Davinder Singh: ''''ਜੇ ਉਸ ਦਾ ਨਾਂ ਦਵਿੰਦਰ ਖ਼ਾਨ ਹੁੰਦਾ ਤਾਂ?’ – ਜੰਮੂ ਵਿੱਚ ‘ਅੱਤਵਾਦੀਆਂ’ ਨਾਲ ਫੜੇ ਗਏ DSP ਬਾਰੇ ਸਵਾਲ

01/15/2020 9:10:13 AM

ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਕਸ਼ਮੀਰ ਵਿੱਚ ਕਥਿਤ ਅੱਤਵਾਦੀਆਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਰੈਨਾ ਦਾ ਨਾਂ ਦਵਿੰਦਰ ‘ਖ਼ਾਨ’ ਹੁੰਦਾ “ਤਾਂ ਆਰਐਸਐਸ ਦੀ ਟਰੋਲ ਫੌਜ ਦਾ ਰਵੱਈਆ ਵਧੇਰੇ ਹਮਲਾਵਰ ਹੋਣਾ ਸੀ”।

https://twitter.com/adhirrcinc/status/1216955844178243584?s=20

57-ਸਾਲਾ ਦਵਿੰਦਰ ਸਿੰਘ 1990 ਦੇ ਦਹਾਕੇ ਵਿੱਚ ਕਸ਼ਮੀਰ ਵਾਦੀ ''ਚ ਅੱਤਵਾਦੀਆਂ ਵਿਰੁੱਧ ਮੁਹਿੰਮ ਦੌਰਾਨ ਪ੍ਰਮੁੱਖ ਪੁਲਿਸ ਮੁਲਾਜ਼ਮ ਰਹੇ।

ਦਵਿੰਦਰ ਸਿੰਘ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਤ੍ਰਾਲ ਖੇਤਰ ਦੇ ਰਹਿਣ ਵਾਲੇ ਹਨ, ਜਿਸ ਨੂੰ ਅੱਤਵਾਦੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਅੱਤਵਾਦੀ ਕਮਾਂਡਰ ਬੁਰਹਾਨ ਵਾਨੀ, ਜੋ ਕਸ਼ਮੀਰ ਵਿੱਚ ਮੌਜੂਦਾ ਅੱਤਵਾਦ ਦਾ ਚਿਹਰਾ ਸਨ, ਦਾ ਵੀ ਸਬੰਧ ਤ੍ਰਾਲ ਨਾਲ ਸੀ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਡੀਐਸਪੀ ਦਵਿੰਦਰ ਸਿੰਘ ਦੇ ਕਈ ਸਾਥੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਦਵਿੰਦਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਨ (ਜਿਵੇਂ ਕਿ ਬੇਕਸੂਰ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ, ਉਨ੍ਹਾਂ ਨੂੰ ਵੱਡੀ ਰਕਮ ਨਾਲ ਰਿਹਾਅ ਕਰਨਾ), ਪਰ ਹਰ ਵਾਰ ਉਹ ਨਾਟਕੀ ਢੰਗ ਨਾਲ ਇਨ੍ਹਾਂ ਸਾਰੇ ਆਰੋਪਾਂ ਤੋਂ ਬਰੀ ਹੋ ਜਾਂਦਾ ਸੀ।

ਇੱਕ ਅਧਿਕਾਰੀ ਨੇ ਇਲਜ਼ਾਮ ਲਾਇਆ ਕਿ ਦਵਿੰਦਰ ਸਿੰਘ ਨੇ 1990 ਦੇ ਦਹਾਕੇ ਵਿੱਚ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਅਤੇ ਅਫ਼ੀਮ ਵੇਚ ਦਿੱਤੀ। ਉਸ ਖ਼ਿਲਾਫ਼ ਇਸ ਕੇਸ ਵਿੱਚ ਵੀ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਜਲਦੀ ਹੀ ਇਹ ਬੰਦ ਕਰ ਦਿੱਤੀ ਗਈ।

''ਪੁਲਵਾਮਾ ਦੀ ਮੁੜ ਜਾਂਚ ਕਰੋ''

ਅਧੀਰ ਰੰਜਨ ਨੇ ਸਿੰਘ-ਖਾਨ ਵਾਲੀ ਦਲੀਲ ਨਾਲ ਟਵੀਟ ਕੀਤਾ, "ਆਰਐੱਸਐੱਸ ਤੇ ਭਾਜਪਾ ਸਾਡੇ ਦੇਸ਼ ਦੇ ਮਾਹੌਲ ਨੂੰ ਵਿਗਾੜਨ ''ਤੇ ਤੁਲੇ ਹੋਏ ਹਨ। ਦੇਸ਼ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਰੰਗ, ਜਾਤ ਅਤੇ ਧਰਮ ਨੂੰ ਵੇਖੇ ਬਿਨਾਂ ਨਿੰਦਣਾ ਚਾਹੀਦਾ ਹੈ।"

ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ, "ਹੁਣ ਇਹ ਪ੍ਰਸ਼ਨ ਉੱਠਦਾ ਹੈ ਕਿ ਪੁਲਵਾਮਾ ਦੇ ਹਮਲੇ ਦੇ ਅਸਲ ਅਪਰਾਧੀ ਕੌਣ ਸਨ। ਇਸ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਹੋਣੀ ਚਾਹੀਦੀ ਹੈ।"

https://twitter.com/adhirrcinc/status/1216956402498818050?s=20

ਇਹ ਵੀ ਪੜ੍ਹੋ

ਭਾਜਪਾ ਦਾ ਇਤਰਾਜ਼

ਭਾਜਪਾ ਨੇ ਕਾਂਗਰਸ ਦੇ ਇਸ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਹ ਸਵਾਲ ਪੁੱਛਿਆ ਹੈ ਕਿ ਕੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕੋਈ ਸ਼ੱਕ ਹੈ ਕਿ ਇਹ ਪਾਕਿਸਤਾਨ ਦੀ ਹਰਕਤ ਨਹੀਂ ਸੀ?

ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਮੈਂ ਸੋਨੀਆ ਗਾਂਧੀ ਅਤੇ ਰਾਹੁਲ ਨੂੰ ਸਿੱਧੇ ਤੌਰ''ਤੇ ਚੁਣੌਤੀ ਦੇਣਾ ਚਾਹੁੰਦਾ ਹਾਂ ਅਤੇ ਪੁੱਛਣਾ ਚਾਹੁੰਦਾ ਹਾਂ ਕਿ ਪੁਲਵਾਮਾ ਹਮਲਾ ਕਿਸਨੇ ਕੀਤਾ, ਕੀ ਤੁਹਾਨੂੰ ਇਸ ''ਤੇ ਕੋਈ ਸ਼ੱਕ ਹੈ? ਜੇ ਤੁਹਾਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਪੁਲਵਾਮਾ''ਤੇ ਹਮਲਾ ਨਹੀਂ ਕੀਤਾ ਹੈ ਤਾਂ ਇਹ ਕਿਸ ਨੇ ਕੀਤਾ, ਸਪੱਸ਼ਟ ਤੌਰ ''ਤੇ ਕਹੋ. "

ਉਨ੍ਹਾਂ ਕਿਹਾ, "ਕਾਂਗਰਸ ਨੇ ਵੀ 26/11 ਦੇ ਮੁੰਬਈ ਹਮਲੇ ਨੂੰ ਆਰਐਸਐਸ ਦੀ ਸਾਜਿਸ਼ ਦੱਸਿਆ ਸੀ। ਤੁਸੀਂ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ''ਤੇ ਵਿਸ਼ਵਾਸ਼ ਨਹੀਂ ਕਰਦੇ ਅਤੇ ਸਬੂਤ ਪੁੱਛਦੇ ਹੋ ਅਤੇ ਪੁਲਵਾਮਾ ਹਮਲੇ ''ਤੇ ਪ੍ਰਸ਼ਨ ਚਿੰਨ ਲਗਾਉਂਦੇ ਹੋ। ਇਕ ਵਾਰ ਜੀਭ ਤਿਲਕ ਸਕਦੀ ਹੈ, ਦੋ ਵਾਰ ਜੀਭ ਤਿਲਕ ਸਕਦੀ ਹੈ, ਉਹ ਜ਼ਬਾਨ ਜਿਹੜੀ ਬਾਰ ਬਾਰ ਤਿਲਕੇ ਉਹ ਕਿਸ ਦੀ ਭਾਸ਼ਾ ਬੋਲ ਰਹੀ ਹੈ, ਭਾਰਤ ਇਹ ਪ੍ਰਸ਼ਨ ਪੁੱਛ ਰਿਹਾ ਹੈ। "

https://twitter.com/BJP4India/status/1217019412265365505?s=20

ਭਾਜਪਾ ਅਤੇ ਕਾਂਗਰਸ ਦੇ ਬਿਆਨਾਂ ''ਤੇ ਸੋਸ਼ਲ ਮੀਡੀਆ ''ਤੇ ਖ਼ੂਬ ਬਿਆਨਬਾਜ਼ੀ ਹੋ ਰਹੀ ਹੈ।

ਉਮਰ ਅਹਿਮਦ ਨੇ ਟਵੀਟ ਕੀਤਾ, "ਜੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਦਵਿੰਦਰ ਸਿੰਘ ਇਕੱਲੇ ਉਸ ਸੂਬੇ ਵਿੱਚ ਕੰਮ ਕਰ ਰਿਹਾ ਸੀ ਜੋ ਉੱਚ ਨਿਗਰਾਨੀ ''ਤੇ ਸੀ, ਤਾਂ ਤੁਸੀਂ ਕੁਝ ਵੀ ਵਿਸ਼ਵਾਸ ਕਰ ਸਕਦੇ ਹੋ।"

ਸਾਬਕਾ ਭਾਜਪਾ ਮੰਤਰੀ ਸ਼ਾਹਨਵਾਜ਼ ਹੁਸੈਨ ਨੇ ਇੱਕ ਵੀਡੀਓ ਟਵੀਟ ਕਰਦਿਆਂ ਕਿਹਾ, "ਕਾਂਗਰਸ ਧਰਮ ਦੇ ਨਾਮ ''ਤੇ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਇਹ ਮੰਦਭਾਗਾ ਹੈ।"

https://twitter.com/ShahnawazBJP/status/1217034695260528642?s=20

ਅਫ਼ਜ਼ਲ ਗੁਰੂ ਦੀ ਉਹ ਚਿੱਠੀ

1990 ਦੇ ਦਹਾਕੇ ਵਿੱਚ ਦਵਿੰਦਰ ਸਿੰਘ ਦੀ ਨਜ਼ਰ ਜੇਲ੍ਹ ਵਿੱਚ ਬੰਦ ਅਫ਼ਜ਼ਲ ਗੁਰੂ ''ਤੇ ਪਈ ਸੀ। ਉਨ੍ਹਾਂ ਨੇ ਉਸ ਨੂੰ ਆਪਣਾ ਮੁਖਬੀਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਅਫ਼ਜ਼ਲ ਗੁਰੂ ਨੂੰ ਸੰਸਦ ਉੱਤੇ ਹੋਏ ਹਮਲੇ ਦੇ ਇਲਜ਼ਾਮ ਵਿੱਚ 9 ਫਰਵਰੀ 2013 ਨੂੰ ਫਾਂਸੀ ਦੇ ਦਿੱਤੀ ਗਈ ਸੀ।

ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕੀਤਾ ਸੀ। ਇਸੀ ਸਾਲ ਕਥਿਤ ਤੌਰ ''ਤੇ ਲਿਖੀ ਅਫ਼ਜ਼ਲ ਗੁਰੂ ਦੀ ਇੱਕ ਚਿੱਠੀ ਸਾਹਮਣੇ ਆਈ ਸੀ ਜੋ ਮੀਡੀਆ ਵਿੱਚ ਕਾਫ਼ੀ ਛਾਈ ਰਹੀ। ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਉਹ ਰਿਹਾਅ ਵੀ ਹੋ ਗਿਆ ਤਾਂ ਦਵਿੰਦਰ ਸਿੰਘ ਉਸ ਨੂੰ ਤੰਗ ਪਰੇਸ਼ਾਨ ਕਰਨਗੇ।

ਚਿੱਠੀ ਵਿੱਚ ਦਾਅਵਾ ਕੀਤਾ ਗਿਆ ਸੀ, ''''ਦਵਿੰਦਰ ਸਿੰਘ ਨੇ ਵਿਦੇਸ਼ੀ ਅੱਤਵਾਦੀਆਂ ਨੂੰ ਦਿੱਲੀ ਲੈ ਕੇ ਜਾਣ, ਉਨ੍ਹਾਂ ਨੂੰ ਕਿਰਾਏ ਤੇ ਘਰ ਦੁਆਉਣ ਅਤੇ ਕਾਰ ਦੁਆਉਣ ਲਈ ਮਜ਼ਬੂਰ ਕੀਤਾ ਸੀ।''''

ਅਫ਼ਜ਼ਲ ਗੁਰੂ
Getty Images
ਅਫ਼ਜ਼ਲ ਗੁਰੂ

ਸ਼੍ਰੀਨਗਰ ਦੇ ਅਮਰ ਸਿੰਘ ਕਾਲਜ ਤੋਂ ਗ੍ਰੈਜੁਏਸ਼ਨ ਕਰਨ ਵਾਲੇ ਦਵਿੰਦਰ ਸਿੰਘ ਸਾਲ 1990 ਵਿੱਚ ਸਬ ਇੰਸਪੈਕਟਰ ਦੇ ਤੌਰ ''ਤੇ ਕਸ਼ਮੀਰ ਪੁਲਿਸ ਵਿੱਚ ਭਰਤੀ ਹੋਏ ਸਨ। ਇਹ ਉਹੀ ਦੌਰ ਸੀ ਜਦੋਂ ਕਸ਼ਮੀਰ ਵਿੱਚ ਭਾਰਤ ਸਰਕਾਰ ਖ਼ਿਲਾਫ਼ ਹਥਿਆਰਬੰਦ ਮੁਹਿੰਮ ਸ਼ੁਰੂ ਹੋਈ ਸੀ।

ਇੱਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਜਦੋਂ ਅੱਤਵਾਦ ਤੋਂ ਨਜਿੱਠਣ ਲਈ ਸਪੈਸ਼ਲ ਆਪਰੇਸ਼ਨ ਗਰੁੱਪ ਦਾ ਗਠਨ ਕੀਤਾ ਗਿਆ ਤਾਂ ਦਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਪ੍ਰਮੋਸ਼ਨ ਦੇ ਕੇ ਉਸ ਵਿੱਚ ਸ਼ਾਮਲ ਕੀਤਾ ਗਿਆ।

ਚਿੱਠੀ ਵਿੱਚ ਦਾਅਵਾ ਕੀਤਾ ਗਿਆ ਕਿ ਬਤੌਰ ਸਬ ਇੰਸਪੈਕਟਰ ਉਨ੍ਹਾਂ ਨੇ ਅਫ਼ਜ਼ਲ ਗੁਰੂ ਨੂੰ ਢਾਲ ਵਜੋਂ ਇਸਤੇਮਾਲ ਕੀਤਾ ਅਤੇ ਭਾਰਤੀ ਸੰਸਦ ਉੱਤੇ ਹਮਲੇ ਲਈ ਇੱਕ ਅੱਤਵਾਦੀ ਦੀ ਮਦਦ ਲਈ ਮਜਬੂਰ ਕੀਤਾ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਖ਼ਬਰ ਮਿਲੀ ਸੀ ਕਿ ਦਵਿੰਦਰ ਸਿੰਘ ਦਾ ਕਿਰਦਾਰ ਸ਼ੱਕੀ ਹੈ ਅਤੇ ਉਨ੍ਹਾਂ ''ਤੇ ਲੰਬੇ ਸਮੇ ਤੋਂ ਨਜ਼ਰ ਰੱਖੀ ਜਾ ਰਹੀ ਸੀ।

ਸ਼ਨੀਵਾਰ ਨੂੰ ਦਵਿੰਦਰ ਨੂੰ ਹਿਜ਼ਬੁਲ ਮੁਜ਼ਾਹੀਦੀਨ ਦੇ ਦੋ ਅੱਤਵਾਦੀਆਂ ਸਈਅਦ ਨਾਵੀਦ ਅਤੇ ਆਸਿਫ਼ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ ਜੰਮੂ ਜਾ ਰਹੇ ਸਨ। ਉਨ੍ਹਾਂ ਨੇ ਕਿਹਾ, ''''ਅਸੀਂ ਏਅਰਪੋਰਟ ''ਤੇ ਵੀ ਸਖ਼ਤੀ ਵਧਾ ਦਿੱਤੀ ਸੀ ਕਿਉਂਕੀ ਸਾਨੂੰ ਖ਼ਦਸ਼ਾ ਸੀ ਕਿ ਉਹ ਫਲਾਈਟ ਫੜ ਸਕਦੇ ਹਨ।''''

ਦਵਿੰਦਰ ਸਿੰਘ ਦੇ ਘਰ ਹੋਈ ਛਾਪੇਮਾਰੀ ਵਿੱਚ ਦੋ ਏਕੇ-47 ਰਾਇਫਲਾਂ ਮਿਲੀਆਂ ਹਨ, ਜਦਕਿ ਜਿਹੜੀ ਗੱਡੀ ਵਿੱਚ ਉਹ ਸਵਾਰ ਸਨ ਉਸ ਵਿੱਚੋਂ ਪੰਜ ਗ੍ਰੇਨੇਡ ਬਰਾਮਦ ਹੋਏ ਹਨ।

https://www.youtube.com/watch?v=UqFS2amjWgo

ਦਵਿੰਦਰ ਦੇ ਪੁਲਿਸ ਕਰੀਅਰ ''ਤੇ ਸਵਾਲ

ਦਵਿੰਦਰ ਦੇ ਮਾਪੇ ਅਤੇ ਉਨ੍ਹਾਂ ਦਾ 14 ਸਾਲਾ ਮੁੰਡਾ ਦਿੱਲੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀਆਂ ਦੋ ਕੁੜੀਆਂ ਬੰਗਲਾਦੇਸ਼ ਵਿੱਚ ਸਾਈਂਸ ਦੀ ਪੜ੍ਹਾਈ ਕਰ ਰਹੀਆਂ ਹਨ।

ਜੰਮੂ, ਦਿੱਲੀ ਅਤੇ ਕਸ਼ਮੀਰ ਵਿੱਚ ਦਵਿੰਦਰ ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਸਾਥੀ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਤੋਂ ਧਮਕੀਆਂ ਮਿਲਣ ਮਗਰੋਂ ਉਹ ਪੌਸ਼ ਕਾਲੋਨੀ ਸੰਤ ਨਗਰ ਤੋਂ ਇੰਦਰਾ ਨਗਰ ਸ਼ਿਫਟ ਹੋ ਗਏ ਸਨ।

ਪੁਲਿਸ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਅੱਤਵਾਦੀ ਹੁਣ ਫੋਰਸ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਏ ਹਨ।

ਇੱਕ ਅਧਿਕਾਰੀ ਨੇ ਕਿਹਾ, ''''ਉਹ ਇੱਕ ਨੁਕਸਾਨ ਪਹੁੰਚਾਉਣ ਵਾਲਾ ਸ਼ਖਸ ਸੀ, ਸਾਨੂੰ ਉਸ ਤੋਂ ਛੁਟਕਾਰਾ ਮਿਲ ਗਿਆ।''''

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਵਿੰਦਰ ਸਿੰਘ ਦੇ ਨਾਲ ਫੜੇ ਗਏ ਦੋ ਅੱਤਵਾਦੀਆਂ ਵਿੱਚੋਂ ਇੱਕ ਨਾਵੀਦ ਵੀ ਸਾਬਕਾ ਪੁਲਿਸ ਕਰਮੀ ਰਹਿ ਚੁੱਕਿਆ ਹੈ।

ਨਾਵੀਦ ਸਾਲ 2012 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਅਤੇ ਸਾਲ 2017 ਵਿੱਚ ਬੜਗਾਮ ਵਿੱਚ ਇੱਕ ਪੁਲਿਸ ਚੌਂਕੀ ਤੋਂ ਪੰਜ ਰਾਇਫਲਾਂ ਲੈ ਕੇ ਫਰਾਰ ਹੋ ਗਿਆ।

ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਦਵਿੰਦਰ ਸਿੰਘ ਦਾ 30 ਸਾਲ ਦਾ ਪੁਲਿਸ ਕਰੀਅਰ ਸੰਸਦ ''ਤੇ ਹੋਏ ਹਮਲੇ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਹਾਲਾਂਕਿ ਅਫ਼ਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੇ ਜਾਣ ਦੇ ਪੰਜ ਦਿਨ ਬਾਅਦ ਸਾਹਮਣੇ ਆਈ ਚਿੱਠੀ ਨੂੰ ਲੈ ਕੇ ਕਿਸੀ ਤਰ੍ਹਾਂ ਦੀ ਚਾਂਜ ਨਹੀਂ ਕੀਤੀ ਗਈ।

ਭਾਰਤੀ ਸੰਸਦ ਉੱਤੇ ਹੋਏ ਹਮਲੇ ਵਿੱਚ ਪੰਜ ਸੁਰੱਖਿਆ ਮੁਲਾਜ਼ਮਾਂ ਅਤੇ ਤਿੰਨ ਹੋਰ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੀ ਵਧਿਆ।

ਹਾਲਾਂਕਿ ਜਦੋਂ ਇਹ ਸਵਾਲ ਕੀਤਾ ਗਿਆ ਕਿ ਅੱਤਵਾਦ ਤੋਂ ਲੜਨ ਦੇ ਬਦਲੇ ਕੀ ਅਪਰਾਧ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ ਤਾਂ ਇੱਕ ਸੀਨੀਅਰ ਪੁਲਿਸ ਅਫਸਰ ਨੇ ਕਿਹਾ ਕਿ ਅਜਿਹੀਆਂ ਗੱਲਾਂ 1990 ਦੇ ਦਹਾਕੇ ਵਿੱਚ ਹੁੰਦੀਆਂ ਸਨ, ਪਰ ''ਹੁਣ ਨਹੀਂ।''

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=_AKZy9Vd09Y

https://www.youtube.com/watch?v=USjN-cdEsV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News