ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਾੜ੍ਹੀ ਰੱਖਣਾ ਕਿਉਂ ਬਣਿਆ ਚਰਚਾ ਦਾ ਵਿਸ਼ਾ
Friday, Jan 10, 2020 - 07:40 AM (IST)
ਜਸਟਿਨ ਟਰੂਡੋ ਦੇ ਅਧਿਕਾਰਤ ਫੋਟੋਗਰਾਫਰ ਨੇ ਇੱਕ ਫੋਟੋ ਰਿਲੀਜ਼ ਕੀਤੀ ਹੈ। ਇਸ ਫੋਟੋ ਵਿੱਚ ਉਹ ਦਾੜ੍ਹੀ ਨਾਲ ਨਜ਼ਰ ਆ ਰਹੇ ਹਨ। ਟਰੂਡੋ ਹੁਣ ਉਨ੍ਹਾਂ ਸਿਆਸੀ ਆਗੂਆਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਦੀ ਦਾੜ੍ਹੀ ਚਰਚਾ ਦਾ ਵਿਸ਼ਾ ਬਣੀ ਹੈ।
ਟਰੂਡੋ ਦੀ ਜੋ ਨਵੀਂ ਤਸਵੀਰ ਜਾਰੀ ਹੋਈ ਹੈ ਉਸ ਵਿੱਚ ਉਹ ਬੇਹੱਦ ਗੰਭੀਰ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਉਨ੍ਹਾਂ ਦੇ ਚਿਹਰੇ ''ਤੇ ਦਾੜ੍ਹੀ ਵੀ ਨਜ਼ਰ ਆ ਰਹੀ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਦਾੜ੍ਹੀ ਰੱਖੀ ਹੈ। ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਮੁੱਛਾਂ ਰੱਖੀਆਂ ਸਨ। ਇਹ ਮੁੱਛਾਂ ਉਨ੍ਹਾਂ ਨੇ ਇੱਕ ਕੈਂਸਰ ਚੈਰਿਟੀ ਲਈ ਉਗਾਈਆਂ ਸਨ।
ਕੌਮਾਂਤਰੀ ਪੱਧਰ ''ਤੇ ਦਾੜ੍ਹੀ ਕਿਸੇ-ਕਿਸੇ ਸਿਆਸਤਦਾਨ ਵੱਲੋਂ ਹੀ ਰੱਖੀ ਜਾਂਦੀ ਹੈ ਇਸ ਲਈ ਜਦੋਂ ਵੀ ਕੋਈ ਸਿਆਸਤਦਾਨ ਦਾੜ੍ਹੀ ਰੱਖਦਾ ਹੈ ਤਾਂ ਧਿਆਨ ਜ਼ਰੂਰ ਜਾਂਦਾ ਹੈ।
ਇਹ ਵੀ ਪੜ੍ਹੋ:
- ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ
- ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?
- ਨਨਕਾਣਾ ਸਾਹਿਬ ਘਟਨਾ ''ਤੇ ਬੋਲੇ ਇਮਰਾਨ ਖ਼ਾਨ
ਭਾਰਤ ਵਿੱਚ ਮੁੱਛਾਂ ਜਾਂ ਦਾੜ੍ਹੀ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਦਾੜ੍ਹੀ ਰੱਖਣਾ ਕਿਸੇ ਟਰੈਂਡ ਤੋਂ ਵੀ ਉੱਤੇ ਹੈ।
ਮਿਸਰ ਵਿੱਚ ਦਾੜ੍ਹੀ ਨੂੰ ਲੈ ਕੇ ਸਿਆਸਤ ਕਾਫੀ ਵਾਰ ਉਬਲੀ ਹੈ। ਮਿਸਰ ਵਿੱਚ ਧਰਮ ਨਿਰਪੱਖਤਾ ਦਾ ਵੀ ਕਾਫੀ ਅਸਰ ਹੈ ਅਤੇ ਉੱਥੇ ਦਾੜ੍ਹੀ ਰੱਖਣ ਵਾਲੇ ਨੂੰ ਕੱਟੜ ਮੁਸਲਮਾਨ ਸਮਝਿਆ ਜਾਂਦਾ ਹੈ।
ਮੋਦੀ ਦੇ 18 ਮੰਤਰੀ ਦਾੜੀ ਵਾਲੇ ਹਨ
ਅਮਰੀਕਾ ਵਿੱਚ ਦਾੜ੍ਹੀ ਨੂੰ ਇੱਕ ਸਿਆਸੀ ਜੀਵਨ ਵਿੱਚ ਆਏ ਮੋੜ ਵਜੋਂ ਵੇਖਿਆ ਜਾਂਦਾ ਹੈ ਤੇ ਚੋਣਾਂ ਵਿੱਚ ਹਾਰੇ ਗਏ ਉਮੀਦਵਾਰਾਂ ਨਾਲ ਵੀ ਦਾੜ੍ਹੀ ਨੂੰ ਜੋੜਿਆ ਜਾਂਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਸਾਬਕਾ ਉਮੀਦਵਾਰ ਅਲ ਗੌਰ ਨੇ 2001 ਵਿੱਚ ਉਸ ਵੇਲੇ ਸੁਰਖੀਆਂ ਬਣਾਈਆਂ ਸਨ ਜਦੋਂ ਉਹ ਆਪਣੀ ਹਾਰ ਤੋਂ ਬਾਅਦ ਪੂਰੀ ਦਾੜ੍ਹੀ ਨਾਲ ਲੋਕਾਂ ਦੇ ਸਾਹਮਣੇ ਆਏ ਸਨ।
ਉਸ ਵੇਲੇ ਉਨ੍ਹਾਂ ਦੀ ਦਾੜ੍ਹੀ ਬਾਰੇ ਕਾਫੀ ਚਰਚਾ ਹੋਈ ਸੀ। 2015 ਵਿੱਚ ਅਮਰੀਕੀ ਸੰਸਦ ਦੇ ਸਾਬਕਾ ਸਪੀਕਰ ਪੌਲ ਰਿਆਨ ਜਦੋਂ ਛੋਟੀ ਦਾੜ੍ਹੀ ਨਾਲ ਇੰਸਟਾਗਰਾਮ ''ਤੇ ਨਜ਼ਰ ਆਏ ਸਨ, ਉਸ ਵੇਲੇ ਉਨ੍ਹਾਂ ਦਾ ਦਾਅਵਾ ਸੀ ਕਿ ਉਹ ਬੀਤੇ 100 ਸਾਲਾਂ ਉਹ ਪਹਿਲੇ ਸਪੀਕਰ ਹਨ ਜਿਨ੍ਹਾਂ ਨੇ ਦਾੜ੍ਹੀ ਰੱਖੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਖ਼ਾਸ ਦਾੜ੍ਹੀ ਲਈ ਜਾਣੇ ਜਾਂਦੇ ਹਨ। ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਜਦੋਂ ਮੋਦੀ ਕੈਬਨਿਟ ਦੇ 58 ਵਿੱਚੋਂ 18 ਮੰਤਰੀਆਂ ਨੇ ਦਾੜ੍ਹੀ ਰੱਖੀ ਹੋਈ ਸੀ।
ਜਗਮੀਤ ਵੀ ਹਨ ਦਾੜ੍ਹੀ ਵਾਲੇ ਆਗੂ
ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੁਆਰਾ ਦਾੜ੍ਹੀ ਨਾ ਪਸੰਦ ਕਰਨ ਨੂੰ ''ਪੋਗੋਨੋਫੋਬੀਆ'' ਕਰਾਰ ਦਿੱਤਾ ਗਿਆ ਸੀ।
ਪਰ ਹਾਲ ਹੀ ਵਿੱਚ ਬਰਤਾਨੀਆ ਦੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ 1908 ਤੋਂ ਬਾਅਦ ਪਹਿਲੇ ਆਗੂ ਸਨ ਜਿਨ੍ਹਾਂ ਨੇ ਦਾੜ੍ਹੀ ਰੱਖਦਿਆਂ ਹੋਇਆਂ ਪਾਰਟੀ ਦੀ ਅਗਵਾਈ ਕੀਤੀ ਸੀ।
ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ ਪਿਛਲੇ ਤਿੰਨ ਆਗੂ ਦਾੜ੍ਹੀ ਵਾਲੇ ਹੀ ਰਹੇ ਹਨ।
ਉਨ੍ਹਾਂ ਦੇ ਮੌਜੂਦਾ ਆਗੂ ਜਗਮੀਤ ਸਿੰਘ ਸਿੱਖ ਧਰਮ ਨਾਲ ਸਬੰਧ ਰੱਖਦੇ ਹਨ ਇਸ ਲਈ ਉਹ ਪੱਗ ਵੀ ਬੰਨਦੇ ਹਨ ਤੇ ਦਾੜ੍ਹੀ ਵੀ ਰੱਖਦੇ ਹਨ ਕਿਉਂਕਿ ਸਿੱਖਾਂ ਲਈ ਦਾੜ੍ਹੀ ਧਰਮ ਨਾਲ ਜੁੜੀ ਹੈ।
ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਹੈ ਕਿ ਟਰੂਡੋ ਨੇ ਇਹ ਦਾੜ੍ਹੀ ਪੱਕੇ ਤੌਰ ''ਤੇ ਰੱਖ ਲਈ ਹੈ ਜਾਂ ਉਹ ਜਨਵਰੀ ਵਿੱਚ ਓਟਵਾ ਵਾਪਸ ਜਾਣ ਮਗਰੋਂ ਦਾੜ੍ਹੀ ਹਟਾ ਦੇਣਗੇ।
ਲਿੰਨ ਮੈਕੇਅ ਕੈਨੇਡਾ ਦੇ ਕਈ ਸਿਆਸੀ ਆਗੂਆਂ ਦੇ ਈਮੇਜ ਬਣਾਉਣ ਲਈ ਸਲਾਹਕਾਰ ਹਨ। ਉਨ੍ਹਾਂ ਅਨੁਸਾਰ, "ਦਾੜ੍ਹੀ ਨਾਲ ਇੱਕ ਸਿਆਣੇ ਮਨੁੱਖ ਦੀ ਈਮੇਜ ਨਜ਼ਰ ਆਉਂਦੀ ਹੈ ਖ਼ਾਸਕਰ ਜਦੋਂ ਵਾਲ ਚਿੱਟੇ ਹੋਣ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਾੜ੍ਹੀ ਨਾਲ ਇੱਕ ਸਿਆਣਪਤਾ ਦਰਸ਼ਾਉਣਾ ਚਾਹੁੰਦੇ ਹਨ।"
ਇਹ ਵੀ ਪੜ੍ਹੋ:
- ਉਹ ਬਿਮਾਰੀ ਜਿਸ ਤੋਂ ਜਸਟਿਨ ਬੀਬਰ ਨੇ ਪੀੜਤ ਹੋਣ ਦਾ ਖ਼ੁਲਾਸਾ ਕੀਤਾ
- ਸਾਇਰਸ ਮਿਸਤਰੀ ਕੌਣ ਹੈ , ਅਦਾਲਤ ਨੇ ਜਿਸ ਹੱਥ ਟਾਟਾ ਗਰੁੱਪ ਦੀ ਕਮਾਂਡ ਦੇਣ ਦੇ ਹੁਕਮ ਦਿੱਤੇ
- ਤੁਹਾਡਾ ਪਾਸਪੋਰਟ ਖਰਾਬ ਹੋ ਜਾਵੇ, ਫਟ ਜਾਵੇ ਤਾਂ ਤੁਹਾਨੂੰ ਇਹ ਪ੍ਰੇਸ਼ਾਨੀਆਂ ਆ ਸਕਦੀਆਂ ਹਨ
48 ਸਾਲਾ ਜਸਟਿਨ ਟਰੂਡੋ ਪਹਿਲੀ ਵਾਰ 2015 ਵਿੱਚ ਸੱਤਾ ਵਿੱਚ ਆਏ ਸਨ। ਟਰੂਡੋ ਹਮੇਸ਼ਾ ਆਪਣੀ ਈਮੇਜ ਦਾ ਖ਼ਿਆਲ ਰੱਖਦੇ ਹਨ। ਉਨ੍ਹਾਂ ਦੀ ਇਹ ਤਾਜ਼ਾ ਤਸਵੀਰ ਉਨ੍ਹਾਂ ਦੀ ਨੌਜਵਾਨਾਂ ਨੂੰ ਲੁਭਾਉਣ ਵਾਲੀ ਈਮੇਜ ਦੇ ਉਲਟ ਹੈ।
‘ਦਾੜ੍ਹੀ ਨਾਲ ਜਵਾਨ ਨਹੀਂ ਲਗਦੇ ਟਰੂਡੋ’
ਪ੍ਰਧਾਨ ਮੰਤਰੀ ਵਜੋਂ ਕਈ ਸਿਆਸੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਮਗਰੋਂ, ਟਰੂਡੋ ਨੇ ਹਾਲ ਵਿੱਚ ਹੋਈਆਂ ਚੋਣਾਂ ਵਿੱਚ ਫਸਵੇਂ ਮੁਕਾਬਲੇ ਦਾ ਸਾਹਮਣਾ ਕੀਤਾ ਸੀ। ਭਾਵੇਂ ਉਨ੍ਹਾਂ ਦੀ ਸਰਕਾਰ ਤਾਂ ਬਣ ਗਈ ਹੈ ਪਰ ਉਨ੍ਹਾਂ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ।
ਲਿੰਨ ਮੈਕੇਅ ਅਨੁਸਾਰ, "ਉਹ ਦਾੜ੍ਹੀ ਨਾਲ ਉੰਨੇ ਜਵਾਨ ਨਹੀਂ ਲਗਦੇ ਹਨ।"
ਲਿੰਨ ਮੈਕੇਅ ਮੰਨਦੇ ਹਨ ਕਿ ਦਾੜ੍ਹੀ ਫੈਸ਼ਨ ਵਿੱਚ ਆਉਂਦੀ-ਜਾਂਦੀ ਰਹਿੰਦੀ ਹੈ ਤੇ ਬੀਤੇ ਸਾਲ ਵਿੱਚ ਇਸ ਬਾਰੇ ਰੁਝਾਨ ਵਧਿਆ ਹੈ।
ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ 1980ਵਿਆਂ ਵਿੱਚ ਕਲੀਨ ਸ਼ੇਵ ਨੂੰ ਆਜ਼ਾਦ ਖਿਆਲਾਂ ਨਾਲ ਜੋੜਿਆ ਜਾਂਦਾ ਸੀ।
ਲਿੰਨ ਮੈਕੇਅ ਅਨੁਸਾਰ, "ਹੁਣ ਵਕਤ ਕਾਫੀ ਬਦਲ ਚੁੱਕਿਆ ਹੈ। ਜੋ ਸਿਆਸਤ ਵਿੱਚ ਆਉਂਦਾ ਹੈ ਤਾਂ ਦਾੜ੍ਹੀ ਉਸ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਦਾ ਪ੍ਰਤੀਕ ਬਣ ਜਾਂਦੀ ਹੈ।"
ਇਹ ਵੀ ਪੜ੍ਹੋ:
- ਈਰਾਨ ਅਮਰੀਕੀ ਝਗੜੇ ਨਾਲ ਤੀਜੀ ਵਰਲਡ ਵਾਰ ਦਾ ਖ਼ਤਰਾ ਕਿੰਨਾ ਕੁ ਵਧਿਆ
- ਪ੍ਰਿੰਸ ਹੈਰੀ ਤੇ ਮੇਗਨ ਵੱਲੋਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵੱਜੋਂ ਪਿੱਛੇ ਹਟਣ ਦਾ ਐਲਾਨ ਪਰ ਕਈ ਹਨ ਸਵਾਲ
- ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਵਾਪਸੀ ਕਿੰਨੀ ਸੌਖੀ, ਕਿੰਨੀ ਔਖੀ – ਨਜ਼ਰੀਆ
ਇਹ ਵੀਡੀਓਜ਼ ਵੀ ਵੇਖੋ:
https://www.youtube.com/watch?v=jjAn7UR21R8
https://www.youtube.com/watch?v=K9Xv60C-ZOU
https://www.youtube.com/watch?v=UNOhmjpe9i0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)