ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਦਾ ਪੇਸ਼ਾਵਰ ’ਚ ਕਤਲ

Sunday, Jan 05, 2020 - 04:01 PM (IST)

ਹਰਮੀਤ ਸਿੰਘ
BBC
ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਦਾ ਪੇਸ਼ਾਵਰ ਵਿੱਚ ਕਤਲ ਕਰ ਦਿੱਤਾ ਗਿਆ

ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ ''ਚ ਹੋਏ ਹਮਲੇ ਤੋਂ ਬਾਅਦ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਪੇਸ਼ਾਵਰ ''ਚ ਇੱਕ ਸਿੱਖ ਨੌਜਵਾਨ ਦਾ ਕਤਲ ਹੋਇਆ ਹੈ।

ਮ੍ਰਿਤਕ ਰਵਿੰਦਰ ਸਿੰਘ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ।

ਪੇਸ਼ਾਵਰ ਤੋਂ ਬੀਬੀਸੀ ਪੱਤਰਕਾਰ ਅਜ਼ੀਜ਼ ਉੱਲਾਹ ਮੁਤਾਬਕ ਪੁਲਿਸ ਨੇ ਦੱਸਿਆ, "ਰਵਿੰਦਰ ਸਿੰਘ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਿਹਾ ਸੀ। ਉਸਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ ''ਚ ਜੀਟੀ ਰੋਡ ''ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ।"

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਹੀ ਮੋਬਾਇਲ ਤੋਂ ਉਸਦੇ ਭਰਾ ਨੂੰ ਫ਼ੋਨ ਕੀਤਾ ਗਿਆ ਕਿ ਉਸਦੀ ਲਾਸ਼ ਜੀਟੀ ਰੋਡ ''ਤੇ ਪਈ ਹੈ। ਲਾਸ਼ ਨੂੰ ਇੱਕ ਚੱਦਰ ''ਚ ਲਪੇਟਿਆ ਗਿਆ ਸੀ।

ਇਹ ਵੀ ਪੜ੍ਹੋ

https://www.youtube.com/watch?v=g42Rz8Q3VFQ

ਚੈਨ ਨਾਲ ਨਹੀ ਬੈਠਾਂਗੇ- ਹਰਮੀਤ ਸਿੰਘ

ਮ੍ਰਿਤਕ ਦੇ ਭਰਾ ਹਰਮੀਤ ਸਿੰਘ ਦੀ ਵੀ ਇੱਕ ਵੀਡਿਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਹ ਰੌਂਦੇ ਹੋਇ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਹਰਮੀਤ ਸਿੰਘ ਨੇ ਕਿਹਾ, "ਘੱਟ ਗਿਣਤੀ ਕਿਸੇ ਵੀ ਮੁਲਕ ਦੀ ਖ਼ੂਬਸੂਰਤੀ ਹੁੰਦੀ ਹੈ ਤੇ ਕਰੋੜਾਂ ਦੇ ਫੰਡ ਇਨ੍ਹਾਂ ਦੀ ਸੁਰੱਖਿਆਂ ਅਤੇ ਵਿਕਾਸ ਲਈ ਰੱਖੇ ਜਾਂਦੇ ਹਨ। ਪਰ ਹਰ ਸਾਲ ਸਾਨੂੰ ਲਾਸ਼ਾਂ ਉਠਾਉਣੀਆਂ ਪੈਂਦੀਆਂ ਹਨ।"

ਉਨ੍ਹਾਂ ਅੱਗੇ ਕਿਹਾ ਕਿ ਜੱਦੋਂ ਤੱਕ ਉਨ੍ਹਾਂ ਦੇ ਭਰਾ ਦੇ ਕਾਤਿਲਾਂ ਨੂੰ ਨਹੀਂ ਫੜਿਆ ਜਾਂਦਾ, ਉਹ ਚੈਨ ਨਾਲ ਨਹੀਂ ਬੈਠਣਗੇ।

ਦਿੱਲੀ ਕਮੇਟੀ ਦੇ ਮੁਖੀ ਨੇ ਕੀ ਕਿਹਾ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ ਪਾਕਿਸਤਾਨ ਦੇ ਸਿੱਖ ਨਨਕਾਣਾ ਸਾਹਿਬ ''ਤੇ ਹੋਏ ਹਮਲੇ ਤੋਂ ਅਜੇ ਉਭਰੇ ਨਹੀਂ ਸੀ ਕਿ ਪੇਸ਼ਾਵਰ ''ਚ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ਸਿਰਸਾ ਨੇ ਅੱਗੇ ਕਿਹਾ, "ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਦੀ ਚੁੱਪੀ ਕਾਰਨ ਹੀ ਇਹ ਸਭ ਹੋ ਰਿਹਾ ਹੈ। ਪਾਕਿਸਤਾਨ ''ਚ ਘੱਟ ਗਿਣਤੀ ਸੁਰੱਖਿਅਤ ਨਹੀਂ ਹਨ।"

https://twitter.com/mssirsa/status/1213756679843545089?s=20

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=HGEeWqOx4EI&t=55s

https://www.youtube.com/watch?v=adGUv5Yu6Qc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News