ਈਰਾਨ ਨੇ ਹਮਲਾ ਕੀਤਾ ਤਾਂ 52 ਇਰਾਨੀ ਟਿਕਾਣੇ ਅਮਰੀਕੀ ''''ਨਿਸ਼ਾਨੇ'''' ’ਤੇ- ਟਰੰਪ ਦੀ ਧਮਕੀ

Sunday, Jan 05, 2020 - 06:46 AM (IST)

ਡੌਨਲਡ ਟਰੰਪ
Reuters

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ ''ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ 52 ਈਰਾਨੀ ਸ਼ਹਿਰਾਂ ਨੂੰ ''ਨਿਸ਼ਾਨਾ'' ਬਣਾਵੇਗਾ। ਟਰੰਪ ਦਾ ਇਹ ਵੀ ਕਹਿਣਾ ਸੀ ਇਹ ਹਮਲਾ ''ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ’ ਕੀਤਾ ਜਾਵੇਗਾ।

ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਅਮਰੀਕੀ ਕਾਰਵਾਈ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਈਰਾਨ ਨੇ ਕਿਹਾ ਹੈ ਕਿ ਉਹ ਇਸ ਦਾ ਬਦਲਾ ਸਹੀ ਸਮੇਂ ਅਤੇ ਜਗ੍ਹਾ ''ਤੇ ਲਵੇਗਾ।

ਟਰੰਪ ਨੇ ਟਵੀਟ ਕੀਤਾ ਕਿ ਜਨਰਲ ਦੀ ਮੌਤ ਤੋਂ ਬਾਅਦ ਈਰਾਨ "ਅਮਰੀਕੀ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਬੜੀ ਬੜੀ ਹਿੰਮਤ ਨਾਲ ਬੋਲ ਰਿਹਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਅਮਰੀਕਾ ਨੇ 52 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜੋ ''ਈਰਾਨ ਅਤੇ ਈਰਾਨੀ ਸੱਭਿਆਚਾਰ ਲਈ ਬਹੁਤ ਉੱਚੀਆਂ ਅਤੇ ਮਹੱਤਵਪੂਰਨ ਹਨ ਅਤੇ ਉਹ ਨਿਸ਼ਾਨੇ ''ਤੇ ਹਨ, ਜੇ ਈਰਾਨ ਅਮਰੀਕਾ ''ਤੇ ਹਮਲਾ ਕਰਦਾ ਹੈ ਤਾਂ ਬਹੁਤ ਤੇਜ਼ੀ ਅਤੇ ਦ੍ਰਿੜਤਾ ਨਾਲ ਹਮਲਾ ਕੀਤਾ ਜਾਵੇਗਾ।

ਟਰੰਪ ਨੇ ਕਿਹਾ, "ਅਮਰੀਕਾ ਕੋਈ ਹੋਰ ਧਮਕੀਆਂ ਸਹਿਣ ਨਹੀਂ ਕਰੇਗਾ।"

https://twitter.com/realDonaldTrump/status/1213593975732527112

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 52 ਨਿਸ਼ਾਨੇ ਉਨ੍ਹਾਂ 52 ਅਮਰੀਕੀ ਲੋਕਾਂ ਦੇ ਨੁੰਮਾਇਦੇ ਹੋਣਗੇ, ਜਿੰਨ੍ਹਾਂ ਨੂੰ 1979 ਵਿਚ ਇੱਕ ਸਾਲ ਲਈ ਈਰਾਨ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ ਸੀ।

ਕੀ ਹੋਇਆ ਸੀ ?

ਬਗਦਾਦ ਹਵਾਈ ਅੱਡੇ ਦੇ ਬਾਹਰ ਸ਼ੁੱਕਰਵਾਰ ਨੂੰ ਈਰਾਨ ਦੇ ਫੌਜੀ ਕਮਾਂਡਰ ਜਨਰਲ ਕਾਮਿਸ ਸੁਲੇਮਾਨੀ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰੇ ਗਏ ਸਨ।

ਸੁਲੇਮਾਨੀ ਈਰਾਨ ਦੀ ਬਹੁਚਰਚਿਚ ਕੁਦਸ ਫੋਰਸ ਦੇ ਮੁਖੀ ਸਨ। ਇਹ ਫੋਰਸ ਈਰਾਨ ਦੇ ਵਿਦੇਸ਼ਾਂ ਵਿੱਚ ਚਲ ਰਹੀਆਂ ਫੌਜੀ ਮੁਹਿੰਮਾਂ ਨੂੰ ਅੰਜ਼ਾਮ ਦੇਣ ਲਈ ਜਾਣੀ ਜਾਂਦੀ ਹੈ।

ਸੁਲੇਮਾਨੀ ਇੱਕ ਫੌਜੀ ਅਫ਼ਸਰ ਦੇ ਤੌਰ ’ਤੇ ਈਰਾਨ ਦੇ ਸਈ ਬਹੁਤ ਮਹੱਤਵਪੂਰਨ ਸਨ। ਉਹ ਇੱਕ ਅਹਿਮ ਖ਼ੁਫ਼ੀਆ ਅਧਿਕਾਰੀ ਸੀ। ਜਿਨ੍ਹਾਂ ਨੂੰ ਇਰਾਨ ਦਾ ਸਭ ਤੋਂ ਅਹਿਮ ਚਿਹਰਾ ਕਹਿਣਾ ਗਲਤ ਨਹੀਂ ਹੋਵੇਗਾ।

ਅਮਰੀਕਾ ਨੇ ਕੁਦਸ ਫੋਰਸ ਨੂੰ 25 ਅਕਤੂਬਰ 2007 ਵਿਚ ਅੱਤਵਾਦੀ ਸੰਗਠਨ ਐਲਾਨਿਆ ਸੀ। ਇਸ ਸੰਗਠਨ ਨੇ ਨਾਲ ਕਿਸੇ ਵੀ ਅਮਰੀਕੀ ਦਾ ਕੋਈ ਲੈਣ- ਦੇਣ ਕਰਨ ’ਤੇ ਪੂਰਨ ਪਾਬੰਦੀ ਹੈ ਅਮਰੀਕਾ ਨੇ ਸੁਲੇਮਾਨੀ ਨੂੰ ਵੀ ਅੱਤਵਾਦੀ ਐਲਾਨਿਆ ਹੋਇਆ ਸੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=3-So6jXRsZQ&t=19s

https://www.youtube.com/watch?v=Cm55YyI0dyw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News