ਹੈਰੀ ਤੇ ਮੇਘਨ ਨੇ ਤਿਆਗੇ ਸ਼ਾਹੀ ਖ਼ਿਤਾਬ, ਆਮ ਲੋਕਾਂ ਵਾਂਗ ਜਿਊਣਗੇ ਜ਼ਿੰਦਗੀ , ਬਕਿੰਘਮ ਪੈਲੇਸ ਵੱਲੋਂ ਬਿਆਨ ਜਾਰੀ
Sunday, Jan 19, 2020 - 03:55 PM (IST)
![ਹੈਰੀ ਤੇ ਮੇਘਨ ਨੇ ਤਿਆਗੇ ਸ਼ਾਹੀ ਖ਼ਿਤਾਬ, ਆਮ ਲੋਕਾਂ ਵਾਂਗ ਜਿਊਣਗੇ ਜ਼ਿੰਦਗੀ , ਬਕਿੰਘਮ ਪੈਲੇਸ ਵੱਲੋਂ ਬਿਆਨ ਜਾਰੀ](https://static.jagbani.com/multimedia/2020_1image_15_55_163846956c6fcd7.jpg)
ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਰਾਜਕੁਮਾਰ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਹੁਣ ਤੋਂ ਨਾ ਹੀ ਆਪਣੇ ਨਾਵਾਂ ਨਾਲ ਖਿਤਾਬ ਵਰਤਣਗੇ ਤੇ ਨਾ ਹੀ ਉਨ੍ਹਾਂ ਨੂੰ ਸ਼ਾਹੀ ਕੰਮਾਂ ਲਈ ਸਰਕਾਰੀ ਪੈਸਾ ਮਿਲੇਗਾ।
ਉਨ੍ਹਾਂ ਦੇ ਨਾਵਾਂ ਤੋਂ ਹਿਜ਼ ਹਾਈਨੈਸ ਤੇ ਹਰ ਹਾਈਨੈਸ ਹਟਾ ਲਏ ਗਏ ਹਨ। ਜਿਨ੍ਹਾਂ ਨੂੰ ਸੰਖੇਪ ਰੂਪ ਵਿੱਚ HRH ਕਿਹਾ ਜਾਂਦਾ ਹੈ। HRH ਸ਼ਾਹੀ ਪਰਿਵਾਰ ਦੀ ਉੱਚਤਾ ਦੇ ਸੰਖੇਪ ਰੂਪ ਹੈ। ਇਸ ਨੂੰ ਸ਼ਾਹੀ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਆਪਣੇ ਨਾਵਾਂ ਤੋਂ ਪਹਿਲਾਂ ਵਰਤਿਆ ਜਾਂਦਾ ਹੈ।
ਇਸ ਤੋਂ ਇਲਾਵਾ ਜੋੜਾ ਹੁਣ ਰਸਮੀ ਤੌਰ ''ਤੇ ਮਹਾਰਾਣੀ ਦਾ ਪ੍ਰਤੀਨਿਧੀ ਵੀ ਨਹੀਂ ਰਹੇਗਾ।
ਬਿਆਨ ਵਿੱਚ ਕਿਹਾ ਹੈ ਕਿ ਡਿਊਕ ਅਤੇ ਡਚੈਸ ਆਫ ਸੁਸੈਕਸ ਨੇ ਫਰਾਗਮੋਰ ਕੋਟੇਜ ਦੇ ਨਵੀਨੀਕਰਨ ਲਈ ਕਰਦਾਤਾਵਾਂ ਦੇ 2.4 ਮਿਲੀਅਨ ਪੌਂਡ ਵਾਪਸ ਕਰਨ ਦਾ ਇਰਾਦਾ ਬਣਾਇਆ ਹੈ। ਕੌਟੇਜ ਉਨ੍ਹਾਂ ਦੀ ਬ੍ਰਿਟੇਨ ਵਿਚਲੀ ਰਿਹਾਇਸ਼ ਬਣਿਆ ਰਹੇਗਾ।
ਇਹ ਵੀ ਪੜ੍ਹੋ:
- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਓਸ਼ੋ ਦੇ ਆਸ਼ਰਮ ਦੀ ਕਹਾਣੀ ਉਨ੍ਹਾਂ ਦੇ ਬਾਡੀਗਾਰਡ ਦੀ ਜ਼ੁਬਾਨੀ
ਪੈਲਸ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਨਵੇਂ ਪ੍ਰਬੰਧ ਇਸ ਸਾਲ ਦੇ ਬਸੰਤ ਤੋਂ ਲਾਗੂ ਹੋਣਗੇ।
![ਹੈਰੀ, ਮੇਗਨ ਤੇ ਆਰਚੀ](https://c.files.bbci.co.uk/156C2/production/_110564778_98a27faa-ff8a-4c92-b7dd-209144464d83.jpg)
ਸ਼ਾਹੀ ਪਰਿਵਾਰ ਨੇ ਇਹ ਬਿਆਨ, ਮਹਾਰਾਣੀ ਵੱਲੋਂ ਦੋਵਾਂ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਸੋਮਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਜਾਰੀ ਕੀਤਾ ਹੈ।
ਮਹਾਰਾਣੀ ਨੇ ਕਿਹਾ, "ਕਈ ਮਹੀਨਿਆਂ ਦੀ ਵਿਚਾਰ-ਚਰਚਾ ਅਤੇ ਹਾਲ ਹੀ ਦੇ ਹੋਈ ਚਰਚਾ" ਤੋਂ ਬਾਅਦ ਉਹ ਖੁਸ਼ ਹਨ ਕਿ ਉਨ੍ਹਾਂ ਨੇ ਆਪਣੇ ਪੋਤਰੇ ਨੇ ਆਪਣੇ ਪਰਿਵਾਰ ਲਈ ਉਸਾਰੂ ਅਤੇ ਮਦਦਗਾਰ ਰਸਤਾ ਤਲਾਸ਼ ਲਿਆ ਹੈ।
ਬਿਆਨ ''ਚ ਅੱਗੇ ਲਿਖਿਆ ਹੈ, "ਹੈਰੀ, ਮੇਘਨ ਅਤੇ ਆਰਚੀ ਮੇਰੇ ਪਰਿਵਾਰ ਦੇ ਬੇਹੱਦ ਪਿਆਰੇ ਮੈਂਬਰ ਰਹਿਣਗੇ।"
ਉਨ੍ਹਾਂ ਨੇ ਉਨ੍ਹਾਂ ਦੇ ''ਸਮਰਪਿਤ ਕਾਰਜ'' ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਇਸ ਗੱਲ ''ਤੇ ਵੀ ਮਾਣ ਜਤਾਇਆ ਮੇਘਨ ਕਿੰਨੀ ਜਲਦੀ ਪਰਿਵਾਰ ਦੀ ਮੈਂਬਰ ਬਣੀ ਗਈ ਹੈ।
ਇੱਕ ਹੋਰ ਬਿਆਨ ਵਿੱਚ ਬਕਿੰਘਮ ਪੈਲਸ ਨੇ ਕਿਹਾ ਹੈ, "(ਹੈਰੀ-ਮੇਘਨ) ਆਪਣੇ HRH ਖਿਤਾਬ ਦੀ ਵਰਤੋਂ ਨਹੀਂ ਕਰਨਗੇ ਕਿਉਂਕਿ ਉਹ ਹੁਣ ਸ਼ਾਹੀ ਪਰਿਵਾਰ ਦੇ ਮੈਂਬਰ ਨਹੀਂ ਹਨ।"
ਸ਼ਾਹੀ ਪਰਿਵਾਰ ਵਿੱਚ ਬੀਬੀਸੀ ਦੇ ਪੱਤਰਕਾਰ ਨਿਕੋਲਸ ਵਿਸ਼ਲ ਨੇ ਕਿਹਾ, "ਇੱਕ ਮੌਕਾ ਆਇਆ ਜਦੋਂ ਲੱਗਿਆ ਕਿ ਸ਼ਾਇਦ ਉਨ੍ਹਾਂ HRH ਸ਼ੈਲੀ ਗੁਆ ਲਈ। ਉਹ ਇਸ ਤੋਂ ਪਿੱਛੇ ਹਟੇ ਜਾਪਦੇ ਸਨ ਕਿਉਂਕਿ ਉਹ ਇਸ ਦੀ ਵਰਤੋਂ ਨਹੀਂ ਕਰਨਗੇ।"
"ਮੈਨੂੰ ਲਗਦਾ ਹੈ ਕਿ ਰਾਜ ਮਹਿਲਾਂ ਵਿੱਚ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਭਵਿੱਖ ਵਿੱਚ ਉਹ ਮੁੜ ਆਉਣ।"
ਬਕਿੰਘਮ ਪੈਲੇਸ ਨੇ ਕਿਹਾ ਕਿ ਡਿਊਕ ਤੇ ਡੱਚਸ ਨੇ ਇਹ ਸਮਝ ਲਿਆ ਸੀ ਕਿ ਉਨ੍ਹਾਂ ਨੂੰ ਸ਼ਾਹੀ ਕੰਮਾਂ ਤੋਂ ਲਾਂਭੇ ਹੋਣਾ ਪਵੇਗਾ।
ਬਿਆਨ ਵਿੱਚ ਕਿਹਾ ਗਿਆ, ਹਾਲਾਂਕਿ ਹੁਣ ਉਹ ਮਹਾਰਾਣੀ ਦੇ ਨੁਮਾਇੰਦਗੀ ਨਹੀਂ ਕਰ ਸਕਦੇ, ਪਰ ਉਨ੍ਹਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਜੋ ਵੀ ਕਰਨਗੇ ਉਹ ਮਹਾਰਾਣੀ ਦੀਆਂ ਕਦਰਾਂ-ਕੀਮਤਾਂ ਦੇ ਅਨੁਰੂਪ ਹੀ ਹੋਵੇਗਾ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜੋੜਾ ਆਪਣੇ ਨਿੱਜੀ ਕੰਮ ਜਾਰੀ ਰੱਖ ਸਕਦਾ ਹੈ।
ਰਾਇਨੋ ਕੰਜ਼ਰਵੇਸ਼ਨ ਬੋਤਸਵਾਨਾ ਦੇ ਨਿਰਦੇਸ਼ਕ ਤੇ ਮੋਢੀ ਮੈਪ ਈਵਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਰੀ ਦੇ ਦਫ਼ਤਰ ਤੋਂ ਪਹਿਲਾਂ ਹੀ ਇਤਲਾਹ ਮਿਲ ਚੁੱਕੀ ਹੈ ਕਿ ਹੈਰੀ ਸੰਸਥਾ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸੰਸਥਾ ਤੇ ਹੈਰੀ ਦਾ ਰਿਸ਼ਤਾ ਹੋਰ ਗੂੜ੍ਹਾ ਹੀ ਹੋਵੇਗਾ।
ਇਸ ਬਾਰੇ ਵੀ ਚਰਚਾ ਚੱਲ ਰਹੀ ਸੀ ਕਿ ਇੱਕ ਵਾਰ ਸ਼ਾਹੀ ਪਰਿਵਾਰ ਤੋਂ ਵੱਖਰੇ ਹੋਣ ਤੋਂ ਬਾਅਦ ਜੋੜੇ ਨੂੰ ਸੁਰੱਖਿਆ ਕੌਣ ਮੁਹੱਈਆ ਕਰਵਾਏਗਾ। ਇਸ ''ਤੇ ਖਰਚਾ ਕਿੰਨਾ ਆਵੇਗਾ। ਰਾਜ ਮਹਿਲ ਨੇ ਫਿਲਹਾਲ ਇਸ ਬਾਰੇ ਕਿਸੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਇਸ ਬਿਆਨ ਤੋਂ ਬਾਅਦ ਹੈਰੀ ਤੇ ਮੇਘਨ ਦੀ ਅਧਿਕਾਰਿਤ ਵੈਬਸਾਈਟ (sussexroyal.com) ਉੱਪਰ ਇਸ ਬਾਰੇ ਜਾਣਕਾਰੀ ਪਾ ਦਿੱਤੀ ਗਈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੈਰੀ ਤੇ ਮੇਘਨ ਨੇ ਕਿਹਾ ਸੀ ਕਿ ਉਹ ਆਪਣੇ ਲਈ ਇੱਕ ਪ੍ਰਗਤੀਸ਼ੀਲ ਨਵੀਂ ਭੂਮਿਕਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਆਰਥਿਕ ਰੂਪ ਵਿੱਚ ਸੁਤੰਤਰ ਹੋਣਾ ਚਾਹੁੰਦੇ ਹਨ ਅਤੇ ਉਹ ਉੱਤਰੀ ਅਮਰੀਕਾ ਤੇ ਬ੍ਰਿਟੇਨ ਵਿੱਚ ਆਪਣੇ ਸਮਾਂ ਵੰਡ ਕੇ ਰਹਿਣਗੇ।
ਪਿਛਲੇ ਸਾਲ ਦੋਵਾਂ ਨੇ ਸ਼ਾਹੀ ਜੀਵਨ ਤੇ ਪ੍ਰੈੱਸ ਵੱਲੋਂ ਦਿੱਤੀ ਜਾਂਦੀ ਤਵੱਜੋ ਦੀਆਂ ਦਿੱਕਤਾਂ ਬਾਰੇ ਜ਼ਿਕਰ ਕੀਤਾ ਸੀ। ਡਿਊਕ ਨੇ ਆਪਣੀ ਫ਼ਿਕਰ ਜਤਾਇਆ ਸੀ ਕਿ ਉਨ੍ਹਾਂ ਦੀ ਪਤਨੀ ਵੀ ''ਉਨ੍ਹਾਂ ਸ਼ਕਤੀਆਂ ਦੀ ਸ਼ਿਕਾਰ ਬਣ ਸਕਦੀ ਹੈ ਜਿਨ੍ਹਾਂ ਦੀ ਸ਼ਿਕਾਰ ਉਨ੍ਹਾਂ ਦੀ ਮਾਂ ਬਣ ਗਈ ਸੀ।''
![ਪ੍ਰਿੰਸ ਹੈਰੀ ਤੇ ਮੇਗਨ](https://c.files.bbci.co.uk/AAE2/production/_110564734_5a044c1e-28a0-4d55-b59c-66a551bd0f84.jpg)
''ਇਸ ਤੋਂ ਵਧੀਆ ਤੋੜ ਵਛੋੜੇ ਬਾਰੇ ਨਹੀਂ ਸੀ ਸੋਚਿਆ ਜਾ ਸਕਦਾ''
ਮਹਾਰਾਣੀ ਨੇ ਲਿਖਿਆ ਕਿ ਦੋਵੇਂ ਜਣੇ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਪਿਆਰੇ ਮੈਂਬਰ ਰਹਿਣਗੇ।
ਫਿਰ ਵੀ ਹੁਣ ਉਹ ਸਰਕਾਰੀ ਕੰਮ ਨਹੀਂ ਕਰਨਗੇ, ਫੌਜੀ ਸਪੁਰਦਗੀਆਂ ਵੀ ਹੋਣਗੀਆਂ ਅਤੇ ਕੋਈ ਯਾਤਰਾਵਾਂ ਨਹੀਂ ਕਰਨਗੇ। ਹੁਣ ਉਨ੍ਹਾਂ ਦਾ ਬਹੁਤਾ ਸਮਾਂ ਕੈਨੇਡਾ ਵਿੱਚ ਹੀ ਬੀਤੇਗਾ।
ਇਹ ਤੋੜ ਵਿਛੋੜਾ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ। ਦੋਵੇਂ ਜਣੇ ਹਾਲੇ ਵੀ ਸ਼ਾਹੀ ਪਰਿਵਾਰ ਦੇ ਮੈਂਬਰ ਹਨ। ਹਾਲਾਂਕਿ ਹੁਣ ਉਹ ਸ਼ਾਹੀ ਨਹੀਂ ਰਹੇ।
![ਜਨਵਰੀ ਦੇ ਸ਼ੁਰੂ ਵਿੱਚ ਬ੍ਰਿਟੇਨ ਵਿੱਚ ਕੈਨੇਡਾ ਦੇ ਸੀਨੀਆਰ ਡਿਪਲੋਮੈਟਾਂ ਨਾਲ ਮੁਲਾਕਾਤ ਕੀਤੀ।](https://c.files.bbci.co.uk/108A2/production/_110564776_4087a889-402f-40ad-a687-2ff1db27e981.jpg)
ਜਦਕਿ ਇਸ ਤੋਂ ਪਹਿਲਾਂ ਸਮਝਿਆ ਜਾ ਰਿਹਾ ਸੀ ਕਿ ਹੈਰੀ ਤੇ ਮੇਘਨ ਸ਼ਾਹੀ ਪਰਿਵਾਰ ਦੇ ਕੰਮ ਵੀ ਕਰਦੇ ਰਹਿਣਗੇ ਤੇ ਆਪਣਾ ਸਮਾਂ ਬ੍ਰਿਟੇਨ ਤੇ ਕੈਨੇਡਾ ਵਿਚਾਲੇ ਵੰਡ ਕੇ ਰਹਿਣਗੇ।
ਇਸ ਵਿੱਚ ਬਹੁਤ ਸਾਰੀਆਂ ਗੁੰਝਲਾਂ ਸਨ ਹਾਲਾਂਕਿ ਹਾਲੇ ਵੀ ਬਹੁਤ ਸਾਰੇ ਵੇਰਵੇ ਸਾਹਮਣੇ ਆਉਣੇ ਬਾਕੀ ਹਨ। ਸਾਰੇ ਹਾਲਾਤ ਤੇ ਇੱਕ ਸਾਲ ਬਾਅਦ ਨਜ਼ਰਸਾਨੀ ਕੀਤੀ ਜਾਵੇਗੀ।
ਹੁਣ ਹੈਰੀ ਤੇ ਮੇਘਨ ਲਈ ਇੱਕ ਬਿਲਕੁਲ ਨਵੀਂ ਜ਼ਿੰਦਗੀ ਉਡੀਕ ਕਰ ਰਹੀ ਹੈ। ਜਿੱਥੇ ਉਹ ਸ਼ਾਹੀ ਵੀ ਹੋਣਗੇ ਤੇ ਆਮ ਲੋਕ ਵੀ।
ਅਣਸੁਲਝੇ ਸਵਾਲ
ਸ਼ਾਹੀ ਪਰਿਵਾਰ ਵਿੱਚ ਬੀਬੀਸੀ ਦੇ ਪੱਤਰਕਾਰ ਨਿਕੋਲਸ ਵਿਸ਼ਲ ਨੇ ਕਿਹਾ ਕਿ ਸ਼ਾਹੀ ਬਿਆਨ ਤੋਂ ਹਾਲੇ ਵੀ ਕੁਝ ਅਣਸੁਲਝੇ ਸਵਾਲ ਬਚ ਗਏ ਹਨ।
ਜਿਵੇਂ, ਜੋੜੇ ਦਾ ਟੈਕਸ ਅਤੇ ਉਨ੍ਹਾਂ ਦਾ ਬ੍ਰਿਟੇਨ ਤੇ ਕੈਨੇਡਾ ਵਿੱਚ ਪਰਵਾਸੀ ਦਰਜਾ ਕੀ ਹੋਵੇਗਾ।
![ਰਗਬੀ ਮੁਕਾਬਲੇ ਦੌਰਾਨ ਪ੍ਰਿੰਸ ਹੈਰੀ](https://c.files.bbci.co.uk/5CC2/production/_110564732_347b22ff-3755-4e1f-a156-a635a59718da.jpg)
ਸਾਡੇ ਪੱਤਰਕਾਰ ਨੇ ਕਿਹਾ ਕਿ ਸ਼ਾਹੀ ਅਫ਼ਸਰਾਂ ਨੇ ਇਸ ਬਾਰੇ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਕਿ ਮੇਗਨ ਬ੍ਰਿਟੇਨ ਦੀ ਨਾਗਰਿਤਾ ਰੱਖਣਾ ਚਾਹੁੰਦੇ ਹਨ ਜਾਂ ਨਹੀਂ, ਜਿਸ ਲਈ ਉਨ੍ਹਾਂ ਨੂੰ ਉੱਥੇ ਕੁਝ ਸਮਾਂ ਵੀ ਬਿਤਾਉਂਦੇ ਰਹਿਣਾ ਪਵੇਗਾ।
ਜਦੋਂ ਕਿਹਾ ਗਿਆ ਸੀ ਕਿ ਦੋਵੇਂ ਬ੍ਰਿਟੇਨ ਤੇ ਕੈਨੇਡਾ ਵਿੱਚ ਵੰਡ ਕੇ ਰਹਿਣਗੇ ਤਾਂ ਸਮਝਿਆ ਜਾ ਰਿਹਾ ਸੀ ਕਿ ਉਹ ਆਪਣਾ ਬਹੁਤਾ ਸਮਾਂ ਉੱਤਰੀ ਅਮਰੀਕਾ ਵਿੱਚ ਹੀ ਬਿਤਾਉਣਗੇ।
ਪ੍ਰਿੰਸ ਹੈਰੀ ਬਾਰੇ ਇੱਕ ਕਿਤਾਬ “ਪ੍ਰਿੰਸ ਹੈਰੀ: ਦਿ ਇਨਸਾਈਡ ਸਟੋਰੀ” ਲਿਖਣ ਵਾਲੇ ਡੰਕਨ ਲਾਰਕੋਮਬੇ ਨੇ ਦੱਸਿਆ ਕਿ ਹੈਰੀ ਵਿਸ਼ਵ ਵਿੱਚ ਆਪਣੇ ਰੁਤਬੇ ਤੋਂ ਪਿੱਛਾ ਨਹੀਂ ਛੁਡਾ ਸਕਣਗੇ। ਉਨ੍ਹਾਂ ਕੋਲ ਨਿਭਾਉਣ ਲਈ ਰਾਜ ਪਰਿਵਾਰ ਵਿੱਚ ਹਾਲੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀ ਹਨ। ਸ਼ਾਇਦ ਇਸੇ ਕਾਰਨ ਇਹ ਚਰਚਾ ਉਮੀਦ ਨਾਲੋਂ ਜ਼ਿਆਦਾ ਲੰਬੀ ਚਲੀ ਗਈ।
ਸ਼ਾਹੀ ਪਰਿਵਾਰ ਦੇ ਮਾਹਰ ਪੈਨੀ ਜੂਨਰ ਦਾ ਕਹਿਣਾ ਹੈ ਕਿ ਸੰਭਾਵੀ ਤੋੜ ਵਿਛੋੜੇ ਨੂੰ ਰੋਕਣ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਸੀ।
ਉਨ੍ਹਾਂ ਕਿਹਾ ਉਹ ਆਪਣੇ ਕੰਮ ਜਾਰੀ ਰੱਖਣਗੇ ਕਿਉਂਕਿ ਦੋਵੇਂ ਜਣੇ ਦੁਨੀਆਂ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੇ ਬਹੁਤ ਜ਼ਿਆਦਾ ਇੱਛੁਕ ਹਨ।
ਹਾਲਾਂਕਿ ਜੂਨਰ ਨੇ ਅੱਗੇ ਕਿਹਾ ਕਿ ''ਬ੍ਰਿਟੇਨ ਦੇ ਲੋਕ ਦੁਬਿਧਾ ''ਚ ਹੈ ਕਿਉਂਕਿ ਇਹ ਦੋਵੇਂ ਬਹੁਤ ਵਧੀਆ ਇਨਸਾਨ ਹਨ, ਜੋ ਜਿੱਥੇ ਵੀ ਜਾਂਦੇ ਹਨ, ਲੋਕਾਂ ਉੱਤੇ ਜਾਦੂ ਕਰ ਦਿੰਦੇ ਹਨ ਤੇ ਅਸੀਂ ਇਸ ਦੀ ਘਾਟ ਮਹਿਸੂਸ ਕਰਾਂਗੇ। ਹਾਲਾਂਕਿ ਉਹ ਖ਼ੁਦ ਇਸ ਸਭ ਨਾਲ ਖ਼ੁਸ਼ ਨਹੀਂ ਸਨ।''
ਮਹਾਰਾਣੀ ਤੇ ਪ੍ਰਿੰਸ ਆਫ਼ ਵੇਲਜ਼ ਤੇ ਡਿਊਕ ਆਫ਼ ਕੈਂਬਰਿਜ ਦੀ ਸਹਿਮਤੀ ਤੋਂ ਬਾਅਦ ਮੇਘਨ ਤੇ ਹੈਰੀ ਨੇ ਪਹਿਲਾਂ ਹੀ ਬ੍ਰਿਟੇਨ ਤੇ ਕੈਨੇਡਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਰਾਸ਼ਟਰਮੰਡਲ ਦਾ ਹਿੱਸਾ ਹੈ। ਮੰਗਲਵਾਰ ਨੂੰ ਮੇਗਨ ਵੈਨਕੂਵਰ ਵਿੱਚ ਗ਼ਰੀਬ ਅੱਲ੍ਹੜ ਕੁੜੀਆਂ ਲਈ ਕੰਮ ਕਰਨ ਵਾਲੀ ਇੱਕ ਚੈਰਿਟੀ ਸੰਸਥਾ ਵਿੱਚ ਗਏ ਸਨ।
ਸ਼ਾਹੀ ਜ਼ਿੰਦਗੀ ਤਿਆਗਣ ਤੋਂ ਬਾਅਦ ਹੈਰੀ (ਡਿਊਕ ਆਫ਼ ਸਸੈਕਸ) ਨੇ ਵੀਰਵਾਰ ਨੂੰ ਇੱਕ ਰਗਬੀ ਮੁਕਾਬਲਾ ਕਰਵਾਇਆ। ਜੋ ਕਿ ਉਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਜਨਤਕ ਗਤੀਵਿਧੀ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)