ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ

Friday, Jan 17, 2020 - 09:40 PM (IST)

ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
ਗਾਇਨਾ ਦੇ ਲੋਕ
Getty Images
ਗਾਇਨਾ ਨੂੰ ਉਮੀਦਹੈ ਕਿ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਆਮਦਨ ਵਾਲਾ ਦੇਸ ਬਣ ਸਕਦਾ ਹੈ

ਗਾਇਨਾ ਨੇ ਇੱਕ ''ਲਾਟਰੀ'' ਜਿੱਤੀ ਹੈ ਅਤੇ ਹੁਣ ਉਹ ਉਸ ਇਨਾਮੀ ਚੈੱਕ ਨੂੰ ਕੈਸ਼ ਕਰਨ ਵਾਲਾ ਹੈ। ਉਸਦੇ ਗੁਆਂਢੀ ਖਾਸ ਕਰਕੇ ਵੈਨਜ਼ੂਏਲਾ ਵਾਲੇ ਇਹ ਜਾਣਨ ਲਈ ਉਤਸਕ ਹਨ ਕਿ ਉਹ ਇਨ੍ਹਾਂ ਪੈਸਿਆਂ ਨੂੰ ਕਿੱਥੇ ਖਰਚੇਗਾ।

ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਅਨੁਸਾਰ ਇਸ ਦੱਖਣੀ ਅਮਰੀਕੀ ਦੇਸ ਦੀ ਅਰਥਵਿਵਸਥਾ ਇੱਥੋਂ ਦੀ ਲਗਭਗ 8,00,000 ਵਸੋਂ ਨੂੰ ਭੁਲਾ ਚੁੱਕੀ ਹੈ ਜੋ ਕਿ 2020 ਤੱਕ 86% ਸਾਲਾਨਾ ਦਰ ਨਾਲ ਵਧੇਗੀ ਜੋ ਕਿ ਚੀਨ ਦੀ ਅਰਥਵਿਵਸਥਾ ਤੋਂ 14 ਗੁਣਾ ਜ਼ਿਆਦਾ ਹੈ। ਹੁਣ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਹੋਵੇਗੀ।

ਗਾਇਨਾ ਦੀ ਮਿੱਟੀ ਵਿੱਚੋਂ ਨਿਕਲਣ ਵਾਲੇ ਤੇਲ ਕਾਰਨ ਇਹ ਜਲਦੀ ਹੀ ਵਿਸ਼ਵ ਭਰ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਆਮਦਨ ਵਾਲਾ ਖੁਸ਼ਹਾਲ ਦੇਸ ਬਣ ਸਕਦਾ ਹੈ।

ਪਰ ਕਈ ਲੋਕਾਂ ਨੂੰ ਡਰ ਹੈ ਕਿ ਕੁਝ ਲੋਕ ਜੋ ਲਾਟਰੀ ਦਾ ਜੈਕਪੌਟ ਜਿੱਤਦੇ ਹਨ ਅਤੇ ਖੁਸ਼ੀ ਵਿੱਚ ਸ਼ਾਨਦਾਰ ਪਾਰਟੀ ''ਤੇ ਕਾਫ਼ੀ ਪੈਸਾ ਖਰਚ ਕਰ ਦਿੰਦੇ ਹਨ ਤੇ ਉਹ ਇੱਕ ਸਾਲ ਬਾਅਦ ਆਪਣੀ ਪਹਿਲਾਂ ਵਾਲੀ ਸਥਿਤੀ ਦੀ ਤੁਲਨਾ ਵਿੱਚ ਹੋਰ ਵੀ ਗਰੀਬ ਹੋ ਜਾਂਦੇ ਹਨ।

ਗਾਇਨਾ ਨੂੰ ਆਪਣੇ ਲੋਕਾਂ ਦਾ ਆਰਥਿਕ ਰੂਪ ਨਾਲ ਭਲਾਈ ਕਰਨ ਵਿੱਚ ਉਸ ਵਿਸ਼ਾਲ ਧਨ ਨੂੰ ਬਦਲਣ ਵਿੱਚ ਮੁਸ਼ਕਲ ਆ ਸਕਦੀ ਹੈ।

ਇਹ ਵੀ ਪੜ੍ਹੋ:

ਹੋਰਨਾਂ ਦੇਸਾਂ ਮੁਕਾਬਲੇ ਕਿੱਥੇ ਖੜ੍ਹਾ ਹੈ ਗਾਇਨਾ

ਗਾਇਨਾ ਨੂੰ ਤੇਲ ਮਿਲਿਆ ਹੈ ਅਤੇ ਇਸ ਸਾਲ ਵਿੱਚ ਇਹ ਇਸਨੂੰ ਦੁਨੀਆਂ ਵਿੱਚ ਐਕਸਪੋਰਟ ਕਰਨਾ ਸ਼ੁਰੂ ਕਰ ਦੇਵੇਗਾ। ਜੇਕਰ ਵਿਸ਼ਵ ਦੇ ਹੋਰ ਤੇਲ ਉਤਪਾਦਕ ਦੇਸਾਂ ਨਾਲ ਇਸਦੀ ਤੁਲਨਾ ਕੀਤੀ ਜਾਵੇ ਤਾਂ ਇਹ ਕੋਈ ਬਹੁਤ ਜ਼ਿਆਦਾ ਨਹੀਂ ਹੈ।

ਵੁੱਡ ਮੈਕੇਂਜ਼ੀ (ਤੇਲ ਖੇਤਰ ਵਿੱਚ ਅੰਤਰਰਾਸ਼ਟਰੀ ਸਲਾਹਕਾਰ ਕੰਪਨੀ) ਦੇ ਮਾਹਿਰ ਮਾਰਸੇਲੋ ਡੀ ਅਸਿਸ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ''''ਇੱਕ ਦਿਨ ਵਿੱਚ 7,00,000 ਅਤੇ ਇੱਕ ਮਿਲੀਅਨ ਬੈਰਲ ਦਰਮਿਆਨ ਦਾ ਉਤਪਾਦਨ ਤੇਲ ਹੋ ਸਕਦਾ ਹੈ। ਮਿਸਾਲ ਵਜੋਂ ਇਹ ਦਰਮਿਆਨੇ ਐਕਸਪੋਰਟਰ ਕੋਲੰਬੀਆ ਵਰਗੇ ਦੇਸ ਵੱਲੋਂ ਵਿਦੇਸ਼ਾਂ ਵਿੱਚ ਤੇਲ ਵੇਚਣ ਦੇ ਬਰਾਬਰ ਹੈ।''''

ਜਾਰਜਟਾਉਨ ਗੁਆਨਾ
Getty Images

ਹਾਲਾਂਕਿ ਇਸਨੂੰ ਇੱਥੋਂ ਦੀ ਵਸੋਂ ਦੀ ਗਿਣਤੀ ਨਾਲ ਵੰਡਣ ''ਤੇ ਇਸਦੇ ਗਾਇਨਾ ਦੀ ਅਰਥਵਿਵਸਥਾ ''ਤੇ ਪੈਣ ਵਾਲੇ ਵੱਡੇ ਅਸਰ ਨੂੰ ਸਮਝਿਆ ਜਾ ਸਕਦਾ ਹੈ, ਇਹ ਦੇਸ ਕੋਲੰਬੀਆ ਤੋਂ 50 ਗੁਣਾ ਘੱਟ ਆਬਾਦੀ ਵਾਲਾ ਹੈ।

ਯੂਐੱਸ-ਸੀਐੱਨਬੀਸੀ ਦੀ ਹਾਲੀਆ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਗਾਇਨਾ ਦੁਨੀਆਂ ਵਿੱਚ ਅਜਿਹਾ ਦੇਸ ਬਣ ਸਕਦਾ ਹੈ ਜੋ ਪ੍ਰਤੀ ਵਿਅਕਤੀ ਸਭ ਤੋਂ ਵੱਧ ਬੈਰਲ ਤੇਲ ਦਾ ਉਤਪਾਦਨ ਕਰ ਸਕਦਾ ਹੈ।

ਮਾੜਾ ਅਨੁਭਵ

ਬੀਬੀਸੀ ਮੁੰਡੋ ਨਾਲ ਗੱਲ ਕਰਦਿਆਂ ਲਾਸ ਐਂਜਲਸ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈੱਸਰ ਮਾਈਕਲ ਰੋਸ, ਜਿਨ੍ਹਾਂ ਨੇ ਇਸ ''ਤੇ ਅਧਿਐਨ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਅਚਾਨਕ ਇਸ ਤਰ੍ਹਾਂ ਛੋਟੇ ਦੇਸਾਂ ਵਿੱਚ ਤੇਲ ਮਿਲਣ ਦਾ ਅਨੁਭਵ ਉਤਸ਼ਾਹਜਨਕ ਨਹੀਂ ਹੈ।

ਰੋਸ ਨੇ ਦੱਸਿਆ, ''''ਇਸ ਤਰ੍ਹਾਂ ਅਚਨਚੇਤ ਤੇਲ ਮਿਲਣ ਨਾਲ ਪੈਸਾ ਸਿੱਧਾ ਸਰਕਾਰ ਕੋਲ ਜਾਂਦਾ ਹੈ ਜੋ ਤੇਜ਼ੀ ਨਾਲ ਸ਼ਕਤੀਸ਼ਾਲੀ ਹੋ ਜਾਂਦੀ ਹੈ ਅਤੇ ਸੰਭਾਵਿਤ ਰੂਪ ਨਾਲ ਆਪਣੇ ਨਾਗਰਿਕਾਂ ਦੀਆਂ ਲੋਕਤੰਤਰੀ ਮੰਗਾਂ ਤੋਂ ਅਵੇਸਲੀ ਹੋ ਜਾਂਦੀ ਹੈ। ਇਹ ਸਪੱਸ਼ਟ ਤੌਰ ''ਤੇ ਛੋਟੇ ਦੇਸਾਂ ਵਿੱਚ ਭ੍ਰਿਸ਼ਟਾਚਾਰ ਪੈਦਾ ਹੋਣ ਦਾ ਖੇਤਰ ਹੈ, ਜਿੱਥੇ ਸੰਸਥਾਨ ਕੰਮਜ਼ੋਰ ਹਨ।''''

ਉਨ੍ਹਾਂ ਨੇ ਅੱਗੇ ਦੱਸਿਆ, ''''ਪੂਰਬੀ ਤੀਮੋਰ ਅਤੇ ਭੂ-ਮੱਧ ਰੇਖਾ ਦੇ ਦੇਸ਼ ਗੀਨੀਆ ਉਨ੍ਹਾਂ ਦੇਸਾਂ ਦੀ ਉਦਾਹਰਨ ਹਨ ਜਿਨ੍ਹਾਂ ਨੇ ਪ੍ਰਤੀ ਵਿਅਕਤੀ ਆਮਦਨ ਵਿੱਚ ਵੱਡੇ ਪੱਧਰ ''ਤੇ ਵਾਧਾ ਦਰਜ ਕੀਤਾ ਹੈ। ਦੋਵੇਂ ਮਾਮਲਿਆਂ ਵਿੱਚ ਪੈਸੇ ਦੇ ਪ੍ਰਭਾਵ ਨੇ ਵੱਡੇ ਸਥਾਨਕ ਤਣਾਅ ਪੈਦਾ ਕੀਤੇ ਹਨ। ਭੂ-ਮੱਧ ਰੇਖਾ ਵਾਲੇ ਦੇਸ ਗੀਨੀਆ ਵਿੱਚ ਵਿਸ਼ੇਸ਼ ਰੂਪ ਨਾਲ ਪੈਸਾ ਅਕਸਰ ਸੀਨੀਅਰ ਅਧਿਕਾਰੀਆਂ ਦੇ ਹੱਥਾਂ ਵਿੱਚ ਰਹਿੰਦਾ ਹੈ। ਸਰਕਾਰ ਅਤੇ ਦੇਸ ਘੱਟ ਲੋਕਤੰਤਰੀ ਅਤੇ ਜ਼ਿਆਦਾ ਭ੍ਰਿਸ਼ਟ ਹੋ ਗਏ ਹਨ।''''

ਗੁਆਨਾ ਸੰਸਦ
Getty Images
ਗਾਇਨਾ ਸਰਕਾਰ ਨੇ ਵੱਡੇ ਸਮਾਜਿਕ ਨਿਵੇਸ਼ ਦਾ ਐਲਾਨ ਕੀਤਾ ਹੈ

ਰੋਸ ਕਹਿੰਦੇ ਹਨ ਕਿ ਅਜਿਹੇ ਦੇਸ ਕਈ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਅਚਨਚੇਤ ਪੈਸਾ ਮਿਲਣ ਦੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੈ। ਉਹ ਅਜਿਹੇ ਦੇਸ ਹਨ ਜਿਹੜੇ ਜ਼ਿਆਦਾ ਮਾਲੀਆ ਹਾਸਲ ਕਰਦੇ ਹਨ।

ਰੋਸ ਬੀਬੀਸੀ ਮੁੰਡੋ ਨੂੰ ਭਰੋਸਾ ਦਿੰਦੇ ਹੋਏ ਕਹਿੰਦੇ ਹਨ, ''''ਗਾਇਨਾ ਵਿੱਚ ਪੈਸਾ ਸੁਨਾਮੀ ਦੀ ਤਰ੍ਹਾਂ ਆਵੇਗਾ। ਜੇਕਰ ਗਾਇਨਾ ਉਸ ਪੈਸੇ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਦਾ ਹੈ ਅਤੇ ਭ੍ਰਿਸ਼ਟਾਚਾਰ ਨੂੰ ਘਟਾਉਣ ਵਿੱਚ ਕਾਮਯਾਬ ਹੁੰਦਾ ਹੈ ਤੇ ਲੋਕਤੰਤਰੀ ਜਵਾਬਦੇਹੀ ਬਣਾਏ ਰੱਖਦਾ ਹੈ ਤਾਂ ਦੁਨੀਆਂ ਦੇ ਹੋਰਨਾਂ ਦੇਸਾਂ ਨਾਲੋਂ ਅਸਾਧਾਰਨ ਮਾਮਲਾ ਹੋਵੇਗਾ।''''

ਇਹ ਵੀ ਪੜ੍ਹੋ

ਨਿਵੇਸ਼ ਦੀਆਂ ਯੋਜਨਾਵਾਂ

ਗਾਇਨਾ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਪ੍ਰੋਫੈੱਸਰ ਥਾਮਸ ਸਿੰਘ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਤੇਲ ਦਾ ਇਸ ਤਰ੍ਹਾਂ ਮਿਲਣਾ ਉਨ੍ਹਾਂ ਦੇ ਦੇਸ ਨੂੰ ''ਸਵਰਗ ਵਿੱਚ ਜਾਂ ਸਿੱਧਾ ਉਲਟ ਦਿਸ਼ਾ ਵੱਸ ਲੈ ਕੇ ਜਾ ਸਕਦਾ ਹੈ।"

ਉਹ ਚਿਤਾਵਨੀ ਦਿੰਦੇ ਹਨ, ''''ਕਮਜ਼ੋਰ ਸੰਸਥਾਨ, ਭ੍ਰਿਸ਼ਟਾਚਾਰ ਦੇ ਰਵੱਈਏ, ਕਮਜ਼ੋਰ ਆਤਮ-ਵਿਸ਼ਵਾਸ ਅਤੇ ਮਨੁੱਖੀ ਪੂੰਜੀ ਦੀ ਭਾਰੀ ਘਾਟ ਦੇ ਨਾਲ...ਇਹ ਆਸ ਰੱਖਣਾ ਭੋਲਾਪਣ ਹੀ ਹੋਵੇਗਾ ਕਿ ਅਚਾਨਕ ਮਿਲੀ ਹੋਈ ਦੌਲਤ ਨਾਲ ਆਪਣੀ ਆਰਥਿਕਤਾ ਅਤੇ ਸਮਾਜਿਕ ਸਥਿਤੀ ਨੂੰ ਬਦਲਣ ਲਈ ਗਾਇਨਾ ਤੇਲ ਭੰਡਾਰਾਂ ਵਾਲੇ ਵਿਕਾਸਸ਼ੀਲ ਦੇਸਾਂ ਵਿੱਚੋਂ ਇੱਕ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਸਕਦਾ ਹੈ।''''

ਤੇਲ ਭੰਡਾਰ
Getty Images
ਗਾਇਨਾ ਦੇ ਲੋਕਾਂ ਨੂੰ ਉਮੀਦ ਹੈ ਕਿ ਤੇਲ ਦਾ ਬੋਨਸ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗਾ

ਥਾਮਸ ਸਿੰਘ ਮੌਜੂਦਾ ਸਥਿਤੀ ਸਬੰਧੀ ਕਹਿੰਦੇ ਹਨ ਕਿ ਮਾਰਚ 2020 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦੋ ਮੁੱਖ ਸਿਆਸੀ ਪਾਰਟੀਆਂ ਪੀਐੱਨਸੀ ਦੇ ਮੌਜੂਦਾ ਰਾਸ਼ਟਰਪਤੀ ਡੇਵਿਡ ਗ੍ਰਾਂਗਰ ਅਤੇ ਪੀਪੀਪੀ ਦੇ ਮੁਖੀ ਇਰਫ਼ਾਨ ਅਲੀ ਵਿਚਾਲੇ ਮੁਕਾਬਲਾ ਹੈ। ਉਹ ਪਹਿਲਾਂ ਹੀ ਨਾਗਰਿਕਾਂ ਨੂੰ ਮੁਫ਼ਤ ਸਿੱਖਿਆ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਜਨਤਕ ਖੇਤਰ ਵਿੱਚ ਨਿਵੇਸ਼ ਦਾ ਵਾਅਦਾ ਕਰ ਚੁੱਕੇ ਹਨ।

ਥਾਮਸ ਸਿੰਘ ਆਪਣੇ ਦੇਸ ਦੀ ਪਛਾਣ ਡੂੰਘੀ ਸਿਆਸੀ ਅਤੇ ਸੱਭਿਆਚਾਰਕ ਵੰਡ ਵਜੋਂ ਕਰਦੇ ਹਨ।

ਇਸਦੀ ਆਬਾਦੀ ਅਫ਼ਰੀਕੀ ਵੰਸ਼ ਅਤੇ ਏਸ਼ੀਆਈ ਬਸਤੀਵਾਦ ਦੇ ਹੋਰ ਲੋਕਾਂ ਵਿਚਕਾਰ ਵੰਡੀ ਹੋਈ ਹੈ ਜਿਹੜੇ ਇੱਥੇ ਬ੍ਰਿਟਿਸ਼ ਬਸਤੀਵਾਦੀ ਕਾਲ ਦੌਰਾਨ ਪਹੁੰਚੇ ਸਨ।

ਸਾਲ 1966 ਵਿਚ ਆਜ਼ਾਦੀ ਤੋਂ ਬਾਅਦ ਦੇ ਛੋਟੇ ਜਿਹੇ ਇਤਿਹਾਸ ਦੌਰਾਨ ਦੇਸ ਵਿੱਚ ਵਿਸ਼ੇਸ਼ ਰੂਪ ਨਾਲ ਚੀਨੀ ਅਤੇ ਖਣਨ ਉਦਯੋਗ ਦੇ ਆਧਾਰ ''ਤੇ ਮਾਮੂਲੀ ਆਰਥਿਕ ਵਿਕਾਸ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ ਦੇ ਸਿਆਸੀ ਸੰਸਥਾਨ ਵਿਕਾਸ ਲਈ ਅਨੁਕੂਲ ਨਹੀਂ ਹਨ।

ਥਾਮਸ ਸਿੰਘ ਕਹਿੰਦੇ ਹਨ, ''''ਅਜਿਹਾ ਲੱਗਦਾ ਹੈ ਕਿ ਗਾਇਨਾ ਸਿਰਫ਼ ਤੇਲ ਦੇ ਅਚਨਚੇਤ ਮਿਲੇ ਭੰਡਾਰਾਂ ਕਾਰਨ ਉਨ੍ਹਾਂ ਵੱਡੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਜਿਹੜੀਆਂ ਉਸਦੀ ਆਰਥਿਕ ਅਤੇ ਸਮਾਜਿਕ ਤਬਦੀਲੀ ਦੇ ਖਿਲਾਫ਼ ਖੜ੍ਹੀਆਂ ਹਨ।''''

ਬੀਬੀਸੀ ਮੁੰਡੋ ਨੇ ਤੇਲ ਵਿਕਾਸ ਦੀਆਂ ਯੋਜਨਾਵਾਂ ਬਾਰੇ ਗਾਇਨਾ ਸਰਕਾਰ ਦੀ ਸਥਿਤੀ ਜਾਣਨ ਲਈ ਗਾਇਨੀਜ਼ ਮਾਈਨਿੰਗ ਐਂਡ ਜਿਓਲੌਜੀਕਲ ਕਮਿਸ਼ਨ ਨਾਲ ਲਿਖਤੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ

ਵੈਨੇਜ਼ੂਏਲਾ ਨਾਲ ਸਥਿਤੀ

ਗਾਇਨਾ ਦੀ ਸਥਿਤੀ ਦਾ ਇੱਕ ਹੋਰ ਪੱਖ ਇਸਦੀ ਭੂਗੋਲਿਕ ਸਥਿਤੀ ਹੈ ਜੋ ਵੈਨੇਜ਼ੂਏਲਾ ਦੇ ਨਾਲ ਹੈ ਜਿਹੜਾ ਹਾਈਡਰੋਕਾਰਬਨ ਦੇ ਸਭ ਤੋਂ ਵੱਡੇ ਭੰਡਾਰ ਵਾਲਾ ਦੇਸ ਹੈ ਪਰ ਜਿਸਦਾ ਤੇਲ ਉਦਯੋਗ ਡਾਂਵਾਡੋਲ ਹੈ।

ਮਾਰਸੋਲੇ ਡੀ ਅਸਿਸ ਬੀਬੀਸੀ ਮੁੰਡੋ ਨੂੰ ਦੱਸਦੇ ਹਨ, ''''ਅਜਿਹਾ ਨਹੀਂ ਹੈ ਕਿ ਗਾਇਨਾ ਵੈਨੇਜ਼ੂਏਲਾ ਨਾਲ ਤੇਲ ਉਦਯੋਗ ਵਿੱਚ ਨਿਵੇਸ਼ ਸਰੋਤਾਂ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ ਕਿਉਂਕਿ ਉਹ ਉਂਝ ਵੀ ਵੈਨੇਜ਼ੂਏਲਾ ਦੇ ਉਦਯੋਗ ਵਿੱਚ ਨਹੀਂ ਜਾ ਰਿਹਾ। ਇਸ ਸਮੇਂ ਵੈਨੇਜ਼ੂਏਲਾ ਦੇ ਤੇਲ ਵਿੱਚ ਵਿਵਹਾਰਕ ਰੂਪ ਨਾਲ ਕੋਈ ਵਿਦੇਸ਼ੀ ਨਿਵੇਸ਼ ਨਹੀਂ ਹੈ।''''

ਕਰਾਕਸ ਵਿੱਚ ਇੰਸਟੀਚਿਊਟ ਆਫ਼ ਹਾਈਅਰ ਸਟੱਡੀਜ਼ ਆਫ਼ ਐਡਮਿਨਿਸਟ੍ਰੇਸ਼ਨ ਆਈਈਐੱਸਏ ਦੇ ਐਸੋਸੀਏਟ ਖੋਜਾਰਥੀ ਜੋਸੇ ਮੈਨੂਏਲ ਪੁਏਂਤੇ ਨੇ ਬੀਬੀਸੀ ਮੁੰਡੋ ਨਾਲ ਗੱਲ ਕਰਦਿਆਂ ਚਿਤਾਵਨੀ ਦਿੱਤੀ ਕਿ ਵਿਸ਼ੇਸ਼ ਤੌਰ ''ਤੇ ਵੈਨੇਜ਼ੂਏਲਾ ਕੋਲ ਅਜੇ ਵੀ ਤੇਲ ਖ਼ੇਤਰ ਵਿੱਚ ਕੁਸ਼ਲ ਕਰਮਚਾਰੀ ਹਨ ਪਰ ਅੱਜ ਇਹ ''ਲਾਤੀਨੀ ਅਮਰੀਕਾ ਵਿੱਚ ਸਭ ਤੋਂ ਘੱਟ ਅਤੇ ਸੰਭਾਵਿਤ ਤੌਰ ''ਤੇ ਦੁਨੀਆਂ ਵਿੱਚ ਸਭ ਤੋਂ ਘੱਟ ਆਮਦਨ'' ਦਾ ਸਾਹਮਣਾ ਕਰ ਰਿਹਾ ਹੈ।

ਗਾਇਨਾ ਵਿਚ ਤੇਲ ਦੇ ਵੱਡੇ ਭੰਡਾਰਾਂ ਦੀ ਖੋਜ ਦੇਸ਼ ਦੇ ਭਵਿੱਖ ਨੂੰ ਬਦਲ ਸਕਦੀ ਹੈ
BBC
ਗਾਇਨਾ ਵਿਚ ਤੇਲ ਦੇ ਵੱਡੇ ਭੰਡਾਰਾਂ ਦੀ ਖੋਜ ਦੇਸ਼ ਦੇ ਭਵਿੱਖ ਨੂੰ ਬਦਲ ਸਕਦੀ ਹੈ

ਇਸ ਲਈ ਮਾਹਿਰਾਂ ਨੂੰ ਲੱਗਦਾ ਹੈ ਕਿ ਤੇਲ ਖੇਤਰ ਵਿੱਚ ਉੱਭਰਿਆ ਗਾਇਨਾ, ਪਹਿਲਾਂ ਤੋਂ ਹੀ ਬੁਰੀ ਹਾਲਤ ਵਿੱਚ ਵੈਨੇਜ਼ੂਏਲਾ ਦੇ ਤੇਲ ਉਦਯੋਗ ਨੂੰ ਬਦਤਰ ਸਥਿਤੀ ਵਿੱਚ ਪਹੁੰਚਾਉਣ ਦੀ ਸੰਭਾਵਨਾ ਹੈ।

ਜੇਕਰ ਗਾਇਨਾ ਉਸ ਪੈਸੇ ਨੂੰ ਸਹੀ ਤਰੀਕੇ ਨਾਲ ਸੰਭਾਲਦਾ ਹੈ ਤਾਂ ਇਸਦੇ ਬਹੁਤ ਵਧਣ ਫੁੱਲਣ ਦੀ ਉਮੀਦ ਹੈ। ਇਸ ਨਾਲ ਇੱਕ ਹੋਰ ਤਰ੍ਹਾਂ ਦਾ ਰੁਜ਼ਗਾਰ ਵੀ ਪੈਦਾ ਹੋਵੇਗਾ, ਕੰਮਕਾਜੀ ਖੇਤਰ ਵਿੱਚ ਅਜਿਹੀਆਂ ਅਸਾਮੀਆਂ ਦੀ ਲੋੜ ਹੋਵੇਗੀ ਜਿਨ੍ਹਾਂ ਲਈ ਘੱਟ ਯੋਗਤਾ ਦੀ ਲੋੜ ਹੋਵੇਗੀ ਅਤੇ ਉਨ੍ਹਾਂ ਦੀ ਤਨਖ਼ਾਹ ਵੀ ਘੱਟ ਹੋਵੇਗੀ।

ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈੱਸਰ ਰੋਸ ਬੀਬੀਸੀ ਮੁੰਡੋ ਨੂੰ ਦੱਸਦੇ ਹਨ, ''''ਇਹ ਸੰਭਾਵੀ ਤੌਰ ''ਤੇ ਇੱਕ ਗੁੰਝਲਦਾਰ ਸਥਿਤੀ ਹੋ ਸਕਦੀ ਹੈ। ਕਈ ਛੋਟੇ ਦੇਸਾਂ ਜਿਨ੍ਹਾਂ ਨੇ ਇਸ ਤਰ੍ਹਾਂ ਅਚਾਨਕ ਮਿਲੇ ਤੇਲ ਦਾ ਤਜ਼ਰਬਾ ਕੀਤਾ ਹੈ, ਉਦਾਹਰਨ ਲਈ ਫਾਰਸ ਦੀ ਖਾੜੀ, ਉਹ ਗੁਆਂਢੀ ਦੇਸਾਂ ਦੇ ਪਰਵਾਸੀਆਂ ਦੀ ਮੰਜ਼ਿਲ ਬਣ ਗਈ ਸੀ।''''

ਕਈ ਦੇਸਾਂ ਵਿੱਚ ਪਰਵਾਸੀਆਂ ਦੇ ਹੜ੍ਹ ਕਾਰਨ ਅੰਦਰੂਨੀ ਸਿਆਸੀ ਤਣਾਅ ਪੈਦਾ ਹੋਏ ਹਨ। ਇਸ ਸਬੰਧੀ ਚਿਤਾਵਨੀ ਦਿੰਦਿਆਂ ਰੋਸ ਕਹਿੰਦੇ ਹਨ, ''''ਇਨ੍ਹਾਂ ਦੇਸਾਂ ਵਿੱਚ ਆਮ ਤੌਰ ''ਤੇ ਉਸ ਪਰਵਾਸ ਨੂੰ ਸੰਭਾਲਣ ਲਈ ਇੱਕ ਵਿਸਤ੍ਰਿਤ ਪ੍ਰਕਿਰਿਆ ਹੁੰਦੀ ਹੈ, ਪਰ ਗਾਇਨਾ ਵਿੱਚ ਇਹ ਜ਼ਿਆਦਾ ਗੁੰਝਲਦਾਰ ਹੋਵੇਗੀ।''''

ਵੈਨੇਜ਼ੁਏਲਾ ਅਤੇ ਗਾਇਨਾ ਦੇ ਸੀਮਾ ਵਿਵਾਦ ਦਾ ਲੰਬਾ ਇਤਿਹਾਸ ਰਿਹਾ ਹੈ। ਜੇਕਰ ਪਰਵਾਸੀਆਂ ਵਿੱਚ ਵਾਧੇ ਕਾਰਨ ਸੰਭਾਵੀ ਤਣਾਅ ਨੂੰ ਜੋੜਿਆ ਜਾਵੇ ਤਾਂ ਦੋਵੇਂ ਦੇਸਾਂ ਵਿਚਕਾਰ ਸਬੰਧਾਂ ਦੀਆਂ ਨਵੀਆਂ ਮੁਸ਼ਕਲਾਂ ਪੈਦਾ ਹੋਣਗੀਆਂ।

ਇਹ ਵੀ ਪੜ੍ਹੋ:

ਚੁਣੌਤੀਆਂ

ਮਾਰਸੈਲੇ ਡੀ ਅਸੀਸ ਅਨੁਸਾਰ ਇਸ ਸਾਲ ਗਾਇਨਾ ਦੇ ਤੇਲ ਦਾ ਉਤਪਾਦਨ ਪ੍ਰਤੀ ਦਿਨ 3,00,000 ਬੈਰਲ ਤੱਕ ਪਹੁੰਚ ਜਾਵੇਗਾ, ਇਸ ਨਾਲ ਪੈਸਿਆਂ ਦੇ ਵਹਾਅ ਦੀ ਸ਼ੁਰੂਆਤ ਹੋਣ ਕਾਰਨ ਦੁਨੀਆਂ ਦਾ ਧਿਆਨ ਇਸ ਦੱਖਣੀ ਅਮਰੀਕੀ ਦੇਸ ਵੱਲ ਜ਼ਿਆਦਾ ਹੋਵੇਗਾ।

ਮਾਰਸੈਲੇ ਰੋਸ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ''''ਜੇਕਰ ਤੁਸੀਂ ਮੈਨੂੰ ਇਹ ਅੰਦਾਜ਼ਾ ਲਗਾਉਣ ਲਈ ਕਹੋ ਕਿ 10 ਸਾਲ ਵਿੱਚ ਗਾਇਨਾ ਕਿਸ ਤਰ੍ਹਾਂ ਦਾ ਹੋਵੇਗਾ ਤਾਂ ਮੈਂ ਕਹਾਂਗਾ ਕਿ ਸ਼ਹਿਰੀ ਖੇਤਰ ਆਪਣੇ ਵੱਡੇ ਆਰਥਿਕ ਵਿਕਾਸ ਕਾਰਨ ਪਛਾਣੇ ਨਹੀਂ ਜਾ ਸਕਣਗੇ।''''

ਉਨ੍ਹਾਂ ਸਿੱਟਾ ਕੱਢਿਆ, ''''ਅਹਿਮ ਸਵਾਲ ਇਹ ਹੈ ਕਿ ਜੇਕਰ ਲੋਕ ਭ੍ਰਿਸ਼ਟਾਚਾਰ ਦੇ ਉਭਾਰ ਦਾ ਵਿਰੋਧ ਕਰਨਗੇ ਤਾਂ ਕੀ ਉਹ ਆਪਣੇ ਲੋਕਤੰਤਰੀ ਸੰਸਥਾਨਾਂ ਨੂੰ ਬਣਾਏ ਰੱਖਣ ਵਿੱਚ ਕਾਮਯਾਬ ਹੋਣਗੇ?

ਇਹ ਵੀ ਦੇਖੋ

https://www.youtube.com/watch?v=Iye6m9kVHzY

https://www.youtube.com/watch?v=WzMJVWgaNJw

https://www.youtube.com/watch?v=_AKZy9Vd09Y

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News