''''ਸਿਮਰਨਜੀਤ ਮਾਨ ਨੂੰ PM ਵੀ ਬਣਾ ਦਿੱਤਾ ਜਾਵੇ ਤਾਂ ਵੀ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ''''

Wednesday, Jan 08, 2020 - 06:16 PM (IST)

ਹਰਪ੍ਰੀਤ ਸਿੰਘ
Getty Images

''ਜੇ ਸਿਮਰਨਜੀਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਵੀ ਬਣਾ ਦਿੱਤਾ ਜਾਵੇ ਤਾਂ ਵੀ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ''

ਇਹ ਕਹਿਣਾ ਹੈ ਅਕਾਲ ਤਖ਼ਤ ਜਥੇਦਾਰ ਹਰਪ੍ਰੀਤ ਸਿੰਘ ਦਾ। ਗਿਆਨੀ ਹਰਪ੍ਰੀਤ ਸਿੰਘ ਸਾਊਥਹਾਲ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪਹੁੰਚੇ ਸਨ।

https://www.youtube.com/watch?v=OB6o_ejWCeg

ਜਥੇਦਾਰ ਹਰਪ੍ਰੀਤ ਸਿੰਘ ਪੰਜ ਦਿਨਾਂ ਦੇ ਬਰਤਾਨੀਆ ਦੌਰੇ ''ਤੇ ਹਨ।

ਅਕਾਲ ਤਖ਼ਤ ਜਥੇਦਾਰ ਨੇ ਕਿਹਾ, ''''ਜਵਾਹਰ ਲਾਲ ਨਹਿਰੂ ਅਤੇ ਵਲਭ ਭਾਈ ਪਟੇਲ ਮੁਤਾਬਕ ਭਾਰਤ ਦੀ ਅਖੰਡਤਾ ਲਈ ਸਿੱਖਾਂ ਨੂੰ ਖਤਰਾ ਮੰਨਣ ਕਰਕੇ 1947 ਵਿਚ ਅਜਿਹੀਆਂ ਨੀਤੀਆਂ ਬਣਾਈਆਂ ਗਈਆਂ ਕਿ ਜੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਤਾ ਜਾਏ ਫਿਰ ਵੀ ਸਿੱਖਾਂ ਦਾ ਭਲਾ ਨਹੀ ਹੋ ਸਕਦਾ।''''

ਇਹ ਵੀ ਪੜ੍ਹੋ:

ਅਕਾਲ ਤਖ਼ਤ ਜਥੇਦਾਰ ਦਾ ਹੀਥਰੋ ਹਵਾਈ ਅੱਡੇ ਪਹੁੰਚਣ ''ਤੇ ਸਾਊਥਹਾਲ ਗੁਰਦੁਆਰੇ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਸਾਥੀਆਂ ਨੇ ਸਵਾਗਤ ਕੀਤਾ।

ਗੁਰਦੁਆਰਾ
Getty Images

ਸਾਊਥਾਲ ਅਤੇ ਨੇੜਲੇ ਇਲਾਕਿਆਂ ਤੋ ਗੁਰਦੁਆਰੇ ਅਤੇ ਹੋਰ ਸਿੱਖ ਸੰਸਥਾਨਾਂ ਦੇ ਮੁਖੀਆਂ ਨਾਲ ਕੀਤੀ ਗਈ ਬੈਠਕ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ''ਚ ਜੋ ਧਾਰਮਿਕ ਵਾਦ-ਵਿਵਾਦ ਬੰਦ ਕਮਰੇ ਵਿੱਚ ਬੈਠ ਕੇ ਵਿਚਾਰਵਾਨਾਂ ਵੱਲੋ ਸੁਲਝਾਏ ਜਾਣੇ ਚਾਹੀਦੇ ਸਨ। ਉਨਾਂ ਨੂੰ ਕਿਸੇ ਸਾਜ਼ਿਸ਼ ਅਧੀਨ ਪਬਲਿਕ ਵਿੱਚ ਲਿਆਂਦਾ ਗਿਆ ਹੈ, ਜਿਸ ਨਾਲ ਪੰਥ ਵਿਚ ਪਾੜਾ ਪੈ ਜਾਏ।

ਰਣਜੀਤ ਸਿੰਘ ਢੱਡਰੀਆਂਵਾਲੇ ਬਾਬਤ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਥ ਵਿੱਚੋ ਕਿਸੇ ਨੁੰ ਛੇਕਣਾ ਮਸਲੇ ਦਾ ਹੱਲ ਨਹੀਂ ਹੈ।

https://www.youtube.com/watch?v=-o5NTuioaGo

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿੱਚ ਵਿਦੇਸ਼ੀ ਸਿੱਖਾਂ ਨੂੰ ਮਹਿਮਾਨਾਂ ਵਜੋ ਨੁਮਾਇੰਦਗੀ ਦਿੱਤੇ ਜਾਣ ਦਾ ਮਤਾ ਇਸ ਵਾਰ ਜਨਰਲ ਇਜਲਾਸ ਵਿਚ ਪਾਸ ਕੀਤਾ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਨੂੰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਧੁਰਾ ਦੱਸਿਆ ਅਤੇ ਕਿਹਾ ਕਿ ਜੇ ਸਮੂਹ ਜਗਤ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਅਤੇ ਸੰਪਰਦਾਵਾਂ ਦੀ ਢਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੁਆਲੇ ਹੋ ਜਾਏ ਤਾਂ ਇਹ ਰਾਜਨੀਤੀ ਦੇ ਪ੍ਰਭਾਵ ਤੋਂ ਬਚ ਸਕਦਾ ਹੈ ਅਤੇ ਜਥੇਦਾਰ ਵੀ ਨਿਧੜਕ ਫੈਸਲਾ ਲੈ ਸਕਦੇ ਹਨ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=aX8TtZ-3P7A

https://www.youtube.com/watch?v=MHJ076_YCxA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News