‘ਅੱਤਵਾਦੀਆਂ’ ਨਾਲ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਦਾ ਨਾਮ ਅਫ਼ਜ਼ਲ ਗੁਰੂ ਨੇ ਵੀ ਲਿਆ ਸੀ – 5 ਅਹਿਮ ਖ਼ਬਰਾਂ

Monday, Jan 13, 2020 - 08:10 AM (IST)

ਜੰਮੂ ਪੁਲਿਸ ਨੇ ਬਹਾਦਰੀ ਲਈ ਪੁਲਿਸ ਮੈਡਲ ਜੇਤੂ ਡੀਐੱਸਪੀ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਥਿਤ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹ ਇਨ੍ਹਾਂ ਨੂੰ ਇੱਕ ਕਾਰ ਵਿੱਚ ਜੰਮੂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲਿਸ ਮੁਤਾਬਕ ਉਨ੍ਹਾਂ ਨਾਲ ਫੜੇ ਗਏ ‘ਅੱਤਵਾਦੀਆਂ’ ਵਿੱਚੋਂ ਇੱਕ ਹਿਜ਼ਬੁਲ ਦਾ ਕਮਾਂਡਰ ਸਈਦ ਨਾਵੀਦ ਮੁਸ਼ਤਾਕ ਉਰਫ਼ ਬੱਬੂ ਸੀ।

ਦਿ ਹਿੰਦੂ ਨੇ ਆਈਜੀ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਦੇ ਹਵਾਲੇ ਨਾਲ ਲਿਖਿਆ ਹੈ, "ਸ਼ਨਿੱਚਰਵਾਰ ਨੂੰ ਸ਼ੋਪੀਆਂ ਪੁਲਿਸ ਦੀ ਇਤਲਾਹ ''ਤੇ ਜੰਮੂ-ਦਿੱਲੀ ਹਾਈਵੇਅ ''ਤੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਦੋ ਅੱਤਵਾਦੀਆਂ ਤੇ ਇੱਕ ਪੁਲਿਸ ਅਫ਼ਸਰ ਫੜਿਆ ਗਿਆ। ਪੁਲਿਸ ਅਫ਼ਸਰ ਨਾਲ ਦਹਿਸ਼ਤਗਰਦ ਵਾਲਾ ਸਲੂਕ ਕੀਤਾ ਜਾਵੇਗਾ। ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।"

ਆਈਜੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਤਿੰਨ ਦਿਨਾਂ ਦੀ ਛੁੱਟੀ ਦੀ ਅਰਜੀ ਦਿੱਤੀ ਸੀ ਤੇ ਗਣਤੰਤਰ ਦਿਵਸ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਇਹ ਗ੍ਰਿਫ਼ਤਾਰੀ ਹੋਈ ਹੈ।

ਸਾਲ 2002 ਵਿੱਚ ਦਵਿੰਦਰ ਸਿੰਘ ਦਾ ਨਾਮ ਚਰਚਾ ਵਿੱਚ ਆਇਆ ਸੀ। ਸੰਸਦ ’ਤੇ ਹਮਲੇ ਦੇ ਮੁਜਰਮ ਅਫ਼ਜ਼ਲ ਗੁਰੂ ਨੇ ਉਨ੍ਹਾਂ ਦਾ ਜ਼ਿਕਰ ਇੱਕ ਚਿੱਠੀ ਵਿੱਚ ਕੀਤਾ ਸੀ। ਗੁਰੂ ਨੇ ਕਿਹਾ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਇੱਕ ਹੋਰ ਹਮਲਾਵਰ ਮੁਹਮੰਦ ਨੂੰ "ਦਿੱਲੀ ਲਿਜਾਉਣ ਨੂੰ ਕਿਹਾ ਸੀ”।

ਗੁਰੂ ਨੇ ਕਿਹਾ ਸੀ ਕਿ ਇਸੇ ਹਮਲਾਵਰ ਦੀ ਉਸੇ ਨੇ ਮਦਦ ਕੀਤੀ ਸੀ, ਕਿਰਾਏ ''ਤੇ ਮਕਾਨ ਦਿਵਾਉਣ ਅਤੇ ਕਾਰ ਖਰੀਦਣ ਵਿੱਚ।

ਗੁਰੂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ ਅਤੇ ਉਸ ਵੇਲੇ ਦਵਿੰਦਰ ਦੀ ਕਥਿਤ ਸ਼ਮੂਲੀਅਤ ਬਾਰੇ ਕੋਈ ਕਾਰਵਾਈ ਨਹੀਂ ਹੋਈ ਸੀ।

ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਤੇ ਨਿੱਜੀ ਚੈਨਲ ਦੇ ਦਸਤਾਵੇਜ਼ ਤਲਬ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ਇੱਕ ਨਿੱਜੀ ਚੈਨਲ ਤੋਂ ਦਸਤਾਵੇਜ਼ ਤੇ ਹੋਰ ਵੇਰਵੇ ਤਲਬ ਕੀਤੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਚਰਚਾ ਹੋ ਰਹੀ ਸੀ ਕਿ ਪੀਟੀਸੀ ਚੈਨਲ ਹਰਿਮੰਦਰ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮੇ ਦੀ ਅਵਾਜ਼ ’ਤੇ ਆਪਣਾ ਵਿਸ਼ੇਸ਼ ਹੱਕ ਦੱਸ ਰਿਹਾ ਸੀ। ਇਸ ਸਬੰਧ ਵਿੱਚ ਉਸ ਵੱਲੋਂ ਕੁਝ ਮੀਡੀਆ ਅਦਾਰਿਆਂ ਖ਼ਿਲਾਫ਼ ਯੂਟਿਊਬ ਵਗੈਰਾ ਨੂੰ ਸ਼ਿਕਾਇਤ ਵੀ ਕੀਤੀ ਸੀ, ਜਦਕਿ ਮੀਡੀਆ ਅਦਾਰਿਆਂ ਦਾ ਤਰਕ ਹੈ ਕਿ ਇਹ ਪੀਟੀਸੀ ਧਾਰਮਿਕ ਸਮੱਗਰੀ ਦੀ ਵਪਾਰਕ ਵਰਤੋਂ ਕਰ ਰਿਹਾ ਹੈ ਜੋ ਕਿ ਗਲਤ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਿਛਲੇ ਦਿਨਾਂ ਦੌਰਾਨ ਇਸ ਬਾਰੇ ਅਕਾਲ ਤਖ਼ਤ ਨੂੰ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ’ਤੇ ਕਾਰਵਾਈ ਕਰਦਿਆਂ ਜਥੇਦਾਰ ਨੇ ਦੋਵਾਂ ਧਿਰਾਂ ਨੂੰ ਇਸ ਸਬੰਧੀ ਪੂਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਨ।

5 ਮਹੀਨਿਆਂ ਬਾਅਦ ਕਿਹੋ-ਜਿਹੀ ਹੜ੍ਹ ਪੀੜਤਾਂ ਦੀ ਜ਼ਿੰਦਗੀ

ਮੋਗਾ, ਫਿਰੋਜ਼ਪੁਰ ਤੇ ਜਲੰਧਰ ਦੇ ਦਰਿਆ ਨਾਲ ਲਗਦੇ ਪਿੰਡਾਂ ''ਚ ਪਾਣੀ ਹਰ ਸਾਲ ਥੋੜ੍ਹੀ-ਬਹੁਤ ਮਾਰ ਤਾਂ ਕਰਦਾ ਹੀ ਹੈ। ਇਹ ਅਕਸਰ ਫ਼ਸਲਾਂ ਦੀ ਬਰਬਾਦੀ ਤੱਕ ਹੀ ਸੀਮਤ ਰਹਿੰਦੀ ਹੈ ਪਰ ਪੰਜ ਮਹੀਨੇ ਪਹਿਲਾਂ ਪਾਣੀ ਨੇ ਇਨ੍ਹਾਂ ਜ਼ਿਲ੍ਹਿਆਂ ਦੇ 60 ਤੋਂ ਵੱਧ ਪਿੰਡਾਂ ''ਚ ਕੁਝ ਜ਼ਿਆਦਾ ਹੀ ਤਬਾਹੀ ਮਚਾ ਦਿੱਤੀ ਸੀ।

ਉਸ ਦੌਰਾਨ ਜਿਸ ਕਿਸੇ ਦਾ ਘਰ ਢਹਿਣ ਤੋਂ ਬਚ ਗਿਆ ਪਰ ਦਰਿਆ ਦੇ ਚੜ੍ਹੇ ਪਾਣੀ ਕਾਰਨ ਘਰਾਂ ਦੀਆਂ ਛੱਤਾਂ ਤੇ ਕੰਧਾਂ ''ਚ ਪਾੜ ਪੈ ਗਏ, ਉਹ ਲੋਕ ਡਰ ਕਾਰਨ ਰਾਤ ਨੂੰ ਬਚੀ-ਖੁਚੀ ਛੱਤ ਥੱਲੇ ਸੌਣ ਤੋਂ ਡਰਦੇ ਹਨ।

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀੜਤਾਂ ਦੀ ਜ਼ਿੰਦਗੀ ਹਾਲੇ ਤੱਕ ਲੀਹ ਤੇ ਨਹੀਂ ਆਈ ਹੈ ਤੇ ਉਹ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਮੋਗਾ ਜਿਲ੍ਹੇ ਦੇ ਪਿੰਡਾਂ ਵਿੱਚ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ। ਪੜ੍ਹੋ ਪੂਰੀ ਖ਼ਬਰ।

ਜੇਡੀਯੂ ਨੇ ਕਿਹਾ ਹੈ ਕਿ ਬਿਹਾਰ ਵਿੱਚ ਐੱਨਆਰਸੀ ਲਾਗੂ ਨਹੀਂ ਕੀਤਾ ਜਾਵੇਗਾ, ਸੁਖਬੀਰ ਬਾਦਲ ਵੀ ਸੰਸਦ ਤੋਂ ਬਾਹਰ ਕਹਿ ਚੁੱਕੇ ਹਨ ਕਿ ਸੀਏਏ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
Getty Images
ਜੇਡੀਯੂ ਨੇ ਕਿਹਾ ਹੈ ਕਿ ਬਿਹਾਰ ਵਿੱਚ ਐੱਨਆਰਸੀ ਲਾਗੂ ਨਹੀਂ ਕੀਤਾ ਜਾਵੇਗਾ, ਸੁਖਬੀਰ ਬਾਦਲ ਵੀ ਸੰਸਦ ਤੋਂ ਬਾਹਰ ਕਹਿ ਚੁੱਕੇ ਹਨ ਕਿ ਸੀਏਏ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਭਾਜਪਾ ਦੇ ਭਾਈਵਾਲ ਐੱਨਆਰਸੀ ਤੇ ਵੱਖਰੀ ਡਫ਼ਲੀ ਕਿਉਂ ਵਜਾ ਰਹੇ ਹਨ?

ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਦੇ ਖ਼ਿਲਾਫ਼ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ ਪਰ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਹਾਲ ਵਿੱਚ ਇਸ ਤੋਂ ਪਿੱਛੇ ਨਹੀਂ ਹਟੇਗੀ।

ਹਾਲਾਂਕਿ, ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਅਤੇ ਚਰਚਾਵਾਂ ਵਿਚਾਲੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਗਠਜੋੜ ਐੱਨਡੀਏ ਵਿੱਚ ਵੀ ਇੱਕ ਰਾਇ ਬਣਦੀ ਨਹੀਂ ਦਿਖ ਰਹੀ ਹੈ।

ਫਿਰ ਜਦੋਂ ਸਾਰੇ ਐੱਨਡੀਏ ਦਲਾਂ ਨੇ ਨਾਗਰਿਕਤਾ ਸੋਧ ਬਿੱਲ ਦੀ ਹਮਾਇਤ ਕਰਕੇ ਇਸ ਨੂੰ ਪਾਸ ਕਰਵਾ ਕੇ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਸੀ ਪਰ ਹੁਣ NRC ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਪੜ੍ਹੋ ਇਹ ਵਿਸ਼ਲੇਸ਼ਣ।

ਸੋਸ਼ਲ ਮੀਡੀਆ ਵਰਤਦੇ ਹੋ? ਇਨ੍ਹਾਂ 5 ਗਲਤੀਆਂ ਤੋਂ ਜ਼ਰਾ ਸਾਵਧਾਨ

ਅੱਜ ਕੱਲ੍ਹ ਆਪਣੇ ਬਾਰੇ ਸਾਰਾ ਕੁਝ ਸੋਸ਼ਲ ਮੀਡੀਆ ਨੂੰ ਦੱਸਣ ਲਈ ਕਾਹਲਾ ਪਿਆ ਨਜ਼ਰ ਆਉਂਦਾ ਹੈ। ਲੋਕੀਂ ਉਤਾਵਲੇਪਨ ਵਿੱਚ ਆਪਣੇ ਨਿੱਜੀ ਦਸਤਾਵੇਜ਼ ਵੀ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ ਹਨ।

ਛੁੱਟੀਆਂ ਤੇ ਜਾਣ ਤੋਂ ਪਹਿਲਾਂ ਨਵੀਂ ਕਾਰ ਨਾਲ ਅਤੇ ਆਪਣੇ ਘਰ ਵਿੱਚ ਪਹਿਲੀ ਵਾਰ ਤੁਰ ਰਹੇ ਬੱਚੇ ਤੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਹਨ। ਹਾਲਾਂਕਿ ਇਹ ਸਭ ਅਸੀਂ ਆਪਣਾ ਮੂਡ ਲੋਕਾਂ ਨੂੰ ਦੱਸਣ ਲਈ ਕਰਦੇ ਹਾਂ ਪਰ ਇਸ ਦੇ ਖ਼ਤਰੇ ਵੀ ਹਨ ਜਿਨ੍ਹਾਂ ਬਾਰੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਪੜ੍ਹੋ ਇਹ ਜਾਣਕਾਰੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=fLV-WS2V7kE

https://www.youtube.com/watch?v=tZyjosS2yrU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News