ਖ਼ਗੋਲ ਜਾਣ ਵਾਲੇ ਵਿਗਿਆਨੀਆਂ ਦੀ ਚੋਣ ਕਿਵੇਂ ਹੁੰਦੀ ਹੈ

Sunday, Jan 05, 2020 - 11:01 AM (IST)

ਸਾਲ ਦੀ ਸ਼ੁਰੂਆਤ ਵਿੱਚ ਈਸਰੋ ਦੇ ਚੇਅਰਮੈਨ ਸੀਵਾਨ ਨੇ 2020 ਲਈ ਈਸਰੋ ਦੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ।

ਸੀਵਾਨ ਨੇ ਇਸ ਮੌਕੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਦੇ ਨਾਲ-ਨਾਲ ਗਗਨਯਾਨ ਦੇ ਪ੍ਰੋਜੈਕਟ ''ਤੇ ਵੀ ਕੰਮ ਕੀਤਾ ਜਾਵੇਗਾ।

ਗਗਨਯਾਨ ਪ੍ਰੋਜੈਕਟ ਤਹਿਤ ਈਸਰੋ ਪੁਲਾੜ ਵਿੱਚ ਇਨਸਾਨਾਂ ਨੂੰ ਲੈ ਕੇ ਜਾਣਾ ਚਾਹੁੰਦਾ ਹੈ। ਇਸ ਪ੍ਰੋਜੈਕਟ ਲਈ ਭਾਰਤੀ ਹਵਾਈ ਫੌਜ ਦੇ ਚਾਰ ਪਾਇਲਟਾਂ ਦੀ ਚੋਣ ਹੋਈ ਹੈ। ਜਨਵਰੀ ਦੇ ਤੀਜੇ ਹਫ਼ਤੇ ਤੋਂ ਇਨ੍ਹਾਂ ਪਾਇਲਟਾਂ ਦੀ ਰੂਸ ਵਿੱਚ ਟਰੇਨਿੰਗ ਹੋਵੇਗੀ।

2007 ''ਚ ਗਗਨਯਾਨ ਬਾਰੇ ਹੋਇਆ ਸੀ ਐਲਾਨ

ਭਾਵੇਂ ਹੁਣ ਗਗਨਯਾਨ ਬਾਰੇ ਈਸਰੋ ਨੇ ਐਲਾਨ ਕੀਤਾ ਹੈ ਪਰ ਇਸ ਤੋਂ ਪਹਿਲਾਂ 2007 ਵਿੱਚ ਵੀ ਈਸਰੋ ਨੇ ਗਗਨਯਾਨ ਬਾਰੇ ਐਲਾਨ ਕੀਤਾ ਸੀ। ਪਰ ਫੰਡਾਂ ਦੀ ਘਾਟ ਕਾਰਨ ਇਸ ਬਾਰੇ ਕੰਮ ਨਹੀਂ ਹੋ ਸਕਿਆ ਸੀ।

ਇਹ ਵੀ ਪੜ੍ਹੋ-

2017 ਵਿੱਚ ਈਸਰੋ ਦੇ ਪੁਲਾੜ ਵਿੱਚ ਮਨੁੱਖ ਭੇਜਣ ਦੇ ਮਿਸ਼ਨ ਦੀ ਮੁੜ ਸ਼ੁਰੂਆਤ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2018 ਨੂੰ ਐਲਾਨ ਕੀਤਾ ਸੀ ਕਿ ਭਾਰਤ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਦੀ ਪ੍ਰੋਗਰਾਮ ਦੀ ਜਲਦੀ ਹੀ ਸ਼ੁਰੂਆਤ ਕਰੇਗਾ।

ਸਰਕਾਰ ਵੱਲੋਂ 10 ਬਿਲੀਅਨ ਕਰੋੜ ਰੁਪਏ ਗਗਨਯਾਨ ਪ੍ਰੋਜੈਕਟ ਲਈ ਮਨਜ਼ੂਰ ਕਰ ਦਿੱਤੇ ਗਏ ਸੀ।

ਕਿਵੇਂ ਹੁੰਦੀ ਹੈ ਖ਼ਗੋਲ ਵਿਗਿਆਨੀਆਂ ਦੀ ਚੋਣ

ਚੰਦਰਯਾਨ-2 ਦੇ ਲਾਂਚ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਈਸਰੋ ਦੀਆਂ ਗਤੀਵਿਧੀਆਂ ਵਿੱਚ ਭਾਰਤੀਆਂ ਦੀ ਦਿਲਚਸਪੀ ਵਧੀ ਹੈ। ਲੋਕਾਂ ਵਿੱਚ ਈਸਰੋ ਦੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਕਾਫੀ ਉਤਸੁਕਤਾ ਹੈ।

ਈਸਰੋ ਵੱਲੋਂ ਜਦੋਂ ਚਾਰ ਖ਼ਗੋਲ ਵਿਗਿਆਨੀਆਂ ਨੂੰ ਪੁਲਾੜ ਭੇਜਣ ਦਾ ਐਲਾਨ ਕੀਤਾ ਗਿਆ ਤਾਂ ਲੋਕਾਂ ਵਿੱਚ ਇਹ ਉਤਸੁਕਤਾ ਵਧੀ, ਕੀ ਆਖਿਰ ਖ਼ਗੋਲ ਵਿਗਿਆਨੀਆਂ ਦੀ ਚੋਣ ਕਿਸ ਆਧਾਰ ''ਤੇ ਹੁੰਦੀ ਹੈ।

ਜੇ ਇਨ੍ਹਾਂ ਚਾਰ ਖ਼ਗੋਲ ਵਿਗਿਆਨੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਚੋਣ ਪ੍ਰਕਿਰਿਆ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ।

29 ਮਈ 2019 ਨੂੰ ਈਸਰੋ ਨੇ ਇੰਡੀਅਨ ਏਅਰਫੋਰਸ ਨਾਲ ਇੱਕ ਕਰਾਰ ਕੀਤਾ ਸੀ। ਇਸ ਕਰਾਰ ਤਹਿਤ ਗਗਨਯਾਨ ਪ੍ਰੋਜੈਕਟ ਲਈ ਪਾਇਲਟਾਂ ਦੀ ਚੋਣ, ਉਨ੍ਹਾਂ ਦੀ ਟਰੇਨਿੰਗ ਅਤੇ ਹੋਰ ਪ੍ਰਕਿਰਿਆ ਬਾਰੇ ਕੰਮ ਹੋਣਾ ਸੀ।

ਇਹ ਪੂਰੀ ਪ੍ਰਕਿਰਿਆ 12 ਤੋਂ 14 ਮਹੀਨਿਆਂ ਤੱਕ ਚੱਲਣੀ ਸੀ। ਸੀਵਾਨ ਨੇ ਉਸ ਵੇਲੇ ਐਲਾਨ ਕੀਤਾ ਸੀ ਕਿ ਚੁਣੇ ਹੋਏ ਪਾਇਲਟਾਂ ਦੀ ਮੁੱਢਲੀ ਟਰੇਨਿੰਗ ਭਾਰਤ ਵਿੱਚ ਹੋਵੇਗੀ ਜਦਕਿ ਹੋਰ ਟਰੇਨਿੰਗ ਵਾਸਤੇ ਵਿਦੇਸ਼ੀ ਸਪੇਸ ਏਜੰਸੀਆਂ ਦੀ ਮਦਦ ਲਈ ਜਾਵੇਗੀ।

ਭਾਰਤ ਵਿੱਚ ਖ਼ਗੋਲ ਵਿਗਿਆਨੀਆਂ ਦੀ ਚੋਣ ਪ੍ਰਕਿਰਿਆ ਇੰਸਟੀਚਿਊਟ ਆਫ ਐਰੋਸਪੇਸ ਮੈਡੀਸਿਨ ਵੱਲੋਂ ਕਰਵਾਈ ਜਾਂਦੀ ਹੈ। ਇਹ ਭਾਰਤੀ ਹਵਾਈ ਫੌਜ ਦਾ ਹੀ ਇੱਕ ਅੰਗ ਹੈ ਜਿਸ ਦੀ ਸ਼ੁਰੂਆਤ 1957 ਵਿੱਚ ਕੀਤੀ ਗਈ ਸੀ।

ਇਹ ਇੰਸਟਿਚਿਊਟ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੂੰ ਵੀ ਟਰੇਨਿੰਗ ਦਿੰਦਾ ਹੈ। ਜੋ ਲੋਕ ਪੁਲਾੜ ਵਿੱਚ ਜਾਂਦੇ ਹਨ, ਉਹ ਇੱਕ ਚੰਗੇ ਪਾਇਲਟ ਹੋਣੇ ਬਹੁਤ ਜ਼ਰੂਰੀ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਇੰਜੀਨੀਅਰਿੰਗ ਦੀ ਸਮਝ ਹੋਣੀ ਵੀ ਬਹੁਤ ਜ਼ਰੂਰੀ ਹੈ।

ਖ਼ਗੋਲ ਵਿਗਿਆਨੀਆਂ ਦੀ ਚੋਣ ਲਈ ਸਭ ਤੋਂ ਪਹਿਲਾਂ ਪਾਇਲਟਾਂ ਕੋਲੋਂ ਅਰਜ਼ੀਆਂ ਮੰਗਵਾਈਆਂ ਜਾਂਦੀਆਂ ਹਨ। ਇਸ ਦੇ ਲਈ ਅੰਦਰੂਨੀ ਪੱਧਰ ''ਤੇ ਭਾਰਤੀ ਹਵਾਈ ਫੌਜ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ।

ਅਰਜ਼ੀਆਂ ਦੀ ਛਟਣੀ ਤੋਂ ਬਾਅਦ ਕਾਬਿਲ ਪਾਇਲਟਾਂ ਦੀ ਚੋਣ ਕੀਤੀ ਜਾਂਦੀ ਹੈ। ਇਨ੍ਹਾਂ ਪਾਇਲਟਾਂ ਦੇ ਕੁਝ ਮੈਡੀਕਲ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਸਰੀਰ ਦੀ ਪੁਲਾੜ ਵਿੱਚ ਸਫ਼ਰ ਕਰਨ ਦੀ ਸਮਰੱਥਾ ਨੂੰ ਚੈਕ ਕੀਤਾ ਜਾ ਸਕੇ।

ISRO ਜਾਂ NASA
ISRO/FACEBOOK

ਜੋ ਪਾਇਲਟ ਇਸ ਟੈਸਟ ਨੂੰ ਪਾਸ ਕਰ ਲੈਂਦੇ ਹਨ, ਉਨ੍ਹਾਂ ਦੀ ਹੋਰ ਟੈਸਟ ਹੁੰਦੇ ਹਨ। ਜੋ ਪਾਇਲਟ ਫਿਜ਼ੀਕਲ ਟੈਸਟ ਪਾਸ ਕਰ ਲੈਂਦੇ ਹਨ, ਉਨ੍ਹਾਂ ਨੂੰ ਫ਼ਿਰ ਬੇਸਿਕ ਖ਼ਗੋਲ ਵਿਗਿਆਨੀ ਟਰੇਨਿੰਗ ਦਿੱਤੀ ਜਾਂਦੀ ਹੈ।

ਖ਼ਗੋਲ ਵਿਗਿਆਨੀਆਂ ਦੀ ਚੋਣ ਵੇਲੇ ਜੋ ਕਰਾਰ ਹੋਇਆ ਸੀ, ਉਸ ਕਰਾਰ ਤਹਿਤ ਇਹ ਤੈਅ ਕੀਤਾ ਗਿਆ ਸੀ ਕਿ ਇੰਸਟੀਚਿਊਟ ਆਫ ਐਰੋਸਪੇਸ ਮੈਡੀਸਿਨ ਏਅਰ ਕੌਮਰਸ ਪਹਿਲਾਂ 30 ਪਾਇਲਟਾਂ ਦੀ ਚੋਣ ਕਰੇਗੀ ਜਿਨ੍ਹਾਂ ਵਿੱਚੋਂ 15 ਨੂੰ ਬੇਸਿਕ ਟਰੇਨਿੰਗ ਦਿੱਤੀ ਜਾਵੇਗੀ ਤੇ ਜਿਨ੍ਹਾਂ ਵਿੱਚੋਂ 9 ਦੀ ਚੋਣ ਹੋਵੇਗੀ।

ਇਨ੍ਹਾਂ 9 ਪਾਇਲਟਾਂ ਦੀ ਫਿਰ ਵਿਦੇਸ਼ ਵਿੱਚ ਪੂਰੀ ਟਰੇਨਿੰਗ ਹੋਵੇਗੀ।

ਪਲਾਨੇਟਰੀ ਸੋਸਾਇਟੀ ਆਫ ਇੰਡੀਆ ਦੇ ਸੰਸਥਾਪਕ ਰਘੂਨੰਦਨ ਨੇ ਕਿਹਾ, "ਜੋ ਖ਼ਗੋਲ ਵਿਗਿਆਨੀਆਂ ਦੀ ਟਰੇਨਿੰਗ ਹੋਈ ਸੀ, ਉਸ ਤੋਂ ਬਾਅਦ 60 ਪਾਇਲਟਾਂ ਨੇ ਟਰੇਨਿੰਗ ਪਾਸ ਕੀਤੀ ਸੀ, ਜਿਨ੍ਹਾਂ ਵਿੱਚੋਂ 12 ਦੀ ਚੋਣ ਹੋਈ ਸੀ। ਇਨ੍ਹਾਂ ਸਾਰਿਆਂ ਨੂੰ ਤਿੰਨ ਬੈਚ ਵਿੱਚ ਰੂਸ ਭੇਜਿਆ ਗਿਆ ਸੀ। ਹੁਣ ਈਸਰੋ ਨੇ ਉਨ੍ਹਾਂ ਵਿੱਚੋਂ ਚਾਰ ਪਾਇਲਟਾਂ ਦੀ ਚੋਣ ਕੀਤੀ ਹੈ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਤਿੰਨ ਬੈਚਾਂ ਵਿੱਚੋਂ ਦੋ ਨੂੰ ਤਿਆਰ ਰੱਖਿਆ ਜਾਵੇਗਾ। ਜੇ ਆਖਿਰ ਵਿੱਚ ਬੈਚ ਦੇ ਕਿਸੇ ਮੈਂਬਰ ਨੂੰ ਕਈ ਦਿੱਕਤ ਆ ਜਾਵੇ ਤਾਂ ਦੂਜਾ ਗਰੁੱਪ ਬੈਕਅਪ ਲਈ ਤਿਆਰ ਰਹੇ।

ਗਗਨਯਾਨ ਪ੍ਰੋਜੈਕਟ ਲਈ ਜਿਨ੍ਹਾਂ ਪਾਇਲਟਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਨੂੰ ਸਪੇਸਸ਼ਿਪ ਕੰਟਰੋਲ ਕਰਨ ਦੀ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਨੂੰ ਇਹ ਸਿਖਾਇਆ ਜਾਵੇਗਾ ਕਿ, ਕਿਸੇ ਮੁਸ਼ਕਿਲ ਹਾਲਾਤ ਵਿੱਚ ਕਿਵੇਂ ਕੰਮ ਕਰਨਾ ਹੈ ਤੇ ਕਿਵੇਂ ਪੁਲਾੜ ਵਿੱਚ ਸਮੇਂ ਬਿਤਾਉਣਾ ਹੈ।

ISRO ਜਾਂ NASA
iSro

ਟਰੇਨਿੰਗ ਪੂਰੀ ਹੋਣ ਮਗਰੋਂ ਪਾਇਲਟਾਂ ਦੇ ਹੋਰ ਟੈਸਟ ਹੁੰਦੇ ਹਨ ਤੇ ਫਿਰ ਉਨ੍ਹਾਂ ਨੂੰ ਪੁਲਾੜ ਯਾਤਰਾ ਲਈ ਭੇਜਿਆ ਜਾਂਦਾ ਹੈ।

ਨਾਸਾ ਵਿੱਚ ਕਿਵੇਂ ਚੋਣ ਹੁੰਦੀ ਹੈ?

ਨਾਸਾ ਦੀ ਵੈਬਸਾਈਟ ਅਨੁਸਾਰ ਉਨ੍ਹਾਂ ਦੀ ਖ਼ਗੋਲ ਵਿਗਿਆਨੀਆਂ ਦੀ ਚੋਣ ਪ੍ਰਕਿਰਿਆ ਕਾਫੀ ਮੁਸ਼ਕਿਲ ਹੈ। ਉਨ੍ਹਾਂ ਕੋਲ STEM ਪ੍ਰੋਗਰਾਮ ਤਹਿਤ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ।

ਉਨ੍ਹਾਂ ਕੋਲ ਫਾਈਟਰ ਜੈਟਸ ਉਡਾਉਣ ਦਾ ਤਿੰਨ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਖ਼ਗੋਲ ਵਿਗਿਆਨੀਆਂ ਦੇ ਸਾਰੇ ਟੈਸਟ ਪਾਸ ਕਰਨ ਵੀ ਜ਼ਰੂਰੀ ਹੋਣੇ ਚਾਹੀਦੇ ਹਨ।

ਖ਼ਗੋਲ ਵਿਗਿਆਨੀਆਂ ਦੀ ਟਰੇਨਿੰਗ ਮਗਰੋਂ ਉਨ੍ਹਾਂ ਨੂੰ ਸਪੇਸ ਸਟੇਸ਼ਨਜ਼ ਦੇ ਪ੍ਰਬੰਧ ਵਿੱਚ ਲਗਾਇਆ ਜਾਂਦਾ ਹੈ ਤੇ ਚੰਨ ਅਤੇ ਮੰਗਲ ਗ੍ਰਹਿ ਬਾਰੇ ਹੁੰਦੇ ਪ੍ਰਯੋਗਾਂ ਵਿੱਚ ਵੀ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News