ਚੀਨ ਦੇ ਇਸ ਸੂਬੇ ਦੀ 8 ਕਰੋੜ ਦੀ ਅਬਾਦੀ ਵਿੱਚ ਸਿਰਫ਼ 17 ਗ਼ਰੀਬ
Saturday, Jan 11, 2020 - 05:55 PM (IST)
ਚੀਨ ਦੇ ਸੂਬੇ ਜਿਆਂਗਸੂ ਦੀ 8 ਕਰੋੜ ਤੋਂ ਜ਼ਿਆਦਾ ਦੀ ਵਸੋਂ ਵਿੱਚ ਸਿਰਫ਼ 17 ਜਣੇ ਹੀ ਗ਼ਰੀਬ ਹਨ।
ਚੀਨ ਵਿੱਚ 6 ਹਜ਼ਾਰ ਯੁਆਨ (ਲਗਭਗ 60 ਹਜ਼ਾਰ ਭਾਰਤੀ ਰੁਪਏ) ਸਲਾਨਾ ਤੋਂ ਘੱਟ ਕਮਾਉਣ ਵਾਲੇ ਨੂੰ ਗ਼ਰੀਬ ਮੰਨਿਆ ਜਾਂਦਾ ਹੈ। ਇਸ ਹਿਸਾਬ ਨਾਲ ਚੀਨ ਦੇ ਜਿਆਂਗਸੂ ਸੂਬੇ ਮੁਤਾਬਕ ਉਸ ਦੀ ਇੱਕ ਸਫ਼ਲ ਮੁਹਿੰਮ ਤੋਂ ਬਾਅਦ ਕੁਝ ਮੁੱਠੀਭਰ ਲੋਕ ਹੀ ਇਸ ਤੋਂ ਹੇਠਾਂ ਰਹਿ ਗਏ ਹਨ।
ਹਾਲਾਂਕਿ ਇਸ ਦਾਅਵੇ ਨੂੰ ਲੋਕਾਂ ਵੱਲੋਂ ਇੰਟਰਨੈਟ ''ਤੇ ਚੁਣੌਤੀ ਵੀ ਦਿੱਤੀ ਗਈ। ਇੱਕ ਸ਼ਖਸ ਨੇ ਪੁੱਛਿਆ, "ਮੈਂ ਨਹੀਂ ਮੰਨਦਾ। ਕੀ ਸੂਬੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੈ? ਕੋਈ ਭਿਖਾਰੀ ਨਹੀਂ ਹਨ?"
ਗ਼ਰੀਬੀ ਖ਼ਤਮ ਕਰਨਾ ਚੀਨ ਦੀ ਸਰਕਾਰ ਦਾ ਇੱਕ ਵੱਡਾ ਉਦੇਸ਼ ਰਿਹਾ ਹੈ।
ਇਹ ਵੀ ਪੜ੍ਹੋ-
- JNU ਹਿੰਸਾ: ਪੁਲਿਸ ਦਾ ਆਇਸ਼ੀ ਘੋਸ਼ ਸਣੇ 9 ਵਿਦਿਆਰਥੀਆਂ ਦੀ ਪਛਾਣ ਦਾ ਦਾਅਵਾ
- ...ਤਾਂ ਕੀ ਈਰਾਨ ਨੇ ਜਾਣਬੁੱਝ ਕੇ ਅਮਰੀਕਾ ਦੇ ਫ਼ੌਜੀਆਂ ਨੂੰ ਬਖ਼ਸ਼ਿਆ?
- ਸੁਪਰੀਮ ਕੋਰਟ: ਜੰਮੂ-ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਦੀ ਇੱਕ ਹਫਤੇ ''ਚ ਸਮੀਖਿਆ ਹੋਵੇ
ਜਿਆਂਗਸੂ ਸੂਬਾ ਚੀਨ ਦੇ ਸਭ ਤੋਂ ਅਮੀਰ ਸੂਬਿਆਂ ਵਿੱਚ ਗਿਣਿਆ ਜਾਂਦਾ ਹੈ। ਆਰਥਿਕ ਉਤਪਾਦਨ ਵਿੱਚ ਉਸ ਤੋਂ ਉੱਪਰ ਚੀਨ ਦਾ ਇੱਕੋ ਸੂਬਾ ਗੁਆਂਗਡੌਂਗ ਹੈ।
ਸੂਬੇ ਵੱਲੋਂ ਸਾਲ 2019 ਦੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ 25.4 ਲੱਖ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਗਿਆ।
ਇਸ ਨੇ 2020 ਲਈ ਰੱਖੇ ਗਏ ਗ਼ਰੀਬੀ ਹਟਾਓ ਦੇ ਟੀਚੇ ਦੀ ਬਰਾਬਰੀ ਕਰ ਲਈ ਹੈ।
ਅਧਿਕਾਰੀਆਂ ਨੇ ਜੋ ਚੀਨੀ ਮੀਡੀਆ ਨੂੰ ਦੱਸਿਆ ਉਸ ਮੁਤਾਬਕ ਜੋ 17 ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਚਾਰ "ਬਿਮਾਰ" ਹਨ।
ਮੰਦੀ ਦੇ ਬਾਵਜੂਦ ਚੀਨੀ ਅਰਥਚਾਰਾ 6 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਹੈ।
ਚੀਨ ਦੀ ਇਸ ਹੈਰਾਨ ਕਰਨ ਵਾਲੀ ''ਤਰੱਕੀ'' ਦੇ ਬਾਵਜੂਦ ਜਿਆਂਗਸੂ ਦੇ ਇਨ੍ਹਾਂ ਦਾਅਵਿਆਂ ਬਾਰੇ ਇੰਟਰਨੈਟ ''ਤੇ ਬਹਿਸ ਹੋ ਰਹੀ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ।
ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਉੱਪਰ ਇੱਕ ਸ਼ਖਸ ਨੇ ਟਿੱਪਣੀ ਕੀਤੀ ਕਿ ਉਹ "ਇੰਨੇ ਸਟੀਕ ਕਿਵੇਂ ਹੋ ਸਕਦੇ ਹਨ?"
ਹਾਲਾਂਕਿ ਪਿਛਲੇ ਦਹਾਕਿਆਂ ਦੌਰਾਨ ਚੀਨੀ ਅਰਥਚਾਰੇ ਨੇ ਤੇਜ਼ ਗਤੀ ਨਾਲ ਤਰੱਕੀ ਕੀਤੀ ਹੈ ਪਰ ਅਮੀਰ-ਗ਼ਰੀਬ ਦਾ ਪਾੜਾ ਬਰਕਰਾਰ ਹੈ। ਗ਼ਰੀਬੀ ਦੀਆਂ ਗਾਹੇ- ਬਗਾਹੇ ਸਾਹਮਣੇ ਆਉਂਦੀਆਂ ਕਹਾਣੀਆਂ ਨਾਲ ਸਮਾਜ ਹਿੱਲ ਜਾਂਦਾ ਹੈ।
ਇਹ ਵੀ ਪੜ੍ਹੋ-
ਪਿਛਲੇ ਸਾਲ ਸ਼ੁਭਚਿੰਤਕਾਂ ਨੇ ਇੱਕ ਚੀਨੀ ਵਿਦਿਆਰਥੀ ਨੂੰ ਲਗਭਗ 10 ਲੱਖ ਯੁਆਨ ਦਾਨ ਕੀਤੇ। ਉਹ ਵਿਦਿਆਰਥੀ ਦੋ ਯੁਆਨ ਪ੍ਰਤੀ ਦਿਨ ਦੇ ਖ਼ਰਚੇ ''ਤੇ ਗੁਜ਼ਾਰਾ ਕਰ ਰਿਹਾ ਸੀ ਅਤੇ ਇਸੇ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਨਾ ਪਿਆ ਸੀ।
ਪੂਰੇ ਚੀਨ ਵਿੱਚ ਗ਼ਰੀਬੀ ਦੀ ਕੋਈ ਇੱਕ ਪ੍ਰਵਾਨਿਤ ਪਰਿਭਾਸ਼ਾ ਨਹੀਂ ਹੈ। ਗ਼ਰੀਬੀ ਦੀ ਪਰਿਭਾਸ਼ਾ ਇੱਕ ਤੋਂ ਦੂਜੇ ਸੂਬੇ ਵਿੱਚ ਵੱਖੋ-ਵੱਖ ਹਨ।
ਜ਼ਿਆਦਤਰ ਮੰਨੀ ਜਾਣ ਵਾਲੀ ਇੱਕ ਪਰਿਭਾਸ਼ਾ ਤੇਈ ਸੌ ਯੁਆਨ ਪ੍ਰਤੀ ਸਾਲ ਹੈ। ਇਸ ਪਰਿਭਾਸ਼ਾ ਮੁਤਾਬਕ ਸਾਲ 2017 ਵਿੱਚ ਚੀਨ ਵਿੱਚ 30 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਸਨ।
ਇਸ ਲਈ ਕਈ ਸੂਬਿਆਂ ਨੇ ਆਪਣਾ ਬੈਂਚਮਾਰਕ ਉੱਚਾ ਚੁੱਕ ਲਿਆ ਹੈ ਜਿਵੇਂ ਜੁਆਂਗਸੂ ਨੇ ਜਿੱਥੇ ਇਹ 6 ਹਜ਼ਾਰ ਯੁਆਨ ਪ੍ਰਤੀ ਸਾਲ ਹੈ।
ਜੇ ਇਸ ਨੂੰ ਦਿਨਾਂ ਵਿੱਚ ਵੰਡਿਆ ਜਾਵੇ ਤਾਂ ਇਹ ਲਗਭਗ 2.40 ਡਾਲਰ ਪ੍ਰਤੀ ਦਿਨ ਬਣਦੀ ਹੈ ਜੋ ਕਿ ਵਿਸ਼ਵ ਬੈਂਕ ਦੀ ਕੌਮਾਂਤਰੀ ਗ਼ਰੀਬੀ ਰੇਖਾ 1.90 ਡਾਲਰ ਤੋਂ ਕੁਝ ਨੀਵਾਂ ਹੈ।
ਭਾਰਤ ਵਾਂਗ ਹੀ ਚੀਨ ਨੇ ਵੀ ਆਪਣੀ ਆਰਥਿਕਤਾ 1990ਵਿਆਂ ਵਿੱਚ ਖੋਲ੍ਹੀ ਸੀ। ਉਸ ਤੋਂ ਬਾਅਦ ਚੀਨ 2020 ਤੱਕ ਗ਼ਰੀਬੀ ਦਾ ਖ਼ਾਤਮਾ ਕਰਨ ਦਾ ਟੀਚਾ ਰੱਖਦਾ ਹੈ।
ਦੇਸ਼ ਦੇ ਨੈਸ਼ਨਲ ਬਿਓਰੋ ਆਫ਼ ਸਟੈਟਿਕਸ ਮੁਤਾਬਕ ਸਾਲ 2018 ਵਿੱਚ ਔਸਤ ਪ੍ਰਤੀ ਜੀਅ ਖਰਚਣਯੋਗ ਆਮਦਨ 28, 228 ਯੁਆਨ ਸੀ।
ਜੋ ਸ਼ਹਿਰੀ ਖੇਤਰਾਂ ਵਿੱਚ ਇਹ ਆਮਦਨ 39, 251 ਯੁਆਨ ਤੇ ਪੇਂਡੂ ਇਲਾਕਿਆਂ ਵਿੱਚ 14,617 ਯੁਆਨ ਬਣਦੀ ਹੈ।
ਕੌਮਾਂਤਰੀ ਮੋਨਿਟਰੀ ਫੰਡ ਦੀ 2018 ਦੀ ਰਿਪੋਰਟ ਮੁਤਾਬਕ ਚੀਨ ਜਿੱਥੇ 1990 ਦੌਰਾਨ ਦਰਮਿਆਨੀ ਗੈਰ-ਬਰਾਬਰੀ ਸੀ ਉਹ ਸਾਲ 2018 ਦੌਰਾਨ ਦੁਨੀਆਂ ਦਾ ਸਭ ਤੋਂ ਵਧੇਰੇ ਗ਼ੈਰ-ਬਰਾਬਰੀ ਵਾਲਾ ਦੇਸ਼ ਬਣ ਗਿਆ।
ਇਹ ਵੀ ਪੜ੍ਹੋ-
- ਜਸਟਿਨ ਟਰੂਡੋ ਦਾ ਦਾੜ੍ਹੀ ਰੱਖਣਾ ਕਿਉਂ ਬਣਿਆ ਚਰਚਾ ਦਾ ਵਿਸ਼ਾ
- ਨਨਕਾਣਾ ਸਾਹਿਬ ਘਟਨਾ ''ਤੇ ਬੋਲੇ ਇਮਰਾਨ ਖ਼ਾਨ
- ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ
ਇਹ ਵੀ ਦੇਖੋ
https://www.youtube.com/watch?v=7YbZfp-d-S8
https://www.youtube.com/watch?v=A7DSljaNlcE
https://www.youtube.com/watch?v=kGySOpqzR68
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)