ਈਰਾਨ ਦੀ ਉਹ ਵਿਰਾਸਤ ਜਿਸ ਨੂੰ ਮੁਕਾਉਣ ਦੀ ਦਿੱਤੀ ਅਮਰੀਕਾ ਨੇ ਧਮਕੀ
Thursday, Jan 16, 2020 - 06:55 PM (IST)
17ਵੀਂ ਸਦੀ ਵਿੱਚ ਬਣੀ ਇਹ ਥਾਂ ਨਕਸ਼-ਏ-ਜਹਾਂ ਇਸਫ਼ਹਾਨ ਸ਼ਹਿਰ ਵਿੱਚ ਸਥਿਤ ਹੈ।
ਈਰਾਨ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਮਗਰੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਈਰਾਨ ਦੀ ਕੋਈ ਵੀ ਜਵਾਬੀ ਕਾਰਵਾਈ ''ਤੇ ਅਮਰੀਕਾ ਇਤਿਹਾਸਕ ਸਮਾਰਕਾਂ ਨੂੰ ਨਿਸ਼ਾਨਾ ਬਣਾਏਗਾ।
ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।
ਨਕਸ਼-ਏ-ਜਹਾਂ ਸੁਕੇਅਰ ਵਿੱਚ ਬਣੀ ਇਮਾਮ ਮਸਜਿਦ (1979 ਮਗਰੋਂ ਇਸ ਦਾ ਨਾਂ ਬਦਲਿਆ ਗਿਆ)। ਇਸ ਦੀਆਂ ਸੋਹਣੇ ਡਿਜ਼ਾਇਨ ਵਾਲੀਆਂ ਟਾਇਲਾਂ ਸਭ ਦਾ ਧਿਆਨ ਆਪਣੇ ਵੱਲ ਖਿਚਦੀਆਂ ਹਨ।
ਈਰਾਨ ਦੀ ਰਾਜਧਾਨੀ, ਤਹਿਰਾਨ ਵਿੱਚ ਬਣੇ ਗੁਲਿਸਤਾਨ ਪੈਲਸ ਵਿੱਚ ਕਈ ਸ਼ਾਹੀ ਇਮਾਰਤਾਂ ਬਣੀਆਂ ਹਨ। ਇਹ ਆਪਣੀ ਕਾਰੀਗਰੀ ਲਈ ਜਾਣਿਆ ਜਾਂਦਾ ਹੈ। 19ਵੀਂ ਸਦੀ ਦੇ ਕਜਰ ਕੁਲ ਦੇ ਲੋਕ ਇੱਥੇ ਰਹਿੰਦੇ ਸਨ।
15 ਏ.ਡੀ. ਵਿੱਚ ਪਰਸੇਪੋਲੀਸ ਹਖ਼ਾਮਨੀ ਰਿਆਸਤ ਦੀ ਰਾਜਧਾਨੀ ਸੀ। ਇਸ ਨੂੰ 1973 ਵਿੱਚ ਯੂਨੈਸਕੋ ਨੇ ਦੁਨੀਆਂ ਦੇ ਵਿਰਾਸਤੀ ਸਾਈਟ ਦਾ ਦਰਜਾ ਦਿੱਤਾ।
5 ਬੇਖੁਸਤਾਨ ਸ਼ਿਲਾਲੇਖ ਇੱਕ ਵੱਡੀ ਪਹਾੜੀ ''ਤੇ ਨਕਾਸ਼ੀ ਹੋਈ ਹੈ ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਇਸ ਨੇ ਸੁਮੇਰਿਅਨ ਲੇਖਤ ਨੂੰ ਸਮਝਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਸੁਮੇਰਿਅਨ ਲੇਖਤ, ਲਿਖਣ ਦਾ ਇੱਕ ਸ਼ੁਰੂਆਤੀ ਤਰੀਕਾ ਸੀ।
ਦੁਨੀਆ ਵਿੱਚ ਸੁਖੀ ਹੋਈ ਇਟਾਂ ਦਾ ਸਭ ਤੋਂ ਪੁਰਾਣਾ ਢਾਂਚਾ। ਪੁਰਾਤਨ ਅਰਜ਼-ਏ-ਬਾਮ ਪੁਰਾਤਨ ਸਿਲਕ ਰੋਡ ਪੂਰਬ-ਪੱਛਮ ਵਪਾਰ ਮਾਰਗ ਉੱਤੇ ਬਣਿਆ ਹੋਇਆ ਹੈ। 2003 ਵਿੱਚ ਆਏ ਭੂਚਾਲ ਵਿੱਚ ਇਸ ਦਾ ਕੁਝ ਨੁਕਸਾਨ ਹੋ ਗਿਆ ਸੀ ਤੇ ਹੁਣ ਇਸ ਨੂੰ ਮੁੜ ਤੋਂ ਠੀਕ ਕੀਤਾ ਜਾ ਰਿਹਾ ਹੈ।
ਆਜ਼ਾਦੀ ਟਾਵਰ ਈਰਾਨ ਦੇ ਵਿਚਾਲੇ ਬਣਿਆ ਹੋਇਆ ਹੈ। ਇਸ ਨੂੰ ਮੂਲ ਰੂਪ ਵਿੱਚ ਈਰਾਨ ਦੇ ਆਖ਼ਰੀ ਸ਼ਾਹ ਮਹੁੰਮਦ ਰੇਜ਼ਾ ਪਹਿਲਵੀ ਨੇ ਸ਼ਾਹੀ ਰਾਜ ਦੀ ਨੀਂਹ ਦੇ 2500ਵੇਂ ਸਾਲ ਦੀ ਯਾਦ ਵਿੱਚ ਬਣਵਾਇਆ ਸੀ।
ਇਹ ਵੀਡੀਓ ਵੀ ਦੇਖੋ:-
https://www.youtube.com/watch?v=pAzDYclzRUs
https://www.youtube.com/watch?v=aX8TtZ-3P7A
https://www.youtube.com/watch?v=ya7tnapU1No
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)