ਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ ਈਰਾਨੀ ਫ਼ੌਜ ਨੇ ਲਈ, ਕਿਹਾ ‘ਮਨੁੱਖੀ ਭੁੱਲ’ ਕਾਰਨ ਹੋਇਆ

Saturday, Jan 11, 2020 - 10:10 AM (IST)

ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼
Getty Images
ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ "ਗੈਰ-ਇਰਾਦਤਨ" ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ

ਸ਼ਨਿੱਚਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ “ਮਨੁੱਖੀ ਭੁੱਲ” ਕਾਰਨ ਵਾਪਰੀ।

ਈਰਨ ਤੋਂ ਪਹਿਲਾਂ ਕਈ ਵਿਸ਼ਵ ਆਗੂਆਂ ਨੇ ਇਸ ਹਾਦਸੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਈਰਾਨ ਲਗਾਤਾਰ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਸੀ।

ਅਮਰੀਕੀ ਮੀਡੀਆ ਵਿੱਚ ਵੀ ਚਰਚਾ ਹੋ ਰਹੀ ਸੀ ਕਿ ਸ਼ਾਇਦ ਈਰਾਨ ਨੇ ਇਸ ਜਹਾਜ਼ ਨੂੰ ਅਮਰੀਕਾ ਦਾ ਕੋਈ ਜੰਗੀ ਜਹਾਜ਼ ਸਮਝ ਲਿਆ ਸੀ।

ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ ਕ੍ਰਿਊ ਸਮੇਤ ਸਾਰੀਆਂ 176 ਸਵਾਰੀਆਂ ਮਾਰੀਆਂ ਗਈਆਂ ਸਨ।

ਇਹ ਵੀ ਪੜ੍ਹੋ:

ਹਾਦਸੇ ਤੋਂ ਬਾਅਦ ਈਰਾਨ ਦੀ ਪ੍ਰਤੀਕਿਰਿਆ ਸੀ ਕਿ ਉਹ ਜਹਾਜ਼ ਦਾ ਬਲੈਕ ਬਾਕਸ ਅਮਰੀਕਾ ਜਾਂ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਹਵਾਲੇ ਨਹੀਂ ਕਰੇਗਾ।

ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਬੋਇੰਗ ਨੂੰ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।

ਈਰਾਨ ਦੇ ਟੀਵੀ ਚੈਨਲਾਂ ਨੇ ਹਾਦਸੇ ਵਾਲੀ ਥਾਂ ਦੀ ਬੁਲਡੋਜ਼ਰਾਂ ਨਾਲ ਸਫ਼ਾਈ ਹੁੰਦੀ ਵੀ ਦਿਖਾਈ ਸੀ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/channel/UCN5piaaZEZBfvFJLd_kBHnA

https://www.youtube.com/watch?v=SGU_54V2WG0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News