JNU ਹਿੰਸਾ ਅਤੇ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਦੀ ਹੱਡਬੀਤੀ: ''''ਉਹ ਕਹਿ ਰਹੇ ਸਨ ਕਿ ਅੱਜ ਇਨ੍ਹਾਂ ਨੂੰ ਇੱਥੇ ਹੀ ਵੱਢ ਦਿਆਂਗੇ''''

Monday, Jan 06, 2020 - 11:16 PM (IST)

''''ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ।''''

''''ਹਮਲਾਵਰ ਲੋਕਾਂ ਦਾ ਨਾਂ ਲੈ-ਲੈ ਕੇ ਮਾਰ ਰਹੇ ਸਨ।''''

''''ਮੇਰੇ ''ਤੇ ਲਗਾਤਾਰ ਰਾਡ ਨਾਲ ਹਮਲਾ ਕੀਤਾ ਗਿਆ।''''

''''ਉਹ ਕਹਿ ਰਹੇ ਸਨ ਕਿ ਅੱਜ ਇਨ੍ਹਾਂ ਨੂੰ ਇੱਥੇ ਹੀ ਵੱਢ ਦਿਆਂਗੇ।''''

ਐਤਵਾਰ ਸ਼ਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕੈਂਪਸ ਵਿੱਚ ਹਿੰਸਾ ਕਰਨ ਤੋਂ ਬਾਅਦ ਇਹ ਗੱਲ੍ਹਾਂ ਸੋਮਵਾਰ ਨੂੰ ਜੇਐੱਨਯੂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੇ ਕਹੀਆਂ।

ਇਸ ਹਮਲੇ ਵਿੱਚ ਕਈ ਵਿਦਿਆਰਤੀ ਅਤੇ ਟੀਚਰ ਜ਼ਖਮੀ ਹੋ ਗਏ ਹਨ। ਆਈਸ਼ੀ ਦੇ ਸਿਰ ''ਤੇ ਵੀ ਸੱਟਾ ਲੱਗੀਆਂ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੈਂਪਸ ਅੰਦਰ ਜੋ ਹੋਇਆ ਉਸ ਬਾਰੇ ਗੱਲ੍ਹਬਾਤ ਕੀਤੀ।

ਆਈਸ਼ੀ ਨੇ ਇਲਜ਼ਾਮ ਲਾਇਆ ਕਿ ਹਿੰਸਾ ਦੀ ਤਿਆਰੀ ਕੁਝ ਦਿਨ ਪਹਿਲਾਂ ਤੋਂ ਹੀ ਹੋ ਗਈ ਸੀ।

ਆਈਸ਼ੀ ਨੇ ਕਿਹਾ, ''''ਚਾਰ-ਪੰਜ ਦਿਨ ਤੋਂ ਕੈਂਪਸ ਦੇ ਅੰਦਰ ਹਿੰਸਾ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ, ਕੁਝ ਆਰਐੱਸਐੱਸ ਨਾਲ ਸਬੰਧਤ ਪ੍ਰੋਫੈਸਰਾਂ ਵੱਲੋਂ ਅਤੇ ਏਬੀਵੀਪੀ ਦੇ ਲੋਕਾਂ ਵੱਲੋਂ। ਇਹ ਸਾਫ਼ ਤੌਰ ਤੇ ਇੱਕ ਸੋਚਿਆ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ।''''

ਉਨ੍ਹਾਂ ਅੱਗੇ ਕਿਹਾ ਕਿ ਇਹ ਟੀਚਰਾਂ ਅਤੇ ਵਿਦਿਆਰਥੀਆਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਹੋਈ ਹੈ। ਆਪਣੀਆਂ ਕਈ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਟੀਚਰ ਐਸੋਸ਼ੀਏਸ਼ਨ ਕਈ ਦਿਨਾਂ ਤੋਂ ਹੜਤਾਲ ''ਤੇ ਸੀ।

ਇਹ ਵੀ ਪੜ੍ਹੋ

ਆਈਸ਼ੀ ਨੇ ਅੱਗੇ ਕਿਹਾ-

  • ਅਸੀਂ ਇਨ੍ਹਾਂ ਦੇ ਹੱਕ ਵਿੱਚ ਸਾਬਰਮਤੀ ਟੀ-ਪੁਆਇੰਟ ''ਤੇ ਸ਼ਾਂਤਮਈ ਇਕੱਠ ਵਿੱਚ ਸ਼ਾਮਲ ਹੋਣ ਜਾ ਰਹੇ ਸੀ।
  • ਜਦੋਂ ਤੱਕ ਅਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਉਦੋਂ ਤੱਕ ਕੈਂਪਸ ਅੰਦਰ ਕਈ ਥਾਵਾਂ ''ਤੇ ਹਿੰਸਾ ਸ਼ੁਰੂ ਹੋ ਗਈ ਸੀ।
  • ਸੇਵੇਰੇ ਤੋਂ ਹੀ ਐਡਮਿਨ ਬਲਾਕ ਕੋਲ ਹਿੰਸਾ ਦਾ ਦੌਰ ਸ਼ੁਰੂ ਸੀ। ਮੈਂ ਪੁਲਿਸ ਨੂੰ ਮੈਸੇਜ ਕੀਤੇ ਅਤੇ ਯੂਨੀਅਨ ਵੱਲੋਂ ਵੀ ਖ਼ੁਦ ਗੱਲ ਕੀਤੀ ਕਿ ਇੱਥੇ ਅਣਪਛਾਤੇ ਹਥਿਆਰਬੰਦ ਲੋਕ ਸਵੇਰੇ ਤੋਂ ਹੀ ਵਿਦਿਆਰਥੀਆਂ ਨੂੰ ਕੁੱਟ ਰਹੇ ਹਨ, ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਰ ਪੁਲਿਸ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਹਟਾ ਦਿੱਤਾ ਹੈ।
  • ਜਦੋਂ ਸ਼ਾਮ ਦੇ ਸਾਢੇ ਛੇ ਵੱਜੇ ਤਾਂ 60-70 ਲੋਕਾਂ ਦੀ ਭੀੜ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਣ ਲੱਗੀ।
  • ਮੈਂ ਉਸ ਵੇਲੇ ਚਾਹ ਪੀ ਰਹੀ ਸੀ। ਮੇਰੇ ਨਾਲ ਮੇਰੀ ਭੈਣ ਵੀ ਸੀ ਅਤੇ ਇੱਕ ਕਾਰਕੁਨ ਸੀ। ਸਾਨੂੰ ਤੀਹ ਲੋਕਾਂ ਨੇ ਘੇਰ ਲਿਆ। ਮੈਨੂੰ ਅਤੇ ਮੇਰੇ ਸਾਥੀ ਨੂੰ ਲਗਾਤਾਰ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਗਿਆ ਤੇ ਅਸੀਂ ਦੇਵੇਂ ਹੇਠਾਂ ਡਿੱਗ ਗਏ।
  • ਉਨ੍ਹਾਂ ਦੇ ਹੱਥਾਂ ਵਿੱਚ ਹਥੌੜੇ ਵੀ ਸਨ। ਉਹ ਹਾਲਾਤ ਮੈਂ ਬਿਆਨ ਵੀ ਨਹੀਂ ਕਰ ਸਕਦੀ। ਉਹ ਤਕਰੀਬਨ ਸਾਨੂੰ ਮਾਰ ਦੇਣ ਵਾਲੇ ਸਨ।
  • ਉਹ ਗਾਲ੍ਹਾਂ ਕੱਢ ਰਹੇ ਸਨ ਅਤੇ ਕਹਿ ਰਹੇ ਸਨ ਕਿ ਅੱਜ ਇਨ੍ਹਾਂ ਨੂੰ ਇੱਥੇ ਹੀ ਵੱਢ ਦਿਆਂਗੇ। ਕੁਝ ਲੋਕਾਂ ਨੇ ਸਾਨੂੰ ਪਛਾਣ ਲਿਆ ਅਤੇ ਕਿਹਾ ਕਿ ਇੱਥੋਂ ਭੱਜੋ ਇਨ੍ਹਾਂ ਲੋਕਾਂ ਨੂੰ ਨਹੀਂ ਮਾਰਨਾ ਸੀ।
  • ਮੈਂ ਉੱਥੇ ਹੀ ਡਿੱਗ ਗਈ ਅਤੇ ਬਾਅਦ ਵਿੱਚ ਮੈਨੂੰ ਹਸਪਤਾਲ ਲਿਜਾਇਆ ਗਿਆ।
  • ਮੈਂ ਇੱਥੇ ਇੱਕ ਗੱਲ ਜ਼ੋਰ ਦੇ ਕੇ ਕਹਿਣਾ ਚਾਹੂੰਦੀ ਹਾਂ ਕਿ ਯੂਨੀਵਰਸਿਟੀ ਦਾ ਸੁਰੱਖਿਆ ਤੰਤਰ ਮਿਲਿਆ ਹੋਇਆ ਸੀ ਕਿਉਂਕਿ ਉਹ ਹਰ ਉਸ ਥਾਂ ''ਤੇ ਮੌਜੂਦ ਸਨ ਜਿੱਥੇ ਹਿੰਸਾ ਹੋਈ ਹੈ।
  • ਅਸੀਂ ਜਦੋਂ ਵੀ ਸੁਰੱਖਿਆ ਮੰਗੀ ਹੈ ਉਹ ਇਹੀ ਕਹਿ ਦਿੰਦੇ ਕਿ ਮੈਡਮ ਅਸੀਂ ਕੀ ਕਰ ਸਕਦੇ ਹਾਂ ਤੁਸੀਂ ਆਪਸ ਵਿੱਚ ਨਾ ਲੜੋ।

https://www.youtube.com/watch?v=VY_IWh0eTew

ਗ੍ਰਹਿ ਮੰਤਰਾਲਾ ਤੇ ਦਿੱਲੀ ਪੁਲਿਸ ਕੀ ਕਹਿ ਰਹੇ

ਦਿੱਲੀ ਪੁਲਿਸ ਨੇ ਜੇਐੱਨਯੂ ਹਿੰਸਾ ਮਾਮਲੇ ਵਿਚ ਅਣ-ਪਛਾਤੇ ਵਿਅਕਤੀਆਂ ਖਿਲਾਫ਼ ਭੰਨ-ਤੋੜ ਕਰਨ ਅਤੇ ਦੰਗੇ ਭੜਕਾਉਣ ਦੀ ਐਫ਼ਆਈਆਰ ਦਰਜ ਕੀਤੀ ਹੈ।

ਸੋਮਵਾਰ ਨੂੰ ਦਿੱਲੀ ਪੁਲਿਸ ਦੇ ਬੁਲਾਰੇ ਐੱਸਐੱਸ ਰੰਧਾਵਾ ਨੇ ਦੱਸਿਆ, ''''ਮਾਮਲੇ ਦਾ ਜਾਂਚ ਕ੍ਰਾਈਮ ਬਰਾਂਚ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਨੂੰ ਅੱਜ ਦੀ ਜਾਂਚ ਵਿੱਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।''''

ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਵਿੱਚ ਹੋਰ ਤੱਥ ਜੁਟਾਉਣ ਲਈ ਜੁਆਇੰਟ ਸੀਪੀ ਸ਼ਾਲਿਨੀ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਲਜੀ ਤੋਂ ਰਿਪੋਰਟ ਤਲਬ ਕੀਤੀ ਹੈ।

https://www.youtube.com/watch?v=wn0mKUx3lHs

ਯੂਨੀਵਰਸਿਟੀ ਪ੍ਰਸ਼ਾਸ਼ਨ ਦਾ ਬਿਆਨ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਹਿੰਸਾ ਦੀ ਜੇਐੱਨਯੂ ਪ੍ਰਸ਼ਾਸਨ ਨੇ ਨਿੰਦਾ ਕੀਤੀ ਹੈ।

ਹਿੰਸਾ ਕਿਵੇਂ ਵਾਪਰੀ ਇਸ ''ਤੇ ਜੇਐੱਨਯੂ ਰਜਿਸਟਰਾਰ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1 ਜਨਵਰੀ 2020 ਤੋਂ ਯੂਨੀਵਰਸਿਟੀ ਦਾ ਸਰਦ ਰੁੱਤ ਸੈਸ਼ਨ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਜਾਰੀ ਸੀ।

3 ਜਨਵਰੀ ਨੂੰ ਰਜਿਸਟ੍ਰੇਸ਼ਨ ਦਾ ਵਿਰੋਧ ਕਰ ਰਿਹਾ ਇੱਕ ਸਮੂਹ ਕਮਿਊਨੀਕੇਸ਼ ਐਂਡ ਇਨਫਾਰਮੇਸ਼ਨ ਸਰਵਿਸੇਜ਼ ਵਿਭਾਗ ਵਿੱਚ ਆ ਗਿਆ ਅਤੇ ਇੰਟਰਨੈੱਟ ਸਰਵਰ ਨੂੰ ਬੇਕਾਰ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ।

ਇਹ ਵੀ ਪੜ੍ਹੋ

ਇਸ ਤੋਂ ਬਾਅਦ 4 ਜਨਵਰੀ ਨੂੰ ਫਿਰ ਰਜਿਟ੍ਰੇਸ਼ਨ ਸ਼ੁਰੂ ਹੋਇਆ ਪਰ ਇਸ ਤੋਂ ਬਾਅਦ ਫਿਰ ਵਿਦਿਆਰਥੀਆਂ ਨੇ ਇੰਟਰਨੈੱਟ ਦੇ ਨਾਲ-ਨਾਲ ਬਿਜਲੀ ਦੀ ਸਪਲਾਈ ਰੋਕ ਦਿੱਤੀ। ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਨੇ ਕੁਝ ਸਕੂਲਾਂ ਦੀ ਇਮਾਰਤ ਨੂੰ ਵੀ ਬੰਦ ਕਰ ਦਿੱਤਾ।

5 ਜਨਵਰੀ ਨੂੰ ਰਜਿਸਟ੍ਰੇਸ਼ਨ ਕਰਾ ਕੇ ਸਕੂਲ ਵਿੱਚ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ ਗਿਆ। ਇਸ ਤੋਂ ਬਾਅਦ 5 ਜਨਵਰੀ ਦੁਪਹਿਰ ਨੂੰ ਸਕੂਲਾਂ ਦੇ ਨਾਲ-ਨਾਲ ਹੋਸਟਲਾਂ ''ਚ ਵੀ ਰਜਿਸਟ੍ਰੇਸ਼ਨ ਦਾ ਵਿਰੋਧ ਕਰਨ ਵਾਲੇ ਅਤੇ ਰਜਿਟ੍ਰੇਸ਼ਨ ਕਰਵਾ ਚੁੱਕੇ ਵਿਦਿਆਰਥੀਆਂ ਵਿੱਚ ਹੱਥੋਪਾਈ ਹੋਈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਾਮ 4.30 ਵਜੇ ਰਜਿਟ੍ਰੇਸ਼ਨ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਕਮਰਿਆਂ ਵਿੱਚ ਵੜ ਕੇ ਵਿਦਿਆਰਥੀਆਂ ''ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕੀਤਾ ਸੀ।

https://www.youtube.com/watch?v=OOnEtSBxm_w

ਜੇਐੱਨਯੂ ਦੇ ਵੀਸੀ ਨੂੰ ਹਟਾਉਣ ਦੀ ਮੰਗ

ਜਵਾਹਰ ਲਾਲ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਅਤੇ ਯੂਨੀਵਰਸਿਟੀ ਟੀਚਰ ਯੂਨੀਅਨ ਨੇ ਤੁਰੰਤ ਪ੍ਰਭਾਵ ਨਾਲ ਵਾਈਸ ਚਾਂਸਲਰ ਐੱਮ. ਜਗਦੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਟੀਚਰ ਐਸੋਸ਼ੀਏਸ਼ਨ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਜੇਐੱਨਯੂ ਪ੍ਰਸ਼ਾਸਨ ਅਤੇ ਹਮਲਾਵਰਾਂ ਵਿਚਾਲੇ ਗੰਢਤੁੱਪ ਦੀ ਗੱਲ ਆਖੀ ਹੈ।

ਕਾਂਗਰਸ ਤੇ ਖੱਬੇਪੱਖੀਆਂ ਦੀ ਸਾਜ਼ਿਸ-ਭਾਜਪਾ

ਉੱਧਰ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਇਸ ਨੂੰ ਕਾਂਗਰਸ ਅਤੇ ਖੱਬੇਪੱਖੀਆਂ ਦਾ ਹੱਥ ਕਹਿ ਰਹੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਾਂਗਰਸ, ਖੱਬੇਪੱਖੀ ਅਤੇ ਆਮ ਆਦਮੀ ਪਾਰਟੀ ਮਿਲਕੇ ਦੇਸ ਵਿਚ ਹਿੰਸਾ ਦਾ ਮਾਹੌਲ ਬਣਾ ਰਹੀਆਂ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਇਸ ਨੂੰ ''''ਖੱਬੇਪੱਖੀ ਵਿਦਿਆਰਥੀਆਂ ਦੀ ਗੁੰਡਾਗਰਦੀ'''' ਕਿਹਾ।

ਭਾਜਪਾ ਨਾਲ ਸਬੰਧਿਤ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਜੇਐੱਨਯੂ ਕੈਂਪਸ ''ਚ ਹੋਏ ਹਮਲੇ ਦਾ ਠੀਕਰਾ ਖੱਬੇਪੱਖੀ ਧਿਰ ''ਤੇ ਫੋੜਿਆ ਹੈ।

https://www.youtube.com/watch?v=n_vWI0J3hN4

ਹਮਲੇ ਲਈ ਅਮਿਤ ਸ਼ਾਹ ਜ਼ਿੰਮੇਵਾਰ- ਕਾਂਗਰਸ

ਇਸ ਦੌਰਾਨ ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਹਿੰਸਾ ਨੂੰ ਸਰਕਾਰ ਸਮਰਥਿਤ ਕਰਾਰ ਦਿੱਤਾ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ''''ਇਹ ਹਿੰਸਾ ਸਰਾਕਾਰ ਸਮਰਥਿਤ ਹੈ ਅਤੇ ਇਸ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਿੱਧਾ ਹੱਥ ਹੈ। ਸਰਕਾਰ ਦੀ ਜਾਂਚ ਉੱਤੇ ਵਿਦਿਆਰਥੀਆਂ ਨੂੰ ਭਰੋਸਾ ਨਹੀਂ ਹੈ, ਇਸ ਲਈ ਮਾਮਲੇ ਦੀ ਅਦਾਲਤੀ ਜਾਂਚ ਕਰਵਾਈ ਜਾਵੇ।

https://www.youtube.com/watch?v=8BpdYv5AwOI

ਜੇਐੱਨਯੂ ਹਿੰਸਾ ਖ਼ਿਲਾਫ਼ ਦੇਸ ਭਰ ਵਿੱਚ ਗੁੱਸਾ

ਪੰਜਾਬ ਤੋਂ ਲੈ ਕੇ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਇਸ ਘਟਨਾ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲਿਆ। ਦੱਖਣੀ ਭਾਰਤ ਵਿੱਚ ਵੀ ਲੋਕਾਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਅਤੇ ਸੜਕਾਂ ''ਤੇ ਉਤਰੇ।

ਹਰਿਆਣਾ ਦੇ ਕਈ ਸ਼ਹਿਰਾਂ, ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੇ ਆਵਾਜ਼ ਬੁਲੰਦ ਕੀਤੀ।

ਚੰਡੀਗੜ੍ਹ
BBC
ਜੇਐੱਨਯੂ ਵਿੱਚ ਹੋਏ ਹਮਲੇ ਦੇ ਵਿਰੋਧ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰੋਸ ਮੁਜ਼ਾਹਰਾ

ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਵੀ ਸੋਮਵਾਰ ਨੂੰ ਨੌਜਵਾਨਾਂ ਨੇ ਜੇਐੱਨਯੂ ਹਿੰਸਾ ਦੇ ਖਿਲਾਫ਼ ਪ੍ਰਦਰਸ਼ਨ ਕੀਤਾ।

ਰਾਂਚੀ ਦੇ ਅਲਬਰਟਾ ਚੌਕ ''ਤੇ ਇਕੱਠੇ ਹੋਏ ਵਿਦਿਆਰਥੀਆਂ ਨੇ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ।

ਵਿਰੋਧ ਪ੍ਰਦਰਸ਼ਨ ਦੌਰਾਨ ਏਬੀਵੀਪੀ ਦੇ ਮੈਂਬਰਾਂ ਦੀ ਦੂਜੀ ਧਿਰ ਨਾਲ ਝੜਪ ਵੀ ਹੋਈ।

ਹਿੰਸਾ ਖਿਲਾਫ਼ ਚੇਨੱਈ ਵਿੱਚ ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਆਪਣਾ ਰੋਸ ਵਿਅਕਤ ਕੀਤਾ।

https://twitter.com/ANI/status/1214194723633561600

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਘਟਨਾ ਤੋਂ ਬਾਅਦ ਮੁੰਬਈ ਵਿਖੇ ਵਿਦਿਆਰਥੀਆਂ ਨੇ ਗੇਟਵੇ ਆਫ਼ ਇੰਡੀਆ ਦੇ ਬਾਹਰ ਮੁਜ਼ਹਰਾ ਕੀਤਾ।

ਵਿਦਿਆਰਥੀਆਂ ਦਾ ਸਾਥ ਦੇਣ ਲਈ ਅਦਾਕਾਰ ਸੁਸ਼ਾਂਤ ਸਿੰਘ ਵੀ ਇਸ ਮੌਕੇ ''ਤੇ ਪਹੁੰਚੇ।

ਜੇਐੱਨਯੂ ''ਚ ਜਬਰਨ ਦਾਖ਼ਲ ਹੋਏ ਨਕਾਬਪੋਸ਼ ਹਮਲਾਵਰ
BBC
ਮੁੰਬਈ ਵਿੱਚ ਇੱਕ ਪ੍ਰਦਰਸ਼ਨਕਾਰੀ ਬੈਨਰ ਚੁੱਕ ਕੇ ਵਿਰੋਧ ਕਰਦਾ ਹੋਇਆ

ਯੂਪੀ ਵਿੱਚ ਅਲੀਗੜ੍ਹ ਯੂਨੀਵਰਸਿਟੀ ਦੇ ਬਾਹਰ ਵੀ ਪੁਲਿਸ ਨੂੰ ਤੈਨਾਤ ਕੀਤਾ ਗਿਆ। ਰਾਜ ਭਰ ਵਿੱਚ ਵਾਧੂ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ ਤਾਂ ਕਿ ਅਮਨ ਤੇ ਸ਼ਾਂਤੀ ਬਣੀ ਰਹੇ।

ਪ੍ਰੋਗੈਸਿਵ ਡੈਮੋਕ੍ਰੇਟਿਕ ਸਟੂਡੈਂਟਸ ਯੂਨੀਅਨ ਦੇ ਕਾਰਕੁਨਾਂ ਨੇ ਵੀ ਹੈਦਰਾਬਾਦ ਦੇ ਓਸਮਾਨਿਆ ਯੂਨੀਵਰਸਿਟੀ ਦੇ ਬਾਹਰ ਕੱਲ ਦੀ ਜੇਐੱਨਯੂ ਘਟਨਾ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ।

https://twitter.com/ANI/status/1214066673675694080

ਕਰਨਾਟਕ ਦੇ ਬੈਂਗਲੂਰੂ ਵਿੱਚ ਵੀ ਟਾਊਨ ਹਾਲ ਦੇ ਬਾਹਰ ਲੋਕਾਂ ਨੇ ਮੁਜ਼ਾਹਰਾ ਕੀਤਾ। ਸ਼ਾਂਤਮਈ ਢੰਗ ਨਾਲ ਹੋਏ ਇਸ ਮੁਜ਼ਾਹਰੇ ਵਿੱਚ ਆਮ ਨਾਗਰਿਕ ਵੀ ਹਿੱਸਾ ਲੈਂਦੇ ਨਜ਼ਰ ਆਏ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

https://www.youtube.com/watch?v=UNOhmjpe9i0

https://www.youtube.com/watch?v=vhTeZJzxUC8

https://www.youtube.com/watch?v=POYgYaQH74s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News