ਚੀਨ ''''ਚ ਨਵੀਂ ਕਿਸਮ ਦੇ ਵਾਇਰਸ ਨਾਲ ਸੈਂਕੜੇ ਪ੍ਰਭਾਵਿਤ, ਕਈ ਹਵਾਈ ਅੱਡੇ ਅਲਰਟ ''''ਤੇ - 5 ਵੱਡੀਆਂ ਖ਼ਬਰਾਂ

Saturday, Jan 18, 2020 - 07:40 AM (IST)

ਚੀਨ ''ਚ ਨਵੇਂ ਮਿਲੇ ਵਾਈਰਸ ਨਾਲ 2 ਦੀ ਮੌਤ ਤੇ ਸੈਂਕੜੇ ਪ੍ਰਭਾਵਿਤ
Getty Images

ਵਿਗਿਆਨੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਚੀਨ ''ਚ ਮਿਲੇ ਨਵੇਂ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਨਾਲੋਂ ਕਿਤੇ ਵੱਧ ਹੈ।

ਇਸ ਰਹੱਸਮਈ ਵਾਇਰਸ ਨਾਲ ਪ੍ਰਭਾਵਿਤ ਕਰੀਬ 41 ਮਾਮਲੇ ਸਾਹਮਣੇ ਆਏ ਹਨ ਪਰ ਬਰਤਾਨੀਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ 1700 ਦੇ ਨੇੜੇ ਹੈ।

ਇਸ ਵਾਇਰਸ ਨਾਲ ਦਸੰਬਰ ਵਿੱਚ ਚੀਨ ਦੇ ਵੂਹਾਨ ਸ਼ਹਿਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ।

ਚੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਮੁਤਾਬਕ ਇਹ ਕੋਰੋਨਾਵਾਇਰਸ ਹੈ। ਇਸ ਤਰ੍ਹਾਂ ਦੇ 6 ਵਾਈਰਸ ਹੁਣ ਤੱਕ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਂਦੇ ਹਨ ਪਰ ਇਹ ਸੱਤਵਾਂ ਵਾਇਰਸ ਹੈ।

ਇਸ ਵਾਇਰਸ ਦੇ ਅਸਰ ਤੋਂ ਬਚਣ ਲਈ ਸਿੰਗਾਪੁਰ ਅਤੇ ਹਾਂਗਕਾਂਗ ਵੂਹਾਨ ਤੋਂ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਦੀ ਸੈਨ ਫਰਾਂਸਿਸਕੋ, ਲਾਸ ਐਂਜਲਸ ਅਤੇ ਨਿਊਯਾਰਕ ਹਵਾਈ ਅੱਡਿਆਂ ''ਤੇ ਵੀ ਬਚਣ ਦਾ ਉਪਾਅ ਦਾ ਐਲਾਨ ਕੀਤਾ ਗਿਆ ਹੈ।

ਇਸ ਤਰ੍ਹਾਂ ਦੇ ਵਾਇਰਸ ਨਾਲ ਪਹਿਲਾਂ ਹਲਕਾ ਜੁਕਾਮ ਹੁੰਦਾ ਹੈ ਫਿਰ ਸਾਹ ਲੈਣ ਵਿੱਚ ਪਰੇਸ਼ਾਨੀ ਆਉਣੀ ਸ਼ੁਰੂ ਹੁੰਦੀ ਹੈ। ਕੋਰੋਨਾਵਾਇਰਸ ਨੇ ਸਾਲ 2002 ਵਿੱਚ 8,098 ਪੀੜਤ ਲੋਕਾਂ ਵਿੱਚੋਂ 774 ਲੋਕਾਂ ਦੀ ਜਾਨ ਲੈ ਲਈ ਸੀ।

ਵਰਲਡ ਹੈਲਥ ਆਰਗਨਾਈਜੇਸ਼ਨ (WHO)ਦੀ ਇਸ ਬਾਰੇ ਰਿਪੋਰਟ ਵੀ ਪੜ੍ਹੋ

ਇਹ ਵੀ ਪੜ੍ਹੋ-

ਪੰਜਾਬ ਵਿਧਾਨ ਸਭਾ ''ਚ ਸੀਏਏ ਅਤੇ ਐੱਨਆਰਸੀ ਖ਼ਿਲਾਫ਼ ਮਤਾ ਪਾਸ

ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਨਾਗਰਕਿਤਾ ਸੋਧ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਮਤਾ ਪਾਸ ਹੋ ਗਿਆ ਹੈ। ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਨੇ ਮਤੇ ਦਾ ਸਮਰਥਨ ਕੀਤਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ।

ਮਤੇ ਮੁਤਾਬਕ ਸੀਏਏ ਦਾ ਉਦੇਸ਼ ਧਰਮ ਆਧਾਰ ''ਤੇ ਗ਼ੈਰ-ਪਰਵਾਸੀਆਂ ਨਾਲ ਵਿਤਕਰਾ ਕਰਨਾ ਹੈ ਜੋ ਕਿ ਸੰਵਿਧਾਨ ਮੁਤਾਬਕ ਜਾਇਜ਼ ਨਹੀਂ ਹੈ।

ਉਸ ਦੇ ਨਾਲ ਉਸ ਵਿੱਚ ਲਿਖਿਆ ਗਿਆ ਕਿ ਇਹ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ, ਜਿਸ ਦੇ ਤਹਿਤ ਸਾਰਿਆਂ ਨੂੰ ਸਮਾਨਤਾ ਦਾ ਹੱਕ ਅਤੇ ਬਰਾਬਰ ਸੁਰੱਖਿਆ ਕਾਨੂੰਨ ਦਾ ਅਧਿਕਾਰ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਵੇਗੀ।

ਨੈਸ਼ਨਲ ਰਜਿਸਟਰ ਫਾਰ ਪਾਪੁਲੇਸ਼ਨ (NPR) ਦੇ ਖ਼ਿਲਾਫ਼ ਮਤਾ ਪਾਸ ਕਰਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਤਿਹਾਸ ਤੋਂ ਕੁਝ ਨਹੀਂ ਸਿਖਿਆ ਹੈ।

ਉਨ੍ਹਾਂ ਨੇ ਕਿਹਾ, "ਕਿਉਂਕਿ ਨੈਸ਼ਨਲ ਰਜਿਸਟਰ ਫਾਰ ਪਾਪੁਲੇਸ਼ਨ ਨੂੰ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ (NRC) ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ, ਇਸ ਕਰਕੇ ਕੇਂਦਰ ਸਰਕਾਰ ਨੂੰ ਪਹਿਲਾਂ NPR ਸੰਬੰਧਤ ਦਸਤਾਵੇਜ਼ ਸਹੀ ਕਰਾ ਸੋਧ ਕਰ ਲੈਣੇ ਚਾਹੀਦੇ ਹਨ ਤੇ ਤੱਕ ਨੈਸ਼ਨਲ ਰਜਿਸਟਰ ਫਾਰ ਪਾਪੁਲੇਸ਼ਨ ਦਾ ਕੰਮ ਓਦੋਂ ਤੱਕ ਰੋਕ ਲੈਣਾ ਚਾਹੀਦਾ ਹੈ।"ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਦਿਨਕਰ ਗੁਪਤਾ
Getty Images

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ

ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਵੱਡਾ ਝਟਕਾ ਲੱਗਿਆ ਹੈ। ਸੈਂਟਰਲ ਐਡਮਿਨਿਸਟਰੇਟਿਵ ਟ੍ਰਿਬਿਊਨਲ (CAT) ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਖ਼ਾਰਿਜ ਕਰ ਦਿੱਤੀ ਹੈ।

ਕੈਟ ਨੇ ਡੀਜੀਪੀ ਦੀ ਨਿਯੁਕਤੀ ਲਈ ਚਾਰ ਹਫਤਿਆਂ ਦੇ ਅੰਦਰ ਦੁਬਾਰਾ ਪੈਨਲ ਬਣਾ ਕੇ ਭੇਜਣ ਲਈ ਕਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਇਜ਼ਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਹੈ।

ਉਨ੍ਹਾਂ ਕੈਟ ਦੇ ਫੈਸਲੇ ਬਾਰੇ ਕਿਹਾ, "ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਮਸਲਾ CAT, UPSC ਅਤੇ ਉਸ ਅਫਸਰ ਵਿਚਾਲੇ ਸੁਲਝਾਇਆ ਜਾਣਾ ਹੈ। ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਬਣੇ ਰਹਿਣਗੇ।"ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਿਰਭਿਆ ਦੋਸ਼ੀਆਂ ਖ਼ਿਲਾਫ਼ ਨਵੇਂ ਡੈੱਥ ਵਾਰੰਟ ਜਾਰੀ

16 ਦਸੰਬਰ 2012, ਦੇਸ ਦੇ ਲਗਭਗ ਹਰੇਕ ਜ਼ਹਿਨ ''ਚ ਦਰਜ ਇਹ ਉਹੀ ਤਰੀਕ ਹੈ, ਜਦੋਂ ਨਿਰਭਿਆ ਦੇ ਨਾਲ ਗੈਂਗਰੇਪ ਹੋਇਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।

ਇਸ ਘਟਨਾ ਨੂੰ 7 ਸਾਲ ਹੋ ਚੱਲੇ ਹਨ ਅਤੇ ਹੁਣ ਮੁਲਜ਼ਮਾਂ ਨੂੰ ਇੱਕ ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਲਗਾਈ ਜਾਵੇਗੀ।

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ, ਦੀ ਫਾਂਸੀ ਦੀ ਨਵੀਂ ਤਰੀਕ ਤੈਅ ਕੀਤੀ ਹੈ ਅਤੇ ਡੈੱਥ ਵਾਰੰਟ ਜਾਰੀ ਕੀਤਾ ਹੈ।

ਇਸ ਤੋਂ ਪਹਿਲਾਂ ਦੋਸ਼ੀਆਂ ਲਈ ਫਾਂਸੀ ਦਾ ਸਮਾਂ 22 ਜਨਵਰੀ ਮੁਕੱਰਰ ਕੀਤਾ ਸੀ ਪਰ ਬੁੱਧਵਾਰ ਨੂੰ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇੱਕ ਦੋਸ਼ੀ ਦੀ ਮਰਸੀ ਪਟੀਸ਼ਨ ਰਾਸ਼ਟਰਪਤੀ ਕੋਲ ਹੈ, ਇਸ ਲਈ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਫਾਂਸੀ ਦੀ ਪੂਰੀ ਪ੍ਰਕਿਰਿਆ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਯਾਤੁੱਲਾਹ ਅਲੀ ਖ਼ੋਮਿਨੀ
AFP
ਅਯਾਤੁੱਲਾਹ ਅਲੀ ਖ਼ੋਮਿਨੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ

ਈਰਾਨੀ ਸੈਨਾ ਦੀ ''ਗ਼ਲਤੀ ਨਾਲ'' ਜਹਾਜ਼ ਸੁੱਟਣ ''ਤੇ ਕੀ ਬੋਲੇ ਖ਼ੋਮਿਨੀ

ਈਰਾਨ ਦੇ ਸਰਬਉੱਚ ਧਾਰਮਿਕ ਨੇਤਾ ਅਯਾਤੁੱਲਾਹ ਅਲੀ ਖ਼ੋਮਿਨੀ ਨੇ ਯੂਕ੍ਰੇਨ ਦੇ ਯਾਤਰੀ ਜਹਾਜ਼ ਨੂੰ ਸੁੱਟਣ ਦੇ ਮਾਮਲੇ ''ਚ ਆਪਣੀ ਸੈਨਾ ਦਾ ਬਚਾਅ ਕਰਦਿਆਂ ਹੋਇਆ ਕਿਹਾ ਕਿ ਉਸ ਨੇ ਈਰਾਨ ਦੀ ਸੁਰੱਖਿਆ ਨੂੰ ਕਾਇਮ ਰੱਖਿਆ ਹੈ।

ਖ਼ੋਮਿਨੀ ਨੇ ਤਹਿਰਾਨ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਈਰਾਨੀ ਸੈਨਾ ਦਾ ਬਚਾਅ ਕਰਦਿਆਂ ਹੋਇਆ ਉਨ੍ਹਾਂ ਲਈ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ।

ਈਰਾਨ ਦੇ ਸੈਨਾ ਨੇ 8 ਜਨਵਰੀ ਨੂੰ ਯੂਕਰੇਨ ਦੇ ਇੱਕ ਯਾਤਰੀ ਜਹਾਜ਼ ਨੂੰ ਗ਼ਲਤੀ ਨਾਲ ਮਾਰ ਸੁੱਟਣ ਦੀ ਗੱਲ ਕਬੂਲ ਕੀਤੀ ਸੀ, ਜਿਸ ਦੌਰਾਨ ਉਸ ''ਚ ਸਵਾਰ ਸਾਰੇ 176 ਯਾਤਰੀਆਂ ਦੀ ਮੌਤ ਹੋ ਗਈ ਸੀ।

ਖੋਮਿਨੀ ਨੇ ਕਿਹਾ, "ਸਾਡੇ ਦੁਸ਼ਮਣ ਇਸ ਦੁਰਘਟਨਾ ਨਾ ਓਨੇ ਖੁਸ਼ ਸਨ, ਜਿੰਨੇ ਅਸੀਂ ਦੁਖੀ। ਉਹ ਖ਼ੁਸ਼ ਸਨ ਕਿਉਂਕਿ ਉਨ੍ਹਾਂ ਰੈਵੋਲਿਊਸ਼ਨਰੀ ਗਾਰਡ ਅਤੇ ਸਾਡੀਆਂ ਸੈਨਾਵਾਂ ''ਤੇ ਸਵਾਲ ਚੁੱਕਣ ਲਈ ਕੋਈ ਮੁੱਦਾ ਮਿਲ ਗਿਆ।

ਦੁਸ਼ਮਣ ਤੋਂ ਉਨ੍ਹਾਂ ਦਾ ਇਸ਼ਾਰਾ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲ ਸੀ, ਜਿਨ੍ਹਾਂ ਨਾਲ ਈਰਾਨ ਦੀ ਨਾਰਾਜ਼ਗੀ, ਉਸ ਦੇ ਇੱਕ ਜਨਰਲ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ।

ਇਹ ਵੀ ਪੜ੍ਹੋ:-

ਇਹ ਵੀ ਦੇਖੋ

https://www.youtube.com/watch?v=KP3JPrjW1Yc

https://www.youtube.com/watch?v=9ckGBLXMz30

https://www.youtube.com/watch?v=McJhVoJUOcI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News