JNU ''''ਚ ਵੜੇ ਨਕਾਬਪੋਸ਼, ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਨਾਲ ਕੁੱਟ ਮਾਰ

Sunday, Jan 05, 2020 - 08:46 PM (IST)

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ''ਚ ਐਤਵਾਰ ਸ਼ਾਮ JNU ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ''ਤੇ ਹਮਲਾ ਹੋਇਆ ਹੈ।

ਸੋਸ਼ਲ ਮੀਡੀਆ ''ਤੇ ਜੋ ਵੀਡੀਓਜ਼ ਸ਼ੇਅਰ ਹੋ ਰਹੇ ਹਨ ਉਨ੍ਹਾਂ ''ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ JNU ਕੈਂਪਸ ਦੇ ਅੰਦਰ ਹੋਇਆ।

ਇਸ ਘਟਨਾ ਦੇ ਗਵਾਹਾਂ ਦਾ ਕਹਿਣਾ ਹੈ ਕਿ JNU ਕੈਂਪਸ ''ਚ 50 ਤੋਂ ਜ਼ਿਆਦਾ ਲੋਕ ਵੜ ਗਏ। ਇਨ੍ਹਾਂ ਦੇ ਹੱਥਾਂ ''ਚ ਡਾਂਗਾਂ ਸਨ। ਬਹੁਤਿਆਂ ਨੇ ਆਪਣੇ ਚਿਹਰਿਆਂ ''ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਕੈਂਪਸ ''ਚ ਦਾਖ਼ਲ ਹੁੰਦੇ ਹੀ ਇਨ੍ਹਾਂ ਨੇ ਵਿਦਿਆਰਥੀਆਂ ''ਤੇ ਹਮਲਾ ਸ਼ੁਰੂ ਕਰ ਦਿੱਤਾ।

JNU ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਾਵਰਾਂ ਨੇ ਕੈਂਪਸ ਵਿੱਚ ਖੜ੍ਹੀਆਂ ਕਾਰਾਂ ਵੀ ਤੋੜ ਦਿੱਤੀਆਂ ਹਨ।

JNU ਵਿਦਿਆਰਥੀਆਂ ਯੂਨੀਅਨ ਦੀ ਪ੍ਰਧਾਨ ਏਸ਼ੀ ਘੋਸ਼ ਦਾ ਜੋ ਵੀਡੀਓ ਸੋਸ਼ਲ ਮੀਡੀਆ ''ਤੇ ਸ਼ੇਅਰ ਹੋ ਰਿਹਾ ਹੈ, ਉਸ ''ਚ ਉਨ੍ਹਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ''''ਮੇਰੇ ਉੱਤੇ ਬੁਰੀ ਤਰ੍ਹਾਂ ਹਮਲਾ ਹੋਇਆ ਹੈ। ਹਮਲਾਵਰ ਨਕਾਬਪੋਸ਼ ਸਨ। ਦੇਖੋ ਕਿਵੇਂ ਖ਼ੂਨ ਨਿਕਲ ਰਿਹਾ ਹੈ। ਮੈਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਹੈ।''''

ਇਹ ਖ਼ਬਰ ਸ਼ੁਰੂਆਤੀ ਜਾਣਕਾਰੀਆਂ ਤੇ ਆਧਾਰਿਤ ਹੈ। ਇਸ ਮਾਮਲੇ ''ਚ ਹੋਰ ਜਾਣਕਾਰੀ ਮਿਲਣ ਤੇ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=gjLRY2vsA_U

https://www.youtube.com/watch?v=Ad2HFJk9Ph4

https://www.youtube.com/watch?v=pAzDYclzRUs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News