/watch?v=l1ahBWa_YUA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News