ਈਰਾਨ ਅਮਰੀਕੀ ਝਗੜੇ ਨਾਲ ਤੀਜੀ ਵਿਸ਼ਵ ਜੰਗ ਦਾ ਖ਼ਤਰਾ ਕਿੰਨਾ ਕੁ ਵਧਿਆ

01/08/2020 5:46:55 PM

ਕਾਸਿਮ ਸੁਲੇਮਾਨੀ
Getty Images
ਈਰਾਨ ਦੀ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕਾ ਦੇ ਹਵਾਈ ਹਮਲਿਆਂ ਵਿੱਚ ਮੌਤ ਹੋ ਗਈ ਸੀ

ਸ਼ੁੱਕਰਵਾਰ ਨੂੰ ਅਮਰੀਕਾ ਨੇ ਈਰਾਨ ਦੇ ਵੱਡੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿੱਚ ਮਾਰ ਸੁੱਟਿਆ ਸੀ।

ਪੱਛਮ ਏਸ਼ੀਆ ਵਿੱਚ ਸੁਲੇਮਾਨੀ ਈਰਾਨ ਲਈ ਆਪ੍ਰੇਸ਼ਨਾਂ ਦੀ ਅਗਵਾਈ ਕਰਦੇ ਸਨ ਅਤੇ ਉਨ੍ਹਾਂ ਦੀ ਮੌਤ ਨੇ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਾ ਦਿੱਤਾ ਹੈ।

ਬੀਬੀਸੀ ਦੇ ਰੱਖਿਆ ਕੂਟਨੀਤਕ ਮਾਮਲਿਆਂ ਦੇ ਪੱਤਰਕਾਰ ਜੌਨਥਨ ਮਾਰਕਸ ਨੇ ਇਸ ਮਾਮਲੇ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ-

ਇਸ ਘਟਨਾ ਨਾਲ ਤੀਜੀ ਵਿਸ਼ਵ ਜੰਗ ਦਾ ਖ਼ਤਰਾ ਕਿੰਨਾ ਵਧਿਆ ਹੈ?

ਕਈ ਲੋਕਾਂ ਨੇ ਅਮਰੀਕਾ ਵੱਲੋਂ ਸੁਲੇਮਾਨੀ ਨੂੰ ਮਾਰਨਾ ''ਜੰਗ ਦਾ ਐਲਾਨ'' ਕਰਨ ਬਰਾਬਰ ਮੰਨਿਆ ਹੈ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਨਾ ਤਾਂ ਇਸ ਮਸਲੇ ਬਾਰੇ ਜ਼ਰੂਰਤ ਤੋਂ ਵੱਡਾ ਕਰਕੇ ਦੱਸੀਏ ਤੇ ਨਾ ਹੀ ਘੱਟ ਕਰਕੇ ਦੱਸੀਏ।

ਇਸ ਨਾਲ ਤੀਜੇ ਵਿਸ਼ਵ ਯੁੱਧ ਦੇ ਹੋਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ਹਾਲਾਤ ਜੇ ਬਣੇ ਤਾਂ ਰੂਸ ਤੇ ਅਮਰੀਕਾ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ ਪਰ ਇਸ ਪੂਰੇ ਡਰਾਮੇ ਵਿੱਚ ਇਹ ਦੋਵੇਂ ਹਿੱਸੇਦਾਰ ਨਹੀਂ ਹਨ।

ਪਰ ਇਹ ਪੱਛਮ ਏਸ਼ੀਆ ਤੇ ਉਸ ਵਿੱਚ ਅਮਰੀਕੀ ਭੂਮਿਕਾ ਲਈ ਫ਼ੈਸਲਾਕੁਨ ਪਲ ਹੋ ਸਕਦਾ ਹੈ। ਜੇ ਹਰ ਐਕਸ਼ਨ ਦਾ ਰਿਐਕਸ਼ਨ ਹੋਇਆ ਤਾਂ ਦੋਹਾਂ ਦੇਸਾਂ ਵਿਚਾਲੇ ਤਣਾਅ ਕਾਫੀ ਵਧ ਸਕਦਾ ਹੈ।

ਕੀ ਕੌਮਾਂਤਰੀ ਕਾਨੂੰਨ ਤਹਿਤ ਕਿਸੇ ਦਾ ਕਤਲ ਕਰਨਾ ਜਾਇਜ਼ ਹੈ?

ਅਮਰੀਕਾ ਦਾ ਇਹ ਕਹਿਣਾ ਹੈ ਕਿ ਸੁਲੇਮਾਨੀ ਨੇ ਇਰਾਕ ਵਿੱਚ ਅਮਰੀਕੀ ਫੌਜੀਆਂ ''ਤੇ ਹਮਲੇ ਕੀਤੇ ਹਨ। ਇਹ ਉਹ ਫੌਜਾਂ ਹਨ ਜੋ ਇਰਾਕੀ ਸਰਕਾਰ ਦੀ ਗੁਜ਼ਾਰਿਸ਼ ''ਤੇ ਉੱਥੇ ਹਨ।

ਅਮਰੀਕਾ ਮੰਨਦਾ ਹੈ ਕਿ ਸੁਲੇਮਾਨੀ ਦੇ ਹੱਥ ਅਮਰੀਕੀ ਫੌਜੀਆਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਸੁਲੇਮਾਨੀ ਜਿਸ ਕੁਦਸ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਸਨ, ਅਮਰੀਕਾ ਦੀ ਨਜ਼ਰ ਵਿੱਚ ਉਹ ਇੱਕ ਅੱਤਵਾਦੀ ਜਥੇਬੰਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸੁਲੇਮਾਨੀ ਦਾ ਕਤਲ ਜਾਇਜ਼ ਹੈ।

ਈਰਾਨ
AFP
ਤਹਿਰਾਨ ਵਿੱਚ ਈਰਾਨੀ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ

ਨੌਟਰੇ ਡੈਮ ਸਕੂਲ ਦੇ ਪ੍ਰੋਫੈਸਰ ਮੈਰੀ ਐਲਿਨ ਓ ਕੌਨਲ ਅਨੁਸਾਰ, "ਸਵੈ-ਰਖਿਆ ਲਈ ਕਿਸੇ ਦਾ ਕਤਲ ਕਰਨ ਨੂੰ ਕਦੇ ਵੀ ਕਾਨੂੰਨੀ ਤੌਰ ''ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਸਵੈ-ਰੱਖਿਆ ਇੱਕ ਅਧਿਕਾਰ ਹੈ ਜਿਸ ਰਾਹੀਂ ਤੁਸੀਂ ਇੱਕ ਹਮਲੇ ਦਾ ਜਵਾਬ ਦੇ ਸਕਦੇ ਹੋ।"

"ਡਰੋਨ ਹਮਲੇ ਜ਼ਰੀਏ ਈਰਾਨੀ ਜਰਨੈਲ ਕਾਸਿਮ ਸੁਲੇਮਾਨੀ ਨੂੰ ਮਾਰਨਾ ਕਿਸੇ ਵੀ ਤਰੀਕੇ ਨਾਲ ਕਿਸੇ ਹਮਲੇ ਦਾ ਜਵਾਬ ਨਹੀਂ ਹੈ। ਈਰਾਨ ਨੇ ਅਮਰੀਕਾ ਦੇ ਕਿਸੇ ਇਲਾਕੇ ''ਤੇ ਹਮਲਾ ਨਹੀਂ ਕੀਤਾ ਸੀ।"

"ਇਸ ਮਾਮਲੇ ਵਿੱਚ ਅਮਰੀਕਾ ਨੇ ਇੱਕ ਕਤਲ ਕੀਤਾ ਹੈ ਤੇ ਦੂਜੇ ਪਾਸੇ ਇਰਾਕ ਵਿੱਚ ਗ਼ੈਰ-ਕਾਨੂੰਨੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ-

ਇਸ ਕਤਲ ਬਾਰੇ ਸੰਯੁਕਤ ਰਾਸ਼ਟਰ ਦਾ ਕੀ ਕਹਿਣਾ ਹੈ?

ਕੁਝ ਲੋਕਾਂ ਦੇ ਬਿਆਨਾਂ ਤੋਂ ਇਲਾਵਾ ਯੂਐੱਨ ਵੱਲੋਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ। ਸੁਰੱਖਿਆ ਕੌਂਸਲ ਦੀ ਕੀ ਭੂਮਿਕਾ ਰਹੇਗੀ?

ਇਸ ਮਾਮਲੇ ਵਿੱਚ ਸੁਰੱਖਿਆ ਕੌਂਸਲ ਵੰਡੀ ਹੋਈ ਨਜ਼ਰ ਆ ਸਕਦੀ ਹੈ ਅਤੇ ਉਹ ਕਿਸੇ ਨਤੀਜੇ ''ਤੇ ਨਹੀਂ ਪਹੁੰਚਣਗੇ।

ਯੂਐੱਨ ਦੇ ਸਕੱਤਰ ਜਨਰਲ ਐੱਨਟੋਨੀਓ ਗੁਟਰਜ਼ ਦਾ ਕਹਿਣਾ ਹੈ ਕਿ ਉਹ ਹਾਲ ਹੀ ਵਿੱਚ ਪੱਛਮ ਏਸ਼ੀਆ ਵਿੱਚ ਵਧੇ ਤਣਾਅ ਲਈ ਕਾਫੀ ਫਿਕਰਮੰਦ ਹਨ।

ਇਨ੍ਹਾਂ ਕਤਲਾਂ ਬਾਰੇ ਸੰਯੁਕਤ ਰਾਸ਼ਟਰ ਦਾ ਪੱਖ- ਸਾਰਾ

ਵਿਅਕਤੀਗਤ ਵਿਚਾਰਾਂ ਤੋਂ ਪਰਾ ਜੇ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਸੰਯੁਕਤ ਰਾਸ਼ਟਰ ਦਾ ਕੀ ਕਹਿਣਾ ਹੈ।

ਮਿਸਾਲ ਵਜੋਂ, ਕੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦਾ ਵਿਚਾਰ ਮੰਨਿਆ ਜਾਂਦਾ ਹੈ? ਇਹ ਵੰਡੇ ਹੋਏ ਹਨ ਤੇ ਕਿਸੇ ਸਿੱਟੇ ''ਤੇ ਨਹੀਂ ਪਹੁੰਚ ਸਕਦੇ।

ਜਨਰਲ ਸਕੱਤਰ ਅਨਟੋਨੀਓ ਗੁਟਰਸ ਦਾ ਕਹਿਣਾ ਹੈ ਕਿ ਮੱਧ ਏਸ਼ੀਆ ''ਚ ਵਧੇ ਤਣਾਅ ਨੂੰ ਲੈ ਕੇ ਉਹ ਕਾਫ਼ੀ ਚਿੰਤਤ ਹਨ।

ਉਨ੍ਹਾਂ ਦੇ ਬੁਲਾਰੇ ਫਰਹਾਨ ਹਕ਼ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਅਜਿਹੀ ਘੜੀ ਹੈ ਜਿਸ ਵਿੱਚ ਨੇਤਾਵਾਂ ਨੂੰ ਵੱਧ ਤੋਂ ਵੱਧ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ। ਸੰਸਾਰ ਖਾੜੀ ਦੇਸਾਂ ਵਿੱਚ ਇੱਕ ਹੋਰ ਜੰਗ ਸਹਿਣ ਨਹੀਂ ਕਰੇਗਾ।"

ਕੀ ਰਾਸ਼ਟਰਪਤੀ ਟਰੰਪ ਨੂੰ ਮਹਾਂਦੋਸ਼ ਦੇ ਟ੍ਰਾਇਲ ਤੋਂ ਲਾਂਭੇ ਕਰਨ ਲਈ ਅਜਿਹਾ ਆਦੇਸ਼ ਦਿੱਤਾ ਗਿਆ ਸੀ?

ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣੇ ਸੌਖੇ ਹਨ ਪਰ ਘਰੇਲੂ ਸਿਆਸੀ ਵਿਚਾਰ ਹਮੇਸ਼ਾ ਮਾਇਨੇ ਰੱਖਦੇ ਹਨ, ਖ਼ਾਸ ਕਰਕੇ ਰਾਸ਼ਟਰਪਤੀ ਟਰੰਪ ਲਈ ਚੋਣਾਵੀਂ ਸਾਲ ਵੇਲੇ। ਇਹ ਫ਼ੈਸਲਾ ਦੋ ਫੈਕਟਰਾਂ ਦਾ ਉਪਜਿਆ ਹੋ ਸਕਦਾ ਹੈ-ਮੌਕਾ ਅਤੇ ਹਾਲਾਤ।

ਮੌਕੇ ਨੇ ਖ਼ੁਦ ਨੂੰ ਪੇਸ਼ ਕੀਤਾ, ਅਮਰੀਕੀ ਖ਼ੁਫ਼ੀਆਂ ਸਟੀਕ ਅਤੇ ਪਹੁੰਚ ਦਾ ਇੱਕ ਹੋਰ ਪ੍ਰਦਰਸ਼ਨ, ਜੋ ਅਜੇ ਤੱਕ ਅਭੁੱਲ ਸੀ। ਇਹ ਇੱਕ ਅਜਿਹਾ ਫੈਕਟਰ ਹੈ ਜਿਸ ਦੇ ਤਹਿਤ ਈਰਾਨ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦਾ ਫ਼ੈਸਲਾ ਲੈਣ ਲਈ ਸੰਘਰਸ਼ ਦੀ ਲੋੜ ਪਵੇਗੀ।

ਡੌਨਲਡ ਟਰੰਪ
Reuters

ਚੁਣਾਵੀਂ ਸਾਲ ਦੌਰਾਨ ਰਾਸ਼ਟਰਪਤੀ ਟਰੰਪ ਨੂੰ ਇਲਾਕੇ ਵਿੱਚ ਅਮਰੀਕੀ ਜਾਨਾਂ ਦੇ ਨੁਕਸਾਨ ਤੋਂ ਬਚਣ ਦੀ ਚਿੰਤਾ ਹੈ।

ਇਹ ਨਾਟਕੀ ਹਵਾਈ ਹਮਲਾ ਰਾਸ਼ਟਰਪਤੀ ਦੇ ਕਿਰਦਾਰ ਤੋਂ ਬਾਹਰ ਲਗਦਾ ਹੈ, ਜੋ ਕਿ ਕਾਰਵਾਈਆਂ ਸਬੰਧੀ ਸਖ਼ਤ ਗੱਲ ਕਰਨ ਲੱਗਿਆ ਸਾਵਧਾਨੀ ਵਰਤਦਾ ਹੈ।

ਕੀ ਈਰਾਨ ਦੀ ਪਰਮਾਣੂ ਪ੍ਰਤੀਕਿਰਿਆ ਦਾ ਖ਼ਤਰਾ ਹੈ? ਕੀ ਉਸ ਕੋਲ ਪਰਮਾਣੂ ਸਮਰੱਥਾ ਹੈ?

ਨਹੀਂ, ਈਰਾਨ ਦਾ ਅਜੇ ਕੋਈ ਵੀ ਪਰਮਾਣੂ ਹਥਿਆਰਾਂ ਦਾ ਪ੍ਰੋਗਰਾਮ ਨਹੀਂ ਹੈ, ਬੇਸ਼ੱਕ ਉਸ ਕੋਲ ਅਜਿਹੇ ਕਈ ਕਾਰਕ ਹਨ ਜੋ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਯੋਗਦਾਨ ਪਾ ਸਕਦੇ ਹਨ।

ਈਰਾਨ ਨੇ ਹਮੇਸ਼ਾ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੂੰ ਬੰਬ ਨਹੀਂ ਚਾਹੀਦੇ। ਪਰ ਵਾਸ਼ਿੰਗਟਨ ਨਾਲ ਵਧਦਾ ਤਣਾਅ ਈਰਾਨ ਨੂੰ ਸਾਰੀਆਂ ਪਾਬੰਦੀਆਂ ਦੇ ਦਬਾਅ ਅਤੇ ਲਾਜ਼ਮੀ ਤੌਰ ''ਤੇ ਕੌਮਾਂਤਰੀ ਭਾਈਚਾਰੇ ਨਾਲ ਪਰਮਾਣੂ ਸਮਝੌਤੇ ਤੋਂ ਵੱਖ ਸਕਦਾ ਹੈ? ਇਹ ਇੱਕ ਸੰਭਾਵਨਾ ਹੈ।

ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਕਥਿਤ ਜੇਸੀਪੀਓਏ ਸਮਝੌਤੇ ਅਤੇ ਈਰਾਨ ਪਰਮਾਣੂ ਸਮਝੌਤੇ ਨੂੰ ਰੱਦ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ-

ਜਨਰਲ ਸੁਲਮਾਨੀ ਇਰਾਕ ਵਿੱਚ ਕੀ ਕਰਦੇ ਸਨ? ਇਰਾਕ ਸਰਕਾਰ ਇਸ ਬਾਰੇ ਕੀ ਕਹਿੰਦੀ ਹੈ?

ਇਹ ਸਪੱਸ਼ਟ ਨਹੀਂ ਹੈ ਕਿ ਇਰਾਕ ਵਿੱਚ ਜਨਰਲ ਕੀ ਕੰਮ ਸੀ ਪਰ ਈਰਾਨ ਉੱਥੇ ਸ਼ੀਆ ਹਥਿਆਰਬੰਦ ਗੁੱਟ (Shia militia) ਦੇ ਸਮੂਹ ਦੀ ਹਮਾਇਤ ਕਰਦਾ ਸੀ।

ਉਸ ਦੇ ਨਾਲ ਮਾਰਿਆ ਗਿਆ ਅਬੂ ਮਾਹਦੀ ਅਲ-ਮੁਹਾਂਦਿਸ ਨਾਮ ਦਾ ਵਿਅਕਤੀ, ਕਾਤੇਬ ਹਿਜ਼ਬੁੱਲ੍ਹਾ ਗਰੁੱਪ ਦਾ ਲੀਡਰ ਅਤੇ ਇਰਾਕ ਵਿੱਚ ਈਰਾਨ ਪੱਖੀ ਹਥਿਆਰਬੰਦ ਗੁੱਟ ਦਾ ਡਿਪਟੀ ਕਮਾਂਡਰ ਸੀ।

ਆਪਣੀ ਧਰਤੀ ''ਤੇ ਸੁਲੇਮਾਨੀ ਦੇ ਕਤਲ ਕਾਰਨ ਇਰਾਕੀ ਸਰਕਾਰ ਬਹੁਤ ਹੀ ਮੁਸ਼ਕਿਲ ਹਾਲਾਤ ਵਿੱਚ ਆ ਗਈ।

ਇਹ ਈਰਾਨ ਅਤੇ ਅਮਰੀਕਾ ਦੋਵਾਂ ਦਾ ਸਹਿਯੋਗੀ ਮੁਲਕ ਹੈ ਅਤੇ ਇਸਲਾਮਿਕ ਸਟੇਟ (ਆਈਐਸ) ਸਮੂਹ ਦੇ ਖ਼ਿਲਾਫ਼ ਵਿਆਪਕ ਸੰਘਰਸ਼ ਵਿਚ ਸਹਾਇਤਾ ਲਈ ਅਮਰੀਕੀ ਸੈਨਿਕ ਇਰਾਕ ਵਿਚ ਰਹਿੰਦੇ ਵੀ ਹਨ।

ਇਰਾਕੀ ਅਧਿਕਾਰੀ ਅਮਰੀਕੀ ਸੈਨਿਕਾਂ ਦੇ ਠਿਕਾਣਿਆਂ ''ਤੇ ਹਥਿਆਰਬੰਦ ਗੁੱਟਾਂ ਤੋਂ ਪਹਿਲਾਂ ਹੀ ਸ਼ਰਮਿੰਦਾ ਸਨ। ਉਸ ਨੇ ਅਮਰੀਕੀਆਂ ਵੱਲੋਂ ਹਥਿਆਰਬੰਦ ਗੁੱਟਾਂ ਦੇ ਖ਼ਿਲਾਫ਼ ਕਾਰਵਾਈ ਦੀ ਵੀ ਨਿਖੇਧੀ ਕੀਤੀ ਤੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਉਹ ਠਿਕਾਣਿਆਂ ਨੂੰ ਹੋਰ ਵੀ ਸੁਰੱਖਿਅਤ ਕਰਨਗੇ।

ਕਾਸਿਮ ਸੁਲੇਮਾਨੀ
Getty Images

ਇਰਾਕੀ ਪ੍ਰਧਾਨ ਮੰਤਰੀ ਦਫ਼ਤਰ ਨੇ ਸੁਲੇਮਾਨੀ ਅਤੇ ਉਸ ਦੇ ਨਾਲ ਮਰਨ ਵਾਲੇ ਹਥਿਆਰਬੰਦ ਗੁੱਟ ਦੇ ਲੀਡਰ ਦੀ ਮੌਤ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ "ਸ਼ਹੀਦ" ਦਾ ਦਰਜਾ ਦਿੰਦਿਆਂ ਕਿਹਾ ਕਿ "ਆਈਐੱਸ ਖ਼ਿਲਾਫ਼ ਜਿੰਨੀਆਂ ਵੀ ਜਿੱਤਾਂ ਹਾਸਿਲ ਹੋਈਆਂ, ਇਹ ਇਨ੍ਹਾਂ ਦੀ ਅਗਵਾਈ ਵਿੱਚ ਹੋਈਆਂ ਸਨ।"

ਇਰਾਕੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਮਰੀੀ ਸੈਨਾ ਨੇ ਉਨ੍ਹਾਂ ਸਾਰੀਆਂ ਸ਼ਰਤਾਂ ਤੋਂ ਪਰੇ ਹੋ ਕੇ ਕੰਮ ਕੀਤਾ ਹੈ ਜਿਨ੍ਹਾਂ ਦੇ ਤਹਿਤ ਉਹ ਦੇਸ ਵਿੱਚ ਆਈ ਸੀ।

ਇਰਾਕ ਵਿੱਚ ਈਰਾਨ ਅਤੇ ਅਮਰੀਕਾ ਦੀ ਭੂਮਿਕਾ ਕੀ ਹੈ?

ਈਰਾਨ, ਇਰਾਕ ਵਿੱਚ ਸ਼ੀਆ ਅਗਵਾਈ ਵਾਲੀ ਸਰਕਾਰ ਦਾ ਕਰੀਬੀ ਸਹਿਯੋਗੀ ਹੈ। ਇਹ ਆਪਣੇ ਅਧਿਕਾਰਾਂ ਤਹਿਤ ਦੇਸ ''ਚ ਇੱਕ ਮਹੱਤਵਪੂਰ ਖਿਡਾਰੀ ਵੀ ਹੈ, ਜੋ ਹਥਿਆਰਬੰਦ ਸਮੂਹ ਰਾਹੀਂ ਕੰਮ ਕਰਦਾ ਹੈ।

ਇਰਾਕ ਵਿੱਚ ਅਮਰੀਕਾ ਦੇ ਕੋਈ 5 ਹਜ਼ਾਰ ਸੈਨਿਕ ਹਨ, ਜੋ ਬਚੇ ਹੋਏ ਆਈਐੱਸ ਤੱਤਾਂ ਦੇ ਖ਼ਾਤਮੇ ਲਈ ਇਰਾਕੀ ਸੈਨਾਂ ਨੂੰ ਸਿਖਲਾਈ ਤੇ ਸਲਾਹ ਦੇ ਰਹੇ ਹਨ।

ਅਸਲ ਵਿੱਚ ਇਹ ਦੋਵੇਂ ਬਾਹਰੀ ਖਿਡਾਰੀ, ਅਮਰੀਕਾ ਤੇ ਇਰਾਨ, ਇੱਕ-ਦੂਜੇ ਖ਼ਿਲਾਫ਼ ਪੈਂਤਰੇਬਾਜ਼ੀ ਕਰ ਰਹੇ ਹਨ।

ਇੱਕ ਵੱਡਾ ਸਵਾਲ ਜੋ ਹੁਣ ਖੜ੍ਹਾ ਹੁੰਦਾ ਹੈ, ਇਸ ਸੰਕਟ ਦੀ ਘੜੀ ਵਿੱਚ ਦੇਸ ਵਿੱਚ ਅਮਰੀਕਾ ਦੀ ਮੌਜੂਦਗੀ ਨੂੰ ਅਸਥਿਰ ਬਣਾ ਦੇਵੇਗੀ?

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=oIXgb9YVXsc

https://www.youtube.com/watch?v=OB6o_ejWCeg

https://www.youtube.com/watch?v=zvtrZA-Rosg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News