ਕਰੰਸੀ ਨੋਟ ’ਤੇ ਗਾਂਧੀ ਦੀ ਤਸਵੀਰ ਪਹਿਲੀ ਵਾਰ ਕਦੋਂ ਛਾਪੀ ਗਈ
Friday, Jan 17, 2020 - 11:10 AM (IST)


ਭਾਜਪਾ ਆਗੂ ਤੇ ਰਾਜਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਦੀ ਭਾਰਤੀ ਰੁਪਏ ਦੀ ਸਿਹਤ ਸੁਧਾਰਨ ਲਈ ਦਿੱਤੀ ਗਈ ਇੱਕ ਸਲਾਹ ਚਰਚਾ ਵਿੱਚ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮੱਧ ਪ੍ਰਦੇਸ਼ ਦੇ ਖਾਂਡਵਾ ਪਿੰਡ ਵਿੱਚ ਬੁੱਧਵਾਰ ਨੂੰ ਸਵਾਮੀ ਵਿਵੇਕਾਨੰਦ ਲੈਕਚਰ ਲੜੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਵਾਮੀ ਨੇ ਕਿਹਾ ਕਿ ਉਹ ਨੋਟ ਤੇ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਛਾਪਣ ਦੇ ਹੱਕ ਵਿੱਚ ਹਨ।
ਪੱਤਰਕਾਰਾਂ ਵੱਲੋਂ ਡਾਲਰ ਦੇ ਮੁਕਾਬਲੇ ਗਿਰਦੇ ਜਾ ਰਹੇ ਰੁਪਏ ਦੀ ਹਾਲਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਇਹ ਸਲਾਹ ਦਿੱਤੀ।
ਉਨ੍ਹਾਂ ਨੇ ਇਸ ਮੌਕੇ ਇੰਡੋਨੇਸ਼ੀਆ ਦੀ ਕਰੰਸੀ ਤੇ ਗਣੇਸ਼ ਦੀ ਫੋਟੋ ਹੋਣ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ, "ਇਸ ਸਵਾਲ ਦਾ ਜਵਾਬ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕਦੇ ਹਨ ਪਰ ਮੈਂ ਇਸ ਦੇ ਪੱਖ ਵਿੱਚ ਹਾਂ। ਭਗਵਾਨ ਗਣੇਸ਼ ਵਿਘਨ ਦੂਰ ਕਰਦੇ ਹਨ। ਮੈਂ ਤਾਂ ਕਹਾਂਗਾ ਕਿ ਦੇਸ਼ ਦੀ ਕਰੰਸੀ ਨੂੰ ਸੁਧਾਰਨ ਲਈ ਲਕਸ਼ਮੀ ਦੀ ਫੋਟੋ ਲਾਈ ਜਾ ਸਕਦੀ ਹੈ, ਇਸ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ।"
ਸਵਾਮੀ ਦੀ ਇਸ ਸਲਾਹ ’ਤੇ ਸੋਸ਼ਲ ਮੀਡੀਆ ’ਤੇ ਚਰਚਾ ਸ਼ੁਰੂ ਹੋ ਗਈ।
@MrRao_RB ਹੈਂਡਲ ਨੇ ਟਵੀਟ ਕੀਤਾ, "ਜਦੋਂ ਭਗਵਾਨ ਗਣੇਸ਼ ਇੰਡੋਨੇਸ਼ੀਆ ਦੀ ਅਰਥਵਿਵਸਥਾ ਸੁਧਾਰ ਸਕਦੇ ਹਨ ਤਾਂ ਭਾਰਤ ਵਿੱਚ ਵੀ ਇਸ ਨੂੰ ਟਰਾਈ ਕੀਤਾ ਜਾ ਸਕਦਾ ਹੈ। ਇੰਡੋਨੇਸ਼ੀਆ ਦੇ ਕੋਲ ਡਾਕਟਰ ਸਵਾਮੀ ਜਿਹਾ ਅਰਥਸ਼ਾਸ਼ਤਰੀ ਨਹੀਂ ਹੈ ਪਰ ਸਾਡੇ ਦੇਸ਼ ਕੋਲ ਹੈ।"
@chintu678 ਹੈਂਡਲ ਨੇ ਟਵੀਟ ਕੀਤਾ, "ਫਿਰ ਅਮਰੀਕੀ ਡਾਲਰ ਮਜ਼ਬੂਤ ਕਿਉਂ ਹੈ? ਇਸ ਤੇ ਤਾਂ ਲਕਸ਼ਮੀ ਦੀ ਤਸਵੀਰ ਨਹੀਂ ਹੈ।"
ਇਹ ਵੀ ਪੜ੍ਹੋ:-
- ਮਹਿੰਗਾਈ ਵਧਦੀ ਜਾਪਦੀ ਹੈ? ਹੁਣ ਤਾਂ ਸਰਕਾਰ ਦੇ ਅੰਕੜੇ ਵੀ ਇਹੀ ਕਹਿੰਦੇ ਹਨ
- #SatyaNadella: ਮਾਈਕਰੋਸੌਫਟ ਦੇ ਮੁਖੀ ਨੇ CAA ਨੂੰ ਮਾੜਾ ਆਖਿਆ ਤਾਂ ਭਖਿਆ ਵਿਵਾਦ
- ਉਹ DSP ਜਿਸ ਬਾਰੇ ਅਫ਼ਜ਼ਲ ਗੁਰੂ ਨੇ ਕਿਹਾ ਸੀ, ''ਮੈਂ ਰਿਹਾਅ ਵੀ ਹੋ ਗਿਆ ਤਾਂ ਇਹ ਤੰਗ ਕਰੇਗਾ''
ਸਵਾਲ ਇਹ ਹੈ ਕਿ ਆਖ਼ਰ ਭਾਰਤੀ ਨੋਟਾਂ ''ਤੇ ਕਿਸ ਦੀ ਤਸਵੀਰ ਹੋਵੇਗੀ। ਇਹ ਕੌਣ ਤੈਅ ਕਰਨ ਦਾ ਹੱਕ ਕਿਸ ਕੋਲ ਹੈ?
ਕੀ ਕਰੰਸੀ ਨੋਟਾਂ ਤੋਂ ਮਹਾਤਮਾਂ ਗਾਂਧੀ ਦੀ ਤਸਵੀਰ ਨੂੰ ਹਟਾਇਆ ਜਾ ਸਕਦਾ ਹੈ?
ਕੀ ਅਜ਼ਾਦੀ ਤੋਂ ਬਾਅਦ ਹੀ ਭਾਰਤ ਦੇ ਨੋਟਾਂ ਤੇ ਮਹਾਤਮਾਂ ਗਾਂਧੀ ਦੀ ਤਸਵੀਰ ਛਪਦੀ ਰਹੀ ਹੈ?
ਕਰੰਸੀ ਨੋਟ ’ਤੇ ਮਹਾਤਮਾਂ ਗਾਂਧੀ ਦੀ ਤਸਵੀਰ ਪਹਿਲੀ ਵਾਰ ਕਦੋਂ ਛਾਪੀ ਗਈ?
ਦੁਨੀਆਂ ਦੇ ਦੂਜੇ ਕੇਂਦਰੀ ਬੈਂਕਾਂ ਵਾਂਗ ਭਾਰਤ ਵਿੱਚ ਵੀ ਕਰੰਸੀ ਨੋਟ ਸਿਰਫ਼ ਤੇ ਸਿਰਫ਼ ਭਾਰਤੀ ਰਿਜ਼ਰਵ ਬੈਂਕ ਨੂੰ ਹੈ। (ਇੱਕ ਰੁਪਏ ਦਾ ਨੋਟ ਭਾਰਤ ਸਰਕਾਰ ਜਾਰੀ ਕਰਦੀ ਹੈ।)
ਰੁਪਏ ਦਾ ਸਫ਼ਰ
ਭਾਰਤ ਨੂੰ 14 ਤੇ 15 ਅਗਸਤ ਦੀ ਵਿਚਕਾਰਲੀ ਰਾਤ ਨੂੰ ਅਜ਼ਾਦੀ ਮਿਲੀ ਸੀ। ਹਾਲਾਂਕਿ ਦੇਸ਼ 26 ਜਨਵਰੀ 1950 ਨੂੰ ਆਪਣੇ ਸੰਵਿਧਾਨ ਨੂੰ ਅਪਨਾਉਣ ਤੋਂ ਬਾਅਦ ਹੀ ਇੱਕ ਗਣਤੰਤਰ ਬਣ ਸਕਿਆ। ਉਸ ਸਮੇਂ ਤੱਕ ਰਿਜ਼ਰਵ ਬੈਂਕ ਪ੍ਰਚਲਿੱਤ ਕੰਰਸੀ ਨੋਟ ਹੀ ਜਾਰੀ ਕਰਦਾ ਰਿਹਾ।
ਭਾਰਤੀ ਰਿਜ਼ਰਵ ਬੈਂਕ ਦੀ ਵੈਬਸਾਈਟ ਮੁਤਾਬਕ ਭਾਰਤ ਸਰਕਾਰ ਨੇ ਪਹਿਲੀ ਵਾਰ 1949 ਵਿੱਚ ਇੱਕ ਰੁਪਏ ਦੇ ਨੋਟ ਦਾ ਡਿਜ਼ਾਈਨ ਤਿਆਰ ਕੀਤਾ। ਉਸ ਸਮੇਂ ਭਾਰਤ ਲਈ ਚਿੰਨ੍ਹ ਚੁਣੇ ਜਾਣ ਦਾ ਕੰਮ ਹਾਲੇ ਰਹਿੰਦਾ ਸੀ।
ਸ਼ੁਰੂਆਤ ਵਿੱਚ ਮੰਨਿਆ ਜਾ ਰਿਹਾ ਸੀ ਕਿ ਬ੍ਰਿਟੇਨ ਦੇ ਮਹਾਰਾਜੇ ਦੀ ਥਾਂ ਮਹਾਤਮਾ ਗਾਂਧੀ ਦੀ ਤਸਵੀਰ ਛਪੇਗੀ ਅਤੇ ਇਸ ਲਈ ਡਿਜ਼ਾਈਨ ਵੀ ਤਿਆਰ ਕੀਤੇ ਸਨ।
ਫਿਰ ਅਖ਼ੀਰ ਵਿੱਚ ਸਹਿਮਤੀ ਇਸ ਗੱਲ ਤੇ ਬਣੀ ਕਿ ਮਹਾਤਮਾ ਗਾਂਧੀ ਦੀ ਤਸਵੀਰ ਦੀ ਥਾਂ ਕਰੰਸੀ ਨੋਟ ਤੇ ਅਸ਼ੋਕ ਸਤੰਭ ਛਾਪਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਰੰਸੀ ਨੋਟ ਦੇ ਡਿਜ਼ਾਈਨ ਵਿੱਚ ਬਹੁਤ ਜ਼ਿਆਦਾ ਤਬਦੀਲੀ ਨਹੀਂ ਕੀਤੀ ਗਈ।
ਸਾਲ 1950 ਵਿੱਚ ਭਾਰਤੀ ਗਣਰਾਜ ਵਿੱਚ ਪਹਿਲੀ ਵਾਰ ਦੋ, ਪੰਜ, 10 ਤੇ 100 ਰੁਪਏ ਦੇ ਨੋਟ ਜਾਰੀ ਕੀਤੇ ਗਏ।
ਦੋ ਪੰਜ ਤੇ 100 ਰੁਪਏ ਦੇ ਨੋਟਾਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਸੀ ਹਾਂ ਰੰਗ ਵੱਖੋ-ਵੱਖਰੇ ਸਨ। 10 ਰੁਪਏ ਦੇ ਨੋਟ ਮਗਰ ਬਾਦਵਾਨਾਂ ਵਾਲੀ ਕਿਸ਼ਤੀ ਦੀ ਤਸਵੀਰ ਰੱਖੀ ਗਈ।
ਸਾਲ 1953 ਵਿੱਚ ਨਵੇਂ ਕੰਰਸੀ ਨੋਟਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ। ਚਰਚਾ ਰੁਪਏ ਦੇ ਬਹੁਵਚਨ ਬਾਰੇ ਵੀ ਹੋਈ ਤੇ ਮਿੱਥਿਆ ਗਿਆ ਕਿ ਇਸ ਦਾ ਬਹੁਵਚਨ ਰੁਪਏ ਹੋਵੇਗਾ।
ਸਾਲ 1954 ਵਿੱਚ ਇੱਕ ਹਜ਼ਾਰ, ਪੰਜ ਹਜ਼ਾਰ ਤੇ 10 ਹਜ਼ਾਰ ਰੁਪਏ ਦੇ ਨੋਟ ਜਾਰੀ ਕੀਤੇ ਗਏ। ਸਾਲ 1978 ਵਿੱਚ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਯਾਨੀ ਸਾਲ 1978 ਵਿੱਚ ਇਨ੍ਹਾਂ ਨੋਟਾਂ ਦੀ ਨੋਟਬੰਦੀ ਹੋਈ।
ਦੋ ਅਤੇ ਪੰਜ ਰੁਪਏ ਦੇ ਛੋਟੇ ਕਰੰਸੀ ਨੋਟਾਂ ਤੇ ਸ਼ੇਰ, ਹਿਰਣ ਆਦਿ ਦੀ ਤਸਵੀਰ ਛਾਪੀ ਸੀ, ਲੇਕਿਨ ਸਾਲ 1975 ਵਿੱਚ ਸੌ ਰੁਪਏ ਦੇ ਨੋਟ ਤੇ ਖੇਤੀ ਦੀ ਆਤਮਨਿਰਭਰਤਾ ਅਤੇ ਚਾਹ ਦੇ ਬਾਗਾਂ ਵਿੱਚੋਂ ਪੱਤੀਆਂ ਚੁਣੇ ਜਾਣ ਦੀ ਤਸਵੀਰ ਦਿਖਣ ਲੱਗੀ।
ਸਾਲ 1969 ਵਿੱਚ ਮਹਾਤਮਾ ਗਾਂਧੀ ਦੇ 100ਵੇਂ ਜਨਮ ਦਿਨ ਮੌਕੇ ਪਹਿਲੀ ਵਾਰ ਕੰਰਸੀ ਨੋਟ ''ਤੇ ਉਨ੍ਹਾਂ ਦੀ ਤਸਵੀਰ ਛਾਪੀ ਗਈ। ਇਸ ਵਿੱਚ ਮਹਾਤਮਾ ਗਾਂਧੀ ਬੈਠੇ ਸਨ ਤੇ ਉਨ੍ਹਾਂ ਦੇ ਪਿੱਛੋਕੜ ਵਿੱਚ ਸੇਵਾਗ੍ਰਾਮ ਆਸ਼ਰਮ ਸੀ।
ਸਾਲ 1972 ਵਿੱਚ ਰਿਜ਼ਰਵ ਬੈਂਕ ਨੇ ਪਹਿਲੀ ਵਾਰ 20 ਰੁਪਏ ਦਾ ਨੋਟ ਜਾਰੀ ਕੀਤਾ ਤੇ ਉਸ ਤੋਂ ਤਿੰਨ ਸਾਲ ਬਾਦ 1975 ਵਿੱਚ 50 ਦਾ ਨੋਟ ਜਾਰੀ ਕੀਤਾ।
1980 ਦੇ ਦਹਾਕੇ ਵਿੱਚ ਨਵੀਂ ਲੜੀ ਦੇ ਨੋਟ ਜਾਰੀ ਕੀਤੇ। ਪੁਰਾਣੀ ਤਸਵੀਰ ਹਟਾ ਕੇ ਇਸ ਦੀ ਥਾਂ ਨਵੀਆਂ ਤਸਵੀਰਾਂ ਨੇ ਲੈ ਲਈ।
2 ਰੁਪਏ ਦੇ ਨੋਟ ''ਤੇ ਵਿਗਿਆਨ ਤੇ ਤਕਨੀਕ ਨਾਲ ਜੁੜੇ ਉਪਗ੍ਰਿ ਆਰਿਆਭੱਟ ਦੀ ਤਸਵੀਰ, ਇੱਕ ਰੁਪਏ ਨੋਟ ''ਤੇ ਤੇਲ ਦਾ ਖੂਹ, ਪੰਜ ਰੁਪਏ ਦੇ ਨੋਟ ''ਤੇ ਟਰੈਕਟਰ ਨਾਲ ਖੇਤ ਵਾਹੁੰਦਾ ਕਿਸਾਨ, 10 ਰੁਪਏ ਦੇ ਨੋਟ ''ਤੇ ਕੋਣਾਰਕ ਮੰਦਰ ਦਾ ਚੱਕਰ, ਮੋਰ ਅਤੇ ਸ਼ਾਲੀਮਾਰ ਗਾਰਡਨ ਦੀ ਤਸਵੀਰ ਛਾਪੀ ਗਈ।
ਦੇਸ਼ ਦਾ ਅਰਥਚਾਰਾ ਤੇਜ਼ੀ ਨਾਲ ਵਧ ਰਿਹਾ ਸੀ ਤੇ ਲੋਕਾਂ ਦੀ ਖ਼ਰੀਦਸ਼ਕਤੀ ਲਗਾਤਾਰ ਵਧ ਰਹੀ ਸੀ। ਲਿਹਾਜ਼ਾ ਰਿਜ਼ਰਵ ਬੈਂਕ ਨੇ ਅਕਤੂਬਰ 1987 ਵਿੱਚ ਪਹਿਲੀ ਵਾਰ 500 ਦਾ ਨੋਟ ਜਾਰੀ ਕੀਤਾ ਅਤੇ ਇਸ ਮਹਾਤਮਾ ਗਾਂਧੀ ਦੀ ਤਸਵੀਰ ਛਾਪੀ। ਵਾਟਰ ਮਾਰਕ ਵਿੱਚ ਅਸ਼ੋਕ ਸਤੰਭ ਰੱਖਿਆ ਗਿਆ।
ਨਵੇਂ ਸੁਰੱਖਿਆ ਫੀਚਰਾਂ ਦੇ ਨਾਲ ਮਹਾਤਮਾ ਗਾਂਧੀ ਸੀਰੀਜ਼ ਦੇ ਕਰੰਸੀ ਨੋਟ ਸਾਲ 1996 ਵਿੱਚ ਛਾਪੇ ਗਏ। ਵਾਟਰਮਾਰਕ ਵੀ ਬਦਲੇ ਗਏ ਤੇ ਇਸ ਵਿੱਚ ਅਜਿਹੇ ਫ਼ੀਚਰ ਵੀ ਸ਼ਾਮਲ ਕੀਤੇ ਗਏ ਜਿਸ ਨੂੰ ਨੇਤਰਹੀਣ ਲੋਕ ਵੀ ਸੌਖਿਆਂ ਹੀ ਪਛਾਣ ਸਕਦੇ ਸਨ।
ਨੌਂ ਅਕਤੂਬਰ 2000 ਨੂੰ ਇੱਕ ਹਜ਼ਾਰ ਦਾ ਨੋਟ ਜਾਰੀ ਕੀਤਾ ਗਿਆ।
ਭਾਰਤੀ ਕਰੰਸੀ ਦਾ ਦੂਜਾ ਸਭ ਤੋਂ ਵੱਡਾ ਸੁਧਾਰ ਨਵੰਬਰ 2016 ਵਿੱਚ ਕੀਤਾ ਗਿਆ। 8 ਨਵੰਬਰ 2016 ਨੂੰ ਮਹਾਤਮਾ ਗਾਂਧੀ ਸੀਰੀਜ਼ ਦੇ ਸਾਰੇ 500 ਤੇ 1 ਹਜ਼ਾਰ ਰਪੁਏ ਦੇ ਨੋਟ ਚਲਣ ਤੋਂ ਬਾਹਰ ਕਰ ਦਿੱਤੇ ਗਏ।
ਇਸ ਤੋਂ ਬਾਅਦ 2 ਹਜ਼ਾਰ ਰੁਪਏ ਮੁੱਲ ਦਾ ਨਵਾਂ ਨੋਟ ਜਾਰੀ ਕੀਤਾ ਗਿਆ। ਹਾਲਾਂਕਿ ਇਸ ਵਿੱਚ ਵੀ ਮਹਾਂਤਮਾ ਗਾਂਧੀ ਦੀ ਤਸਵੀਰ ਬਰਕਰਾਰ ਰੱਖੀ ਗਈ।
ਇਹ ਵੀ ਪੜ੍ਹੋ:-
- ਉਹ 4 ਮੌਕੇ ਜਦੋਂ ‘ਗਲਤੀ’ ਨਾਲ ਯਾਤਰੀ ਜਹਾਜ਼ ਮਾਰ ਸੁੱਟੇ ਗਏ, ਕੁੱਲ 965 ਜਾਨਾਂ ਗਈਆਂ ਸਨ
- ਲੋਹੜੀ ਵਿਸ਼ੇਸ਼ : ਦੁੱਲਾ ਭੱਟੀ ਦੀ ਬਾਦਸ਼ਾਹ ਅਕਬਰ ਨਾਲ ਕੀ ਦੁਸ਼ਮਣੀ ਸੀ
- ਨਵਾਂਸ਼ਹਿਰ ਦੇ ਅਮਰੀਸ਼ ਪੁਰੀ ਜਦੋਂ ਹੀਰੋ ਦਾ ਰੋਲ ਮੰਗਣ ਗਏ ਤਾਂ ਇਹ ਜਵਾਬ ਮਿਲਿਆ
ਇਹ ਵੀ ਦੇਖੋ:-
https://www.youtube.com/watch?v=7MBj2nc6Ink
https://www.youtube.com/watch?v=USjN-cdEsV0
https://www.youtube.com/watch?v=fLV-WS2V7kE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)