ਕਾਸਿਮ ਸੁਲੇਮਾਨੀ ਨੂੰ ਕਿਉਂ ਮਾਰਿਆ ਗਿਆ ਤੇ ਹੁਣ ਅੱਗੇ ਕੀ ਹੋਵੇਗਾ

Saturday, Jan 04, 2020 - 08:01 AM (IST)

ਈਰਾਨੀ ਜਰਨੈਲ ਕਾਸਿਮ ਸੁਲੇਮਾਨੀ ਬਗਦਾਦ ਏਅਰੋਪਰਟ ਨੇੜੇ ਮਾਰਿਆ ਗਿਆ ਹੈ
Getty Images
ਈਰਾਨੀ ਜਰਨੈਲ ਕਾਸਿਮ ਸੁਲੇਮਾਨੀ ਬਗਦਾਦ ਏਅਰੋਪਰਟ ਨੇੜੇ ਮਾਰਿਆ ਗਿਆ ਹੈ

ਈਰਾਨ ਦੇ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਨੇ ਠੰਢੇ ਪਏ ਈਰਾਨ-ਅਮਰੀਕਾ ਦੇ ਆਪਸੀ ਝਗੜੇ ਨੂੰ ਫਿਰ ਸੁਲਗਾ ਦਿੱਤਾ ਹੈ। ਇਸ ਘਟਨਾ ਦੇ ਨਤੀਜੇ ਕਾਫੀ ਵੱਡੇ ਹੋ ਸਕਦੇ ਹਨ।

ਇਸ ਦੇ ਜਵਾਬ ਦੀ ਤਾਂ ਪੂਰੀ ਉਮੀਦ ਹੈ। ਇੱਕ ਦੂਜੇ ਨੂੰ ਜੇ ਇੰਝ ਹੀ ਜਵਾਬ ਦੇਣ ਦਾ ਸਿਲਸਿਲਾ ਚੱਲਿਆ ਤਾਂ ਦੋਵਾਂ ਦੇਸਾਂ ਵਿੱਚ ਤਣਾਅ ਕਾਫੀ ਵੱਧ ਸਕਦਾ ਹੈ।

ਇਰਾਕ ਵਿੱਚ ਅਮਰੀਕਾ ਦਾ ਭਵਿੱਖ ਵੀ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਦੇ ਨਾਲ ਹੀ ਹੁਣ ਟਰੰਪ ਦੀ ਪੱਛਮ ਏਸ਼ੀਆ ਲਈ ਅਪਣਾਈ ਨੀਤੀ ਦੀ ਵੀ ਅਸਲ ਪ੍ਰੀਖੀਆ ਹੋਵੇਗੀ।

ਇਹ ਵੀ ਪੜ੍ਹੋ:

ਬਰਾਕ ਓਬਾਮਾ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਪੱਛਮ ਏਸ਼ੀਆ ਲਈ ਵਾਈ੍ਹਟ ਹਾਊਸ ਦੇ ਕੋਔਰਡੀਨੇਟਰ ਰਹੇ ਫਿਲਿਪ ਗੋਲਡੋਨ ਅਨੁਸਾਰ ਇਹ ਕਾਰਵਾਈ ਅਮਰੀਕਾ ਵੱਲੋਂ ਈਰਾਨ ਖਿਲਾਫ਼ ਇੱਕ ਜੰਗ ਛੇੜਨ ਤੋਂ ਘੱਟ ਨਹੀਂ ਹੈ।

ਕੁਦਸ ਫੋਰਸ ਈਰਾਨ ਦੀ ਫੌਜ ਦਾ ਹੀ ਹਿੱਸਾ ਹੈ ਜੋ ਵਿਦੇਸ਼ੀ ਧਰਤੀ ’ਤੇ ਆਪ੍ਰੇਸ਼ ਕਰਦੀ ਹੈ। ਭਾਵੇਂ ਕੁਦਸ ਫੋਰਸ ਲੈਬਨਾਨ, ਇਰਾਕ, ਸੀਰੀਆ ਜਾਂ ਕਿਤੇ ਵੀ ਹੋਣ, ਸੁਲੇਮਾਨੀ ਨੇ ਵਰ੍ਹਿਆਂ ਤੋਂ ਹਮਲਿਆਂ ਦੀ ਪਲਾਨਿੰਗ ਕਰਕੇ ਹਮੇਸ਼ਾ ਈਰਾਨ ਦਾ ਰਸੂਖ਼ ਵਧਾਉਣ ਤੇ ਇਰਾਕ ਦੇ ਸਾਥੀ ਦੇਸਾਂ ਦੀ ਮਦਦ ਕਰਨ ਲਈ ਕੰਮ ਕੀਤਾ ਹੈ।

ਸੁਲੇਮਾਨੀ ਇੱਕ ਮਸ਼ਹੂਰ ਹਸਤੀ ਸੀ

ਅਮਰੀਕਾ ਲਈ ਸੁਲੇਮਾਨੀ ਉਹ ਇਨਸਾਨ ਸੀ ਜਿਸ ਦੇ ਹੱਥੇ ਅਮਰੀਕੀਆਂ ਦੇ ਖ਼ੂਨ ਨਾਲ ਰੰਗੇ ਹੋਏ ਸਨ ਪਰ ਈਰਾਨ ਵਿੱਚ ਉਹ ਕਾਫੀ ਮਸ਼ਹੂਰ ਹਸਤੀ ਸਨ।

ਸੁਲੇਮਾਨੀ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਈਰਾਨ ਖਿਲਾਫ਼ ਹੁੰਦੇ ਦੁਸ਼ਪ੍ਰਚਾਰ ਅਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਮੁਕਾਬਲਾ ਕਰਨ ਵੇਲੇ ਈਰਾਨ ਦੀ ਅਗਵਾਈ ਕੀਤੀ।

ਈਰਾਕ ਵਿੱਚ ਮਾਈਕ ਪੈਂਸ ਅਮਰੀਕੀ ਫੌਜੀਆਂ ਨੂੰ ਸੰਬੋਧਿਤ ਕਰਦੇ ਹੋਏ
Reuters
ਕੀ ਈਰਾਨ ਜਵਾਬੀ ਕਾਰਵਾਈ ਵਿੱਚ ਇਰਾਕ ਵਿੱਚ ਤਾਇਨਾਤ ਅਮਰੀਕੀ ਫੌਜੀਆਂ ਨੂੰ ਨਿਸ਼ਾਨਾ ਬਣਾਵੇਗਾ?

ਇਹ ਚੌਂਕਾਉਣ ਵਾਲਾ ਨਹੀਂ ਹੈ ਕਿ ਸੁਲੇਮਾਨੀ ’ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਨਜ਼ਰਾਂ ਸਨ ਬਲਕਿ ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਅਮਰੀਕਾ ਨੇ ਹੁਣ ਕਿਉਂ ਉਸ ਨੂੰ ਮਾਰਿਆ।

ਈਰਾਨ ’ਤੇ ਇਰਾਕ ਵਿੱਚ ਅਮਰੀਕੀ ਫੌਜੀਆਂ ਉੱਤੇ ਹੋਏ ਕਈ ਰਾਕੇਟ ਹਮਲਿਆਂ ਦਾ ਇਲਜ਼ਾਮ ਲਗਿਆ ਸੀ। ਇਨ੍ਹਾਂ ਹਮਲਿਆਂ ਵਿੱਚ ਇੱਕ ਅਮਰੀਕੀ ਨਾਗਰਿਕ ਦੀ ਵੀ ਮੌਤ ਹੋਈ ਸੀ ਜੋ ਉੱਥੇ ਠੇਕੇਦਾਰ ਵਜੋਂ ਕੰਮ ਕਰ ਰਿਹਾ ਸੀ।

ਇਸ ਦੇ ਨਾਲ ਹੀ ਫਾਰਸ ਦੀ ਖਾੜ੍ਹੀ ਵਿੱਚ ਟੈਂਕਰਾਂ ਖਿਲਾਫ ਈਰਾਨ ਦੀ ਕਾਰਵਾਈ ਹੋਵੇ ਜਾਂ ਅਮਰੀਕੀ ਡਰੋਨ ਨੂੰ ਨਿਸ਼ਾਨਾ ਬਣਾਉਣਾ ਹੋਵੇ ਜਾਂ ਸਾਊਦੀ ਅਰਬ ਦੀ ਤੇਲ ਦੀ ਫ਼ੈਕਰਟੀ ’ਤੇ ਹਮਲਾ ਹੋਵੇ, ਕਿਸੇ ਵੀ ਕਾਰਵਾਈ ’ਤੇ ਅਮਰੀਕਾ ਨੇ ਜਵਾਬ ਨਹੀਂ ਦਿੱਤਾ ਸੀ।

ਰਾਕੇਟ ਹਮਲਿਆਂ ਲਈ ਤਾਂ ਈਰਾਨ ਦੇ ਹਮਾਇਤੀ ਮਿਲਸ਼ੀਆ ਖ਼ਿਲਾਫ ਅਮਰੀਕਾ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਹਮਲਿਆਂ ਪਿੱਛੇ ਇਸ ਮਿਲਸ਼ੀਆ ਦਾ ਹੀ ਹੱਥ ਸੀ।

ਇਸ ਤੋਂ ਬਾਅਦ ਹੀ ਬਗਦਾਦ ਵਿੱਚ ਅਮਰੀਕੀ ਸਫਾਰਤਖ਼ਾਨੇ ’ਤੇ ਵੀ ਹਮਲਾ ਹੋਇਆ ਸੀ।

ਇਹ ਵੀ ਪੜ੍ਹੋ:

ਸੁਲੇਮਾਨੀ ਦੇ ਕਤਲ ਨੂੰ ਵਾਜਿਬ ਠਹਿਰਾਉਂਦੇ ਹੋਏ ਅਮਰੀਕਾ ਨੇ ਕਿਹਾ ਕਿ ਇਹ ਕਾਰਾਵਾਈ ਉਸ ਦੇ ਬੀਤੇ ਕੰਮਾਂ ਕਾਰਨ ਨਹੀਂ ਕੀਤੀ ਗਈ ਹੈ ਬਲਕਿ ਇਹ ਇਰਾਕ ਵੱਲੋਂ ਕੀਤੀ ਜਾਂਦੀਆਂ ਕਾਰਵਾਈਆਂ ਨੂੰ ਰੋਕਣ ਵਾਸਤੇ ਕੀਤੀ ਗਈ ਹੈ।

ਪੈਂਟਾਗਨ ਨੇ ਆਪਣੇ ਬਿਆਨ ਵਿੱਚ ਕਿਹਾ, “ਸੁਲੇਮਾਨੀ ਅਮਰੀਕੀ ਸਫੀਰਾਂ ਉੱਤੇ ਇਰਾਕ ਤੇ ਨੇੜਲੇ ਪੂਰੇ ਖੇਤਰ ਵਿੱਚ ਹਮਲੇ ਪਲਾਨ ਕਰ ਰਹੇ ਸੀ।”

ਪੰਜ ਹਜ਼ਾਰ ਅਮਰੀਕਾ ਫ਼ੌਜੀਆਂ ਦੀ ਤਾਇਨਾਤੀ

ਹੁਣ ਅੱਗੇ ਕੀ ਹੋਣ ਵਾਲਾ ਹੈ, ਇਹ ਵੀ ਵੱਡਾ ਸਵਾਲ ਹੈ। ਟਰੰਪ ਨੂੰ ਉਮੀਦ ਹੋਵੇਗੀ ਕਿ ਨਾਟਕੀ ਢੰਗ ਨਾਲ ਕੀਤੇ ਇਸ ਆਪ੍ਰੇਸ਼ਨ ਨਾਲ ਉਨ੍ਹਾਂ ਨੇ ਇੱਕ ਪਾਸੇ ਈਰਾਨ ਨੂੰ ਮਾਤ ਦਿੱਤੀ ਤੇ ਦੂਜੇ ਪਾਸੇ ਇਸਾਰਇਲ ਤੇ ਸਾਊਦੀ ਅਰਬ ਵਰਗੇ ਸਹਿਯੋਗੀਆਂ ਨੇ ਇਹ ਵੀ ਦੱਸ ਦਿੱਤਾ ਕਿ ਅਮਰੀਕਾ ਵਿੱਚ ਅਜੇ ਵੀ ਕਾਫੀ ਦਮ ਹੈ।

ਖ਼ੈਰ ਇਹ ਵੀ ਨਹੀਂ ਸੋਚਿਆ ਜਾ ਸਕਦਾ ਕਿ ਈਰਾਨ ਵੱਲੋਂ ਕੁਝ ਜਵਾਬ ਨਹੀਂ ਦਿੱਤਾ ਜਾਵੇਗਾ, ਭਾਵੇਂ ਹਾਲੇ ਨਹੀਂ ਪਰ ਈਰਾਨ ਵੱਲੋਂ ਇਸ ਕਾਰਵਾਈ ਖਿਲਾਫ਼ ਕੁਝ ਨਾ ਕੁਝ ਕਰਨ ਦੀ ਉਮੀਦ ਹੈ।

ਇਰਾਕ ਵਿੱਚ 5,000 ਅਮਰੀਕੀ ਫੌਜੀ ਮੌਜੂਦ ਹਨ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਕੁਝ ਹੋਰ ਵੀ ਟਾਰਗੇਟ ਹਨ ਜਿਨ੍ਹਾਂ ਨੂੰ ਈਰਾਨ ਤੇ ਹੋਰ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।

ਕਾਸਿਮ ਸੁਲੇਮਾਨੀ ਨੇ ਆਈਐੱਸ ਖ਼ਿਲਾਫ਼ ਹੋਏ ਆਪ੍ਰੇਸ਼ਨਾਂ ਵਿੱਚ ਈਰਾਨ ਦੀਆਂ ਫੌਜਾਂ ਦੀ ਅਗਵਾਈ ਕੀਤੀ ਸੀ
Reuters
ਕਾਸਿਮ ਸੁਲੇਮਾਨੀ ਨੇ ਆਈਐੱਸ ਖ਼ਿਲਾਫ਼ ਹੋਏ ਆਪ੍ਰੇਸ਼ਨਾਂ ਵਿੱਚ ਈਰਾਨ ਦੀਆਂ ਫੌਜਾਂ ਦੀ ਅਗਵਾਈ ਕੀਤੀ ਸੀ

ਅਮਰੀਕਾ ਤੇ ਉਸ ਦੇ ਸਾਥੀਆਂ ਵੱਲੋਂ ਸੁਰੱਖਿਆ ਲਈ ਹੁਣ ਬੰਦੋਬਸਤ ਕੀਤੇ ਜਾਣਗੇ। ਅਮਰੀਕਾ ਵੱਲੋਂ ਬਗਦਾਦ ਵਿੱਚ ਅਮਰੀਕੀ ਸਫ਼ਾਰਤਖ਼ਾਨੇ ਲਈ ਵਾਧੂ ਸੁਰੱਖਿਆ ਮੁਲਾਜ਼ਮ ਭੇਜ ਦਿੱਤੇ ਗਏ ਹਨ।

ਜੇ ਲੋੜ ਪਈ ਤਾਂ ਅਮਰੀਕਾ ਇਸ ਖੇਤਰ ਵਿੱਚ ਹੋਰ ਫੌਜ ਤਾਇਨਾਤ ਕਰਨ ਬਾਰੇ ਵਿਚਾਰ ਕਰ ਸਕਦਾ ਹੈ।

ਇਹ ਵੀ ਹੋ ਸਕਦਾ ਹੈ ਕਿ ਇਰਾਕ ਦਾ ਜਵਾਬ ਕੁਝ ਹੋਰ ਤਰੀਕੇ ਨਾਲ ਆਏ, ਸੌਖੇ ਸ਼ਬਦਾਂ ਵਿੱਚ ਹਮਲੇ ਦਾ ਜਵਾਬ ਹਮਲਾ ਨਾ ਹੋਵੇ।

ਉਹ ਆਪਣੇ ਖੇਤਰ ਵਿੱਚ ਮੌਜੂਦ ਹਮਾਇਤ ਦੀ ਵੀ ਮਦਦ ਲੈ ਸਕਦਾ ਹੈ ਜੋ ਸੁਲੇਮਾਨੀ ਨੇ ਵਰ੍ਹਿਆਂ ਤੱਕ ਕੰਮ ਕਰਕੇ ਬਣਾਈ ਹੈ।

ਉਹ ਬਗਦਾਦ ਵਿੱਚ ਮੌਜੂਦਾ ਅਮਰੀਕਾ ਦੇ ਸਫ਼ਾਰਤਖਾਨੇ ਦੀ ਘੇਰਾਬੰਦੀ ਕਰ ਸਕਦਾ ਹੈ। ਇਸ ਨਾਲ ਇਰਾਕੀ ਸਰਕਾਰ ’ਤੇ ਦਬਾਅ ਬਣਾਇਆ ਜਾ ਸਕਦਾ ਹੈ ਤੇ ਅਮਰੀਕੀ ਫੌਜੀਆਂ ਦੀ ਤਾਇਨਾਤੀ ’ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਇਰਾਕ ਵੱਲੋਂ ਕਿਸੇ ਹੋਰ ਪਾਸੇ ਮੁਜ਼ਾਹਰੇ ਕਰਵਾਏ ਜਾਣ ਤਾਂ ਜੋ ਹੋਰ ਹਮਲਿਆਂ ਤੋਂ ਬਚਿਆ ਜਾ ਸਕੇ।

ਸੁਲੇਮਾਨੀ ’ਤੇ ਕੀਤਾ ਗਿਆ ਇਹ ਹਮਲਾ ਅਮਰੀਕੀ ਖੂਫ਼ੀਆ ਏਜੰਸੀਆਂ ਦੀ ਤਾਕਤ ਨੂੰ ਸਾਫ਼ ਦਰਸ਼ਾਉਂਦਾ ਹੈ। ਇਸ ਖੇਤਰ ਵਿੱਚ ਕਈ ਲੋਕਾਂ ਨੂੰ ਉਸ ਦੇ ਮਰਨ ਦਾ ਗਮ ਨਹੀਂ ਹੋਵੇਗਾ। ਪਰ ਕੀ ਰਾਸ਼ਟਰਪਤੀ ਟਰੰਪ ਦਾ ਇਹ ਫ਼ੈਸਲਾ ਸਮਝਦਾਰੀ ਵਾਲਾ ਹੈ।

ਇਸ ਘਟਨਾ ਤੋਂ ਬਾਅਦ ਆਉਣ ਵਾਲੇ ਪ੍ਰਤੀਕਰਮ ਵਾਸਤੇ, ਕੀ ਅਮਰੀਕਾ ਤਿਆਰ ਹੈ? ਇਹ ਹਮਲਾ ਸਾਨੂੰ ਇਸ ਪੂਰੇ ਖੇਤਰ ਬਾਰੇ ਅਪਣਾਈ ਗਈ ਟਰੰਪ ਦੀ ਰਣਨੀਤੀ ਬਾਰੇ ਕੀ ਦੱਸਦਾ ਹੈ?

ਕੀ ਕੁਝ ਬਦਲਿਆ ਹੈ? ਕੀ ਹੁਣ ਈਰਾਨੀ ਆਪ੍ਰੇਸ਼ਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ? ਜਾਂ ਕੇਵਲ ਇਹ ਇੱਕ ਈਰਾਨੀ ਕਮਾਂਡਰ ਨੂੰ ਢੇਰ ਕਰਨਾ ਹੈ ਜਿਸ ਨੂੰ ਟਰੰਪ ‘ਇੱਕ ਬੁਰਾ ਵਿਅਕਤੀ’ ਮੰਨਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=gjLRY2vsA_U

https://www.youtube.com/watch?v=Kbfc6cwG1h8

https://www.youtube.com/watch?v=Rx7ooFxhvEM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News