ਈਰਾਨ ਵਿੱਚ 180 ਜਣੇ ਲਿਜਾ ਰਹੇ ਯਾਤਰੀ ਜਹਾਜ਼ ਨਾਲ ਹਾਦਸਾ
Wednesday, Jan 08, 2020 - 10:31 AM (IST)
ਯੂਕਰੇਨ ਦੇ ਇੱਕ ਏਅਰਲਾਈਨ ਦਾ ਯਾਤਰੀ ਜਹਾਜ਼ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਈਰਾਨ ਦੀ ਫਾਰਸ ਖ਼ਬਰ ਏਜੰਸੀ ਮੁਤਾਬਕ ਇਸ ਬੋਇੰਗ-737 ਉਡਾਣ ਵਿੱਚ 180 ਲੋਕ ਸਵਾਰ ਸਨ।
ਇਮਾਮ ਖ਼ੋਮੇਨੀ ਏਅਰਪੋਰਟ ਸਿਟੀ ਕੰਪਨੀ ਦੇ ਅਲੀ ਕਸ਼ਾਨੀ ਨੇ ਖ਼ਬਰ ਏਜੰਸੀ ਨੂੰ ਦਿੱਸਿਆ ਕਿ ਹਾਦਸਾ ਤਹਿਰਾਨ ਦੇ ਦੱਖਣ-ਪੱਛਮ ਵਿੱਚ 60 ਕਿੱਲੋਮੀਟਰ ਦੂਰ "ਪਰਾਂਡ ਦੇ ਕੋਲ" ਵਾਪਰਿਆ।“
ਉਨ੍ਹਾਂ ਦੱਸਿਆ,"ਅਨੁਮਾਨ ਹੈ ਕਿ ਤਕਨੀਕੀ ਖ਼ਰਾਬੀਆਂ ਕਾਰਨ ਹਾਦਸਾ ਹੋਇਆ।"
https://twitter.com/IrnaEnglish/status/1214755995278295045
ਖ਼ਬਰ ਏਜੰਸੀ ਇਰਨਾ ਮੁਤਾਬਕ ਇਹ ਜਹਾਜ਼ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਸੀ ਜੋ ਕਿ ਤਹਿਰਾਨ ਤੋਂ ਕੀਵ ਜਾ ਰਿਹਾ ਸੀ।
ਹਾਲਾਂਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਇਸ ਹਾਦਸੇ ਦਾ ਈਰਾਨ ਤੇ ਅਮਰੀਕਾ ਦੇ ਵਧਦੇ ਤਣਾਅ ਨਾਲ ਕੋਈ ਸੰਬਧ ਹੈ ਜਾਂ ਨਹੀਂ।
ਬਚਾਅ ਟੀਮਾਂ ਮੌਕੇ ’ਤੇ ਭੇਜ ਦਿੱਤੀਆਂ ਗਈਆਂ ਹਨ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=3-So6jXRsZQ&t=19s
https://www.youtube.com/watch?v=Cm55YyI0dyw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)