ਨਨਕਾਣਾ ਸਾਹਿਬ : ਘੱਟ ਗਿਣਤੀਆਂ ਡਰ ਰਹਿੰਦੀਆਂ, ਪਹਿਲਾ ਸਿੱਖਾਂ ਨੇ ਸਾਹਮਣਾ ਕੀਤਾ ਹੁਣ ਮੁਸਲਮਾਨ ਕਰ ਰਹੇ

Tuesday, Jan 07, 2020 - 06:46 PM (IST)

ਸਿੱਖ ਔਰਤਾਂ
Reuters

ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਭੀੜ ਵੱਲੋਂ ਘੇਰੇ ਜਾਣ ਤੇ ਪਥਰਾਅ ਤੋਂ ਬਾਅਦ ਭਾਰਤ ਵਿੱਚ ਸਿਆਸਤ ਤੇਜ਼ ਹੈ। ਮਾਹਰਾਂ ਦਾ ਇਸ ਪੂਰੇ ਮਸਲੇ ''ਤੇ ਕੀ ਵਿਚਾਰ ਹੈ, ਇਹ ਜਾਨਣ ਲਈ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਨਾਲ ਗੱਲਬਾਤ ਕੀਤੀ।

ਕੀ ਕਹਿ ਰਹੇ ਹਨ ਸੀਨੀਅਰ ਪੱਤਰਕਾਰ ਜਗਤਾਰ ਸਿੰਘ?

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬ਼ਕ, "ਜਦੋਂ ਹਿੰਦੁਸਤਾਨ ''ਚ ਮੁਸਲਮਾਨਾਂ ''ਤੇ ਰਾਜਨੀਤੀ ਹੋ ਰਹੀ ਹੈ, ਤੇ ਸਾਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਘੱਟ ਗਿਣਤੀ ਖ਼ਿਲਾਫ ਗੁਆਂਢੀ ਮੁਲਕਾਂ ''ਚ ਕੋਈ ਰਿਐਕਸ਼ਨ ਹੋ ਸਕਦਾ ਹੈ।"

ਉਨ੍ਹਾਂ ਕਿਹਾ, "ਇਹ ਇੱਕ ਆਮ ਘਟਨਾ ਹੈ ਪਰ ਕਈ ਵਾਰ ਜੋ ਮਾਹੌਲ ਬਣਦਾ ਹੁੰਦਾ ਹੈ ਉਸ ਪਿਛੇ ਕੋਈ ਤਾਕਤ ਜਾਂ ਸਿਆਸਤ ਹੁੰਦੀ ਹੈ।"

ਜਗਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਪਿਛਲੇ ਇੱਕ ਸਾਲ ਤੋਂ ''ਸਿੱਖ ਕਾਰਡ'' ਖੇਡ ਰਿਹਾ ਹੈ। ਉਨ੍ਹਾਂ ਕਿਹਾ, "ਪਾਕਿਸਤਾਨ ਦੀ ਸਰਕਾਰ ਇਸ ਸਿਆਸਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਅਫ਼ੋਰਡ ਨਹੀਂ ਕਰ ਸਕਦੀ।"

ਇਹ ਵੀ ਪੜ੍ਹੋ

https://www.youtube.com/watch?v=HGEeWqOx4EI

ਉਨ੍ਹਾਂ ਅੱਗੇ ਕਿਹਾ, "ਇੱਕ ਸੈਕਸ਼ਨ ਸ਼ੁਰੂ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਵਿੱਚ ਕੋਈ ਅੜਚਨ ਪਾਈ ਜਾਵੇਂ। ਇਹ ਅਸੀਂ ਮੰਨ ਕੇ ਚਲਦੇ ਹਾਂ ਕਿ ਇਹ ਪਾਕਿਸਤਾਨ ਦਾ ਸਿੱਖ-ਹਿਮਾਇਤੀ ਪੈਂਤੜਾ ਹੈ, ਜਿਸਦਾ ਅਸਰ ਅੰਤਰਰਾਸ਼ਟਰੀ ਪੱਧਰ ''ਤੇ ਪਿਆ ਹੈ ਅਤੇ ਪੈਂਦਾ ਰਹੇਗਾ। ਜਿਹੜਾ ਵੀ ਸਿੱਖ ਕਰਤਾਰਪੁਰ ਸਾਹਿਬ ਜਾਵੇਗਾ, ਉਸਦੀ ਸੋਚ ਬਦਲੇਗੀ।"

ਉਨ੍ਹਾਂ ਅੱਗੇ ਕਿਹਾ, "ਇਕ ਵਾਰ ਤਾਂ ਡਰ ਦਾ ਮਾਹੌਲ ਹੁੰਦਾ ਹੈ। ਘੱਟ ਗਿਣਤੀਆਂ ਡਰ ''ਚ ਅਕਸਰ ਰਹਿੰਦਿਆਂ ਹਨ। ਸਿੱਖਾਂ ਨੇ ਇਸਦਾ ਸਾਹਮਣਾ 1984 ''ਚ ਕੀਤਾ ਸੀ ਤੇ ਮੁਸਲਮਾਨ ਹੁਣ ਕਰ ਰਹੇ ਨੇ।"

ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ
BBC
ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ

ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਦੀ ਕੀ ਹੈ ਰਾ?

ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਮੁਤਾਬ਼ਕ, "ਇਕ ਪੱਧਰ ''ਤੇ ਇਹ ਇੱਕ ਰਿਐਕਸ਼ਨ ਵੀ ਹੋ ਸਕਦਾ ਹੈ। ਜੋ ਹਿੰਦੂਸਤਾਨ ''ਚ ਨਾਗਰਿਕਤਾ ਕਾਨੂੰਨ ਆਇਆ ਹੈ, ਹੋ ਸਕਦਾ ਹੈ ਕਿ ਇਸਦਾ ਪਾਕਿਸਤਾਨ ''ਚ ਇਹ ਇੱਕ ਰਿਐਕਸ਼ਨ ਹੋਵੇ। ਹੋ ਸਕਦਾ ਹੈ ਕਿ ਸੋਚਿਆ ਗਿਆ ਹੋਵੇ ਕਿ ਮੁਸਲਮਾਨਾਂ ਨਾਲ ਭਾਰਤ ''ਚ ਭੇਦਭਾਵ ਹੋ ਰਿਹਾ ਹੈ, ਇਸ ਕਰਕੇ ਉਥੇ ਦੀ ਘੱਟ ਗਿਣਤੀ ''ਤੇ ਸਾਕੇਤੰਕ ਹਮਲਾ ਵੀ ਇੱਕ ਫੈਕਟਰ ਹੋ ਸਕਦਾ ਹੈ।"

ਉਨ੍ਹਾਂ ਅੱਗੇ ਕਿਹਾ, "ਉਹ ਇਹ ਕਹਿ ਸਕਦੇ ਹਨ ਕਿ ਜੇ ਅਸੀਂ ਕਰਤਾਰਪੁਰ ਲਾਂਘਾ ਬਣਾ ਸਕਦੇ ਹਾਂ ਤਾਂ ਇਸ ਘਟਨਾ ਪਿੱਛੇ ਸਟੇਟ ਦੀ ਹਿਮਾਇਤ ਨਹੀਂ ਹੋ ਸਕਦੀ। ਕਿਉਂਕਿ ਉਨ੍ਹਾਂ ਦੀ ਰਾਜਨੀਤੀ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਸੀ, ਇਹ ਘਟਨਾ ਉਸ ਉਦੇਸ਼ ਨੂੰ ਹਰਾਉਂਦੀ ਹੈ।"

ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ''ਚ ਵਿਚਾਰ ਚਰਚਾ ਹੋਣੀ ਚਾਹਿਦੀ ਹੈ ਕਿ ਧਰਮ-ਨਿਰਪੱਖ ਰਾਜਨੀਤੀ ਨੂੰ ਵਧਾਵਾ ਦਿੱਤਾ ਜਾਵੇ।" ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮੁਸਲਮਾਨ ਸਿੱਖਾਂ ਨਾਲ ਜ਼ਿਆਦਾ ਜੁੜੇ ਨਹੀਂ ਰਹੇ। ਅਜਿਹੇ ਇਤਿਹਾਸ ਦਾ ਵੀ ਇਹ ਰਿਐਕਸ਼ਨ ਹੋ ਸਕਦਾ ਹੈ।"

https://www.youtube.com/watch?v=FWw1PX70zPs&t=29s

ਮਾਮਲਾ ਕੀ ਹੈ?

ਕੁਝ ਸਮਾਂ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦਾ ਕਥਿਤ ਤੌਰ ਉੱਤੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਵਾਲੇ ਮੁਸਲਿਮ ਲੜਕੇ ਮੁਹੰਮਦ ਹਸਨ ਦੇ ਪਰਿਵਾਰ ਦੀ ਅਗਵਾਈ ਵਿਚ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਸਾਹਿਬ ਉੱਤੇ ਪੱਥਰਬਾਜ਼ੀ ਕੀਤੀ।

ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਜ਼ਾਹਰਾਕਾਰੀਆਂ ਦੀ ਭੀੜ ਗੁਰਦੁਆਰੇ ਅੱਗੇ ਇਕੱਠੀ ਹੋ ਗਈ ਅਤੇ ਸਥਾਨਕ ਪ੍ਰਸਾਸ਼ਨ ਦੇ ਨਾਲ-ਨਾਲ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੀ।

ਮੁਜ਼ਾਹਰਕਾਰੀ ਮੰਗ ਕਰ ਰਹੇ ਹਨ ਕਿ ਜਗਜੀਤ ਕੌਰ ਨੇ ਕਿਉਂਕਿ ਧਰਮ ਬਦਲ ਲਿਆ ਹੈ ਅਤੇ ਉਸਦਾ ਹਸਨ ਨਾਲ ਵਿਆਹ ਹੋ ਚੁੱਕਾ ਹੈ ਇਸ ਲਈ ਲੜਕੀ ਉਨ੍ਹਾਂ ਨੂੰ ਸੌਂਪੀ ਜਾਵੇ।

ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਭੜਕੇ ਹੋਏ ਲੋਕ ਸਿੱਖ ਭਾਈਚਾਰੇ ਨੂੰ ਧਮਕੀਆਂ ਦਿੰਦੇ ਦਿਖ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਸਰਕਾਰ ਨੂੰ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਰੱਖਣ ਲਈ ਮਜ਼ਬੂਰ ਕਰਨਗੇ।

ਦਰਜਨਾਂ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਏ ਸਨ, ਉਹ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕੇ ਅਤੇ ਜੋ ਅੰਦਰ ਸਨ ਉਹ ਉਦੋਂ ਬਾਹਰ ਨਹੀਂ ਆ ਸਕੇ ਜਦੋਂ ਤੱਕ ਪੁਲਿਸ ਨੇ ਪਹੁੰਚ ਕੇ ਦਖ਼ਲ ਨਹੀਂ ਦਿੱਤਾ।

ਦੇਰ ਸ਼ਾਮ ਪੁਲਿਸ ਨੇ ਦਖ਼ਲ ਦੇ ਕੇ ਘੇਰਾਬੰਦੀ ਖ਼ਤਮ ਕਰਵਾਈ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜ ਦਿੱਤਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=zvtrZA-Rosg

https://www.youtube.com/watch?v=HGEeWqOx4EI&t=55s

https://www.youtube.com/watch?v=adGUv5Yu6Qc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News