ਹਿਮਾਲਿਆ ’ਤੇ ਅਚਾਨਕ ਨਵੇਂ-ਨਵੇਂ ਪੌਦੇ ਕਿਉਂ ਉੱਗਣ ਲੱਗੇ ਹਨ

Tuesday, Jan 14, 2020 - 06:55 AM (IST)

ਹਿਮਾਲਿਆ
Elizabeth A. Byers
ਉੱਚ ਹਿਮਾਲਿਆ ਦੀਆਂ ਕੁਝ ਥਾਵਾਂ ''ਤੇ ਇਸ ਤਰ੍ਹਾਂ ਦੇ ਫੁੱਲਾਂ ਦੇ ਪੌਦੇ ਦੇਖਣ ਨੂੰ ਮਿਲਦੇ ਹਨ

ਅਸਮਾਨ ਚੁੰਮਦੀਆਂ ਹਿਮਾਲਿਆ ਦੀਆਂ ਚੋਟੀਆਂ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਮੰਨੀਆਂ ਜਾਂਦੀਆਂ ਹਨ। ਇਹ ਪੂਰਾ ਸਾਲ ਬਰਫ਼ ਨਾਲ ਢਕੀਆਂ ਰਹਿੰਦੀਆਂ ਹਨ, ਜਿਸ ਕਾਰਨ ਇੱਥੇ ਰੁੱਖ ਆਦਿ ਨਹੀਂ ਉੱਗ ਸਕਦੇ।

ਪਰ ਜਿਓਂ-ਜਿਓਂ ਹੇਠਾਂ ਵੱਲ ਆਈਏ ਤਾਂ ਤੁਹਾਨੂੰ ਪਹਿਲਾਂ ਸ਼ੈਵਾਲ-ਕਾਈ ਮਿਲਦੀ ਹੈ ਅਤੇ ਜਿੱਥੋਂ ਇੱਹ ਸ਼ੈਵਾਲ-ਕਾਈ ਦੀ ਸ਼ੁਰੂਆਤ ਹੁੰਦੀ ਹੈ ਉਸ ਨੂੰ ਸਨੋ-ਲਾਈਨ ਕਹਿੰਦੇ ਹਨ।

ਸ਼ੈਵਾਲ-ਕਾਈ ਇਲਾਕੇ ਤੋਂ ਥੋੜ੍ਹਾ ਹੋਰ ਥੱਲੇ ਆਉਣ ''ਤੇ ਪੌਦੇ ਅਤੇ ਰੁੱਖ ਵੀ ਮਿਲ ਜਾਂਦੇ ਹਨ। ਜਿਸ ਥਾਂ ਤੋਂ ਇਨ੍ਹਾਂ ਰੁੱਖਾਂ ਦੀ ਪੈਦਾਵਾਰ ਹੋਣੀ ਸ਼ੁਰੂ ਹੋ ਜਾਂਦੀ ਹੈ, ਉਸ ਨੂੰ ਟ੍ਰੀ-ਲਾਈਨ ਕਿਹਾ ਜਾਂਦਾ ਹੈ।

ਪਰ ਹਾਲ ਹੀ ਵਿੱਚ ਹੋਈ ਇੱਕ ਖੋਜ ਮੁਤਾਬਕ ਐਵਰੈਸਟ ਇਲਾਕੇ ਸਣੇ ਪੂਰੇ ਹਿਮਾਲਿਆ ਦੀਆਂ ਉਚਾਈਆਂ ''ਤੇ ਵੀ ਪੌਦੇ ਉੱਗ ਰਹੇ ਹਨ। ਇਹ ਪੌਦੇ ਉਨ੍ਹਾਂ ਉਚਾਈਆਂ ''ਤੇ ਹਨ ਜਿੱਥੇ ਪਹਿਲਾਂ ਕਦੇ ਨਹੀਂ ਸਨ।

ਬ੍ਰਿਟੇਨ ਵਿੱਚ ਐਕਸੈਟਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 1993 ਤੋਂ 2018 ਤੱਕ ਟ੍ਰੀ-ਲਾਈਨ ਅਤੇ ਸਨੋ-ਲਾਈਨ ਵਿਚਾਲੇ ਬਨਸਪਤੀ ਦੇ ਵਧਣ ਨੂੰ ਮਾਪਣ ਲਈ ਉਪਗ੍ਰਹਿ ਡਾਟਾ ਦਾ ਉਪਯੋਗ ਕੀਤਾ।

ਇਹ ਵੀ ਪੜ੍ਹੋ-

ਹਿਮਾਲਿਆ
Karen Anderson
ਪਹਿਲਾਂ ਹੋਈਆਂ ਖੋਜਾਂ ਵਿੱਚ ਹੇਠਲੀਆਂ ਉਚਾਈਆਂ ''ਤੇ ਰੁੱਖਾਂ ਦੀ ਲੜੀ ਦਾ ਵਿਸਥਾਰ ਦਿਖਾਇਆ ਗਿਆ ਹੈ

ਅਧਿਐਨ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਇਲਾਕੇ ’ਚ ਵੱਖ-ਵੱਖ ਥਾਵਾਂ ''ਤੇ ਫੈਲੀ ਬਨਸਪਤੀ ਦਾ ਖੇਤਰ ਗਲੇਸ਼ੀਅਰਾਂ ਅਤੇ ਬਰਫ਼ੀਲੇ ਇਲਾਕਿਆਂ ਦਾ 5 ਤੋਂ 15 ਗੁਣਾ ਹਿੱਸਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਕੀ ਵਧਦੀ ਬਨਸਪਤੀ ਦਾ ਤਾਲੁੱਕ ਪਾਣੀ ਨਾਲ ਹੈ।

ਹਿਮਾਲਿਆ ਦੇ ਗਲੇਸ਼ੀਅਰਾਂ ਨਾਲ ਇਹ ਪਾਣੀ ਦੱਖਣ ਅਤੇ ਦੱਖਣ ਪੂਰਬ ਏਸ਼ੀਆ ਵਿੱਚ ਲਗਭਗ 150 ਕਰੋੜ ਲੋਕਾਂ ਤੱਕ ਪਹੁੰਚਦਾ ਹੈ।

ਬਨਸਪਤੀ ''ਚ ਵਾਧਾ

ਮੁੱਖ ਅਧਿਐਨਕਰਤਾ ਕਰੇਨ ਐਂਡਰਸਨ ਨੇ ਦੱਸਿਆ, "ਬਨਸਪਤੀ ਵਧਣ ਦਾ ਸਭ ਤੋਂ ਮੁੱਖ ਟਰੈਂਡ 5,000 ਮੀਟਰ ਅਤੇ 5,500 ਮੀਟਰ ਦੀ ਉਚਾਈ ਵਿਚਾਲੇ ਸੀ।"

ਖੋਜ ਨਾਸਾ ਦੇ ਲੈਂਡਸੈਟ ਉਪਗ੍ਰਹਿ ਚਿੱਤਰਾਂ ਦੇ ਆਧਾਰ ''ਤੇ ਕੀਤੀ ਗਈ ਹੈ, ਜਿਸ ਵਿੱਚ 4,150 ਅਤੇ 6,000 ਮੀਟਰ ਉਚਾਈਆਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ।

ਪੂਰਬ ''ਚ ਮਿਆਂਮਾਰ ਤੋਂ ਲੈ ਕੇ ਪੱਛਮੀ ਅਫ਼ਗ਼ਾਨਿਸਤਾਨ ਤੱਕ ਹਿੰਦੂਕੁਸ਼ ਹਿਮਾਲਿਆ ਦੀਆਂ ਵੱਖ-ਵੱਖ ਥਾਵਾਂ ਨੂੰ ਕਵਰ ਕੀਤਾ ਗਿਆ। ਇਹ ਖੋਜ ਗਲੋਬਲ ਚੇਂਜ ਬਾਓਲਾਜੀ ਪੱਤਰਿਕਾ ''ਚ ਪ੍ਰਕਾਸ਼ਿਤ ਹੋਈ ਹੈ।

ਐਵਰੇਸਟ ਦੇ ਚਾਰੇ ਪਾਸੇ ਬਨਸਪਤੀ

ਅਧਿਐਨ ਵਿੱਚ ਹਿਮਾਲਿਆ ਇਲਾਕੇ ਦੀਆਂ ਸਾਰੀਆਂ ਉੱਚੀਆਂ ਸ਼੍ਰੇਣੀਆਂ ''ਚ ਬਨਸਪਤੀ ''ਚ ਵਾਧਾ ਦੇਖਿਆ ਗਿਆ ਹੈ।

ਹਿਮਾਲਿਆ ਦੀ ਇਸ ਪੂਰੀ ਉਚਾਈ ''ਤੇ ਸਥਿਤ ਪੌਦਿਆਂ ਵਿੱਚ ਮੁੱਖ ਤੌਰ ''ਤੇ ਘਾਹ ਅਤੇ ਝਾੜੀਆਂ ਹੁੰਦੀਆਂ ਹਨ। ਹਿਮਾਲਿਆ ਵਿੱਚ ਗਲੇਸ਼ੀਅਰਾਂ ਅਤੇ ਜਲ ਪ੍ਰਣਾਲੀਆਂ ''ਤੇ ਕੰਮ ਕਰਨ ਵਾਲੇ ਹੋਰਨਾਂ ਖੋਜਕਾਰਾਂ ਅਤੇ ਵਿਗਿਆਨੀਆਂ ਨੇ ਬਨਸਪਤੀ ਦੇ ਵਿਸਥਾਰ ਦੀ ਪੁਸ਼ਟੀ ਕੀਤੀ ਹੈ।

ਹਿਮਾਲਿਆ
Elizabeth A. Byers
ਵਿਗਿਆਨੀ ਦਾ ਕਹਿਣਾ ਹੈ ਕਿ ਵਧੇਰੇ ਉਚਾਈ ਉੱਤੇ ਬਰਫਬਾਰੀ ਦੀ ਘਾਟ ਨਾਲ ਬਨਸਪਤੀ ਵਧੀ ਹੈ

ਉਨ੍ਹਾਂ ਨੇ ਦੱਸਿਆ, "ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਉਚਾਈ ਵਾਲਾ ਇਲਾਕਾ ਹੈ, ਜਿੱਥੇ ਸਨੋਲਾਈਨ ਹੈ। ਇਸ ਜ਼ੋਨ ਵਿੱਚ ਉੱਚ ਉਚਾਈਆਂ ਤੋਂ ਨਿਕਲਣ ਵਾਲੀ ਸਨੋਲਾਈਨ ਨਾਲ ਬਨਸਪਤੀ ਨੂੰ ਵਧਣ ਦਾ ਮੌਕਾ ਮਿਲਦਾ ਹੈ।"

ਖੋਜ ਵਿੱਚ ਤਬਦੀਲੀ ਦੇ ਕਾਰਨ ਦੀ ਜਾਂਚ ਨਹੀਂ ਕੀਤੀ ਗਈ।

ਹੋਰ ਖੋਜਾਂ ਵਿੱਚ ਪਤਾ ਲੱਗਾ ਹੈ ਕਿ ਹਿਮਾਲੀਅਨ ਈਕੋ-ਸਿਸਟਮ ਜਲਵਾਯੂ-ਪ੍ਰੇਰਿਤ ਬਨਸਪਤੀ ਬਦਲਾਅ ਲਈ ਵਧੇਰੇ ਸੰਵੇਦਨਸ਼ੀਲ ਹੈ।

ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਵਿੱਚ ਬਾਟਨੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਚਿਯੁਤ ਤਿਵਾਰੀ ਨੇ ਕਿਹਾ, "ਅਸੀਂ ਨੇਪਾਲ ਅਤੇ ਚੀਨ ਦੇ ਤਰਾਈ ਇਲਾਕਿਆਂ ਵਿੱਚ ਤਾਪਮਾਨ ਵਿੱਚ ਵਾਧੇ ਦੇ ਨਾਲ ਟ੍ਰੀ-ਲਾਈਨ ਦਾ ਵਿਸਥਾਰ ਦੇਖਿਆ ਹੈ।"

ਇਹ ਵੀ ਪੜ੍ਹੋ-

ਤਿਵਾਰੀ ਦੀ ਖੋਜ, "ਟ੍ਰੀ-ਲਾਈਨ ਡਾਇਨਾਮਿਕ ਇਨ ਦਿ ਹਿਮਾਲਿਆ", ‘ਡੈਨਡ੍ਰੋਕ੍ਰੋਨੋਲੋਜੀਆ’ ਨਾਮ ਦੇ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ।

ਉਨ੍ਹਾਂ ਨੇ ਕਿਹਾ ਹੈ, "ਜੇਕਰ ਇਹ ਘੱਟ ਉੱਚਾਈ ''ਤੇ ਰੁੱਖਾਂ ਨਾਲ ਹੋ ਰਿਹਾ ਹੈ ਤਾਂ ਸਪੱਸ਼ਟ ਤੌਰ ''ਤੇ ਉੱਚ ਉਚਾਈ ''ਤੇ ਵੀ ਤਾਪਮਾਨ ''ਚ ਵਾਧਾ ਹੋਣ ''ਤੇ ਪੌਦਿਆਂ ''ਤੇ ਪ੍ਰਤੀਕਿਰਿਆ ਹੋਵੇਗੀ।"

ਹਿਮਾਲਿਆ ''ਤੇ ਲਗਾਤਾਰ ਜਾਣ ਵਾਲੇ ਵਿਗਿਆਨੀਆਂ ਨੇ ਬਨਸਪਤੀ ਵਿਸਥਾਰ ਦੀ ਇਸ ਤਸਵੀਰ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਜ਼ਰੂਰ ਪੜ੍ਹੋ:

"ਕਾਲੋਨਾਈਜ਼ਰ" ਪੌਦੇ

ਕਰੀਬ 40 ਸਾਲਾਂ ਤੋਂ ਨੇਪਾਲ ਵਿੱਚ ਸਥਿਤ ਹਿਮਾਲਿਆ ਦਾ ਫੀਲਡ ਅਧਿਐਨ ਕਰਨ ਵਾਲੇ ਇੱਕ ਬਨਸਪਤੀ ਇਕਾਲਜਿਸਟ ਐਲਿਜਾਬੇਥ ਬਾਇਰਸ ਨੇ ਦੱਸਿਆ, "ਪੌਦੇ ਹੁਣ ਅਸਲ ਵਿੱਚ ਉਨ੍ਹਾਂ ਇਲਾਕਿਆਂ ਵਿੱਚ ਵਧ ਰਹੇ ਹਨ, ਜੋ ਕਦੇ ਇਨ੍ਹਾਂ ਹਿਮਾਲਿਆਂ ਦੇ ਕੁਝ ਹਿੱਸਿਆਂ ਵਿੱਚ ਸਨ।"

ਉਨ੍ਹਾਂ ਨੇ ਕਿਹਾ, "ਕੁਝ ਥਾਵਾਂ ''ਤੇ ਜਿੱਥੇ ਕਈ ਸਾਲ ਪਹਿਲਾਂ ਸਾਫ਼ ਬਰਫ਼ ਦੇ ਗਲੇਸ਼ੀਅਰ ਸਨ, ਹੁਣ ਉੱਥੇ ਮਲਬੇ ਨਾਲ ਢਕੇ ਪੱਥਰ ਹਨ ਅਤੇ ਉਨ੍ਹਾਂ ''ਤੇ ਤੁਹਾਨੂੰ ਕਾਈ, ਸ਼ੈਵਾਲ ਅਤੇ ਫੁੱਲ ਵੀ ਨਜ਼ਰ ਆਉਂਦੇ ਹਨ।"

ਇਨ੍ਹਾਂ ਉਚਾਈਆਂ ਵਿੱਚ ਪੌਦਿਆਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿਉਂਕਿ ਵਧੇਰੇ ਵਿਗਿਆਨੀ ਅਧਿਐਨਾਂ ਨੂੰ ਵਧਦੇ ਤਾਪਮਾਨ ਕਾਰਨ ਪਿੱਛੇ ਹਟਦੇ ਗਲੇਸ਼ੀਅਰ, ਝੀਲਾਂ ਦੇ ਵਿਸਥਾਰ ''ਤੇ ਕੇਂਦਰਿਤ ਰੱਖਿਆ ਗਿਆ ਹੈ।

ਖੋਜਕਾਰਾਂ ਨੇ ਕਿਹਾ ਹੈ ਕਿ ਉੱਚ ਹਿਮਾਲਿਆ ਵਿੱਚ ਬਨਸਪਤੀ ''ਤੇ ਅੱਗੇ ਵਿਸਥਾਰ ਅਧਿਐਨ ਲਈ ਇਹ ਜਾਣਨ ਦੀ ਲੋੜ ਹੋਵੇਗੀ ਕਿ ਪੌਦੇ ਮਿੱਟੀ ਅਤੇ ਬਰਫ ਦੇ ਨਾਲ ਕਿਵੇਂ ਸੰਪਰਕ ਕਰਦੇ ਹਨ।

ਪਾਣੀ ਦਾ ਅਸਰ

ਐਂਡਰਸਨ ਨੇ ਕਿਹਾ, "ਸਭ ਤੋਂ ਵੱਡਾ ਸਵਾਲ ਹੈ ਕਿ ਇਲਾਕੇ ਵਿੱਚ ਜਲ ਵਿਗਿਆਨ (ਜਲ ਦੇ ਗੁਣਾਂ) ਲਈ ਬਨਸਪਤੀ ''ਚ ਤਬਦੀਲੀ ਦਾ ਕੀ ਅਰਥ ਹੈ?

ਉਨ੍ਹਾਂ ਨੇ ਕਿਹਾ, "ਕੀ ਇਸ ਨਾਲ ਗਲੇਸ਼ੀਅਰ ਅਤੇ ਬਰਫ਼ ਦੀਆਂ ਚਾਦਰਾਂ ਪਿਘਣਲਗੀਆਂ ਜਾਂ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ?"

ਇਹ ਵੀ ਜ਼ਰੂਰ ਦੇਖੋ - ਕਿੱਥੋਂ ਆਉਂਦਾ ਹੈ ਸ਼ਿਲਾਜੀਤ ਤੇ ਕੀ ਇਹ ਦਿੰਦਾ ਹੈ ਸੈਕਸ਼ੂ੍ਲ ਪਾਵਰ?

https://www.youtube.com/watch?v=EDibeR0rHKQ

ਉਟਰੇਚਟ ਯੂਨੀਵਰਸਿਟੀ ਨਾਲ ਸਬੰਧਤ ਪ੍ਰੋ ਇਮਰਜ਼ੀਲ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇਹ ਇੱਕ ਮਹੱਤਵਪੂਰਨ ਜਾਂਚ ਸਾਬਿਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਜਲ ਵਿਗਿਆਨ ਸਬੰਧੀ ਅਸਰ ਦਾ ਅਧਿਐਨ ਕਰਨਾ ਵੀ ਦਿਲਚਸਪ ਹੋਵੇਗਾ ਕਿਉਂਕਿ ਵਧੇਰੇ ਉਚਾਈ ''ਤੇ ਵਧੇਰੇ ਬਨਸਪਤੀ ਦਾ ਮਤਲਬ ਅਲਪਾਈਨ ਕੈਚਮੈਂਟ ਤੋਂ ਵੱਧ ਵਾਸ਼ਪੀਕਰਨ ਹੈ। ਵਾਸ਼ਪੀਕਰਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਪਾਣੀ ਭੂਮੀ ਤੋਂ ਵਾਯੂਮੰਡ ''ਚ ਜਾਂਦਾ ਹੈ। ਅਜਿਹਾ ਤਾਪਮਾਨ ਵਧਣ ਕਾਰਨ ਵੀ ਹੁੰਦਾ ਹੈ ਅਤੇ ਇਸ ਲਈ ਨਦੀ ਵਿੱਚ ਪਾਣੀ ਦਾ ਪ੍ਰਵਾਹ ਵੀ ਘਟ ਉਪਲਬਧ ਹੋਵੇਗਾ।

ਹਿੰਦੂ ਕੁਸ਼ ਹਿਮਾਲਿਆਈ ਇਲਾਕੇ ਪੂਰਬ ਵਿੱਚ ਮਿਆਂਮਾਰ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤੱਕ 8 ਦੇਸਾਂ ਵਿੱਚ ਫੈਲਿਆ ਹੋਇਆ ਹੈ। ਇਸ ਇਲਾਕੇ ਦੇ 140 ਕਰੋੜ ਤੋਂ ਵੱਧ ਲੋਕ ਪਾਣੀ ਲਈ ਇਸ ''ਤੇ ਨਿਰਭਰ ਹਨ।

ਇਹ ਵੀ ਦੇਖੋ

https://www.youtube.com/watch?v=kxOP4BfUw5U

https://www.youtube.com/watch?v=4zTAXp3ZZwE

https://www.youtube.com/watch?v=OkDzst4Ur0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News