BBC Indian Sportswoman of the Year 2019: ਕਿਵੇਂ ਅੱਜ ਦਾ ਸਮਾਂ ਖੇਡਾਂ ਤੇ ਖਿਡਾਰਨਾਂ ਲਈ ਬਦਲ ਰਿਹਾ ਹੈ

Monday, Jan 20, 2020 - 11:25 AM (IST)

BBC Indian Sportswoman of the Year 2019: ਕਿਵੇਂ ਅੱਜ ਦਾ ਸਮਾਂ ਖੇਡਾਂ ਤੇ ਖਿਡਾਰਨਾਂ ਲਈ ਬਦਲ ਰਿਹਾ ਹੈ
ਪੀਟੀ ਊਸ਼ਾ
Getty Images
ਪੀਟੀ ਊਸ਼ਾ 400 ਮੀਟਰ ਦੌੜ ਵਿੱਚ ਜਪਾਨ ਵਿੱਚ ਹੋਈਆਂ 12ਵੀਂ ਏਸ਼ੀਅਨ ਅਥਲੈਟਿਕ ਚੈਂਮਪਿਅਨਸ਼ਿਪ ਵਿੱਚ ਭਾਗ ਲੈਂਦੇ ਹੋਏ

"ਇੱਕ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ ਮੈਂ ਓਲੰਪਿਕ ਮੈਡਲ ਕਿਉਂ ਜਿੱਤਣਾ ਚਾਹੁੰਦੀ ਹਾਂ? ਇਹ ਇੱਕਲੌਤੀ ਚੀਜ਼ ਹੈ ਜਿਸ ਲਈ ਮੈਂ ਸਾਰੀ ਉਮਰ ਮਿਹਨਤ ਕੀਤੀ, ਹਰ ਰੋਜ਼ ਮਿਹਨਤ ਕੀਤੀ!"

ਇਹ ਸ਼ਬਦ ਮਸ਼ਹੂਰ ਅਥਲੀਟ ਪੀਟੀ ਊਸ਼ਾ ਦੇ ਹਨ।

ਕਿਸੇ ਖਿਡਾਰੀ ਲਈ, ਖੇਡਾਂ ਖਾਸਕਰ ਓਲੰਪਿਕ ਦੀ ਬਹੁਤ ਮਹੱਤਤਾ ਹੁੰਦੀ ਹੈ।

ਸਾਲ 2000 ਤੋਂ ਬਾਅਦ ਭਾਰਤ 13 ਓਲੰਪਿਕ ਮੈਡਲ ਜਿੱਤ ਚੁੱਕਿਆ ਹੈ। ਇਨ੍ਹਾਂ ਵਿੱਚੋਂ 5 ਮੈਡਲ ਔਰਤਾਂ ਦੁਆਰਾ ਜਿੱਤੇ ਗਏ। ਜਦਕਿ 20ਵੀਂ ਸਦੀ ਵਿੱਚ ਭਾਰਤ ਦੇ 13 ਓਲੰਪਿਕ ਮੈਡਲ ਆਦਮੀਆਂ ਨੇ ਜਿੱਤੇ ਗਏ ਸਨ।

ਹੁਣ ਪਹਿਲੀ ਵਾਰ, ਬੀਬੀਸੀ ਆਪਣੀਆਂ ਭਾਰਤੀ ਭਾਸ਼ਾਵਾਂ ਦੀ ਵੈਬਸਾਈਟਾਂ ''ਤੇ ਇੱਕ ਖਾਸ ਪੇਜ ਤੇ ਐਵਾਰਡ ਲਾਂਚ ਕਰਨ ਜਾ ਰਿਹਾ ਹੈ, ਜਿਸ ਨਾਲ ਭਾਰਤ ਦੀਆਂ ਖਿਡਾਰਨਾਂ ਦੇ ਯੋਗਦਾਨ ਨੂੰ ਸਰਾਹਿਆ ਜਾਵੇਗਾ।

ਇਸ ਸਪੈਸ਼ਲ ਪੇਜ ''ਤੇ ਭਾਰਤ ਦੀਆਂ ਖਿਡਾਰਨਾਂ ਦੀਆਂ ਉਤਸ਼ਾਹ ਭਰੀਆਂ ਕਹਾਣੀਆਂ, ਉਨ੍ਹਾਂ ਦੁਆਰਾ ਕਾਮਯਾਬੀ ਦੇ ਸਫ਼ਰ ਵਿੱਚ ਆਈਆਂ ਔਕੜਾਂ ਤੇ ਇਨ੍ਹਾਂ ਮੁਸੀਬਤਾਂ ਦੇ ਬਾਵਜੂਦ ਆਪਣੇ ਟੀਚੇ ''ਤੇ ਪਹੁੰਚਣ ਦੇ ਸਫ਼ਰ ਬਾਰੇ ਜ਼ਿਕਰ ਹੋਵੇਗਾ। ਇਸ ਦਾ ਇੱਕ ਮਕਸਦ ਔਰਤਾਂ ਦਾ ਖੇਡਾਂ ਵਿੱਚ ਇਨ੍ਹਾਂ ਦੀ ਭੂਮਿਕਾ ਨੂੰ ਬਦਲਣਾ ਵੀ ਹੈ।

ਇਸ ਤੋਂ ਇਲਾਵਾ, ਪਹਿਲੀ ਵਾਰ ਬੀਬੀਸੀ ''ਸਪੋਰਟਸ ਵੂਮਨ ਆਫ ਦਾ ਏਅਰ 2019'' ਦਾ ਐਵਾਰਡ ਵੀ ਮਾਰਚ 2020 ਵਿੱਚ ਐਲਾਨੇਗਾ। ਇਸ ਐਵਾਰਡ ਦੇ ਉਮੀਦਵਾਰਾਂ ਦੇ ਨਾਂ ਫਰਵਰੀ ਵਿੱਚ ਐਲਾਨੇ ਜਾਣਗੇ।

ਇਹਸਭ ਕੁਝ ਕਰਨ ਦਾ ਮੁੱਖ ਉਦੇਸ਼ ਭਾਰਤੀ ਖਿਡਾਰਨਾਂ ਦੁਆਰਾ ਖੇਡਾਂ ਵਿੱਚ ਪਾਏ ਯੋਗਦਾਨ ਨੂੰ ਸਰਾਹੁਣਾ ਹੈ।

ਇਹ ਵੀ ਪੜ੍ਹੋ:-

2016 ਵਿੱਚ ਪੀ ਵੀ ਸਿੰਧੂ ਓਲੰਪਿਕ ਮੈਡਮ ਜਿੱਤਣ ਮਗਰੋਂ
Getty Images
2016 ਵਿੱਚ ਪੀ ਵੀ ਸਿੰਧੂ ਓਲੰਪਿਕ ਮੈਡਮ ਜਿੱਤਣ ਮਗਰੋਂ

ਜੇਕਰ ਭਾਰਤੀ ਖਿਡਾਰਨਾਂ ਦੀ ਗੱਲ ਕਰੀਏ ਤਾਂ 2016 ਵਿੱਚ ਰੀਓ ਓਲੰਪਿਕਸ ਵਿੱਚ ਸਾਕਸ਼ੀ ਮਲਿਕ ਤੇ ਪੀਵੀ ਸਿੰਧੂ ਨੇ ਇੱਕਲਿਆਂ ਹੀ ਭਾਰਤ ਲਈ ਦੋ ਮੈਡਲ ਜਿੱਤੇ।

ਸਾਕਸ਼ੀ ਓਲੰਪਿਕ ਖੇਡਾਂ ਵਿੱਚ ਕੁਸ਼ਤੀ ਦੇ ਮੁਕਾਬਲੇ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਔਰਤ ਸੀ ਤੇ ਸਿੰਧੂ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਓਲੰਪਿਕ ਜੇਤੂ। ਭਾਰਤ ਦੀ ਦੀਪਾ ਕਰਮਾਕਰ ਵੀ ਓਲੰਪਿਕ ਮੈਡਲ ਜਿੱਤਣ ਦੇ ਬਹੁਤ ਨੇੜੇ ਸੀ।

ਜੇ ਇਹ ਦੋਵੇਂ ਖਿਡਾਰਨਾਂ ਮੈਡਲ ਨਾ ਜਿੱਤ ਪਾਉਂਦੀਆਂ ਤਾਂ 1992 ਦੇ ਓਲੰਪਿਕ ਤੋਂ ਬਾਅਦ ਇਹ ਪਹਿਲੀ ਵਾਰ ਹੁੰਦਾ ਕਿ ਭਾਰਤ ਖਾਲੀ ਹੱਥ, ਬਿਨਾਂ ਕੋਈ ਮੈਡਲ ਜਿੱਤੇ ਰਹਿ ਜਾਂਦਾ।

ਜੇ ਲੰਡਨ ਵਿੱਚ ਹੋਏ ਓਲੰਪਿਕ ਦੀ ਗੱਲ ਕਰੀਏ ਤਾਂ ਭਾਰਤ ਦੁਆਰਾ ਜਿੱਤੇ ਕੁਲ 6 ਮੈਡਲਾਂ ਵਿੱਚੋਂ 2 ਔਰਤਾਂ ਨੇ ਜਿੱਤੇ। ਇਨ੍ਹਾਂ 2 ਮੈਡਲਾਂ ਵਿੱਚੋਂ ਇੱਕ ਸੀ, ਮੈਰੀ ਕੋਮ ਦੁਆਰਾ ਮੁੱਕੇਬਾਜ਼ੀ ਵਿੱਚ ਕਿਸੇ ਭਾਰਤੀ ਔਰਤ ਦੁਆਰਾ ਜਿੱਤਿਆ ਪਹਿਲਾਂ ਓਲੰਪਿਕ ਮੈਡਲ।

2012 ਵਿੱਚ ਸਾਇਨਾ ਨੇਹਵਾਲ ਬੈਡਮਿੰਟਨ ਵਿੱਚ ਭਾਰਤ ਲਈ ਓਲੰਪਿਕ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ।

ਚਾਹੇ ਇਨ੍ਹਾਂ ਭਾਰਤੀ ਖਿਡਾਰਨਾਂ ਦੀ ਬਹੁਤੀ ਗੱਲਬਾਤ ਨਾ ਕੀਤੀ ਗਈ ਹੋਵੇ, ਪਰ ਇਨ੍ਹਾਂ ਦਾ ਯੋਗਦਾਨ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ-

ਸਾਇਨਾ ਨੇਹਵਾਲ ਲੰਡਨ ''ਚ ਹੋਏ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਮਗਰੋਂ
Getty Images
2012 ਵਿੱਚ ਸਾਇਨਾ ਨੇਹਵਾਲ ਲੰਡਨ ''ਚ ਹੋਏ ਓਲੰਪਿਕ ਖੇਡਾਂ ''ਚ ਬੈਡਮਿੰਟਨ ਵਿੱਚ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ

ਇਹ ਐਵਾਰਡ ਕਿਉਂ?

ਬੀਬੀਸੀ ਇੰਡਿਅਨ ਸਪੋਰਟਸ ਵੂਮਨ ਆਫ ਦਾ ਏਅਰ ਐਵਾਰਡ 2020 ਦੀਆਂ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਠੀਕ ਪਹਿਲਾਂ ਬੀਬੀਸੀ ਦੁਆਰਾ ਔਰਤਾਂ ਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਹੈ।

ਬੀਬੀਸੀ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਦਾ ਮੰਨਣਾ ਹੈ ਕਿ ਔਰਤਾਂ ਨੂੰ ਕੋਈ ਵੀ ਜਿੱਤ ਹਾਸਿਲ ਕਰਨ ਤੋਂ ਪਹਿਲਾਂ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਰੂਪਾ ਦਾ ਕਹਿਣਾ ਹੈ, "ਮੈਂ ਬਹੁਤ ਖ਼ੁਸ਼ ਹਾਂ ਕਿ ਅਸੀਂ ਇਹ ਪਹਿਲ ਕਰ ਰਹੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਖਿਡਾਰਨਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰੀਏ ਤੇ ਨਾਲ ਹੀ ਉਨ੍ਹਾਂ ਦਿੱਕਤਾਂ ਬਾਰੇ ਵੀ ਗੱਲ ਕਰੀਏ ਜੋ ਉਨ੍ਹਾਂ ਨੂੰ ਇਸ ਸਫ਼ਲਤਾ ਦੇ ਰਸਤੇ ਵਿੱਚ ਆਈਆਂ।"

"ਇਨ੍ਹਾਂ ਮੁਸੀਬਤਾਂ ਦੇ ਬਾਵਜੂਦ ਵੀ ਕਿਵੇਂ ਇਹ ਔਰਤਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਇਹ ਸਾਰਿਆਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ। ਮੈਂ ਸਾਰਿਆਂ ਨੂੰ ਇਸ ਪਹਿਲ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਾਂਗੀ ਕਿ ਉਹ 2019 ਦੀ ਸਭ ਤੋਂ ਵਧੀਆ ਭਾਰਤੀ ਖਿਡਾਰਨ ਲਈ ਵੋਟ ਜ਼ਰੂਰ ਕਰਨ।"

ਇਹ ਵੀ ਪੜ੍ਹੋ:

ਬੀਬੀਸੀ ''ਸਪੋਰਟਸ ਵੂਮਨ ਆਫ ਦਾ ਏਅਰ ਅਵਾਰਡ
BBC
ਬੀਬੀਸੀ ਸਪੋਰਟਸ ਵੂਮਨ ਆਫ ਦਾ ਏਅਰ ਅਵਾਰਡ

ਜੇਤੂ ਦੀ ਚੋਣ ਕਿਵੇਂ ਹੋਵੇਗੀ?

ਬੀਬੀਸੀ ਦੀ ਜਿਊਰੀ ਨੇ ਭਾਰਤੀ ਖਿਡਾਰਨਾਂ ਦੀ ਇੱਕ ਸੂਚੀ ਬਣਾਈ ਹੈ। ਇਸ ਜਿਊਰੀ ਵਿੱਚ ਭਾਰਤ ਦੇ ਉੱਘੇ ਪੱਤਰਕਾਰ, ਮਾਹਰ ਤੇ ਲੇਖਕ ਹਨ।

ਪਹਿਲੀਆਂ ਪੰਜ ਖਿਡਾਰਨਾਂ ਜਿਨ੍ਹਾਂ ਨੂੰ ਜਿਊਰੀ ਦੇ ਮੈਂਬਰਾਂ ਦੁਆਰਾ ਸਭ ਤੋਂ ਵੱਧ ਵੋਟਾਂ ਮਿਲਣਗੀਆਂ, ਉਨ੍ਹਾਂ ਨੂੰ ਹੀ ਬੀਬੀਸੀ ਦੀਆਂ ਵੈਬਸਾਈਟਾਂ ''ਤੇ ਉਮੀਦਵਾਰਾਂ ਵਜੋਂ ਚੁਣਿਆ ਜਾਵੇਗਾ।

ਇਨ੍ਹਾਂ ਪੰਜ ਖਿਡਾਰਨਾਂ ਦੇ ਨਾਂ ਫਰਵਰੀ ਵਿੱਚ ਐਲਾਨੇ ਜਾਣਗੇ।

ਤੁਸੀਂ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਵੈਬਸਾਈਟਾਂ ''ਤੇ ਜਾ ਕੇ ਆਪਣੀ ਮਨ ਪੰਸਦ ਖਿਡਾਰਨ ਲਈ ਵੋਟ ਕਰ ਸਕਦੇ ਹੋ।

ਜਿਹੜੀ ਖਿਡਾਰਨ ਨੂੰ ਸਭ ਤੋਂ ਵਧ ਵੋਟਾਂ ਮਿਲਣਗੀਆਂ, ਉਹ ਬੀਬੀਸੀ ਇੰਡਿਅਨ ਸਪੋਰਟਸ ਵੂਮਨ ਆਫ ਦਾ ਈਅਰ ਚੁਣੀ ਜਾਵੇਗੀ। ਜੇਤੂ ਨੂੰ ਸਨਮਾਨਿਤ ਕਰਨ ਲਈ ਦਿੱਲੀ ਵਿਖੇ ਇੱਕ ਖਾਸ ਪ੍ਰੋਗਰਾਮ ਵੀ ਰੱਖਿਆ ਜਾਵੇਗਾ।

ਇਸ ਦੇ ਨਾਲ ਹੀ, ਜਿਸ ਖਿਡਾਰਨ ਨੇ ਭਾਰਤੀ ਖੇਡਾਂ ਵਿੱਚ ਖਾਸ ਯੋਗਦਾਨ ਪਾਇਆ ਹੋਵੇਗਾ, ਉਸ ਨੂੰ ''ਲਾਈਫ਼ਟਾਇਮ ਅਚੀਵਮੈਂਟ ਐਵਾਰਡ'' ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਬੀਬੀਸੀ ਭਾਰਤ ਦੇ ਵੱਖਰੇ ਸ਼ਹਿਰਾਂ ਵਿੱਚ ਵੀ ਖਾਸ ਪ੍ਰੋਗਰਾਮ ਕਰਾਵੇਗਾ।

ਇਸ ਦਾ ਮੁੱਖ ਉਦੇਸ਼ ਆਮ ਜਨਤਾ ਅਤੇ ਵਿਦਿਆਰਥੀਆਂ ਤੱਕ ਇਨ੍ਹਾਂ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਪਹੁੰਚਾਉਣਾ ਹੈ।

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਮਿਥਾਲੀ ਰਾਜ
Getty Images
ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਮਿਥਾਲੀ ਰਾਜ

ਭਾਰਤੀ ਖਿਡਾਰਨਾਂ ਦਾ ਯੋਗਦਾਨ

ਭਾਰਤੀ ਖਿਡਾਰਨਾਂ ਦੀ ਗੱਲ ਕਰੀਏ ਤਾਂ, ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਕੁਲ 57 ਮੈਡਲ ਜਿੱਤੇ ਜਿਸ ਵਿੱਚੋਂ ਲਗਭਗ ਅੱਧੇ (28) ਔਰਤਾਂ ਦੁਆਰਾ ਜਿੱਤੇ ਗਏ।

ਮਿਥਾਲੀ ਰਾਜ ਇਕਲੌਤੀ ਭਾਰਤੀ ਕੈਪਟਨ ਹੈ ਜਿਸ ਨੇ ਭਾਰਤ ਨੂੰ ਦੋ ਵਾਰ ਕ੍ਰਿਕਟ ਵਰਲਡ ਕੱਪ ਵਾਇਨਲ ਤੱਕ ਪਹੁੰਚਾਇਆ।

ਸਮਰੀਤੀ ਮਨਧਾਨਾ, ਹੀਮਾ ਦਾਸ, ਮਨੂ ਭਾਕਰ, ਰਾਣੀ ਰਾਮਪਾਲ, ਸਾਨਿਆ ਮਿਰਜ਼ਾ, ਦੀਪਿਕਾ ਪਲੀਕਾਲ ਵਰਗੀਆਂ ਕਈ ਹੋਰ ਖਿਡਾਰਨਾਂ ਹਨ ਜੋ ਆਪਣਾ ਯੋਗਦਾਨ ਪਾ ਰਹੀਆਂ ਹਨ।

ਇਸ ਸਾਲ ਦੀ ਸ਼ੁਰੂਆਤ ਸਾਨਿਆ ਮਿਰਜ਼ਾ ਦੇ ਪਹਿਲਾਂ ਕੌਮਾਂਤਰੀ ਅਵਾਰਡ ਜਿੱਤਣ ਨਾਲ ਹੋਈ। ਵਿਨੇਸ਼ ਫੋਗਾਟ ਨੇ ਵੀ ਰੋਮ ਵਿੱਚ 53 ਕਿਲੋ ਦੀ ਸ਼੍ਰੇਣੀ ਵਿੱਚ ਰੋਮ ਵਿਖੇ ਗੋਲਡ ਜਿੱਤਿਆ।

ਇਸ ਸਭ ਨਾਲ ਇਹ ਪਤਾ ਲੱਗਦਾ ਹੈ ਕਿ ਭਾਰਤੀ ਖਿਡਾਰਨਾਂ ਲਈ ਸਮਾਂ ਬਦਲ ਗਿਆ ਹੈ। ਬੀਬੀਸੀ ਇੰਡਿਅਨ ਸਪੋਰਟਸ ਵੂਮਨ ਆਫ ਦਾ ਈਅਰ ਐਵਾਰਡ ਇਸ ਬਦਲਦੇ ਸਮੇਂ ਵਿੱਚ ਇੱਕ ਮੌਕਾ ਹੈ।

ਫਰਵਰੀ ਵਿੱਚ ਆਪਣੀ ਮਨਪਸੰਦ ਬੀਬੀਸੀ ਵੈਬਸਾਈਟ ''ਤੇ ਜਾਓ ਤੇ ਆਪਣੇ ਪਸੰਦੀਦਾ ਖਿਡਾਰਨ ਨੂੰ ਬੀਬੀਸੀ ਇੰਡਿਅਨ ਸਪੋਰਟਸ ਵੂਮਨ ਆਫ ਦਾ ਈਅਰ ਜਿੱਤਣ ਵਿੱਚ ਮਦਦ ਕਰੋ।

ਵੀਡਿਓ: ਕੱਪੜਿਆਂ ਦੀ ਤਾਂਘ ''ਚ ਹਾਕੀ ਖੇਡਦੀ ਕੁੜੀ ਜਾ ਰਹੀ ਹੈ ਓਲੰਪਿਕ ਖੇਡਾਂ ''

https://www.youtube.com/watch?v=7MBj2nc6Ink

ਵੀਡਿਓ: ਫੜੀ ਲਾਉਣ ਵਾਲੇ ਦੀ ਧੀ ਜਿਸਨੇ ਭਾਰਤੀ ਖੋ-ਖੋ ਟੀਮ ਨੂੰ ਗੋਲਡ ਜਿਤਾਇਆ

https://www.facebook.com/BBCnewsPunjabi/videos/903115900106980/

ਬੀਬੀਸੀ ''ਸਪੋਰਟਸ ਵੂਮਨ ਆਫ ਦਾ ਏਅਰ ਅਵਾਰਡ
BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News