ਸੋਸ਼ਲ ਮੀਡੀਆ ਵਰਤਦੇ ਹੋ? ਇਨ੍ਹਾਂ 5 ਗਲਤੀਆਂ ਤੋਂ ਜ਼ਰਾ ਸਾਵਧਾਨ!
Sunday, Jan 12, 2020 - 07:25 AM (IST)
ਹਾਲ ਹੀ ਵਿੱਚ ਨੈੱਟਫਲਿਕਸ ''ਤੇ "ਯੂ" ਸੀਰੀਜ਼ੀ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਦਮੀ ਇੱਕ ਔਰਤ ਨੂੰ ਤੰਗ-ਪਰੇਸ਼ਾਨ ਕਰਦਾ ਹੈ।
ਸੀਰੀਜ਼ ਦੀ ਸ਼ੁਰੂਆਤ ਵਿੱਚ ਦਿਖਾਇਆ ਗਿਆ ਹੈ ਕਿ ਅਸੀਂ ਅਕਸਰ ਸੋਸ਼ਲ ਮੀਡੀਆ ''ਤੇ ਜੋ ਤਸਵੀਰਾਂ, ਡਾਟਾ ਅਤੇ ਹੋਰ ਸਮੱਗਰੀ ਪੋਸਟ ਕਰਦੇ ਹਾਂ ਉਹ ਸਾਡੀ ਹੀ ਪਰੇਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ ਅਤੇ ਸਾਨੂੰ ਕਿਸੇ ਖ਼ਤਰੇ ਵਿੱਚ ਪਾ ਸਕਦੀਆਂ ਹਨ।
ਕੈਰੋਲੀਨ ਕੈਪੰਸ ਦੇ ਅੰਗਰੇਜ਼ੀ ਨਾਵਲ ''ਹੋਮੋਸੈਕੂਅਲ'' ਦੇ ਆਧਾਰਿਤ ਵਿੱਚ ਦਰਸਾਇਆ ਗਿਆ ਹੈ ਕਿਵੇਂ ਪੁਸਤਕ ਵਿਕਰੇਤਾ ਜੋ ਗੋਲਡਬਰਗ ਪ੍ਰੇਰਣਾਦਾਇਕ ਲੇਖਕ ਨੂੰ ਪਿਆਰ ''ਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਲਈ ਉਹ ਕਿਵੇਂ ਹੋਰਨਾਂ ਜਾਣਕਾਰੀਆਂ ਦੇ ਨਾਲ-ਨਾਲ ਉਹ ਸੋਸ਼ਲ ਨੈਟਵਰਕ ਦਾ ਵੀ ਸਹਾਰਾ ਲੈਂਦਾ ਹੈ।
ਇਹ ਵੀ ਜ਼ਰੂਰ ਪੜ੍ਹੋ:
- YouTuber ਗੌਰਵ ਤਨੇਜਾ ਤੋਂ ਜਾਣੋ YouTube ਤੋਂ ਕਮਾਈ ਦੀਆਂ ਬੁਨਿਆਦੀ ਗੱਲਾਂ
- #BBCOneMinute- ਇੱਕ ਮਿੰਟ ''ਚ ਵੇਖੋ ਦਿਲਚਸਪ ਕਹਾਣੀਆਂ - BBC News ਖ਼ਬਰਾਂ
- ਉਸ ਕੁੜੀ ਦੀ ਹੱਡਬੀਤੀ ਜਿਸ ''ਤੇ ਬਣੀ ਹੈ ਫ਼ਿਲਮ ''ਛਪਾਕ''
ਤੁਸੀਂ ਵੀ ਅਕਸਰ ਆਪਣਾ ਬਹੁਤ ਸਾਰਾ ਡਾਟਾ ਅਤੇ ਜਾਣਕਾਰੀਆਂ ਸੋਸ਼ਲ ਮੀਡੀਆ ''ਤੇ ਪੋਸਟ ਕਰਦੇ ਹੋ ਅਜਿਹੇ ਇਹ ਜਾਣਕਾਰੀ ਤੁਹਾਡੇ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ
ਫਿੰਗਰਪ੍ਰਿੰਟਸ
ਸ਼ਾਂਤੀ ਦੇ ਸੰਕੇਤ ਜਾਂ ਵਿਕਟਰੀ ਸਾਈਨ ਬਣਾ ਕੇ ਆਪਣੀ ਤਸਵੀਰ ਖਿਚਵਾਉਣਾ ਆਮ ਗੱਲ ਹੋ ਗਿਆ ਹੈ ਪਰ ਇਹ ਸ਼ਾਂਤੀ ਦਾ ਸੰਕੇਤ ਹੈਕਰਾਂ ਸਾਹਮਣੇ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਵੇ ਤਾਂ...
ਜਾਪਾਨ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਇਨਫੋਰਮੇਸ਼ਨ ਦੇ ਰਿਸਰਚਰ ਇਸਾਓ ਇਸ਼ੀਜ਼ਨ ਚਿਤਾਵਨੀ ਦਿੰਦੇ ਹਨ ਕਿ ਕੈਮਰੇ ਸਾਹਮਣੇ ਉਂਗਲੀਆਂ ਨਾਲ ਬਣਾਇਆ ਗਿਆ ਇਹ ਸ਼ਾਂਤੀ ਸੰਕੇਤ ਸਾਡੀ ਪਛਾਣ ਨੂੰ ਸੌਖੇ ਤਰੀਕੇ ਨਾਲ ਉਜਾਗਰ ਕਰ ਸਕਦਾ ਹੈ।
ਤਕਨੀਕੀ ਮਾਹਿਰ ਮੁਤਾਬਕ ਅੱਜ ਦੀ ਤਕਨੋਲਾਜੀ ਇੰਨੀ ਸੌਖੀ ਹੋ ਗਈ ਹੈ ਤੁਹਾਡੀ ਇਹੀ ਤਸਵੀਰ ਵੱਡੀ ਕਰਕੇ ਬੜੇ ਹੀ ਸੌਖੇ ਤਰੀਕੇ ਨਾਲ ਤੁਹਾਡੇ ਫਿੰਗਰਪ੍ਰਿੰਟਜ਼ ਲਏ ਜਾ ਸਕਦੇ ਹਨ।
ਮਾਹਿਰ ਮੁਤਾਬਕ ਮੋਬਾਈਲ ਫੋਨਾਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਾਇਓਮੈਟ੍ਰਿਕ ਪੈਮਾਨਿਆਂ ਦੇ ਵਾਧੇ ਕਾਰਨ ਇਹ ਇੱਕ ਵੱਧ ਰਿਹਾ ਖ਼ਤਰਨਾਕ ਵਤੀਰਾ ਹੈ।
ਛੁੱਟੀਆਂ ਵਾਲੀ ਥਾਂ
ਸੋਸ਼ਲ ਨੈੱਟਵਰਕ ''ਤੇ ਆਪਣੇ ਛੁੱਟੀਆਂ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਪਾਉਣੀਆਂ ਜਾਂ ਛੁੱਟੀਆਂ ''ਤੇ ਜਾਣ ਲਈ ਥਾਂ ਬਾਰੇ ਦੱਸਣਾ ਵੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਇਸ ਨਾਲ ਇੱਕ ਪਾਸੇ ਤਾਂ ਤੁਸੀਂ ਹਮਲਾਵਰਕਾਂ ਨੂੰ ਆਪਣੀ ਜਗ੍ਹਾਂ ਬਾਰੇ ਜਾਣਕਾਰੀ ਦੇ ਰਹੇ ਹੁੰਦੇ ਹੋ ਅਤੇ ਦੂਜੇ ਪਾਸੇ ਇਹ ਵੀ ਦੱਸ ਰਹੇ ਹੋ ਹੁੰਦੇ ਹੋ ਕੇ ਚੋਰਾਂ ਦੇ ਭਲੇ ਲਈ ਤੁਸੀਂ ਆਪਣਾ ਖਾਲ੍ਹੀ ਛੱਡ ਕੇ ਜਾ ਰਹੇ ਹੋ।
ਸਾਲ 2018 ਵਿੱਚ ਹੋਏ ਇੱਕ ਅਧਿਐਨ ਮੁਤਾਬਕ 22 ਫੀਸਦ ਲੋਕਾਂ ਦੇ ਘਰ ਚੋਰੀ ਉਦੋਂ ਹੋਈ ਜਦੋਂ ਉਹ ਘੁੰਮਣ ਗਏ ਹੋਏ ਸੀ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਸੀ।
ਜਨਮ ਤਰੀਕ
ਤੁਹਾਡੇ ਜਨਮਦਿਨ ''ਤੇ ਤੁਹਾਨੂੰ ਸੋਸ਼ਲ ਨੈਟਵਰਕ ਵੱਲੋਂ ਵਧਾਈ ਦੇਣਾ ਇੱਕ ਆਮ ਗੱਲ ਹੈ ਅਤੇ ਇਸ ਵਿੱਚ ਇਹ ਵੀ ਜਾਣਕਾਰੀ ਹੁੰਦੀ ਹੈ ਕਿ ਤੁਸੀਂ ਕਿੰਨੇ ਸਾਲ ਦੇ ਹੋ ਗਏ ਹੋ।
ਐਕੁਫੈਕਸ ਕੰਪਨੀ ਦੇ ਜੋਹਨ ਮਾਰਸਡਨ ਮੁਤਾਬਕ, "ਜਨਮ ਤਰੀਕ ਪਛਾਣ ਦਾ ਇਕ ਮਹੱਤਵਪੂਰਨ ਹਿੱਸਾ ਹੈ, ਕਿਉਂਕਿ ਇਹ ਇਕੋ-ਇੱਕ ਤੱਥ ਹੈ ਜੋ ਕਦੇ ਨਹੀਂ ਬਦਲਦਾ ਅਤੇ ਇੱਕ ਵਾਰ ਜਦੋਂ ਇਹ ਪ੍ਰਕਾਸ਼ਤ ਹੋ ਜਾਂਦਾ ਹੈ ਤਾਂ ਇਹ ਸਦਾ ਲਈ ਮੌਜੂਦ ਰਹਿੰਦਾ ਹੈ।"
ਬਰਤਾਨੀਆ ਦੀ ਇੱਕ ਅਖ਼ਬਾਰ ਵਿੱਚ ਕੰਪਿਊਟਰ ਸੁਰੱਖਿਆ ਵਿਸ਼ਲੇਸ਼ਕ ਏਮੀਲੀਆ ਲਿਖਦੀ ਹੈ ਕਿ ਬਹੁਤ ਸਾਰੇ ਦੇਸਾਂ ਵਿੱਚ ਤੁਹਾਡੇ ਨਾਮ ''ਤੇ ਚੋਰੀ ਜਾਂ ਧੋਖਾਖੜੀ ਕਰਨ ਲਈ, ਤੁਹਾਡਾ ਨਾਮ, ਜਨਮ ਤਰੀਕ ਅਤੇ ਪਤਾ ਹੀ ਕਾਫੀ ਹੁੰਦਾ ਹੈ।
ਇਸ ਤੋਂ ਇਲਾਵਾ ਕਈਆਂ ਦੀ ਇਹ ਵੀ ਆਦਤ ਹੁੰਦੀ ਹੈ ਕਿ ਉਹ ਆਪਣੀ ਜਨਮ ਤਰੀਕ ਨੂੰ ਹੀ ਆਪਣਾ ਪਾਸਵਰਡ ਰੱਖਦੇ ਹਨ।
ਫੋਨ ਨੰਬਰ
ਤੁਸੀਂ ਆਪਣੇ ਮੋਬਾਈਲ ਵਿੱਚ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਰੱਖਦੇ ਹੋ, ਜਿਵੇਂ ਤਸਵੀਰਾਂ, ਈਮੇਲਜ਼, ਕਈ ਸਾਰੇ ਸੋਸ਼ਲ ਨੈੱਟਵਰਕ ਦੇ ਐਪਸ ਆਦਿ।
ਮਾਹਿਰਾਂ ਮੁਤਾਬਕ ਅਜਿਹੇ ਵਿੱਚ ਆਪਣਾ ਫੋਨ ਨੰਬਰ ਪਾਉਣਾ ਕਈ ਸਾਰੇ ਖ਼ਤਰਿਆਂ ਨੂੰ ਮੁੱਲ ਲੈਣ ਦੇ ਬਰਾਬਰ ਹੈ ਅਤੇ ਇਸ ਨਾਲ ਤੁਹਾਡੀ ਨਿੱਜਤਾ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।
ਵਰਚੂਅਲ ਸਿਕਿਓਰਿਟੀ ਪੋਰਟਲ ਮਾਈਟੀ ਕਾਲ ਦੇ ਜੇਮਸ ਰੋਬਿਨ ਮੁਤਾਬਕ, "ਜੇਕਰ ਤੁਸੀਂ ਕਦੇ ਆਪਣੇ ਸਮਾਰਟ ਆਪਣੇ ਫੋਨ ਨੂੰ ਆਨਲਾਈਨ ਚੀਜ਼ ਖਰੀਦਣ ਲਈ ਵਰਤਦੇ ਹੋ ਤਾਂ ਇੱਕ ਹੈਕਰ ਤੁਹਾਡੇ ਕ੍ਰੇਡਿਟ ਕਾਰਡ ਦੀ ਜਾਣਕਾਰੀ ਆਸਾਨੀ ਨਾਲ ਹਾਸਿਲ ਕਰ ਸਕਦਾ ਹੈ।"
ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਪੇਸ਼ੇਵਰ ਨੰਬਰ ਰੱਖੋ ਅਤੇ ਉਹੀ ਸਾਂਝਾ ਕਰੋ।
ਬੱਚਿਆਂ ਦੀ ਤਸਵੀਰਾਂ
ਤੁਸੀਂ ਆਪਣੀ ਜ਼ਿੰਦਗੀ ਅਤੇ ਬੱਚਿਆਂ ਬਾਰੇ ਇੰਟਰਨੈੱਟ ''ਤੇ ਕਿੰਨਾ ਕੁਝ ਸ਼ੇਅਰ ਕਰਦੇ ਹੋ?
ਅਤੇ ਤੁਸੀਂ ਕਿਸ ਹੱਦ ਤਕ ਸੋਸ਼ਲ ਨੈੱਟਵਰਕਸ ਤੇ ਦੂਜਿਆਂ ਦੇ ਬੱਚਿਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਵੇਖਣਾ ਚਾਹੁੰਦੇ ਹੋ?
ਅੰਗਰੇਜ਼ੀ ਦਾ ਸ਼ਬਦ ਸ਼ੇਅਰੇਂਟਿੰਗ (sharenting) ਅੰਗਰੇਜ਼ੀ ਦੇ ਸ਼ਬਦ ਸ਼ੇਅਰ (share) ਅਤੇ ਪੇਰੈਟਿੰਗ (parenting ) ਤੋਂ ਬਣਿਆ ਹੈ।
ਜਿਸ ਵਿੱਚ ਬੱਚਿਆਂ ਨਾਲ ਜੁੜੀ ਪਹਿਲੀ ਮੁਸਕਰਾਹਟ, ਪਹਿਲਾਂ ਕਦਮ ਆਦਿ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਦਰਸਾਉਂਦਾ ਹੈ ਜੋ ਫੈਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ''ਤੇ ਮਾਪਿਆਂ ਵੱਲੋਂ ਬੱਚਿਆਂ ਲਈ ਸ਼ੇਅਰ ਕੀਤੀਆਂ ਹੁੰਦੀਆਂ ਹਨ।
ਭਾਵੇਂਕਿ, ਵਿੱਤੀ ਸੇਵਾਵਾਂ ਵਾਲੀ ਕੰਪਨੀ ਬਾਰਕਲੇਜ ਮੁਤਾਬਕ, ਸ਼ੇਅਰੇਂਟਿੰਗ ਇੰਟਰਨੈੱਟ ''ਤੇ ਧੋਖਾਧੜੀ ਲਈ ਇੱਕ ਦਰਵਾਜ਼ਾ ਖੋਲ੍ਹਦੀ ਪਰ ਇਸ ਦੇ ਨਾਲ ਹੀ ਇਸ ਤਰ੍ਹਾਂ ਬੱਚਿਆਂ ਦੀ ਜਾਣਕਾਰੀ ਨੂੰ ਇਸ ਤਰ੍ਹਾਂ ਇੰਟਰਨੈੱਟ ''ਤੇ ਸਾਂਝਾ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ-
- JNU ਹਿੰਸਾ: ਪੁਲਿਸ ਦਾ ਆਇਸ਼ੀ ਘੋਸ਼ ਸਣੇ 9 ਵਿਦਿਆਰਥੀਆਂ ਦੀ ਪਛਾਣ ਦਾ ਦਾਅਵਾ
- ...ਤਾਂ ਕੀ ਈਰਾਨ ਨੇ ਜਾਣਬੁੱਝ ਕੇ ਅਮਰੀਕਾ ਦੇ ਫ਼ੌਜੀਆਂ ਨੂੰ ਬਖ਼ਸ਼ਿਆ?
- ਸੁਪਰੀਮ ਕੋਰਟ: ਜੰਮੂ-ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਦੀ ਇੱਕ ਹਫਤੇ ''ਚ ਸਮੀਖਿਆ ਹੋਵੇ
ਇਹ ਵੀ ਦੇਖੋ
https://www.youtube.com/watch?v=kxOP4BfUw5U
https://www.youtube.com/watch?v=4zTAXp3ZZwE
https://www.youtube.com/watch?v=OkDzst4Ur0A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)