ਨਾਗਰਿਕਤਾ ਸੋਧ ਬਿੱਲ ਬਾਰੇ ਮਤੇ ''''ਤੇ ਪੰਜਾਬ ਵਿਧਾਨ ਸਭਾ ''''ਚ ਚਰਚਾ

Friday, Jan 17, 2020 - 01:10 PM (IST)

ਨਾਗਰਿਕਤਾ ਸੋਧ ਬਿੱਲ ਬਾਰੇ ਮਤੇ ''''ਤੇ ਪੰਜਾਬ ਵਿਧਾਨ ਸਭਾ ''''ਚ ਚਰਚਾ

ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਨਾਗਰਕਿਤਾ ਸੋਧ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਮਤਾ ਪੇਸ਼ ਕੀਤਾ ਗਿਆ ਹੈ।

ਮਤੇ ਮੁਤਾਬਕ ਸੀਏਏ ਦਾ ਉੱਦੇਸ਼ ਧਰਮ ਆਧਾਰ ''ਤੇ ਗ਼ੈਰ-ਪਰਵਾਸੀਆਂ ਨਾਲ ਵਿਤਕਰਾ ਕਰਨਾ ਹੈ, ਜੋ ਕਿ ਸੰਵਿਧਾਨ ਮੁਤਾਬਕ ਜਾਇਜ਼ ਨਹੀਂ ਹੈ।

ਉਸ ਦੇ ਨਾਲ ਉਸ ਵਿੱਚ ਲਿਖਿਆ ਗਿਆ ਕਿ ਇਹ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ, ਜਿਸ ਦੇ ਤਹਿਤ ਸਾਰਿਆਂ ਨੂੰ ਅਸਮਾਨਤਾ ਦਾ ਹੱਕ ਅਤੇ ਬਰਾਬਰ ਸੁਰੱਖਿਆ ਕਾਨੂੰਨ ਦਾ ਅਧਿਕਾਰ ਹੈ।

ਪਾਰਟੀਆਂ ਨੇ ਕੀਤਾ ਸੀ ਵਾਕਆਊਟ

ਅੱਜ ਦੂਜੇ ਦਿਨ ਦੇ ਇਜਲਾਸ ਦੌਰਾਨ ਅਕਾਲੀ ਦਲ ਨੇ ਮੁਜ਼ਾਹਰੇ ਕਰਦਿਆਂ ਇਜਲਾਸ ਤੋਂ ਵਾਕਆਊਟ ਕੀਤਾ ਸੀ।

ਬਿਜਲੀ ਦੇ ਵਧੇ ਰੇਟਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਆਮ ਆਦਮੀ ਪਾਰਟੀ ਨੇ ਵੀ ''ਅਕਾਲੀ ਦਲ-ਕਾਂਗਰਸ'' ਗਠਜੋੜ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਜਲਾਸ ''ਚੋਂ ਵਾਕ ਆਊਟ ਕੀਤਾ ਸੀ।

ਇਹ ਵੀ ਪੜ੍ਹੋ-

ਭਗਵੰਤ ਮਾਨ ਨੇ ਕੀ ਕਿਹਾ?

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਹਾ ਕਿ ਜਦੋਂ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੰਸਦ ''ਚ ਵੋਟਿੰਗ ਹੋਈ ਤਾਂ ਉਨ੍ਹਾਂ ਨੇ ਵੋਟ ਉਸ ਦੇ ਵਿਰੋਧ ''ਚ ਦਿੱਤਾ, ਜਦਕਿ ਅਕਾਲੀ ਦਲ ਦੇ ਦੋਵਾਂ ਨੇਤਾਵਾਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਉਸ ਦੇ ਹੱਕ ''ਚ ਵੋਟ ਭੁਗਤਾਇਆ ਸੀ।

ਭਗਵੰਤ ਮਾਨ
Getty Images

ਉਨ੍ਹਾਂ ਨੇ ਕਿਹਾ ਕਿ ਅਜਿਹੇ ''ਚ ਹੁਣ ਉਨ੍ਹਾਂ ਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਹੁਣ ਇਸ ''ਚ ਮੁਸਲਮਾਨ ਕਿਉਂ ਨਹੀਂ ਹਨ।

ਉਨ੍ਹਾਂ ਨੇ ਕਿਹਾ, "ਪਹਿਲਾਂ ਹੁੰਦਾ ਸੀ ਕਿ ਵੱਡੇ ਬਾਦਲ ਨੇ ਸੰਗਰੂਰ ''ਚ ਕੁਝ ਹੋਰ ਕਹਿ ਦਿੱਤਾ ਅਤੇ ਬਰਨਾਲਾ ''ਚ ਕੁਝ ਹੋਰ...ਮੈਂ ਤਾਂ ਚਸ਼ਮਦੀਦ ਗਵਾਹ ਹਾਂ ਕਿ ਅਕਾਲੀ ਦਲ ਨੇ ਦੋਵੇਂ ਵੋਟ ਸੀਏਏ ਦੇ ਪੱਖ ''ਚ ਦਿੱਤੇ ਹਨ।"

ਉਨ੍ਹਾਂ ਨੇ ਕਿਹਾ, "ਮੋਦੀ ਜੀ ਚੋਣਾਂ ਤੋਂ ਪਹਿਲਾਂ ਮਾਣ ਨਾਲ ਕਹੋ ਕਿ ਅਸੀਂ ਭਾਰਤੀ ਹਾਂ ਤੇ ਚੋਣਾਂ ਜਿੱਤਣ ਤੋਂ ਬਾਅਦ ਕਹਿੰਦੇ ਹਨ ਸਾਬਿਤ ਕਰੋ ਕਿ ਤੁਸੀਂ ਭਾਰਤੀ ਹੋ। ਉਹ ਪਹਿਲਾਂ ਆਡਵਾਣੀ ਦਾ ਐੱਨਆਰਸੀ ਲੈਣ। ਉਹ ਕਰਾਚੀ ''ਚ ਪੈਦਾ ਹੋਏ ਸਨ ਅਤੇ ਮਨਮੋਹਨ ਸਿੰਘ ਪਾਕਿਸਤਾਨ ''ਚ ਜਨਮੇ ਸਨ। ਪਹਿਲਾਂ ਉਨ੍ਹਾਂ ਦੇ ਬਰਥ ਸਰਟੀਫਿਕੇਟ ਮੰਗਵਾਉ।"

ਭਾਰਤੀ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਦੇ ਖ਼ਿਲਾਫ਼: ਕੈਪਟਨ ਅਮਰਿੰਦਰ

ਸੰਸਦ ਵਿੱਚ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਬਿਲ ਨੂੰ ਲਾਗੂ ਨਹੀਂ ਹੋਣ ਦੇਵੇਗੀ।

ਉਨ੍ਹਾਂ ਨੇ ਇਸ ਨੂੰ ''ਭਾਰਤ ਦੇ ਧਰਮ ਨਿਰਪੇਖ ਕਿਰਦਰਾਰ ਉੱਪਰ ਸਿੱਧਾ ਹਮਲਾ'' ਅਤੇ ''ਭਾਰਤੀ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਦੇ ਖ਼ਿਲਾਫ਼'' ਦੱਸਿਆ।

ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦਾ ਸੂਬੇ ਵਿੱਚ ਬਹੁਮਤ ਹੈ ਤੇ ਵਿਧਾਨ ਸਭਾ ਵਿੱਚ ਇਸ ਨੂੰ ਰੋਕ ਲਿਆ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਸੰਸਦ ਕੋਲ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਕੋਈ ਵੀ ਕਾਨੂੰਨ ਪਾਸ ਕਰਨ ਦਾ ਅਧਿਕਾਰ ਨਹੀਂ ਹੈ।

ਅਕਾਲੀ ਦਲ ਦਾ ਭਾਜਪਾ ਤੋਂ ਉਲਟ ਸਟੈਂਡ

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ NDA ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਘੱਟ ਗਿਣਤੀਆਂ ਭਾਈਚਾਰੇ ਦੀ ਮੰਗ ਮੰਨੀ ਹੈ ਜਿਸ ਵਿੱਚ ਸਿੱਖ, ਹਿੰਦੂ, ਜੈਨ ਬੋਧੀ, ਪਾਰਸੀ ਅਤੇ ਇਸਾਈ ਆਉਂਦੇ ਹਨ।

ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਧਰਮ ਦੇ ਆਧਾਰ ''ਤੇ ਬਿੱਲ ਵਿੱਚੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ।

ਸੁਖਬੀਰ ਬਾਦਲ ਨੇ ਕਿਹਾ ਕਿ ਮੁਲਕ ਦੇ ਸਮਾਜਿਕ, ਧਰਮ ਨਿਰਪੱਖ ਅਤੇ ਜਮਹੂਰੀ ਖਾਸੇ ਦੇ ਮੱਦੇਨਜ਼ਰ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ਵਿਚ ਰੱਖਦਿਆਂ ਮੁਸਲਮਾਨ ਭਾਈਚਾਰੇ ਨੂੰ ਇਸ ਬਿੱਲ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ:-

ਇਹ ਵੀ ਦੇਖੋ

https://www.youtube.com/watch?v=McJhVoJUOcI

https://www.youtube.com/watch?v=Iye6m9kVHzY

https://www.youtube.com/watch?v=WzMJVWgaNJw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News