CAA: ਸੜਕਾਂ ''''ਤੇ ਉਤਰੇ ਬਿਨਾਂ ਇਹ ਵੀ ਹਨ ਰੋਸ ਜਤਾਉਣ ਦੇ ਤਰੀਕਾ

Tuesday, Jan 07, 2020 - 08:01 AM (IST)

ਪਿਛਲੇ ਹਫ਼ਤੇ ਪੂਰੇ ਦੇਸ ਵਿੱਚ ਹਜ਼ਾਰਾਂ ਲੋਕ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ ਸੜਕਾਂ ''ਤੇ ਉਤਰੇ ਸਨ।

ਸਰਕਾਰ ਦਾ ਕਹਿਣਾ ਸੀ ਕਿ ਨਵਾਂ ਕਾਨੂੰਨ ਉਨ੍ਹਾਂ ਘੱਟ ਗਿਣਤੀ ਲੋਕਾਂ ਦੀ ਮਦਦ ਕਰੇਗਾ ਜਿਨ੍ਹਾਂ ਦਾ ਉਨ੍ਹਾਂ ਦੇ ਦੇਸ ਵਿੱਚ ਸ਼ੋਸ਼ਣ ਹੋਇਆ ਹੈ ਪਰ ਇਸ ਦਾ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਸੀ ਕਿ ਇਹ ਧਰਮ ਦੇ ਆਧਾਰ ''ਤੇ ਵਿਤਕਰਾ ਕਰਦਾ ਹੈ।

ਇਨ੍ਹਾਂ ਵਿਰੋਧ ਮੁਜ਼ਾਹਰਿਆਂ ''ਚ ਹੁਣ ਤੱਕ 20 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਹਿੰਸਕ ਮੁਜ਼ਾਹਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਦੁਆਰਾ ਬੇਰਹਿਮੀ ਕੀਤੇ ਜਾਣ ਵਾਲੇ ਵੀਡੀਓ ਵਾਇਰਲ ਹੋਏ ਹਨ ਜਿਸ ਨਾਲ ਲੋਕਾਂ ਵਿੱਚ ਗੁੱਸਾ ਹੋਰ ਵਧ ਗਿਆ ਹੈ।

ਪੁਲਿਸ ਦੀਆਂ ਪਾਬੰਦੀਆਂ ਅਤੇ ਦੇਸ ਵਿੱਚ ਕਈ ਥਾਵਾਂ ''ਤੇ ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਵੀ ਭੀੜ ਇਕੱਠੀ ਹੋ ਰਹੀ ਹੈ।

ਪਰ, ਇਸ ਭੀੜ ਤੋਂ ਇਲਾਵਾ ਵੀ ਕਈ ਲੋਕ ਹਨ ਜੋ ਵੱਖਰੇ ਅੰਦਾਜ਼ ਵਿੱਚ ਰੋਸ-ਮੁਜ਼ਾਹਰਿਆਂ ਨਾਲ ਆਪਣਾ ਸਹਿਯੋਗ ਦੇ ਰਹੇ ਹਨ।

ਇਹ ਵੀ ਪੜ੍ਹੋ-

ਇਨ੍ਹਾਂ ਵਲੰਟੀਅਰਜ਼ ਦੀ ਇਸ ਫੌਜ ਵਿੱਚ ਵਕੀਲ, ਡਾਕਟਰ, ਸਾਈਕੋਥੈਰੇਪਿਸਟ ਅਤੇ ਆਨਲਾਈਨ ਐਕਟੀਵਿਸਟ ਸ਼ਾਮਿਲ ਹਨ।

ਦਿੱਲੀ ਵਿੱਚ ਰਹਿਣ ਵਾਲੀ ਥੈਰੇਪਿਸਟ ਨੇਹਾ ਰੋਸ ਮੁਜ਼ਾਹਰੇਕਾਰੀਆਂ ਦੀ ਮਦਦ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਹਰ ਕੋਈ ਸੜਕ ''ਤੇ ਨਹੀਂ ਉਤਰ ਸਕਦਾ।

ਇਸ ਲਈ ਨੇਹਾ ਨੇ ਇੰਸਟਾਗ੍ਰਾਮ ''ਤੇ ਆਪਣੀ ਇਮੇਲ-ਆਈਡੀ ਪਾਉਣ ਦਾ ਫ਼ੈਸਲਾ ਲਿਆ ਅਤੇ ਜੋ ਲੋਕ ਪਰੇਸ਼ਾਨ ਸਨ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।

ਨੇਹਾ ਕਹਿੰਦੀ ਹੈ, "ਮੈਂ ਰੋਸ-ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਪਰ ਇਮਾਨਦਾਰੀ ਨਾਲ ਕਹਾਂ ਤਾਂ ਇਹ ਬਹੁਤ ਡਰਾਉਣਾ ਹੈ। ਜੋ ਵੀ ਉਸ ਡਰ ਅਤੇ ਪਰੇਸ਼ਾਨੀ ਤੋਂ ਲੰਘਿਆ ਹੈ, ਮੈਂ ਉਸ ਦੀ ਮਦਦ ਕਰਨਾ ਚਾਹੁੰਦੀ ਹਾਂ।"

ਮਾਨਸਿਕ ਅਤੇ ਸਰੀਰਕ ਸਿਹਤ ਦਾ ਧਿਆਨ

ਨੇਹਾ ਵਾਂਗ ਕਈ ਅਜਿਹੇ ਲੋਕ ਹਨ ਜੋ ਸੜਕਾਂ ''ਤੇ ਆਏ ਬਿਨਾਂ ਇਸ ਵਿਰੋਧ ਵਿੱਚ ਸਾਥ ਦੇ ਰਹੇ ਹਨ।

ਇਨ੍ਹਾਂ ਵਿਚੋਂ ਇੱਕ ਹੈ, ਦਿੱਲੀ ਦੀ ਰਹਿਣ ਵਾਲੀ ਸਾਈਕੋਥੈਰੇਪਿਸਟ ਅੰਜਲੀ ਸਿੰਗਲਾ। ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਇਸ ਸ਼ਹਿਰ ਤੋਂ ਬਾਹਰ ਜਾਣਾ ਪਿਆ ਸੀ, ਇਸ ਲਈ ਮੈਂ ਰੋਸ-ਮੁਜ਼ਾਹਰਿਆਂ ਨਾਲ ਨਹੀਂ ਜੁੜ ਸਕੀ। ਪਰ ਮੈਂ ਕਈ ਲੋਕਾਂ ਨਾਲ ਫੋਨ ''ਤੇ ਉਨ੍ਹਾਂ ਦੀ ਮਦਦ ਕਰਦੀ ਹਾਂ।"

https://www.youtube.com/watch?v=fodGBe0uc98

ਇਲਸਟ੍ਰੇਸ਼ਨ ਰਾਹੀਂ ਵੀ ਲੋਕਾਂ ਨੂੰ ਆਪਣਾ ਖ਼ਿਆਲ ਰੱਖਣ ਦੀਆਂ ਟਿਪਸ ਦਿੱਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਪੋਸਟ ਬਣਾਉਣ ਵਾਲੀ ਸੰਗੀਤਾ ਅਲਵਰ "ਅਸ਼ਾਂਤੀ ਦੌਰਾਨ ਮਾਨਸਿਕ ਸਿਹਤ" ਦੇ ਮਹੱਤਵ ''ਤੇ ਜ਼ੋਰ ਦਿੰਦੀ ਹੈ।

ਸੰਗੀਤਾ ਦਾ ਕਹਿਣਾ ਹੈ ਕਿ ਜਦੋਂ ਰੋਸ-ਮੁਜ਼ਾਹਰੇ ਸ਼ੁਰੂ ਹੋਏ ਤਾਂ ਉਹ ਬਹੁਤ ਬੈਚੈਨ ਹੋ ਗਈ ਅਤੇ ਇਸ ਵਿੱਚ ਸਕਾਰਾਤਮਕ ਤਰੀਕੇ ਨਾਲ ਯੋਗਦਾਨ ਦੇਣ ਦੀ ਲੋੜ ਮਹਿਸੂਸ ਕਰਨ ਲੱਗੀ।

ਉਨ੍ਹਾਂ ਲੋਕਾਂ ਨੂੰ ਘਬਰਾਹਟ ਹੋਣ ''ਤੇ ਇੱਕ ਬ੍ਰੇਕ ਲੈਣ ਦੀ ਸਲਾਹ ਦਿੱਤੀ ਜੋ ਹਜ਼ਾਰਾਂ ਲੋਕਾਂ ਨੂੰ ਪਸੰਦ ਆਈ।

ਉਹ ਲਿਖਦੀ ਹੈ, "ਜਦੋਂ ਇੱਕ ਕੌਮੀ ਸੰਕਟ ਹੋਵੇ ਤਾਂ ਕਿਸੇ ਦੀ ਸਿਹਤ ਦੀ ਗੱਲ ਕਰਨਾ ਬਹੁਤ ਛੋਟਾ ਲਗਦਾ ਹੈ ਪਰ ਇਹ ਮਹੱਤਵਪੂਰਨ ਹੈ।

ਕੁਝ ਡਾਕਟਰਾਂ ਨੇ ਆਪਣੇ ਹੀ ਤਰੀਕੇ ਨਾਲ ਇਸ ਅੰਦੋਨਲ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਰੋਸ-ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਦੀ ਥਾਂ ਆਪਣੇ ਕਲੀਨਿਕ ''ਤੇ ਮੁਫ਼ਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ।

ਦਿੱਲੀ ਦੇ ਹੀ ਇੱਕ ਡਾਕਟਰ ਅਹਿਮਦ ਨੇ ਬੀਬੀਸੀ ਨੂੰ ਦੱਸਿਆ, "ਮੁਜ਼ਾਹਰਿਆਂ ਦੌਰਾਨ ਲੋਕਾਂ ਨੂੰ ਤੁਰੰਤ ਮੈਡੀਕਲ ਮਦਦ ਦੀ ਲੋੜ ਪਈ ਹੈ। ਭਾਈਚਾਰੇ ਦਾ ਇੱਕ ਮੈਂਬਰ ਹੋਣ ਕਰਕੇ ਮੈਂ ਇਨ੍ਹਾਂ ਨੂੰ ਮਦਦ ਦੇਣ ਦੀ ਜ਼ਿੰਮੇਵਾਰੀ ਚੁੱਕੀ।"

ਡਾ. ਅਹਿਮਦ ਦਾ ਨਾਮ ਉਸ ਸੂਚੀ ਵਿੱਚ ਸੀ ਜਿਸ ਵਿੱਚ ਖੇਤਰ ਮੁਤਾਬਕ ਐਮਰਜੈਂਸੀ ਹਾਲਤ ਵਿੱਚ ਮਦਦ ਲਈ ਲੋਕਾਂ ਦੇ ਨਾਮ ਲਿਖੇ ਗਏ ਸਨ।

ਇਸੇ ਤਰ੍ਹਾਂ ਦੀ ਸੂਚੀ ਵਕੀਲਾਂ ਦੀ ਵੀ ਸੀ ਜੋ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਮੁਫ਼ਤ ਕਾਨੂੰਨੀ ਮਦਦ ਦੇਣਾ ਚਾਹੁੰਦੇ ਸਨ। ਇਨ੍ਹਾਂ ਵਿੱਚ ਕੁਝ ਨੇ ਜਾਗਰੂਕਤਾ ਲਈ ਸਬੰਧਿਤ ਕਾਨੂੰਨ ਬਾਰੇ ਆਨਲਾਈਨ ਜਾਣਕਾਰੀ ਵੀ ਦਿੱਤੀ।

ਇਹ ਵੀ ਪੜ੍ਹੋ-

ਕਲਾ ਦਾ ਇਸਤੇਮਾਲ

ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਲਈ ਖ਼ਾਸ ਤੌਰ ''ਤੇ ਇੰਸਟਾਗ੍ਰਾਮ ਨੇ ਅਹਿਮ ਭੂਮਿਕਾ ਨਿਭਾਈ।

ਕਈ ਇੰਸਟਾਗ੍ਰਾਮ ਅਕਾਊਂਟ ''ਤੇ ਰੋਸ-ਮੁਜ਼ਾਹਰਿਆਂ ਦੀ ਥਾਂ ਅਤੇ ਸਮੇਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕਿਤੇ ਆਪਣੇ ਸਰੀਰਕ ਬਚਾਅ ਅਤੇ ਇੰਟਰਨੈੱਟ ਸ਼ਟਡਾਊਨ ਦੌਰਾਨ ਸੰਪਰਕ ਕਰਨ ਦੀ ਸਲਾਹ ਮਿਲ ਰਹੀ ਸੀ।

ਨਾਗਰਿਕਤਾ ਸੋਧ ਕਾਨੂੰਨ
Shilo Shiv Suleman

ਕਈ ਲੋਕ ਯੂਨੀਵਰਸਿਟੀਆਂ ਅਤੇ ਉੱਤਰ ਪ੍ਰਦੇਸ਼ ਵਿੱਚ ਪੁਲਿਸ ਦੀ ਕਾਰਵਾਈ ਬਾਰੇ ਦੱਸ ਰਹੇ ਸਨ।

ਅਜਿਹੇ ਵਿੱਚ ਡਿਜਾਈਨਰਸ ਵੀ ਸਾਹਮਣੇ ਆਏ ਜਿਨ੍ਹਾਂ ਨੇ ਰੋਸ-ਪ੍ਰਦਰਸ਼ਨਾਂ ਵਿੱਚ ਇਸਤੇਮਾਲ ਲਈ ਆਪਣੇ ਬਿਨਾਂ ਕਾਪੀਰਾਈਟ ਦੇ ਪੋਸਟਰ ਦਿੱਤੇ।

ਵੀਜ਼ੂਅਲ ਆਰਟਿਸਟ ਸ਼ਿਲੋ ਸ਼ਿਵ ਸੁਲੇਮਾਲ ਅਜਿਹੀ ਹੀ ਇੱਕ ਸੀਰੀਜ਼ ਚਲਾ ਰਹੀ ਸੀ, ਜਿਸ ਦਾ ਨਾਮ ਸੀ, ''ਅਸੀਂ ਇਥੋਂ ਹੀ ਹੈ।''

https://www.youtube.com/watch?v=4Ki_3TetUUM

ਇਨ੍ਹਾਂ ਵਿਚੋਂ ਇੱਕ ਵਿੱਚ ਇੱਕ ਔਰਤ ਦੀ ਤਸਵੀਰ ਬਣੀ ਸੀ ਅਤੇ ਲਿਖਿਆ ਸੀ, "ਮੁਸਲਮਾਨਸ ਤੁਸੀਂ ਇਥੋਂ ਦੇ ਹੋ। ਹਿੰਦੂ, ਤੁਸੀਂ ਇਥੋਂ ਦੇ ਹੋ।" ਇਸ ਨੂੰ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ ਅਤੇ ਇਸ ਦੀਆਂ ਕਾਪੀਆਂ ਰੋਸ-ਮੁਜ਼ਾਹਰਿਆਂ ਲਈ ਵੀ ਲੈ ਕੇ ਗਏ।

ਸ਼ਿਲੋ ਦਾ ਮੰਨਣਾ ਹੈ ਕਿ ਜਦੋਂ ਦੇਸ ਵਿੱਚ ਡਰ ਦੇ ਹਾਲਾਤ ਹੋਣ ਤਾਂ ਅੱਗੇ ਆਉਣਾ ਅਤੇ ਰਚਨਾਤਮਕ ਤਰੀਕੇ ਨਾਲ ਮਦਦ ਕਰਨਾ ਉਨ੍ਹਾਂ ਦਾ ਕੰਮ ਹੈ। ਰਚਨਾਮਕਤਾ ਆਪਣੇ ਆਪ ਵਿਰੋਧ ਨੂੰ ਤਾਕਤ ਦਿੰਦੀ ਹੈ।

ਵੀਜ਼ੂਅਲ ਆਰਟਿਸਟ ਪਲਰ ਡੀਸੂਜ਼ਾ ਕਹਿੰਦੀ ਹੈ, "ਇਸ ਦੇਸ ਵਿੱਚ ਔਰਤਾਂ ਦੇ ਦਮਨ ਦਾ ਇਤਿਹਾਸ ਰਿਹਾ ਹੈ। ਪੁਰਸ਼ਵਾਦੀ ਸਮਾਜ ਵਿੱਚ ਸਾਡੀ ਆਵਾਜ਼ ਨੂੰ ਦਬਾਇਆ ਗਿਆ ਪਰ ਹੁਣ ਅਜਿਹਾ ਨਹੀਂ ਹੋਵੇਗਾ।"

''ਬੇਜ਼ੁਬਾਨਾਂ ਨੂੰ ਆਵਾਜ਼ ਦੇਣਾ''

ਵਿਰੋਧ ਦੀਆਂ ਆਵਾਜ਼ਾਂ ਮੁਜ਼ਾਹਰਿਆਂ ਤੋਂ ਲੈ ਕੇ ਵਿਆਹਾਂ, ਸਮਾਗਮਾਂ ਅਤੇ ਸੰਗੀਤਕ ਪ੍ਰੋਗਰਾਮਾਂ ਵਿੱਚ ਵੀ ਗੂੰਜੀਆਂ।

ਦਿੱਲੀ ਦੇ ਨਦੀਮ ਅਖ਼ਤਰ ਅਤੇ ਅਮੀਨਾ ਜ਼ਾਕੀਆ ਆਪਣੇ ਗੁਆਂਢ ਵਿੱਚ ਹੋਈ ਹਿੰਸਾ ਤੋਂ ਬੇਹੱਦ ਪ੍ਰਭਾਵਿਤ ਹੋਏ ਸਨ ਅਤੇ ਫਿਰ ਉਨ੍ਹਾਂ ਨੇ ਆਪਣੇ ਵਿਆਹ ਵਿੱਚ ਇਸ ਕਾਨੂੰਨ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਆਪਣੇ ਵਿਆਹ ਵਿੱਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪਲੇਕਾਰਡ ਹੱਥ ਵਿੱਚ ਲੈ ਕੇ ਤਸਵੀਰਾਂ ਖਿਚਵਾਈਆਂ।

ਅਮੀਨਾ ਜ਼ਾਕੀਆ ਦੀ ਭੈਣ ਮਰੀਅਮ ਜ਼ਾਕੀਆ ਨੇ ਬੀਬੀਸੀ ਨੂੰ ਦੱਸਿਆ, "ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਸੀ ਅਤੇ ਉਸ ਤੋਂ ਬਾਅਦ ਵਿਆਹ ਨੂੰ ਲੈ ਕੇ ਸਾਡਾ ਉਤਸ਼ਾਹ ਹੀ ਖ਼ਤਮ ਹੋ ਗਿਆ।"

"ਸਾਡਾ ਸਾਰਾ ਧਿਆਨ ਰੋਸ-ਮੁਜ਼ਾਹਰਿਆਂ ''ਤੇ ਚਲਾ ਗਿਆ ਕਿਉਂਕਿ ਸਾਨੂੰ ਮੁਸਲਮਾਨ ਹੋਣ ਵਜੌਂ ਭਾਰਤ ਵਿੱਚ ਆਪਣੇ ਭਵਿੱਖ ਦੀ ਚਿੰਤਾ ਹੋਣ ਲੱਗੀ।"

ਜਾਧਵਪੁਰ ਯੂਨੀਵਰਸਿਟੀ ਵਿੱਚ ਗੋਲਡ ਮੈਡਲਿਸਟ ਦੇਬਸਮਿਤਾ ਚੌਧਰੀ ਨੇ ਆਪਣੀ ਗ੍ਰੇਜੂਏਸ਼ਨ ਸੈਰੇਮਨੀ ਵਿੱਚ ਨਾਗਰਿਕਤਾ ਕਾਨੂੰਨ ਦੀ ਕਾਪੀ ਨੂੰ ਪਾੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

24 ਸਾਲ ਦੀ ਦੇਬਸਮਿਤਾ ਦੱਸਦੀ ਹੈ ਕਿ ਉਨ੍ਹਾਂ ਨੇ ਇੱਕ ਰਾਤ ਪਹਿਲਾਂ ਹੀ ਅਜਿਹਾ ਕਰਨ ਦਾ ਫ਼ੈਸਲਾ ਕਰ ਲਿਆ ਸੀ ਪਰ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ ਸੀ।

https://www.youtube.com/watch?v=fkrWsm_duLU

ਉਹ ਕਹਿੰਦੀ ਹੈ, "ਇਹ ਕਾਨੂੰਨ ਅਸੰਵੈਧਾਨਿਕ ਅਤੇ ਵਿਤਕਰੇ ਭਰਿਆ ਹੈ। ਇਸ ਦੇ ਵਿਰੋਧ ਦੌਰਾਨ ਹੋਈ ਹਿੰਸਾ ਨੇ ਵੀ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ।"

ਉੱਥੇ, ਚੇਨੱਈ ਵਿੱਚ ਲੋਕ ਵਿਰੋਧ ਜ਼ਾਹਿਰ ਕਰਨ ਲਈ ਇੱਕ ਪ੍ਰਾਚੀਨ ਕਲਾ ਦੀ ਵਰਤੋਂ ਕਰਦਿਆਂ ਹੋਇਆਂ ਆਪਣਾ ਘਰਾਂ ਤੋਂ ਬਾਹਰ ''ਕੋਲਮ'' ਬਣਾ ਰਹੇ ਹਨ।

ਕੋਲਮ ਚਾਵਲ ਦੇ ਆਟੇ ਨਾਲ ਜ਼ਮੀਨ ''ਤੇ ਬਣਾਈ ਗਈ ਰੰਗੋਲੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸੁੱਖ-ਖੁਸ਼ਹਾਲੀ ਦੀ ਦੇਵੀ ਦਾ ਸੁਆਗਤ ਅਤੇ ਬੁਰਾਈ ਤੋਂ ਰੱਖਿਆ ਲਈ ਬਣਾਈ ਜਾਂਦੀ ਹੈ। ਲੇਕਿਨ, ਕਈ ਲੋਕਾਂ ਨੇ ਇਸ ਵਿੱਚ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਨਾਅਰੇ ਵੀ ਲਿਖੇ।

ਕੁਝ ਲੋਕਾਂ ਨੂੰ ਇਸ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਸੀ।

ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇਹ ਕਾਨੂੰਨ ਵਿਤਕਰੇ ਨਾਲ ਭਰਿਆ ਹੈ ਅਤੇ ਭਾਰਤ ਦੇ 20 ਕਰੋੜ ਮੁਸਲਮਾਨ ਘੱਟ ਗਿਣਤੀ ਲੋਕਾਂ ਨੂੰ ਹਾਸ਼ੀਏ ''ਤੇ ਰੱਖਣ ਦੇ ਹਿੰਦੂ-ਰਾਸ਼ਟਰਵਾਦੀ ਏਜੰਡੇ ਦਾ ਹਿੱਸਾ ਹੈ।

ਇਹ ਸੜਕਾਂ ਅਤੇ ਕੈਂਪਸਾਂ ਤੋਂ ਅੱਗੇ ਵੱਧ ਰਿਹਾ ਹੈ ਪਰ ਸਰਕਾਰ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੀ ਹੈ।

ਸੋਸ਼ਲ ਮੀਡੀਆ ਫੀਡ ਵਿੱਚ ਕਈ ਵੀਡੀਓ ਆ ਰਹੀਆਂ ਹਨ, ਜਿਸ ਵਿੱਚ ਇੱਕ ਮੁਸਲਮਾਨ ਕਿਰਦਾਰ ਇਸ ਕਾਨੂੰਨ ਨਾਲ ਜੁੜੇ ''ਵਹਿਮਾਂ'' ਨੂੰ ਤੋੜ ਰਿਹਾ ਹੈ। ਇਨ੍ਹਾਂ ਦੇ ਅੰਤ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਈ ਦੇਸ ਤਾਂ ਹੀ ਵਿਕਾਸ ਕਰ ਸਕਦਾ ਹੈ ਜਦੋਂ ਉਸ ਵਿੱਚ "ਸ਼ਾਂਤੀ ਅਤੇ ਭਾਈਚਾਰਾ'' ਹੋਵੇ।

ਪਰ, ਸਾਰੇ ਇਸ ਨਾਲ ਸਹਿਮਤ ਨਹੀਂ ਹਨ।

ਹਾਲ ਹੀ ਵਿੱਚ ਸੰਗੀਤਕ ਪ੍ਰੋਗਰਾਮ ਵਿੱਚ ਨਾਗਰਿਕਤਾ ਕਾਨੂੰਨ ਵਿਰੋਧੀ ਪਲੇਕਾਰਡ ਲੈ ਕੇ ਜਾਣ ਵਾਲੇ ਆਦਿਤਿਆ ਜੋਸ਼ੀ ਕਹਿੰਦੇ ਹਨ, "ਸਾਡੇ ਕੋਲ ਹੁਣ ਸਿਆਸਤ ਤੋਂ ਬਾਹਰ ਰਹਿਣ ਦਾ ਬਦਲ ਨਹੀਂ ਹੈ। ਹਰੇਕ ਉਮਰ ਦੇ ਲੋਕ ਇਸ ਦਮਨ ਦੇ ਵਿਰੋਧ ਵਿੱਚ ਲੜ ਰਹੇ ਹਨ ਅਤੇ ਸਾਨੂੰ ਕਿਸੀ ਨਾ ਕਿਸੀ ਤਰ੍ਹਾਂ ਇਸ ਦਾ ਹਿੱਸਾ ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=adGUv5Yu6Qc

https://www.youtube.com/watch?v=segoss4H7nk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News