Davinder Singh: ਦਵਿੰਦਰ ਸਿੰਘ: ਉਹ ਪੁਲਿਸ ਅਫ਼ਸਰ ਜਿਸ ਬਾਰੇ ਅਫ਼ਜ਼ਲ ਗੁਰੂ ਨੇ ਕਿਹਾ ਸੀ ''''ਮੈਂ ਰਿਹਾਅ ਵੀ ਹੋ ਗਿਆ ਤਾਂ ਇਹ ਤੰਗ ਕਰੇਗਾ''''

01/13/2020 9:55:14 PM

ਕਸ਼ਮੀਰ ਪੁਲਿਸ ਦੇ ਅਫ਼ਸਰ ਦਵਿੰਦਰ ਸਿੰਘ ਰੈਨਾ ''ਤੇ ਅੱਤਵਾਦੀਆਂ ਦੀ ਮਦਦ ਕਰਨ ਦਾ ਇਲਜ਼ਾਮ ਲੱਗਿਆ ਹੈ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹਨ।

57 ਸਾਲ ਦੇ ਦਵਿੰਦਰ ਸਿੰਘ 1990 ਦੇ ਦਹਾਕੇ ਵਿੱਚ ਕਸ਼ਮੀਰ ਘਾਟੀ ਵਿੱਚ ਅੱਤਵਾਦੀਆਂ ਦੇ ਖ਼ਿਲਾਫ਼ ਚਲਾਏ ਗਏ ਅਭਿਆਨ ਦੇ ਦੌਰਾਨ ਮੁੱਖ ਪੁਲਿਸ ਵਾਲਿਆਂ ਵਿੱਚੋਂ ਇੱਕ ਸਨ।

ਦਵਿੰਦਰ ਸਿੰਘ ਭਾਰਤ ਸ਼ਾਸਿਤ ਕਸ਼ਮੀਰ ਦੇ ਤ੍ਰਾਲ ਇਲਾਕੇ ਦੇ ਰਹਿਣ ਵਾਲੇ ਹਨ। ਕਸ਼ਮੀਰ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਸਥਾਨਕ ਕਮਾਂਡਰ ਬੁਰਹਾਨ ਵਾਨੀ ਵੀ ਤ੍ਰਾਲ ਇਲਾਕੇ ਦਾ ਰਹਿਣ ਵਾਲਾ ਸੀ।

ਡੀਐਸਪੀ ਦਵਿੰਦਰ ਸਿੰਘ ਦੇ ਕਈ ਸਾਥੀ ਪੁਲਿਸ ਵਾਲਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਗੈਰ-ਕਾਨੂੰਨੀ ਗਤੀਵਿਧੀਆਂ (ਜਿਵੇਂ ਕਿ ਬੇਕਸੂਰ ਲੋਕਾਂ ਨੂੰ ਗਿਰਫ਼ਤਾਰ ਕਰਨਾ, ਮੋਟੀ ਰਕਮ ਲੈ ਕੇ ਰਿਹਾ ਕਰਨਾ) ਵਿੱਚ ਸ਼ਾਮਿਲ ਸੀ ਪਰ ਹਰ ਵਾਰ ਉਹ ਨਾਟਕੀ ਢੰਗ ਨਾਲ ਇਨ੍ਹਾਂ ਇਲਜ਼ਾਮਾਂ ਤੋਂ ਬਰੀ ਹੋ ਜਾਂਦੇ ਸਨ।

ਇੱਕ ਅਧਿਕਾਰੀ ਨੇ ਇਲਜ਼ਾਮ ਲਗਾਇਆ ਕਿ ਦਵਿੰਦਰ ਸਿੰਘ ਨੇ 1990 ਦੇ ਦਹਾਕੇ ਵਿੱਚ ਇੱਕ ਸ਼ਖਸ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਣੇ ਕਾਬੂ ਕੀਤਾ ਸੀ ਪਰ ਬਾਅਦ ਵਿੱਚ ਉਸਨੂੰ ਰਿਹਾ ਕਰ ਦਿੱਤਾ ਅਤੇ ਅਫੀਮ ਵੇਚ ਦਿੱਤੀ। ਇਸ ਮਾਮਲੇ ਵਿੱਚ ਵੀ ਦਵਿੰਦਰ ਖਿਲਾਫ਼ ਜਾਂਚ ਸ਼ੁਰੂ ਹੋਈ ਪਰ ਬਾਅਦ ਵਿੱਚ ਜਾਂਚ ਬੰਦ ਕਰ ਦਿੱਤੀ ਗਈ।

https://www.youtube.com/watch?v=UqFS2amjWgo

1990 ਦੇ ਦਹਾਕੇ ਵਿੱਚ ਦਵਿੰਦਰ ਸਿੰਘ ਦੀ ਨਜ਼ਰ ਜੇਲ੍ਹ ਵਿੱਚ ਬੰਦ ਅਫ਼ਜ਼ਲ ਗੁਰੂ ''ਤੇ ਪਈ ਸੀ। ਉਨ੍ਹਾਂ ਨੇ ਉਸ ਨੂੰ ਆਪਣਾ ਮੁਖਬੀਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਅਫ਼ਜ਼ਲ ਗੁਰੂ ਨੂੰ ਸੰਸਦ ਉੱਤੇ ਹੋਏ ਹਮਲੇ ਦੇ ਇਲਜ਼ਾਮ ਵਿੱਚ 9 ਫਰਵਰੀ 2013 ਨੂੰ ਫਾਂਸੀ ਦੇ ਦਿੱਤੀ ਗਈ ਸੀ।

ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕੀਤਾ ਸੀ। ਇਸੀ ਸਾਲ ਕਥਿਤ ਤੌਰ ''ਤੇ ਲਿਖਿਆ ਅਫ਼ਜ਼ਲ ਗੁਰੂ ਦੀ ਇੱਕ ਚਿੱਠੀ ਸਾਹਮਣੇ ਆਈ ਸੀ ਜੋ ਮੀਡੀਆ ਵਿੱਚ ਕਾਫ਼ੀ ਛਾਈ ਰਹੀ। ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਉਹ ਰਿਹਾਅ ਵੀ ਹੋ ਗਿਆ ਤਾਂ ਦਵਿੰਦਰ ਸਿੰਘ ਉਸ ਨੂੰ ਤੰਗ ਪਰੇਸ਼ਾਨ ਕਰਨਗੇ।

ਇਹ ਵੀ ਪੜ੍ਹੋ-

ਅਫ਼ਜ਼ਲ ਗੁਰੂ ਦੀ ਉਹ ਚਿੱਠੀ

ਚਿੱਠੀ ਵਿੱਚ ਦਾਅਵਾ ਕੀਤਾ ਗਿਆ ਸੀ, ''''ਦਵਿੰਦਰ ਸਿੰਘ ਨੇ ਵਿਦੇਸ਼ੀ ਅੱਤਵਾਦੀਆਂ ਨੂੰ ਦਿੱਲੀ ਲੈ ਕੇ ਜਾਣ, ਉਨ੍ਹਾਂ ਨੂੰ ਕਿਰਾਏ ਤੇ ਘਰ ਦੁਆਉਣ ਅਤੇ ਕਾਰ ਦੁਆਉਣ ਲਈ ਮਜ਼ਬੂਰ ਕੀਤਾ ਸੀ।''''

ਸ਼੍ਰੀਨਗਰ ਦੇ ਅਮਰ ਸਿੰਘ ਕਾਲਜ ਤੋਂ ਗ੍ਰੈਜੁਏਸ਼ਨ ਕਰਨ ਵਾਲੇ ਦਵਿੰਦਰ ਸਿੰਘ ਸਾਲ 1990 ਵਿੱਚ ਸਬ ਇੰਸਪੈਕਟਰ ਦੇ ਤੌਰ ''ਤੇ ਕਸ਼ਮੀਰ ਪੁਲਿਸ ਵਿੱਚ ਭਰਤੀ ਹੋਏ ਸਨ। ਇਹ ਉਹੀ ਦੌਰ ਸੀ ਜਦੋਂ ਕਸ਼ਮੀਰ ਵਿੱਚ ਭਾਰਤ ਸਰਕਾਰ ਖ਼ਿਲਾਫ਼ ਹਥਿਆਰਬੰਦ ਮੁਹਿੰਮ ਸ਼ੁਰੂ ਹੋਈ ਸੀ।

ਜੰਮੂ-ਕਸ਼ਮੀਰ ਪੁਲਿਸ
Getty Images
ਭਾਰਤੀ ਸੰਸਦ ''ਤੇ ਹਮਲੇ ਦੇ ਮੁਲਜ਼ਮ ਅਫ਼ਜ਼ਲ ਗੁਰੂ ਨੂੰ ਸਾਲ 2013 ਵਿੱਚ ਫਾਂਸੀ ਦੇ ਦਿੱਤੀ ਗਈ ਸੀ

ਇੱਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਜਦੋਂ ਅੱਤਵਾਦ ਤੋਂ ਨਜਿੱਠਣ ਲਈ ਸਪੈਸ਼ਲ ਆਪਰੇਸ਼ਨ ਗਰੁੱਪ ਦਾ ਗਠਨ ਕੀਤਾ ਗਿਆ ਤਾਂ ਦਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਪ੍ਰਮੋਸ਼ਨ ਦੇ ਕੇ ਉਸ ਵਿੱਚ ਸ਼ਾਮਲ ਕੀਤਾ ਗਿਆ।

ਚਿੱਠੀ ਵਿੱਚ ਦਾਅਵਾ ਕੀਤਾ ਗਿਆ ਕਿ ਬਤੌਰ ਸਬ ਇੰਸਪੈਕਟਰ ਉਨ੍ਹਾਂ ਨੇ ਅਫ਼ਜ਼ਲ ਗੁਰੂ ਨੂੰ ਢਾਲ ਵਜੋਂ ਇਸਤੇਮਾਲ ਕੀਤਾ ਅਤੇ ਭਾਰਤੀ ਸੰਸਦ ਉੱਤੇ ਹਮਲੇ ਲਈ ਇੱਕ ਅੱਤਵਾਦੀ ਦੀ ਮਦਦ ਲਈ ਮਜ਼ਬੂਰ ਕੀਤਾ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਖ਼ਬਰ ਮਿਲੀ ਸੀ ਕਿ ਦਵਿੰਦਰ ਸਿੰਘ ਦਾ ਕਿਰਦਾਰ ਸ਼ੱਕੀ ਹੈ ਅਤੇ ਉਨ੍ਹਾਂ ''ਤੇ ਲੰਬੇ ਸਮੇ ਤੋਂ ਨਜ਼ਰ ਰੱਖੀ ਜਾ ਰਹੀ ਸੀ।

ਸ਼ਨੀਵਾਰ ਨੂੰ ਦਵਿੰਦਰ ਨੂੰ ਹਿਜ਼ਬੁਲ ਮੁਜ਼ਾਹੀਦੀਨ ਦੇ ਦੋ ਅੱਤਵਾਦੀਆਂ ਸਈਅਦ ਨਾਵੀਦ ਅਤੇ ਆਸਿਫ਼ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ ਜੰਮੂ ਜਾ ਰਹੇ ਸਨ। ਉਨ੍ਹਾਂ ਨੇ ਕਿਹਾ, ''''ਅਸੀਂ ਏਅਰਪੋਰਟ ''ਤੇ ਵੀ ਸਖ਼ਤੀ ਵਧਾ ਦਿੱਤੀ ਸੀ ਕਿਉਂਕੀ ਸਾਨੂੰ ਖ਼ਦਸ਼ਾ ਸੀ ਕਿ ਉਹ ਫਲਾਈਟ ਫੜ ਸਕਦੇ ਹਨ।''''

ਦਵਿੰਦਰ ਸਿੰਘ ਦੇ ਘਰ ਹੋਈ ਛਾਪੇਮਾਰੀ ਵਿੱਚ ਦੋ ਏਕੇ-47 ਮਿਲੀਆਂ ਹਨ, ਜਦਕਿ ਜਿਹੜੀ ਗੱਡੀ ਵਿੱਚ ਉਹ ਸਵਾਰ ਸਨ ਉਸ ਵਿੱਚੋਂ ਪੰਜ ਗ੍ਰੇਨੇਡ ਬਰਾਮਦ ਹੋਏ ਹਨ।

https://twitter.com/ANI/status/1216310557445242880

ਨਾਵੀਦ ਦੀ ਭਾਲ ਪਹਿਲਾਂ ਤੋਂ ਹੀ ਸੀ

ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਾਲੀ ਪੁਲਿਸ ਟੀਮ ਦਾ ਹਿੱਸਾ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, ਦਵਿੰਦਰ ਦੀ ਤਾਇਨਾਤੀ ਏਅਰਪੋਰਟ ''ਤੇ ਐਂਟੀ ਹਾਈਜੈਕਿੰਗ ਫੋਰਸ ਦੇ ਇੰਚਾਰਜ ਦੇ ਤੌਰ ''ਤੇ ਸੀ ਪਰ ਉੱਥੇ ਉੱਥੋਂ ਉਹ ਨਾਵੀਦ ਅਤੇ ਆਸਿਫ਼ ਨੂੰ ਲੈਣ ਸ਼ੋਪੀਆਂ ਗਏ। ਤਿੰਨੇ ਸ਼ੋਪੀਆਂ ਤੋਂ ਜੰਮੂ ਜਾ ਰਹੇ ਸਨ। ਕਿਉਂਕਿ ਉਹ ਪਹਿਲਾਂ ਤੋਂ ਹੀ ਸਰਵਿੰਲਾਂਸ ''ਤੇ ਸਨ ਇਸ ਲਈ ਅਸੀਂ ਉਨ੍ਹਾਂ ਨੂੰ ਰੰਗੇ ਹੱਥੀਂ ਫੜਨਾ ਚਾਹੁੰਦੇ ਸੀ।''''

ਇਨ੍ਹਾਂ ਦੇ ਨਾਲ ਗਿਰਫ਼ਤਾਰ ਇੱਕ ਹੋਰ ਸ਼ਖਸ ਇਰਫ਼ਾਨ ਅਹਿਮਦ ਪੇਸ਼ੇ ਤੋਂ ਵਕੀਲ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਰਹੱਦ ਪਾਰ ਅੱਤਵਾਦੀਆਂ ਦੀ ਮਦਦ ਕਰ ਰਿਹਾ ਸੀ।

ਪੁਲਿਸ ਮੁਤਾਬਕ, ''''ਅਸੀਂ ਪੁੱਛਗਿੱਛ ਕਰ ਰਹੇ ਹਾਂ। ਸਾਨੂੰ ਲਗਦਾ ਹੈ ਕਿ ਇਰਫ਼ਾਨ ਨੇ ਨਾਵੀਦ ਅਤੇ ਆਸਿਫ਼ ਨੂੰ ਸਰਹੱਦ ਪਾਰ ਕਰਨ ਵਿੱਚ ਮਦਦ ਕੀਤੀ ਹੋਵੇਗੀ।''''

ਬੀਤੇ ਸਾਲ ਪੁਲਿਸ ਨੂੰ ਸਤੰਬਰ ਮਹੀਨੇ ਵਿੱਚ ਪੱਛਮੀ ਬੰਗਾਲ ਦੇ ਮਜ਼ਦੂਰਾਂ ਅਤੇ ਕੁਝ ਟਰੱਕ ਡਰਾਈਵਰਾਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਨਾਵੀਦ ਦੀ ਭਾਲ ਸੀ।

ਦਵਿੰਦਰ ਸਿੰਘ ਅੱਤਵਾਦ ਦੇ ਖ਼ਿਲਾਫ਼ ਚਲਾਏ ਅਭਿਆਨਾਂ ਵਿੱਚ ਕਾਫ਼ੀ ਸਰਗਰਮ ਰਹੇ ਅਤੇ ਇੱਕ ਐਨਕਾਊਂਟਰ ਦੇ ਦੌਰਾਨ ਬੱਚ ਗਏ ਸੀ, ਉਨ੍ਹਾਂ ਦੇ ਪੈਰ ਵਿੱਚ ਗੋਲੀਆਂ ਲੱਗੀਆਂ ਸਨ।

ਹਾਲਾਂਕਿ ਦਵਿੰਦਰ ਸਿੰਘ ਦੇ ਅਪਰਾਧਕ ਪਿਛੋਕੜ ਅਤੇ ਉਨ੍ਹਾਂ ਦੇ ਅਹੁਦੇ ਨੂੰ ਲੈ ਕੇ ਉੱਠ ਰਹੇ ਸਵਾਲਾਂ ''ਤੇ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ।

ਇੱਕ ਜੂਨੀਅਰ ਪੁਲਿਸ ਅਧਿਕਾਰੀ ਜੋ ਜਾਂਚ ਦੇ ਇੰਚਾਰਜ ਵੀ ਰਹੇ ਹਨ, ਉਨ੍ਹਾਂ ਕਿਹਾ,

''''ਦਵਿੰਦਰ ਨੂੰ ਸਾਲ 2003 ਵਿੱਚ ਸ਼ਾਂਤੀ ਮਿਸ਼ਨ ਤਹਿਤ ਬਾਲਕਨ ਵੀ ਭੇਜਿਆ ਗਿਆ ਸੀ। ਬੀਤੇ ਸਾਲ ਰਾਸ਼ਟਰਪਚੀ ਮੈਡਲ ਵੀ ਮਿਲਿਆ ਸੀ, ਜਦਕਿ ਇਸ ਦੌਰਾਨ ਉਨ੍ਹਾਂ ''ਤੇ ਲਗਾਤਾਰ ਅੱਤਵਾਦੀਆਂ ਨਾਲ ਮਿਲੀਭੁਗਤ ਵਰਗੇ ਇਲਜ਼ਾਮ ਵੀ ਲਗਦੇ ਰਹੇ।''''

ਇਹ ਵੀ ਪੜ੍ਹੋ-

ਜੰਮੂ-ਕਸ਼ਮੀਰ ਪੁਲਿਸ
Getty Images

ਦਵਿੰਦਰ ਦੇ ਪੁਲਿਸ ਕਰੀਅਰ ''ਤੇ ਸਵਾਲ

ਦਵਿੰਦਰ ਦੇ ਮਾਪੇ ਅਤੇ ਉਨ੍ਹਾਂ ਦਾ 14 ਸਾਲਾ ਮੁੰਡਾ ਦਿੱਲੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀਆਂ ਦੋ ਕੁੜੀਆਂ ਬੰਗਲਾਦੇਸ਼ ਵਿੱਚ ਸਾਈਂਸ ਦੀ ਪੜ੍ਹਾਈ ਕਰ ਰਹੀਆਂ ਹਨ।

ਜੰਮੂ, ਦਿੱਲੀ ਅਤੇ ਕਸ਼ਮੀਰ ਵਿੱਚ ਦਵਿੰਦਰ ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਸਾਥੀ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਤੋਂ ਧਮਕੀਆਂ ਮਿਲਣ ਮਗਰੋਂ ਉਹ ਪੌਸ਼ ਕਾਲੋਨੀ ਸੰਤ ਨਗਰ ਤੋਂ ਇੰਦਰਾ ਨਗਰ ਸ਼ਿਫਟ ਹੋ ਗਏ ਸਨ।

ਪੁਲਿਸ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਅੱਤਵਾਦੀ ਹੁਣ ਫੋਰਸ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਏ ਹਨ।

ਇੱਕ ਅਧਿਤਕਾਰੀ ਨੇ ਕਿਹਾ, ''''ਉਹ ਇੱਕ ਨੁਕਸਾਨ ਪਹੁੰਚਾਉਣ ਵਾਲਾ ਸ਼ਖਸ ਸੀ, ਸਾਨੂੰ ਉਸ ਤੋਂ ਛੁਟਕਾਰਾ ਮਿਲ ਗਿਆ।''''

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਵਿੰਦਰ ਸਿੰਘ ਦੇ ਨਾਲ ਫੜੇ ਗਏ ਦੋ ਅੱਤਵਾਦੀਆਂ ਵਿੱਚੋਂ ਇੱਕ ਨਾਵੀਦ ਵੀ ਸਾਬਕਾ ਪੁਲਿਸ ਕਰਮੀ ਰਹਿ ਚੁੱਕਿਆ ਹੈ।

https://www.youtube.com/watch?v=DV8RoDKJzUg

ਨਾਵੀਦ ਸਾਲ 2012 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਅਤੇ ਸਾਲ 2017 ਵਿੱਚ ਬੜਗਾਮ ਵਿੱਚ ਇੱਕ ਪੁਲਿਸ ਚੌਂਕੀ ਤੋਂ ਪੰਜ ਰਾਈਫਲਾਂ ਲੈ ਕੇ ਫਰਾਰ ਹੋ ਗਿਆ।

ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਦਵਿੰਦਰ ਸਿੰਘ ਦਾ 30 ਸਾਲ ਦਾ ਪੁਲਿਸ ਕਰੀਅਰ ਸੰਸਦ ''ਤੇ ਹੋਏ ਹਮਲੇ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਹਾਲਾਂਕਿ ਅਫ਼ਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੇ ਜਾਣ ਦੇ ਪੰਜ ਦਿਨ ਬਾਅਦ ਸਾਹਮਣੇ ਆਈ ਚਿੱਠੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਾਂਜ ਨਹੀਂ ਕੀਤੀ ਗਈ।

ਭਾਰਤੀ ਸੰਸਦ ਉੱਤੇ ਹੋਏ ਹਮਲੇ ਵਿੱਚ ਪੰਜ ਸੁਰੱਖਿਆ ਮੁਲਾਜ਼ਮਾਂ ਅਤੇ ਤਿੰਨ ਹੋਰ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੀ ਵਧਿਆ।

ਹਾਲਾਂਕਿ ਜਦੋਂ ਇਹ ਸਵਾਲ ਕੀਤਾ ਗਿਆ ਕਿ ਅੱਤਵਾਦ ਤੋਂ ਲੜਨ ਦੇ ਬਦਲੇ ਕੀ ਅਪਰਾਧ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ ਤਾਂ ਇੱਕ ਸੀਨੀਅਰ ਪੁਲਿਸ ਅਫਸਰ ਨੇ ਕਿਹਾ ਕਿ ਅਜਿਹੀਆਂ ਗੱਲਾਂ 1990 ਦੇ ਦਹਾਕੇ ਵਿੱਚ ਹੁੰਦੀਆਂ ਸਨ, ਪਰ ''ਹੁਣ ਨਹੀਂ।''

ਇਹ ਵੀ ਦੇਖੋ

https://www.youtube.com/watch?v=GfbunOlbqeo

https://www.youtube.com/watch?v=FWw1PX70zPs

https://www.youtube.com/watch?v=4mXpwZORhCo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News