ਪਾਕਿਸਤਾਨੀ ਸਿੱਖ ਪੱਤਰਕਾਰ ਦੇ ਭਰਾ ਦੇ ਕਤਲ ਮਾਮਲੇ ''''ਚ ਪੁਲਿਸ ਕਿੱਥੇ ਪਹੁੰਚੀ?

Tuesday, Jan 07, 2020 - 08:16 PM (IST)

ਹਰਮੀਤ ਸਿੰਘ
BBC

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਤਲ ਹੋਏ ਪਰਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਜਾਰੀ ਹੈ।

ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ 5 ਜਨਵਰੀ ਨੂੰ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਹੇ ਸਨ। ਪਰਵਿੰਦਰ ਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ ''ਚ ਜੀਟੀ ਰੋਡ ''ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ ਸੀ।

ਇਸ ਕਤਲ ਕੇਸ ਵਿੱਚ ਪੇਸ਼ਾਵਰ ਪੁਲਿਸ ਮੌਜੂਦ ਜਾਣਕਾਰੀ, ਮੋਬਾਈਲ ਫ਼ੋਨ ਦਾ ਡਾਟਾ ਅਤੇ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਕੇ ਕਾਤਲਾਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:

ਪਰਵਿੰਦਰ ਸਿੰਘ ਨੌਜਵਾਨ ਗਾਇਕ ਸਨ, ਜਿਨ੍ਹਾਂ ਦਾ ਕਤਲ ਸ਼ਨੀਵਾਰ (5 ਜਨਵਰੀ, 2020) ਨੂੰ ਹੋਇਆ ਸੀ। ਪਰਵਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਪਰਤੇ ਸਨ ਅਤੇ ਆਪਣੇ ਵਿਆਹ ਦੀ ਤਿਆਰੀ ਲਈ ਸ਼ਾਂਗਲਾ ਜਿਲ੍ਹੇ ਵਿੱਚ ਗਏ ਹੋਏ ਸਨ।

ਕਤਲ ਤੋਂ ਪਹਿਲਾਂ 3 ਜਨਵਰੀ ਨੂੰ ਪਰਵਿੰਦਰ ਆਪਣੇ ਇੱਕ ਜਾਣਕਾਰ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਸ਼ਾਂਗਲਾ ਵਿੱਚ ਮੌਜੂਦ ਸਨ ਅਤੇ ਇਸ ਤੋਂ ਬਾਅਦ ਉਹ ਆਪਣੇ ਭਰਾ ਹਰਮੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਪੇਸ਼ਾਵਰ ਲਈ ਨਿਕਲੇ ਸਨ।

https://www.youtube.com/watch?v=vbJ-uzLN2RU

ਪੱਤਰਕਾਰ ਤੇ ਟੀਵੀ ਐਂਕਰ ਹਰਮੀਤ ਸਿੰਘ ਨੇ ਆਪਣੇ ਭਰਾ ਦੇ ਕਤਲ ਮਾਮਲੇ ''ਚ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਪਰਵਿੰਦਰ ਦੇ ਹੀ ਮੋਬਾਈਲ ਫ਼ੋਨ ਤੋਂ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਈ ਸੀ ਕਿ ਉਨ੍ਹਾਂ ਨੇ ਪਰਵਿੰਦਰ ਨੂੰ ਮਾਰ ਦਿੱਤਾ ਹੈ ਅਤੇ ਲਾਸ਼ ਪੇਸ਼ਾਵਰ ਦੇ ਚਮਕਾਨੀ ਇਲਾਕੇ ''ਚ ਪਈ ਹੈ।

ਹਰਮੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਹਰਮੀਤ ਮੁਤਾਬਕ ਪਰਵਿੰਦਰ ਸਿੰਘ ਪੇਸ਼ਾਵਰ ਖ਼ਰੀਦਾਰੀ ਲਈ ਗਏ ਸਨ ਕਿਉਂਕਿ ਉਨ੍ਹਾਂ ਦਾ ਵਿਆਹ ਫ਼ਰਵਰੀ ਵਿੱਚ ਹੋਣਾ ਤੈਅ ਹੋਇਆ ਸੀ।

ਪੁਲਿਸ ਅਫ਼ਸਰ ਮੁਹੰਮਦ ਰਿਆਜ਼ ਨੇ ਕਿਹਾ ਕਿ ਉਨ੍ਹਾਂ ਨੇ ਪੜਤਾਲ ਸ਼ੂਰੁ ਕਰ ਦਿੱਤੀ ਹੈ ਅਤੇ ਸਥਾਨਕ ਇਲਾਕੇ ਤੋਂ ਕੁਝ ਜਾਣਕਾਰੀ ਵੀ ਜੁਟਾ ਲਈ ਹੈ।

ਪੁਲਿਸ
Getty Images

ਉਨ੍ਹਾਂ ਅੱਗੇ ਕਿਹਾ, ''''ਇਸ ਮਾਮਲੇ ''ਚ ਮੋਬਾਈਲ ਫ਼ੋਨ ਦਾ ਡਾਟਾ ਅਤੇ ਸੀਸੀਟੀਵੀ ਫੁਟੇਜ ਵੀ ਕਾਤਲਾਂ ਤੱਕ ਪਹੁੰਚਣ ਲਈ ਇਕੱਠੀ ਕੀਤੀ ਗਈ ਹੈ।''''

ਮੁੰਹਮਦ ਰਿਆਜ਼ ਨੇ ਕਿਹਾ ਕਿ ਕਤਲ ਪਿੱਛੇ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ ਪਰ ਨਾਲ ਹੀ ਉਨ੍ਹਾਂ ਕਿਸੇ ਧਾਰਮਿਕ ਗਰੁੱਪ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।

ਕਤਲ ਹੋਏ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਪਰਵਿੰਦਰ ਨੇ ਪਸ਼ਤੋ ਟੀਵੀ ਅਤੇ ਯੂ-ਟਿਊਬ ਚੈਨਲ ਲਈ ਕੁਝ ਗੀਤ ਵੀ ਗਾਏ ਸਨ। ਪਰਵਿੰਦਰ ਮਲੇਸ਼ੀਆ ਕੰਮ ਕਾਜ ਦੇ ਸਿਲਸਿਲੇ ਚ ਗਏ ਸਨ ਕੁਝ ਦਿਨ ਪਹਿਲਾਂ ਹੀ ਉੱਥੋਂ ਪਰਤੇ ਸਨ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=miXd74WRlJ0

https://www.youtube.com/watch?v=ya7tnapU1No

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News