JNU ਹਿੰਸਾ: ਪੁਲਿਸ ਨੇ JNUSU ਪ੍ਰਧਾਨ ਆਇਸ਼ੀ ਘੋਸ਼ ਸਣੇ 9 ਵਿਦਿਆਰਥੀਆਂ ਦੀ ਪਛਾਣ ਕੀਤੀ
Friday, Jan 10, 2020 - 06:10 PM (IST)
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਦਾਅਵਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ 5 ਜਨਵਰੀ ਨੂੰ ਹੋਈ ਹਿੰਸਾ ਬਾਰੇ 9 ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ।
ਡੀਸੀਪੀ (ਕ੍ਰਾਈਮ ਬ੍ਰਾਂਚ) ਜੋਏ ਤਿਰਕੀ ਨੇ ਸ਼ੁੱਕਰਵਾਰ ਸ਼ਾਮੀਂ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਪੁਲਿਸ ਨੇ ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਓ ਦੀ ਮਦਦ ਨਾਲ 9 ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਅਤੇ ਇਸ ਬਾਰੇ ਛੇਤੀ ਹੀ ਨੋਟਿਸ ਭੇਜਿਆ ਜਾਵੇਗਾ।
ਇਨ੍ਹਾਂ ਵਿਦਿਆਰਥੀਆਂ ਵਿੱਚ ਜੇਐੱਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼, ਜੇਐੱਨਯੂ ਵਿਦਿਆਰਥੀ ਸੰਘ ਦੀ ਕਾਊਂਸਲਰ ਸੁਚੇਤਾ ਤਾਲੁੱਕਦਾਰ, ਚੁਨਚੁਨ ਕੁਮਾਰ, ਪ੍ਰਿਆ ਰੰਜਨ, ਡੋਲਨ ਸਾਮੰਤ, ਯੋਗੇਂਦਰ ਭਾਰਦਵਾਜ, ਵਿਕਾਸ ਪਟੇਲ, ਪੰਕਜ ਮਿਸ਼ਰਾ ਅਤੇ ਵਾਸਕਰ ਵਿਜੇ ਸ਼ਾਮਿਲ ਹਨ।
ਇਹ ਵੀ ਪੜ੍ਹੋ-
- ...ਤਾਂ ਕੀ ਈਰਾਨ ਨੇ ਜਾਣਬੁੱਝ ਕੇ ਅਮਰੀਕਾ ਦੇ ਫ਼ੌਜੀਆਂ ਨੂੰ ਬਖ਼ਸ਼ਿਆ?
- ਸੁਪਰੀਮ ਕੋਰਟ: ਜੰਮੂ-ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਦੀ ਇੱਕ ਹਫਤੇ ''ਚ ਸਮੀਖਿਆ ਹੋਵੇ
- ਤਹਿਰਾਨ ਹਵਾਈ ਹਾਦਸਾ: ਵਿਸ਼ਵ ਆਗੂਆਂ ਦੀਆਂ ਉਂਗਲਾਂ ਈਰਾਨ ਵੱਲ ਉੱਠੀਆਂ, ਈਰਾਨ ਦਾ ਵੀ ਜਵਾਬ
ਉੱਥੇ ਹੀ, ਜੇਐੱਨਯੂ ਵਿਦਿਆਰਥੀ ਸੰਘ ਦੀ ਆਇਸ਼ੀ ਘੋਸ਼ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਸ਼ੱਕੀ ਕਹਿਣ ''ਤੇ ਕੋਈ ਸ਼ੱਕੀ ਨਹੀਂ ਹੋ ਜਾਂਦਾ।
ਉਨ੍ਹਾਂ ਨੇ ਕਿਹਾ, "ਮੈਨੂੰ ਇਸ ਦੇਸ ਦੀ ਨਿਆਂ-ਪ੍ਰਣਾਲੀ ''ਤੇ ਪੂਰਾ ਭਰੋਸਾ ਹੈ ਅਤੇ ਮੈਨੂੰ ਆਸ ਹੈ ਕਿ ਅਸਲੀ ਦੋਸ਼ੀਆਂ ਦੀ ਪਤਾ ਲੱਗ ਹੀ ਜਾਵੇਗਾ।
ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਜੇਐੱਨਯੂ ਵਿੱਚ 3 ਜਨਵਰੀ ਤੋਂ ਹੀ ਤਣਾਅ ਦਾ ਮਾਹੌਲ ਸੀ ਜੋ 5 ਜਨਵਰੀ ਦੀ ਸ਼ਾਮ ਹੋਈ ਹਿੰਸਾ ਦੇ ਰੂਪ ''ਚ ਨਜ਼ਰ ਆਇਆ।
ਡੀਸੀਪੀ ਜੋਏ ਤਿਰਕੀ ਨੇ ਕਿਹਾ ਐਤਵਾਰ ਸ਼ਾਮ ਨੂੰ ਦਿੱਲੀ ਸਥਿਤ ਪ੍ਰਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਰੀਬ 50 ਦੀ ਗਿਣਤੀ ਵਿੱਚ ਕੁਝ ਨਕਾਬਪੋਸ਼ ਹਮਲਾਵਰਾਂ ਨੇ ਕੈਂਪਸ ਵਿੱਚ ਵੜ੍ਹ ਕੇ ਵਿਦਿਆਰਥੀਆਂ ਨੂੰ ਕੁੱਟਿਆ। ਇਸ ਹਿੰਸਾ ਵਿੱਚ 30-35 ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਸਨ ਅਤੇ ਜੇਐੱਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਸੀ।
ਦਿੱਲੀ ਪੁਲਿਸ ਨੇ ਇਸ ਸਬੰਧੀ ਇੱਕ ਐੱਫਆਈਆਰ ਦਰਜ ਕੀਤੀ ਅਤੇ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਹਿੰਸਾ ਲਈ ਖੱਬੇਪੱਖੀ ਵਿਦਿਆਰਥੀ ਸੰਗਠਨ ਅਤੇ ਏਬੀਵੀਪੀ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਜੇਐੱਨਯੂ ਦਿ ਵਿਦਿਆਰਥੀ ਵਧੀ ਹੋਈ ਫ਼ੀਸ, ਹੋਸਲਟ ਅਤੇ ਮੈੱਸ ਦੇ ਚਾਰਜ਼ ਅਤੇ ਨਵੇਂ ਹੋਸਟਲ ਮੈਨੂਅਲ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ-
- JNU ਦੇ ਵਿਦਿਆਰਥੀ ਕਿਉਂ ਉਤਰੇ ਸੜਕਾਂ ’ਤੇ
- ‘ਜਿਸ ਦੇਸ ’ਚ ਨੌਜਵਾਨ ਆਬਾਦੀ ਦਾ ਵੱਡਾ ਹਿੱਸਾ ਹਨ, ਉੱਥੇ ਉਨ੍ਹਾਂ ਨਾਲ ਕੁੱਟਮਾਰ ਬੇਵਕੂਫ਼ੀ ਹੈ’
- JNU Protest: ਉਹ 7 ਕਾਰਨ ਜਿਸ ਕਰਕੇ ਵਿਦਿਆਰਥੀ ਕਰ ਰਹੇ ਅੰਦੋਲਨ
ਇਹ ਵੀ ਦੇਖੋ
https://www.youtube.com/watch?v=SGU_54V2WG0
https://www.youtube.com/watch?v=jjAn7UR21R8
https://www.youtube.com/watch?v=K9Xv60C-ZOU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)