ਇਰਾਕ ਵਿੱਚ 2 ਅਮਰੀਕੀ ਟਿਕਾਣਿਆਂ ’ਤੇ ਈਰਾਨ ਦਾ ਮਿਜ਼ਾਈਲ ਹਮਲਾ
Wednesday, Jan 08, 2020 - 08:16 AM (IST)
ਅਮਰੀਕੀ ਰੱਖਿਆ ਵਿਭਾਗ ਮੁਤਾਬਕ ਉਸਦੇ ਇਰਾਕ ਵਿੱਚ ਸਥਿਤ ਦੋ ਹਵਾਈ ਟਿਕਾਣਿਆਂ ''ਤੇ ਬਾਰਾਂ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ।
ਈਰਾਨ ਦੇ ਸਰਕਾਰੀ ਟੀਵੀ ਮੁਤਾਬਕ ਇਹ ਹਮਲਾ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਦਲੇ ਵਜੋਂ ਕੀਤਾ ਗਿਆ ਹੈ।
ਪੈਂਟਾਗਨ ਦਾ ਕਹਿਣਾ ਹੈ ਕਿ ਉਸਦੇ ਘੱਟੋ-ਘੱਟ ਦੋ ਟਿਕਾਣਿਆਂ, ਇਰਬਿਲ ਤੇ ਅੱਲ-ਅਸੱਦ ''ਤੇ ਹਮਲਾ ਹੋਇਆ।
ਜਨਰਲ ਸੁਲੇਮਾਨੀ ਨੂੰ ਪੈਂਟਾਗਨ ਮੁਤਾਬਕ ਅਮਰੀਕਾ ਨੇ ਰਾਸ਼ਟਰਪਤੀ ਟਰੰਪ ਦੇ ਹੁਕਮਾਂ ਮੁਤਾਬਕ ਬਗ਼ਦਾਦ ਵਿੱਚ ਡਰੋਨ ਹਮਲੇ ਰਾਹੀਂ ਮਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
- ਨਨਕਾਣਾ ਸਾਹਿਬ ਘਟਨਾ ''ਤੇ ਬੋਲੇ ਇਮਰਾਨ ਖ਼ਾਨ
- ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?
- JNU ਹਿੰਸਾ ਖ਼ਿਲਾਫ਼ ਨਿੱਤਰੀ ਦੀਪਿਕਾ ਪਾਦੂਕੋਣ, ਕਨ੍ਹੱਈਆ ਕੁਮਾਰ ਵੀ ਆਏ ਨਜ਼ਰ
- ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ
ਹਮਲਿਆਂ ਵਿੱਚ ਕਿਸੇ ਜਾਨੀ ਨੁਕਾਸਾਨ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ।
ਵ੍ਹਾਈਟ ਹਾਊਸ ਦੀ ਬੁਲਾਰੀ ਸਟੈਫ਼ਨੀ ਗਰੀਸ਼ਮ ਨੇ ਦੱਸਿਆ, "ਅਸੀਂ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਤੇ ਹਮਲੇ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ। ਰਾਸ਼ਟਰਪਤੀ ਨੂੰ ਦੱਸ ਦਿੱਤਾ ਗਿਆ ਹੈ ਤੇ ਉਹ ਸਥਿਤੀ ਤੇ ਨੇੜਿਓਂ ਨਿਗ੍ਹਾ ਰੱਖ ਰਹੇ ਹਨ ਤੇ ਆਪਣੀ ਕੌਮੀ ਰੱਖਿਆ ਟੀਮ ਨਾਲ ਮਸ਼ਵਰੇ ਵਿੱਚ ਹਨ।"
ਰੈਵਲੂਸ਼ਨਰੀ ਗਾਰਡ ਨੇ ਕਿਹਾ ਹੈ ਕਿ ਇਹ ਹਮਲਾ ਸ਼ੁੱਕਰਵਾਰ ਨੂੰ ਹੋਈ ਜਨਰਲ ਸੁਲੇਮਾਨੀ ਦੀ ਮੌਤ ਦੇ ਬਦਲੇ ਵਜੋਂ ਕੀਤੀ ਗਿਆ।
ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਰਾਹੀਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਅਸੀਂ ਅਮਰੀਕਾ ਦੇ ਸਾਰੇ ਸਹਿਯੋਗੀਆਂ ਨੂੰ ਜਿਨ੍ਹਾਂ ਨੇ ਇਸ ਦੀ ਦਹਿਸ਼ਤਗ਼ਰਦ ਫੌਜ ਨੂੰ ਟਿਕਾਣੇ ਦਿੱਤੇ ਹੋਏ ਹਨ, ਚੇਤਾਵਨੀ ਦੇ ਰਹੇ ਹਾਂ ਕਿ ਈਰਾਨ ਖ਼ਿਲਾਫ਼ ਹੋਣ ਵਾਲੇ ਹਮਲੇ ਜਿੱਥੋਂ ਵੀ ਕੀਤੇ ਜਾਣਗੇ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।"
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=3-So6jXRsZQ&t=19s
https://www.youtube.com/watch?v=Cm55YyI0dyw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)