ਤਹਿਰਾਨ ਹਵਾਈ ਹਾਦਸਾ: ਵਿਸ਼ਵ ਆਗੂਆਂ ਦੀਆਂ ਉਂਗਲਾਂ ਈਰਾਨ ਵੱਲ ਉੱਠੀਆਂ
Friday, Jan 10, 2020 - 07:10 AM (IST)
ਪੱਛਮੀ ਦੇਸਾਂ ਦੇ ਆਗੂਆਂ ਦੀ ਰਾਇ ਬਣਦੀ ਜਾ ਰਹੀ ਹੈ ਕਿ ਤਹਿਰਾਨ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਭਲੇ ਹੀ ਗਲਤੀ ਨਾਲ ਹੋਇਆ ਹੋਵੇ, ਪਰ ਈਰਾਨ ਦੀ ਮਿਜ਼ਾਈਲ ਨੇ ਡੇਗਿਆ।
ਕੈਨੇਡਾ ਤੇ ਬ੍ਰਿਟੇਨ ਦੇ ਆਗੂਆਂ ਨੇ ਇਸ ਦੀ ਮੁਕੰਮਲ ਤੇ ਡੂੰਘੀ ਪੜਤਾਲ ਦੀ ਮੰਗ ਕੀਤੀ ਹੈ। ਇਸ ਹਾਦਸੇ ਦੌਰਾਨ ਸਾਰੇ 176 ਸਵਾਰਾਂ ਦੀ ਮੌਤ ਹੋ ਗਈ ਸੀ।
ਈਰਾਨ ਨੇ ਕਿਸੇ ਕਿਸਮ ਦੇ ਹਵਾਈ ਹਮਲੇ ਤੋਂ ਇਨਕਾਰ ਕੀਤਾ ਹੈ।
ਹਾਦਸਾ ਈਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਾਣਾਏ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ ਸੀ।
ਅਮਰੀਕੀ ਮੀਡੀਆ ਵਿੱਚ ਚਰਚਾ ਹੈ ਕਿ ਸ਼ਾਇਦ ਈਰਾਨ ਨੇ ਇਸ ਨੂੰ ਅਮਰੀਕਾ ਦਾ ਜੰਗੀ ਜਹਾਜ਼ ਸਮਝ ਲਿਆ ਹੋਵੇ।
ਇਹ ਵੀ ਪੜ੍ਹੋ:
- ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?
- ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ
- ''ਸਿਮਰਨਜੀਤ ਮਾਨ ਨੂੰ PM ਵੀ ਬਣਾ ਦਿੱਤਾ ਜਾਵੇ ਤਾਂ ਵੀ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ''
ਇਸੇ ਦੌਰਾਨ, ਨਿਊਜ਼ਵੀਕ ਨੇ ਪੈਂਟਾਗਨ ਤੇ ਇੱਕ ਸੀਨੀਅਰ ਅਮਰੀਕੀ ਤੇ ਇਰਾਕੀ ਸੂਹੀਆ ਏਜੰਸੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਯੂਕਰੇਨ ਏਅਰਲਾਈਨਜ਼ ਦੀ ਉਡਾਣ PS752 ਨੂੰ ਰੂਸ ਦੀ ਬਣੀ ਟੋਰ ਮਿਜ਼ਾਈਲ ਨਾਲ ਡੇਗਿਆ ਗਿਆ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਜਹਾਜ਼ ਨਾਲ ਜੋ ਵਾਪਰਿਆ ਉਸ ਬਾਰੇ ਸ਼ੱਕ ਹੈ।
ਅਮਰੀਕਾ ਦੇ ਡਰੋਨ ਹਮਲੇ ਵਿੱਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋ ਦੋਹਾਂ ਦੇਸ਼ਾਂ ਵਿੱਚ ਤਣਾਅ ਵਧਿਆ ਹੋਇਆ ਹੈ। ਹਾਦਸੇ ਤੋਂ ਬਾਅਦ ਈਰਾਨ ਦੀ ਪ੍ਰਤੀਕਿਰਿਆ ਸੀ ਕਿ ਉਹ ਜਹਾਜ਼ ਦਾ ਬਲੈਕ ਬਾਕਸ ਅਮਰੀਕਾ ਜਾਂ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਹਵਾਲੇ ਨਹੀਂ ਕਰੇਗਾ।
ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਬੋਇੰਗ ਨੂੰ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ:
- ਅਮਰੀਕੀ ਟਿਕਾਣਿਆਂ ’ਤੇ ਈਰਾਨੀ ਹਮਲੇ ਮਗਰੋਂ ਟਰੰਪ ਦੀਆਂ 5 ਮੁੱਖ ਗੱਲ੍ਹਾਂ, ਈਰਾਨ ਦਾ ਜਵਾਬ
- ਰੇਨਹਾਰਡ ਸਿਨਾਗਾ: 136 ਬਲਾਤਕਾਰ ਕਰਨ ਵਾਲੇ ਜਿਨਸੀ ਸ਼ਿਕਾਰੀ ਨੂੰ ਉਮਰ ਕੈਦ
- ਪ੍ਰਿੰਸ ਹੈਰੀ ਤੇ ਮੇਗਨ ਵੱਲੋਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵੱਜੋਂ ਪਿੱਛੇ ਹਟਣ ਦਾ ਐਲਾਨ ਪਰ ਕਈ ਹਨ ਸਵਾਲ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=jjAn7UR21R8
https://www.youtube.com/watch?v=LPeEJOtWxiY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)