ਲੱਖਾਂ ਏਕੜ ਜੰਗਲ, ਕਰੋੜਾਂ ਜਾਨਵਰ: ਆਸਮਾਨ ਲਾਲ ਕਰਦੀ ਆਸਟਰੇਲੀਆ ਦੀ ਅੱਗ ਇੰਨੀ ਭਿਆਨਕ ਕਿਵੇਂ ਬਣ ਗਈ

Monday, Jan 13, 2020 - 08:40 AM (IST)

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਆਸਟਰੇਲੀਆ ਦੇ ਜੰਗਲਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਜਲ ਰਹੀ ਅੱਗ ਨੇ 80 ਕਰੋੜ ਜਾਨਵਰਾਂ ਨੂੰ ਭਸਮ ਕਰ ਦਿੱਤਾ ਹੈ।

ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਤਾਂ ਇਸ ਗੱਲ ਨਾਲ ਵੀ ਲਾਇਆ ਜਾ ਸਕਦਾ ਹੈ ਕਿ ਹੁਣ ਤੱਕ 1 ਲੱਖ ਵਰਗ ਕਿਲੋਮੀਟਰ ਦਾ ਖੇਤਰ ਤਬਾਹ ਹੋ ਚੁੱਕਾ ਹੈ।

ਸਮਝਣ ਲਈ ਇਸ ਤਰ੍ਹਾਂ ਸੋਚੋ: ਪ੍ਰਭਾਵਿਤ ਖੇਤਰ ਭਾਰਤੀ ਪੰਜਾਬ ਦੇ ਕੁਲ ਖੇਤਰ ਤੋਂ ਦੁੱਗਣਾ ਹੋ ਗਿਆ ਹੈ। ਨੀਦਰਲੈਂਡ ਦਾ ਕੁੱਲ ਰਕਬਾ ਹੀ ਇਸ ਤੋਂ ਘੱਟ ਹੈ।

ਹੁਣ ਤੱਕ 1, 800 ਤੋਂ ਜ਼ਿਆਦਾ ਘਰ ਤਬਾਹ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ ਘੱਟੋ-ਘੱਟ 25 ਦੱਸੀ ਜਾ ਰਹੀ ਹੈ।

ਮਾਰੇ ਗਏ ਜਾਨਵਰਾਂ ਦੀ ਗਿਣਤੀ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਭਾਰਤ ਵਿੱਚ ਦੁੱਧ ਦੇਣ ਵਾਲੇ, ਮਾਸ ਤੇ ਆਂਡਿਆਂ ਲਈ ਪਾਲੇ ਜਾਂਦੇ ਅਤੇ ਮਾਲ ਢੋਣ ਵਾਲੇ ਸਾਰੇ ਜਾਨਵਰਾਂ ਦੀ ਗਿਣਤੀ ਵੀ ਇਸ ਤੋਂ ਅੱਧੀ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਸਵਾਲ ਇਹ ਹੈ ਕਿ ਇਸ ਵਾਰ ਆਸਟਰੇਲੀਆ ਦੇ ਜੰਗਲਾਂ ਦੀ ਅੱਗ ਨੇ ਇੰਨਾ ਭਿਆਨਕ ਰੂਪ ਕਿਵੇਂ ਲੈ ਲਿਆ।

ਇਹ ਵੀ ਪੜ੍ਹੋ:

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
AFP

ਇੱਥੇ ਅੱਗ ਤਾਂ ਕੋਈ ਨਵੀਂ ਗੱਲ ਨਹੀਂ ਪਰ ਵਧਦੇ ਤਾਪਮਾਨ ਅਤੇ ਸੋਕੇ ਨੇ ਇਸ ਨੂੰ ਹੋਰ ਭੜਕਾਇਆ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਕਈ ਇਲਾਕਿਆਂ ਵਿੱਚ ਤਾਂ ਤਾਪਮਾਨ 50 ਡਿਗਰੀ ਸੈਲਸੀਅਸ ਨੇੜੇ ਪਹੁੰਚ ਚੁੱਕਾ ਹੈ ਅਤੇ ਅਜਿਹੇ ਵਿੱਚ ਸੁੱਕੇ ਜੰਗਲਾਂ (ਬੁਸ਼) ਦਾ ਅੱਗ ਫੜਨਾ ਸੁਭਾਵਿਕ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਖ਼ਾਸ ਗੱਲ ਇਹ ਹੈ ਕਿ 2019 ਦੌਰਾਨ ਜੋ ਤਾਪਮਾਨ ਵਧਿਆ ਹੈ ਉਸ ਕਰਕੇ ਇਸ ਅੱਗ ਨੇ ਇੰਨਾ ਵੱਡਾ ਰੂਪ ਲਿਆ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਹਾਲ ਇਹ ਹੈ ਕਿ ਅੱਗ ਬੁਝਣ ਦੀ ਬਜਾਇ ਹੁਣ ਮੁੜ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ — ਦੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ — ਵਿੱਚ ਗਰਮ ਹਵਾਵਾਂ ਚੱਲਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
EPA
ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਜਿਨ੍ਹਾਂ ਇਲਾਕਿਆਂ ਵਿੱਚ ਅੱਗ ਬੁਝ ਵੀ ਗਈ ਹੈ ਉਨ੍ਹਾਂ ਵਿੱਚ ਹੁਣ ਇਸ ਨਾਲ ਜੁੜੀਆਂ ਸਮੱਸਿਆਵਾਂ ਗੰਭੀਰ ਹੋ ਗਈਆਂ ਹਨ, ਮਸਲਨ ਪਾਣੀ ਦੀ ਕਮੀ ਅਤੇ ਹਵਾ ਵਿੱਚ ਪ੍ਰਦੂਸ਼ਣ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਪਾਣੀ ਦੀ ਕਮੀ ਦਾ ਅਸਰ ਮਨੁੱਖ ਅਤੇ ਜਾਨਵਰਾਂ ਵਿਚਾਲੇ ਸੰਘਰਸ਼ ਵਜੋਂ ਨਜ਼ਰ ਆ ਰਿਹਾ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਦੱਖਣੀ ਆਸਟਰੇਲੀਆ ਵਿੱਚ ਹਜ਼ਾਰਾਂ ਊਠ ਹਲਾਕ ਕੀਤੇ ਜਾ ਰਹੇ ਹਨ ਕਿਉਂਕਿ ਇਹ ਪਾਣੀ ਦੀ ਭਾਲ ਵਿੱਚ ਭੂਤਰ ਗਏ ਹਨ ਅਤੇ ਕਸਬਿਆਂ ਵਿੱਚ ਵੜ ਕੇ ਹਮਲੇ ਕਰ ਰਹੇ ਹਨ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਇਨ੍ਹਾਂ ਵਾਂਗ ਹੀ ਘੋੜਿਆਂ ਨੂੰ ਵੀ ਮਾਰਨ ਦੀ ਯੋਜਨਾ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਜਿਹੜੇ ਜਾਨਵਰ ਇਸ ਅੱਗ ਤੋਂ ਬੱਚ ਨਿਕਲੇ ਹਨ ਉਨ੍ਹਾਂ ਲਈ ਵੀ ਅਜੇ ਖ਼ਤਰਾ ਮੁੱਕਿਆ ਨਹੀਂ। ਹੁਣ ਉਨ੍ਹਾਂ ਦੀ ਖ਼ੁਰਾਕ, ਜਿਵੇਂ ਕਿ ਝਾੜੀਆਂ ਅਤੇ ਹੋਰ ਪੌਦੇ, ਮਾਤਰਾ ਵਿੱਚ ਇੰਨੇ ਘੱਟ ਹੋ ਗਏ ਹਨ ਕਿ ਜਾਨਵਰਾਂ ਲਈ ਖਾਧ ਪਦਾਰਥ ਖ਼ਾਸ ਤੌਰ ''ਤੇ ਮੰਗਵਾਉਣੇ ਪੈ ਸਕਦੇ ਹਨ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
AFP

ਕਾਰਨ ਕੀ?

ਅੱਗ ਲੱਗਣ ਨੂੰ ਲੈ ਕੇ ਕਈ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ। ਵਿਗਿਆਨੀ ਇਮਰਾਨ ਅਹਿਮਦ ਨਾਲ ਬੀਬੀਸੀ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਮੌਸਮੀ ਤਬਦੀਲੀ (Climate Change) ਨੂੰ ਇਸ ਦਾ ਸਭ ਤੋਂ ਵੱਡਾ ਕਾਰਨ ਮੰਨਿਆ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਅੱਗ ਤਾਂ ਪਹਿਲਾਂ ਵੀ ਲਗਦੀ ਹੈ ਪਰ ਇਸ ਵਾਰ ਇੰਨੀ ਭਿਆਨਕ ਕਿਉਂ ਹੈ?

ਦਰਅਸਲ ਆਸਟਰੇਲੀਆ ਵਿੱਚ ਇੰਡੀਅਨ ਨੀਨੋ (Indian Nino) ਨਾਂ ਦੇ ਮੌਸਮ ਦੇ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਤਾਪਮਾਨ ਕਾਫ਼ੀ ਵੱਧ ਚੁੱਕਿਆ ਹੈ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਇਸ ਵੇਲੇ ਆਸਟਰੇਲੀਆ ’ਚ ਗਰਮੀ ਦਾ ਮੌਸਮ ਹੈ ਅਤੇ ਇਸ ਤੋਂ ਪਿਛਲੇ 3 ਸਾਲਾਂ ਦੀਆਂ ਸਰਦੀਆਂ ’ਚ ਉਨਾਂ ਮੀਂਹ ਨਹੀਂ ਪਿਆ ਜਿੰਨੇ ਦੀ ਉਮੀਦ ਸੀ।

ਪਿਛਲੇ 100 ਸਾਲਾਂ ’ਚ ਆਸਟਰੇਲੀਆ ਦਾ ਤਾਪਮਾਨ 1 ਡਿਗਰੀ ਵਧਿਆ ਹੈ ਜੋ ਸੁਣਨ ’ਚ ਘੱਟ ਲਗਦਾ ਹੈ ਪਰ ਮੌਸਮੀ ਤਬਦੀਲੀਆਂ ਲਈ ਵੱਡਾ ਯੋਗਦਾਨ ਪਾਉਂਦਾ ਹੈ।

ਇੱਕ ਡਿਗਰੀ ਤਾਪਮਾਨ ਦੇ ਵਧਣ ਨੂੰ ਇਸ ਤਰ੍ਹਾਂ ਸਮਝੋ ਕਿ ਜੇ ਪੰਜਾਬ ਦਾ ਔਸਤ ਤਾਪਮਾਨ ਦੋ ਡਿਗਰੀ ਵਧ ਗਿਆ ਤਾਂ ਝੋਨੇ ਦਾ ਝਾੜ 9 ਫ਼ੀਸਦੀ ਘੱਟ ਜਾਵੇਗਾ ਅਤੇ ਕਣਕ ਦਾ 23 ਫ਼ੀਸਦੀ।

ਜੇ ਫਿਰ ਵੀ ਇਹ ਵਾਧਾ ਨਾ ਰੁਕਿਆ ਤੇ 3 ਡੀਗਰੀ ਤੱਕ ਪਹੁੰਚ ਗਿਆ ਤਾਂ ਕਣਕ ਦਾ ਝਾੜ 33 ਫ਼ੀਸਦੀ ਤੱਕ ਘੱਟ ਜਾਵੇਗਾ।

ਆਸਟਰੇਲੀਆ ਦੇ ਜੰਗਲਾਂ ਦੀ ਅੱਗ Australia bushfires
Getty Images

ਦਸੰਬਰ ਦੇ ਅੰਤ ਵਿੱਚ ਤਾਂ ਕਰੀਬ ਹਰ ਸੂਬੇ ਵਿੱਚ ਤਾਪਮਾਨ 40 ਡਿਗਰੀ ਟੱਪ ਗਿਆ ਸੀ। ਇਨ੍ਹਾਂ ਵਿੱਚ ਆਮ ਤੌਰ ''ਤੇ ਠੰਢਾ ਰਹਿਣ ਵਾਲਾ ਤਸਮਾਨੀਆ ਰਾਜ ਵੀ ਸ਼ਾਮਲ ਸੀ।

ਗਰਮ ਹਵਾਵਾਂ ਪਿੱਛੇ ਮੌਸਮੀ ਕਾਰਨ ਇਹ ਹੈ ਕਿ ਹਿੰਦ ਮਹਾਂਸਾਗਰ ''ਚ ਇਸ ਵੇਲੇ ਅਜਿਹੀ ਸਥਿਤੀ ਹੈ ਕਿ ਸਮੁੰਦਰ ਦੇ ਪੱਛਮੀ ਹਿੱਸੇ ਦੇ ਤਲ ਤਾਂ ਗਰਮ ਹੈ ਪਰ ਪੂਰਬੀ ਪਾਸੇ ਇਸੇ ਸਮੁੰਦਰ ਦੀ ਤਲ ਠੰਢਾ ਹੈ।

ਵਿਗਿਆਨੀ ਕਹਿੰਦੇ ਹਨ ਕਿ ਖ਼ਤਰਾ ਅਜੇ ਅਗਾਂਹ ਲਈ ਵੀ ਬਣਿਆ ਹੋਇਆ ਹੈ।

ਆਸਟਰੇਲੀਆ ਦੀ ਅੱਗ ਦਾ ਧੂੰਆਂ ਨਿਊਜ਼ੀਲੈਂਡ ਪਹੁੰਚ ਗਿਆ ਹੈ ਤੇ ਗਲੇਸ਼ੀਅਰਾਂ ’ਤੇ ਪੀਲੀ ਪਰਤ ਬਣਨੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਧੂੰਆਂ ਹਜ਼ਾਰਾਂ ਕਿਲੋਮੀਟਰ ਦੂਰ ਦੱਖਣੀ ਅਮਰੀਕਾ ਤੱਕ ਵੀ ਪਹੁੰਚ ਗਿਆ ਹੈ।

ਸਮਾਜਿਕ ਦੇ ਨਾਲ-ਨਾਲ ਇਸ ਅੱਗ ਦਾ ਆਸਟਰੇਲੀਆ ਦੀ ਆਰਥਿਕਤਾ ’ਤੇ ਵੀ ਪਵੇਗਾ।

ਇਹ ਵੀ ਪੜ੍ਹੋ:

ਵਿਸ਼ਵ ਵਿੱਚ ਅੱਗਾਂ ਲੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ, ਇਸ ਨੂੰ ਸਮਝਣ ਲਈ ਇਹ ਵੀਡੀਓ ਵੀ ਦੇਖੋ

ਵੀਡੀਓ: ਪੰਜਾਬ ਵਿੱਚ ਸਾੜੀ ਜਾਂਦੀ ਪਰਾਲੀ ਵੀ ਬੇਜ਼ਬਾਨਾਂ ਤੇ ਘੱਟ ਕਹਿਰ ਨਹੀਂ ਢਾਹੁੰਦੀ

https://www.youtube.com/watch?v=Rl583OHG7P8

ਵੀਡੀਓ: ਐਮੇਜ਼ੋਨ ਦੇ ਜੰਗਲਾਂ ਵਿੱਚ ਕੀ ਵਾਪਰਿਆ ਸੀ

https://www.youtube.com/watch?v=OQ_pgCMV9wk

ਵੀਡੀਓ: ਬਦਲਦਾ ਵਾਤਾਵਰਣ ਸਿਆਸੀ ਮੁੱਦਾ ਕਿਉਂ ਨਹੀਂ ਬਣਦਾ

https://www.youtube.com/watch?v=s9EyJ-CK5u0

ਵੀਡੀਓ: ਆਸਟਰੇਲੀਆਂ ਦੀ ਅੱਗ ਇਸ ਵਾਰ ਇੰਨੀ ਭਿਆਨਕ ਕਿਵੇਂ ਹੋ ਗਈ

https://www.youtube.com/watch?v=A7DSljaNlcE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News