ਭਾਰਤ ਬੰਦ: ਕਿਹੜੀਆਂ ਸੇਵਾਵਾਂ ''''ਤੇ ਪੈ ਸਕਦਾ ਹੈ ਅਸਰ - 5 ਅਹਿਮ ਖ਼ਬਰਾਂ
Wednesday, Jan 08, 2020 - 07:46 AM (IST)
ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਬੁੱਧਵਾਰ (8 ਜਨਵਰੀ) ਨੂੰ ਦੇਸ਼ ਵਿਆਪੀ ਹੜਤਾਲ ਦੀ ਅਪੀਲ ਕਰਨ ਵਾਲੀਆਂ ਮਜ਼ਦੂਰ ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ ਹੜਤਾਲ ਵਿੱਚ ਲਗਭਗ 25 ਕਰੋੜ ਲੋਕ ਹਿੱਸਾ ਲੈਣਗੇ।
ਟਰੇਡ ਯੂਨੀਅਨਾਂ ਨੇ ਪਿਛਲੇ ਵੀਰਵਾਰ ਨੂੰ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗਗਵਾਰ ਨਾਲ ਮੁਲਾਕਾਤ ਕੀਤੀ ਸੀ। ਟਰੇਡ ਯੂਨੀਅਨਾਂ ਮੁਤਾਬਕ ਕੇਂਦਰੀ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਦੱਸਿਆ ਸੀ ਕਿ ਸਰਕਾਰ ਕਿਰਤੀਆਂ ਦੀ ਭਲਾਈ ਲਈ ਫ਼ੈਸਲੇ ਲੈ ਰਹੀ ਹੈ। ਲੇਬਰ ਕੋਡ ਨਾਲ ਜੁੜਿਆ ਕਾਨੂੰਨ ਵੀ ਇਸੇ ਲੜੀ ਦਾ ਹਿੱਸਾ ਹੈ।
ਇਸ ਤੋਂ ਬਾਅਦ 10 ਕੇਂਦਰੀ ਟਰੇਡ ਯੂਨੀਅਨਾਂ ਨੇ ਸੰਯੁਕਤ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਕਿਹਾ ਗਿਆ ਕਿ ਗੰਗਵਾਰ ਨੇ ਉਨ੍ਹਾਂ ਦੀਆਂ "14 ਨੁਕਤਿਆਂ ਦੀਆਂ ਮੰਗਾਂ ਵਿੱਚੋਂ ਕਿਸੇ ਦੇ ਵੀ ਹੱਲ ਦਾ ਭਰੋਸਾ ਨਹੀਂ ਦਿੱਤਾ।"
ਬਿਆਨ ਮੁਤਾਬਕ ਯੂਨੀਅਨਾਂ ਦੀਆਂ ਮੁੱਖ ਮੰਗਾਂ ਹਨ—ਬੇਰੁਜ਼ਗਾਰੀ, ਘੱਟੋ-ਘੱਟ ਮਜ਼ਦੂਰੀ ਤੈਅ ਕਰਨਾ ਤੇ ਸਮਾਜਿਕ ਸੁਰੱਖਿਆ ਤੈਅ ਕਰਨਾ ਸ਼ਾਮਲ ਹਨ। ਯੂਨੀਅਨਾਂ ਸਾਰੇ ਕਿਰਤੀਆਂ ਲਈ ਘੱਟੋ-ਘੱਟ ਮਜ਼ਦੂਰੀ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਕਰਨ ਦੀ ਮੰਗ ਕਰ ਰਹੀਆਂ ਹਨ।
ਬੰਦ ਦੌਰਾਨ ਬੈਂਕਿੰਗ ਅਤੇ ਆਵਾਜਾਈ ਦੀਆਂ ਸੇਵਾਵਾਂ ''ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ:
- ਨਨਕਾਣਾ ਸਾਹਿਬ ਘਟਨਾ ''ਤੇ ਬੋਲੇ ਇਮਰਾਨ ਖ਼ਾਨ
- ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?
- Faiz - Pash: ਸੀਏਏ ਮਾਮਲੇ ''ਚ ਉਰਦੂ ਕਵੀ ਫ਼ੈਜ਼ ਤੇ ਪੰਜਾਬੀ ਕਵੀ ਪਾਸ਼ ਦੀ ਚਰਚਾ
ਅਮਰੀਕਾ ਦੇ ਇਰਾਕੀ ਹਵਾਈ ਟਿਕਾਣੇ ''ਤੇ ਮਿਜ਼ਾਈਲ ਹਮਲਾ
ਅਮਰੀਕੀ ਰੱਖਿਆ ਵਿਭਾਗ ਮੁਤਾਬਕ ਉਸਦੇ ਇਰਾਕ ਵਿੱਚ ਸਥਿਤ ਦੋ ਹਵਾਈ ਟਿਕਾਣਿਆਂ ''ਤੇ ਬਾਰਾਂ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ।
ਇਰਾਨ ਦੇ ਸਰਕਾਰੀ ਟੀਵੀ ਨੇ ਰੈਵਲੂਸ਼ਨਰੀ ਗਾਰਡ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਹਮਲਾ ਜਨਰਲ ਸੁਲੇਮਾਨੀ ਦੀ ਮੌਤ ਦੇ ਬਦਲੇ ਵਜੋਂ ਕੀਤੀ ਗਈ ਹੈ।
ਜਨਰਲ ਸੁਲੇਮਾਨੀ ਨੂੰ ਪੈਂਟਾਗਨ ਮੁਤਾਬਕ ਅਮਰੀਕਾ ਨੇ ਰਾਸ਼ਟਰਪਤੀ ਟਰੰਪ ਦੇ ਹੁਕਮਾਂ ਮੁਤਾਬਕ ਬਗ਼ਦਾਦ ਵਿੱਚ ਡਰੋਨ ਹਮਲੇ ਰਾਹੀਂ ਮਾਰ ਦਿੱਤਾ ਗਿਆ ਸੀ।
ਹਮਲਿਆਂ ਵਿੱਚ ਕਿਸੇ ਜਾਨੀ ਨੁਕਾਸਾਨ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ।
ਦੂਜੇ ਪਾਸੇ ਈਰਾਨ ਦੇ ਸਰਕਾਰੀ ਸੂਤਰਾਂ ਮੁਤਾਬਕ ਸੁਲੇਮਾਨੀ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਆਈ ਭੀੜ ਵਿੱਚ ਭਗਦੜ ਮੱਚਣ ਨਾਲ ਘੱਟੋ ਘੱਟ 40 ਮੌਤਾਂ ਹੋਈਆਂ ਹਨ। ਕਾਸਿਮ ਸੁਲੇਮਾਨੀ ਦੇ ਜੱਦੀ ਸ਼ਹਿਰ ਕਰਮਨ ਵਿੱਚ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ:
- ਇਰਾਕ ਦੀ ਸੰਸਦ ਨੇ ਅਮਰੀਕੀ ਫੌਜ ਨੂੰ ਦੇਸ਼ ਛੱਡਣ ਲਈ ਕਿਹਾ
- ਈਰਾਨ ਰੈਵੋਲਿਉਸ਼ਨਰੀ ਗਾਰਡ ਕੀ ਹੈ
- ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ
- ਕਾਸਿਮ ਸੁਲੇਮਾਨੀ ਕੌਣ ਸਨ, ਜਿਨ੍ਹਾਂ ਦੀ ਇਰਾਕ ''ਚ ਅਮਰੀਕੀ ਹਮਲੇ ਦੌਰਾਨ ਹੋਈ ਮੌਤ
JNU ਪਹੁੰਚੇ ਦੀਪਿਕਾ ਤੇ ਕਨ੍ਹੱਈਆ ਕੁਮਾਰ
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਹਮਲੇ ਵਿੱਚ ਜ਼ਖ਼ਮੀ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਦੀ ਪਹਿਲੀ ਸੁਪਰ ਸਟਾਰ ਹੈ।
ਜੇਐੱਨਯੂ ਦਿੱਲੀ ਪਹੁੰਚ ਕੇ ਜਦੋਂ ਦੀਪਿਕਾ ਨੇ ਵਿਦਿਆਰਥੀ ਸੰਘ ਦੀ ਹਮਲੇ ਵਿੱਚ ਜ਼ਖਮੀ ਹੋਈ ਪ੍ਰਧਾਨ ਆਇਸ਼ੀ ਘੋਸ਼ ਨਾਲ ਮੁਲਾਕਾਤ ਕੀਤੀ ਤਾਂ ਸ਼ੋਸਲ ਮੀਡੀਆ ਉੱਤੇ ਉਸਦੇ ਨਾਂ ਦਾ ਟਰੈਂਡ ਛਾ ਗਿਆ।
ਜਿਸ ਸਮੇਂ ਦੀਪਕਾ ਉੱਥੇ ਪਹੁੰਚੀ ਤਾਂ ਤੇਜ਼ ਤਰਾਰ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੀ ਮੰਚ ਉੱਤੇ ਮੌਜੂਦ ਸਨ ਅਤੇ ਦੀਪਿਕਾ ਉਨ੍ਹਾਂ ਦੇ ਅਜ਼ਾਦੀ ਵਾਲੇ ਨਾਅਰਿਆਂ ਦੌਰਾਨ ਨਾਲ ਖੜੀ ਦਿਖੀ।
ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ ਦੀ ਨਵੀਂ ਫ਼ਿਲਮ ਛਪਾਕ 10 ਜਨਵਰੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ। ਸ਼ੋਸ਼ਲ ਮੀਡੀਆ ਉੱਤੇ ਕੁਝ ਲੋਕ ਦੀਪਿਕਾ ਦੇ ਜੇਐੱਨਯੂ ਦੌਰੇ ਨੂੰ ਪਬਲੀਸਿਟੀ ਸਟੰਟ ਕਹਿ ਰਹੇ ਹਨ, ਅਤੇ ਉਨ੍ਹਾਂ ਖ਼ਿਲਾਫ਼ ਬਾਈਕਾਟ ਛਪਾਕ ਟਰੈਂਡ ਵੀ ਸ਼ੁਰੂ ਕਰ ਦਿੱਤਾ ਗਿਆ। ਪੂਰੀ ਖ਼ਬਰ ਪੜ੍ਹੋ।
JNU ਹਿੰਸਾ: ਅਹਿਮਦਾਬਾਦ ''ਚ ABVP ਤੇ NSUI ਦਰਮਿਆਨ ਟਕਰਾਅ
JNU ਹਿੰਸਾ ਦੇ ਵਿਰੋਧ ''ਚ ਅਹਿਮਦਾਬਾਦ ਦੀਆਂ ਸੜਕਾਂ ''ਤੇ ABVP ਤੇ NSUI ਵਰਕਰ ਵਿੱਚ ਟਕਰਾਅ ਹੋ ਗਿਆ। ਇਸ ਝੜਪ ''ਚ ਕਾਂਗਰਸ ਆਗੂ ਹਾਰਦਿਕ ਪਟੇਲ ਦੇ ਸਾਥੀ ਨਿਖਿਲ ਸਵਾਣੀ ਨੂੰ ਸੱਟ ਲੱਗੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ IIM(A) ਦੇ ਬਾਹਰ ਵੀ JNU ਹਿੰਸਾ ਦੇ ਵਿਰੋਧ ''ਚ ਮੁਜ਼ਾਹਰੇ ਹੋਏ ਸਨ।
ਨਿਰਭਿਆ ਕੇਸ: ਮੁਜਰਮਾਂ ਦੇ ਡੈਥ ਵਾਰੰਟ ਜਾਰੀ
ਦੇਸ਼ ਦੀ ਰਾਜਧਾਨੀ ਦਿੱਲੀ ''ਚ 16 ਦਸੰਬਰ 2012 ਨੂੰ ਹੋਏ ਨਿਰਭਿਆ ਮਾਮਲੇ ਦੇ ਚਾਰੇ ਦੋਸ਼ੀਆਂ ਦੀ ਮੌਤ ਦਾ ਵਾੰਰਟ ਜਾਰੀ ਹੋ ਗਿਆ ਹੈ। ਪਟਿਆਲਾ ਹਾਊਸ ਅਦਾਲਤ ਨੇ ਫਾਂਸੀ ਲਈ 22 ਜਨਵਰੀ, 2020 ਦੀ ਤਾਰੀਕ ਤੇ ਸਮਾਂ ਸਵੇਰੇ 7 ਵਜੇ ਦਾ ਤੈਅ ਕੀਤਾ ਹੈ।
ਹਾਲਾਂਕਿ, ਉਹ 14 ਦਿਨਾਂ ਦੇ ਅੰਦਰ ਫ਼ਾਂਸੀ ਦੇ ਖ਼ਿਲਾਫ਼ ਦਯਾ ਅਰਜ਼ੀ ਅਤੇ ਕਿਊਰੇਟਿਵ ਪਟੀਸ਼ਨ ਦਾਖ਼ਲ ਕਰ ਸਕਦੇ ਹਨ।
ਨਿਰਭਿਆ ਦੀ ਮਾਂ ਨੇ ਪਟਿਆਲਾ ਹਾਊਸ ਅਦਾਲਤ ''ਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਜਲਦੀ ਤੋਂ ਜਲਦੀ ਚਾਰਾਂ ਦੋਸ਼ੀਆਂ ਦੇ ਲਈ ਡੈੱਥ ਵਾਰੰਟ ਜਾਰੀ ਕੀਤਾ ਜਾਵੇ।
ਨਿਰਭਿਆ ਕਾਂਡ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇੱਕ ਨੇ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ ਤੇ ਦੂਜਾ ਨਾਬਾਲਗ ਸੀ ਇਸ ਲਈ ਬਾਲ ਸੁਧਾਰ ਘਰ ਭੇਜਿਆ ਗਿਆ ਤੇ ਬਾਕੀ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ। ਪੂਰੀ ਖ਼ਬਰ ਪੜ੍ਹੋ।
ਇਹ ਵੀ ਪੜ੍ਹੋ:
- ਭਾਰਤ ਦਾ ਪ੍ਰਚਾਰ ਆਪਣੇ ''''ਸਟੇਟ ਅੱਤਵਾਦ'''' ਤੋਂ ਧਿਆਨ ਭਟਕਾਉਣ ਲਈ -ਪਾਕਿਸਤਾਨ
- ''ਘੱਟ ਗਿਣਤੀਆਂ ਡਰ ''ਚ ਰਹਿੰਦੀਆਂ, ਪਹਿਲਾ ਸਿੱਖਾਂ ਨੇ ਸਾਹਮਣਾ ਕੀਤਾ ਹੁਣ ਮੁਸਲਮਾਨ ਕਰ ਰਹੇ''
- JNU: ''ਇਹ ਵਿਰੋਧੀ ਅਵਾਜ਼ਾਂ ਨੂੰ ਬੇਰਹਿਮੀ ਨਾਲ ਦਰੜਨ ਦਾ ਯੁੱਗ ਹੈ''
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:
https://www.youtube.com/watch?v=xWw19z7Edrs&t=1s
https://www.youtube.com/watch?v=wn0mKUx3lHs
https://www.youtube.com/watch?v=8BpdYv5AwOI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)