ਪ੍ਰਿੰਸ ਹੈਰੀ ਤੇ ਮੇਗਨ ਵੱਲੋਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵੱਜੋਂ ਪਿੱਛੇ ਹਟਣ ਦਾ ਐਲਾਨ ਪਰ ਕਈ ਹਨ ਸਵਾਲ

Thursday, Jan 09, 2020 - 10:40 AM (IST)

ਪ੍ਰਿੰਸ ਹੈਰੀ ਤੇ ਮੇਗਨ
Getty Images

ਬ੍ਰਿਟੇਨ ਦੀ ਮਹਾਂਰਾਣੀ ਦੇ ਪੋਤੇ ਪ੍ਰਿੰਸ ਹੈਰੀ ਨੇ ਐਲਾਨ ਕੀਤਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਮੇਗਨ ਰਾਜ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਭੂਮਿਕਾ ਤੋਂ ਖ਼ੁਦ ਨੂੰ ਵੱਖਰਿਆਂ ਕਰ ਰਹੇ ਹਨ ਤੇ ਹੁਣ ਉਹ ਆਪਣੇ-ਆਪ ਨੂੰ ਆਰਥਿਕ ਰੂਪ ਵਿੱਚ ਖ਼ੁਦਮੁਖ਼ਤਿਆਰ ਬਣਾਉਣ ਲਈ ਕੰਮ ਕਰਨਗੇ।

ਡਿਊਕ ਤੇ ਡੱਚੇਜ਼ ਆਫ਼ ਸਸਕੈਸ ਦੇ ਬਾਰੇ ਵਿੱਚ ਇਸ ਐਲਾਨ ਨਾਲ ਬ੍ਰਿਟੇਨ ਦਾ ਰਾਜ ਪਰਿਵਾਰ ਹੈਰਾਨ ਰਹਿ ਗਿਆ ਹੈ

ਪ੍ਰਿੰਸ ਹੈਰੀ ਤੇ ਮੇਗਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹੁਣ ਉਹ ਬ੍ਰਿਟੇਨ ਤੇ ਉੱਤਰੀ ਅਮਰੀਕਾ ਵਿੱਚ ਆਪਣਾ ਸਮਾਂ ਬਤੀਤ ਕਰਨਗੇ।

ਬੁੱਧਵਾਰ ਨੂੰ ਇੱਕ ਅਣਕਿਆਸੇ ਬਿਆਨ ਰਾਹੀਂ ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਫ਼ੇ ’ਤੇ ਵੀ ਪੋਸਟ ਕੀਤਾ, ਦੋਹਾਂ ਨੇ ਕਿਹਾ ਕਿ ਕਈ ਮਹੀਨਿਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ:

ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਭੂਮਿਕਾ ਤੋਂ ਹਟਣਾ ਚਾਹੁੰਦੇ ਹਾਂ ਤੇ ਆਪਣੇ ਆਰਥਿਕ ਸੁਤੰਤਰਤਾ ਲਈ ਕੰਮ ਕਰਨਾ ਚਾਹੁੰਦੇ ਹਾਂ। ਫਿਰ ਵੀ ਮਹਾਂਰਾਣੀ, ਰਾਸ਼ਟਰਮੰਡਲ ਪ੍ਰਤੀ ਆਪਣੇ ਫ਼ਰਜ਼ ਨਿਭਾਉਂਦੇ ਰਹਾਂਗੇ।"

ਉਨ੍ਹਾਂ ਨੇ ਕਿਹਾ ਕਿ ਦੋਵੇਂ ਹੁਣ ਬ੍ਰਿਟੇਨ ਤੇ ਉੱਤਰੀ ਅਮਰੀਕਾ ਦੋਵਾਂ ਥਾਵਾਂ ''ਤੇ ਰਹਿਣਗੇ। ਬਿਆਨ ਵਿੱਚ ਉਨ੍ਹਾਂ ਦਾ ਕਹਿਣਾ ਸੀ, "ਇਸ ਭੂਗੋਲਿਕ ਸੰਤੁਲਨ ਵਿੱਚ ਅਸੀਂ ਆਪਣੇ ਬੇਟੇ ਨੂੰ ਸ਼ਾਹੀ ਤੌਰ ਤਰੀਕਿਆਂ ਦੇ ਨਾਲ ਜਿਸ ਵਿੱਚ ਉਸ ਦਾ ਜਨਮ ਹੋਇਆ ਸੀ, ਪਾਲਣ ਵਿੱਚ ਮਦਦ ਮਿਲੇਗੀ। ਇਸ ਤੋਂ ਸਾਨੂੰ ਇਹ ਥਾਂ ਵੀ ਮਿਲੇਗੀ ਜਿਸ ਵਿੱਚ ਅਸੀਂ ਜ਼ਿੰਦਗੀ ਦੇ ਨਵੇਂ ਅਧਿਆਏ ਤੇ ਕੇਂਦਰਿਤ ਹੋ ਸਕਾਂਗੇ ਤੇ ਆਪਣੀ ਚੈਰੀਟੇਬਲ ਸੰਸਥਾ ਨੂੰ ਸ਼ੁਰੂ ਕਰਨ ਦਾ ਵੀ ਮੌਕਾ ਮਿਲੇਗਾ।"

https://www.youtube.com/watch?v=UjOh4jM0whM

ਬੀਬੀਸੀ ਦੇ ਸ਼ਾਹੀ ਪੱਤਰਕਾਰ ਜੌਨੀ ਡਾਇਮੰਡ ਮੁਤਾਬਕ ਸ਼ਾਹੀ ਪਰਿਵਾਰ ਦਾ ਇਹ ਕਹਿਣਾ ਕਿ ਉਹ ਇਸ ਫ਼ੈਸਲੇ ਤੋਂ ਬਹੁਤ ਦੁਖ਼ੀ ਹਨ, ਇਹੀ ਕਾਫ਼ੀ ਹੈ।

ਡਾਇਮੰਡ ਦਾ ਕਹਿਣਾ ਸੀ, "ਮੇਰਾ ਸੋਚਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਾਹੀ ਪਰਿਵਾਰ ਅੱਜ ਰਾਤ ਕੀ ਸੋਚਦਾ ਰਿਹਾ ਹੋਵੇਗਾ। ਇਹ ਉਨਾਂ ਮਹੱਤਵਪੂਰਨ ਨਹੀਂ ਹੈ ਕਿ ਕੀ ਹੋਇਆ ਸਗੋਂ ਜਿਸ ਤਰ੍ਹਾਂ ਕੀਤਾ ਗਿਆ ਉਹ ਮਹੱਤਵਪੂਰਨ ਹੈ। ਉਨ੍ਹਾਂ ਨਾਲ ਸੰਪਰਕ ਨਾ ਕਰਨਾ ਉਨ੍ਹਾਂ ਨੂੰ ਬਹੁਤ ਦੁਖ਼ੀ ਕਰੇਗਾ।"

ਰਾਜ ਪਰਿਵਾਰ ਦੇ ਸਾਬਕਾ ਪ੍ਰੈੱਸ ਅਧਿਕਾਰੀ ਡਿੱਕੀ ਆਬਿਰਟਰ ਮੁਤਾਬਕ ਇਸ ਫ਼ੈਸਲੇ ਤੋਂ ਪਤਾ ਚਲਦਾ ਹੈ ਕਿ ਰਾਜਕੁਮਾਰ ਨੇ ਆਪਣੇ ਦਿਮਾਗ਼ ਦੀ ਥਾਂ ਦਿਲ ਦੀ ਗੱਲ ਸੁਣੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਰਾਜਕੁਮਾਰ ਦੇ ਬੇਟੇ ਆਰਚੀ ਦੇ ਜਨਮ ਸਮੇਂ ਮੀਡੀਆ ਨੇ ਜਿਸ ਤਰ੍ਹਾਂ ਉਨ੍ਹਾਂ ਨਾਲ ਵਿਹਾਰ ਕੀਤਾ ਸੀ, ਉਹ ਵੀ ਇਸ ਫ਼ੈਸਲੇ ਦੀ ਵਜ੍ਹਾ ਹੋ ਸਕਦਾ ਹੈ।

ਆਬਿਰਟਰ ਨੇ ਇਸ ਫ਼ੈਸਲੇ ਦੀ ਤੁਲਨਾ 1936 ਵਿੱਚ ਐਡਵਰਡ-8 ਦੇ ਉਸ ਫ਼ੈਸਲੇ ਨਾਲ ਕੀਤੀ ਜਦੋਂ ਉਨ੍ਹਾਂ ਨੇ ਦੋ ਵਾਰ ਦੀ ਤਲਾਕਸ਼ੁਦਾ ਵੈਲਿਸ ਸਿੰਪਸਨ ਨਾਲ ਵਿਆਹ ਕਰਨ ਲਈ ਰਾਜ ਗੱਦੀ ਛੱਡ ਦਿੱਤੀ ਸੀ।

ਪ੍ਰਿੰਸ ਹੈਰੀ ਤੇ ਮੇਗਨ
PA Media

ਪ੍ਰਿੰਸ ਹੈਰੀ ਦੇ ਖ਼ਰਚ ਤੇ ਸਵਾਲ

ਆਬਿਰਟਰ ਨੇ ਇਸ ਬਾਰੇ ਵੀ ਸਵਾਲ ਚੁੱਕਿਆ ਕਿ ਸ਼ਾਹੀ ਜੋੜਾ ਕਿਸ ਤਰ੍ਹਾਂ ਆਰਥਿਕ ਤੌਰ ’ਤੇ ਸੁਤੰਤਰ ਹੋਵੇਗਾ।

ਉਨ੍ਹਾਂ ਮੁਤਾਬਕ, "ਹੈਰੀ ਕੋਈ ਗ਼ਰੀਬ ਇਨਸਾਨ ਨਹੀਂ ਹਨ। ਲੇਕਿਨ ਦੋ ਵੱਖੋ-ਵੱਖ ਦੇਸ਼ਾਂ ਵਿੱਚ ਆਪਣੇ ਆਪ ਨੂੰ ਜਮਾਂ ਕੇ ਰੱਖਣਾ, ਪਰਿਵਾਰ ਦੀ ਦੇਖ-ਭਾਲ ਕਰਨਾ ਤੇ ਆਪਣਾ ਕੰਮ ਵੀ ਕਰਦੇ ਰਹਿਣਾ, ਲੇਕਿਨ ਇਨ੍ਹਾਂ ਸਾਰਿਆਂ ਲਈ ਪੈਸੇ ਕਿੱਥੋਂ ਆਉਣਗੇ।"

ਆਬਿਰਟਰ ਨੇ ਇਸ ਬਾਰੇ ਵੀ ਸਵਾਲ ਚੁੱਕਿਆ ਕਿ ਆਖ਼ਰ ਸ਼ਾਹੀ ਜੋੜੇ ਨੂੰ ਸੁਰੱਖਿਆ ਕੌਣ ਦੇਵੇਗਾ ਤੇ ਉਸ ਦਾ ਖ਼ਰਚਾ ਕੌਣ ਚੁੱਕੇਗਾ।

ਆਬਿਰਟਰ ਦੇ ਮੁਤਾਬਕ ਲੋਕ ਇਹ ਵੀ ਪੁੱਛਣਗੇ ਕਿ ਜੇ ਉਹ ਜੋੜਾ ਸਾਲ ਦੇ ਕੁਝ ਮਹੀਨਿਆਂ ਲਈ ਬਾਹਰ ਰਹਿਣ ਜਾਣਗੇ ਤਾਂ ਬ੍ਰਿਟੇਨ ਵਿੱਚ ਉਨ੍ਹਾਂ ਦੇ ਘਰ ਦੀ ਸੰਭਾਲ ਲਈ 24 ਲੱਖ ਪਾਊਂਡ ਜਨਤਾ ਦਾ ਪੈਸਾ ਕਿਉਂ ਖ਼ਰਚ ਕੀਤਾ ਗਿਆ, ਜੋ ਟੈਕਸ ਭਰਨ ਵਾਲਿਆਂ ਦਾ ਪੈਸਾ ਸੀ।

https://www.youtube.com/watch?v=O-prjLxaBjI

ਹਾਲਾਂਕਿ ਬੀਬੀਸੀ ਦੇ ਸ਼ਾਹੀ ਪੱਤਰਕਾਰ ਜੌਨੀ ਡਾਇਮੰਡ ਦੇ ਮੁਤਾਬਕ ਸ਼ਾਹੀ ਜੋੜੇ ਕੋਲ ਬਹੁਤ ਸਾਰੀ ਬੱਚਤ ਹੈ।

ਉਨ੍ਹਾਂ ਅਨੁਸਾਰ ਪ੍ਰਿੰਸ ਹੈਰੀ ਨੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਤੋਂ ਵਿਰਾਸਤ ਵਿੱਚ ਬਹੁਤ ਸਾਰਾ ਪੈਸਾ ਮਿਲਿਆ ਸੀ ਤੇ ਫਿਰ ਮੇਗਨ ਨੇ ਵੀ ਇੱਕ ਕਲਾਕਾਰ ਵਜੋਂ ਬਹੁਤ ਸਾਰਾ ਪੈਸਾ ਕਮਾਇਆ ਹੋਇਆ ਹੈ।

ਜੌਨੀ ਡਾਇਮੰਡ ਦਾ ਕਹਿਣਾ ਹੈ ਕਿ ਜੋੜੇ ਲਈ ਕੰਮ ਕਰਨਾ ਵੀ ਮੁਸ਼ਕਲ ਹੋਵੇਗਾ ਪਰ ਫਿਲਹਾਲ ਸਾਨੂੰ ਥੋੜ੍ਹਾ ਠਹਿਰ ਕੇ ਦੇਖਣਾ ਚਾਹੀਦਾ ਹੈ ਕਿ ਕੀ ਇਹ ਨਵਾਂ ਮਾਡਲ ਕੰਮ ਕਰਦਾ ਹੈ ਜਾਂ ਨਹੀਂ ਅਤੇ ਕਿਤੇ ਇਹ ਰਾਜ ਪਰਿਵਾਰ ਨੂੰ ਪੂਰੀ ਤਰ੍ਹਾਂ ਤਾਂ ਤਿਆਗਣ ਦੀ ਤਿਆਰੀ ਤਾਂ ਨਹੀਂ ਕਰ ਰਹੇ।

ਇਹ ਵੀ ਪੜ੍ਹੋ:

ਰਾਜ ਤਖ਼ਤ ਦੀ ਲਾਈਨ ਵਿੱਚ ਪ੍ਰਿੰਸ ਹੈਰੀ ਛੇਵੇਂ ਨੰਬਰ ਤੇ ਹਨ। ਇਸ ਤੋਂ ਪਹਿਲਾਂ ਪ੍ਰਿੰਸ ਚਾਰਲਸ, ਪ੍ਰਿੰਸ ਵਿਲੀਅਮਜ਼ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ।

ਇਸ ਤੋਂ ਪਹਿਲਾਂ ਪ੍ਰਿੰਸ ਹੈਰੀ ਆਪਣੇ ਭਰਾ ਪ੍ਰਿੰਸ ਵਿਲੀਅਮਜ਼ ਨਾਲ ਆਪਣੇ ਮਤਭੇਦ ਜਨਤਕ ਕਰ ਚੁੱਕੇ ਹਨ। ਦੋਵੇਂ ਭਰਾ ਕਿੰਗਸਟਨ ਪੈਲਸ ਵਿੱਚ ਇਕੱਠਿਆਂ ਰਹਿੰਦੇ ਸਨ ਪਰ 2018 ਵਿੱਚ ਪ੍ਰਿੰਸ ਹੈਰੀ ਉਸ ਘਰ ਤੋਂ ਵੱਖ ਹੋ ਗਏ ਤੇ ਵਿੰਡਸਰ ਵਿੱਚ ਆਪਣਾ ਘਰ ਬਣਵਾਇਆ।

ਸਾਲ 2019 ਵਿੱਚ ਦੋਵੇਂ ਭਰਾ ਉਸ ਚੈਰਿਟੀ ਸੰਸਥਾ ਤੋਂ ਵੀ ਵੱਖ ਹੋ ਗਏ ਜਿਸ ਨੂੰ ਉਹ ਦੋਵੇਂ ਮਿਲ ਕੇ ਚਲਾਉਂਦੇ ਸਨ।

ਪ੍ਰਿੰਸ ਹੈਰੀ ਤੇ ਮੇਗਨ
Reuters
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸ਼ਾਹੀ ਜੋੜੇ ਨੇ ਬ੍ਰਿਟੇਨ ਵਿੱਚ ਕੈਨੇਡਾ ਦੇ ਸੀਨੀਆਰ ਡਿਪਲੋਮੈਟਾਂ ਨਾਲ ਮੁਲਾਕਾਤ ਕੀਤੀ।

ਫ਼ੈਸਲੇ ''ਤੇ ਰਾਜ ਮਹਿਲ ਦੀ ਪ੍ਰਤੀਕਿਰਿਆ

ਰਾਜ ਪਰਿਵਾਰ ਦੇ ਇੱਕ ਬੁਲੇਰੇ ਮੁਤਾਬਕ,"ਡਿਊਕ ਤੇ ਡੱਚ ਆਫ਼ ਸਸੈਕਸ ਨਾਲ ਉਨ੍ਹਾਂ ਦੇ ਇਸ ਫ਼ੈਸਲੇ ਤੇ ਮੁੱਢਲੀ ਗੱਲਬਾਤ ਹੋ ਰਹੀ ਸੀ। ਇੱਕ ਵੱਖਰਾ ਰਾਹ ਚੁਣਨ ਦੀ ਉਨ੍ਹਾਂ ਦੀ ਇਸ ਗੱਲ੍ਹ ਨੂੰ ਅਸੀਂ ਸਮਝ ਸਕਦੇ ਹਾਂ ਪਰ ਸਭ ਕੁਝ ਬੜਾ ਗੁੰਝਲਦਾਰ ਹਨ ਤੇ ਇਨ੍ਹਾਂ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ।"

ਬੀਬੀਸੀ ਨੂੰ ਹਾਸਲ ਹੋਈ ਜਾਣਕਾਰੀ ਮੁਤਾਬਕ ਸ਼ਾਹੀ ਜੋੜੇ ਨੇ ਇਸ ਐਲਾਨ ਤੋਂ ਪਹਿਲਾਂ ਸ਼ਾਹੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਸੀ ਤੇ ਉਨ੍ਹਾਂ ਦੇ ਫ਼ੈਸਲੇ ਨਾਲ ਪਰਿਵਾਰ ਨਿਰਾਸ਼ ਹੈ।

ਇਹ ਵੀ ਪੜ੍ਹੋ:

ਇਸ ਐਲਾਨ ਨਾਲ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ।

ਬੀਬੀਸੀ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਬਾਰੇ ਮਹਾਂਰਾਣੀ ਜਾਂ ਪ੍ਰਿੰਸ ਵਿਲੀਅਮ ਨਾਲ ਵੀ ਜੋੜੇ ਵੱਲੋਂ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।

ਬੀਬੀਸੀ ਦੇ ਸ਼ਾਹੀ ਪੱਤਰਕਾਰ ਜਾਨੀ ਡਾਇਮੰਡ ਮੁਤਾਬਕ ਸ਼ਾਹੀ ਪਰਿਵਾਰ ਦਾ ਇਹ ਕਹਿਣਾ ਕਿ ਉਹ ਇਸ ਫ਼ੈਸਲੇ ਤੋਂ ਬਹੁਤ ਦੁਖ਼ੀ ਹਨ, ਇਹੀ ਕਾਫ਼ੀ ਹੈ।

ਮੇਗਨ ਤੇ ਹੈਰੀ ਦਾ ਪਿਛਲਾ ਸਾਲ

ਆਟੀਵੀ ਦੀ ਇੱਕ ਦਸਤਾਵੇਜ਼ੀ ਵਿੱਚ ਮੇਗਨ ਨੇ ਮੰਨਿਆ ਸੀ ਕਿ ਅਖ਼ਬਾਰਾਂ ਦੇ ਦਬਾਅ ਕਾਰਨ ਮਾਂ ਬਣਨਾ ਇੱਕ "ਸੰਘਰਸ਼" ਹੈ।

ਪ੍ਰਿੰਸ ਹੈਰੀ ਤੇ ਮੇਗਨ
Getty Images

ਪ੍ਰਿੰਸ ਹੈਰੀ ਨੇ ਵੀ ਇੱਕ ਇੰਟਰਵਿਊ ਦੌਰਾਨ ਆਪਣੇ ਭਰਾ ਵਿਲੀਅਮਜ਼ ਨਾਲ ਮਨ ਮੁਟਾਅ ਬਾਰੇ ਕਿਹਾ ਸੀ ਕਿ ਉਨ੍ਹਾਂ ਦੇ ਰਾ ਵੱਖੋ-ਵੱਖ ਹਨ ਪਰ ਉਹ ਵਿਲੀਅਮਜ਼ ਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਨਾਲ ਖੜ੍ਹਨਗੇ ਜਿਵੇਂ ਵਿਲੀਅਮਜ਼ ਉਨ੍ਹਾਂ ਨਾਲ ਖੜ੍ਹਦੇ ਰਹੇ ਹਨ।

ਅਕਤੂਬਰ ਵਿੱਚ ਮੇਗਨ ਨੇ ਬ੍ਰਿਟੇਨ ਦੇ ਹਫ਼ਤਾਵਾਰੀ ਅਖ਼ਬਰਾ ਦਿ ਮੇਲ ਔਨ ਸੰਡੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਕਿਹਾ ਸੀ ਕਿ ਅਖ਼ਬਾਰ ਨੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਇੱਕ ਨਿੱਜੀ ਚਿੱਠੀ ਪ੍ਰਕਾਸ਼ਿਤ ਕੀਤੀ ਹੈ।

ਉਸ ਸਮੇਂ ਪ੍ਰਿੰਸ ਹੈਰੀ ਨੇ ਕਿਹਾ ਸੀ ਕਿ ਪਹਿਲਾਂ ਮੈਂ ਆਪਣੀ ਨੂੰ ਗੁਆਇਆ ਤੇ ਹੁਣ ਮੈਂ ਪਤਨੀ ਨੂੰ ਕੁਝ ਤਾਕਤਾਂ ਹੱਥੋਂ ਪੀੜਤ ਹੁੰਦਾ ਦੇਖ ਰਿਹਾ ਹਾਂ।"

ਮੇਗਨ ਨੇ ਆਈਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਮਿੱਤਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਪ੍ਰੈੱਸ ਦੇ ਦਬਾਅ ਤੋਂ ਬਚਣ ਲਈ ਪ੍ਰਿੰਸ ਹੈਰੀ ਨਾਲ ਵਿਆਹ ਨਾ ਕਰਵਾਉਣ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=jjAn7UR21R8

https://www.youtube.com/watch?v=9h9Z8XphFIY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News