ਸਿੱਖ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵਲੋਂ ਕਿਹੜੇ ਵਜ਼ੀਫ਼ੇ ਦਿੱਤੇ ਜਾਂਦੇ ਹਨ

Saturday, Jan 04, 2020 - 08:01 AM (IST)

ਵਜੀਫ਼ੇ
Getty Images

ਮਹਿੰਗਾਈ ਦੇ ਦੌਰ ਵਿੱਚ ਪੜ੍ਹਾਈ ਕਰਨੀ ਵੀ ਮਹਿੰਗੀ ਹੋ ਗਈ ਹੈ। ਅਜਿਹੇ ਵਿੱਚ ਕਈ ਤਰ੍ਹਾਂ ਦੇ ਵਜ਼ੀਫ਼ੇ ਜਾਂ ਸਕਾਲਰਸ਼ਿਪ ਪ੍ਰੋਗਰਾਮ ਸਰਕਾਰ ਜਾਂ ਨਿੱਜੀ ਯੂਨੀਵਰਸਿਟੀਜ਼ ਵਲੋਂ ਚਲਾਏ ਜਾਂਦੇ ਹਨ।

ਹਰੇਕ ਸਕਾਲਰਸ਼ਿਪ ਦੇ ਮਾਪਦੰਡ ਵੱਖਰੇ ਹੁੰਦੇ ਹਨ। ਇਸ ਬਾਰੇ ਅਸੀਂ ਕਰੀਅਰ ਕਾਉਂਸਲਰ ਰੂਹੀ ਢੀਂਗਰਾ ਨਾਲ ਗੱਲਬਾਤ ਕੀਤੀ।

ਸਕਾਲਸ਼ਿਪ ਪ੍ਰੋਗਰਾਮ 10ਵੀਂ ਤੋਂ ਲੈ ਕੇ ਪੀਐਚਡੀ ਤੱਕ ਹੁੰਦੇ ਹਨ।

  • ਪ੍ਰੀ ਮੈਟਰਿਕ (10ਵੀਂ ਤੋਂ ਪਹਿਲਾਂ)
  • ਪੋਸਟ ਮੈਟਰਿਕ (10ਵੀਂ ਤੋਂ ਬਾਅਦ)
  • ਮੈਰਿਟ-ਕਮ-ਮੀਨਜ਼

ਵਜ਼ੀਫ਼ੇ ਕੇਂਦਰ ਜਾਂ ਸੂਬਾ ਸਰਕਾਰਾਂ, ਨਿੱਜੀ ਯੂਨੀਵਰਸਿਟੀਆਂ, ਜਾਂ ਫਿਰ ਕਾਰਪੋਰੇਟ ਸੈਕਟਰ ਵਲੋਂ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ:

ਕੇਂਦਰ ਸਰਕਾਰ ਵਲੋਂ ਮਿਲਦੇ ਵਜ਼ੀਫ਼ੇ

ਕੇਂਦਰ ਸਰਕਾਰ ਵਲੋਂ ਮਿਲਦੇ ਵਜ਼ੀਫ਼ਿਆਂ ਦਾ ਪੂਰਾ ਵੇਰਵਾ ਵੈੱਬਸਾਈਟ https://scholarships.gov.in/ ''ਤੇ ਦੇਖ ਸਕਦੇ ਹੋ।

ਕੇਂਦਰ ਸਰਕਾਰ ਦੇ ਕਈ ਵਿਭਾਗਾਂ ਵਲੋਂ ਕਈ ਤਰ੍ਹਾਂ ਦੇ ਵਜ਼ੀਫ਼ੇ ਦਿੱਤੇ ਜਾਂਦੇ ਹਨ।

ਘੱਟ-ਗਿਣਤੀ ਭਾਈਚਾਰੇ ਲਈ ਵਜ਼ੀਫ਼ਾ

ਘੱਟ-ਗਿਣਤੀ ਭਾਈਚਾਰੇ ਲਈ 10ਵੀਂ ਤੋਂ ਪਹਿਲਾਂ, 10ਵੀਂ ਤੋਂ ਬਾਅਦ ਜਾਂ ਮੈਰਿਟ ਦੇ ਆਧਾਰ ''ਤੇ ਵਜ਼ੀਫ਼ੇ ਦਿੱਤੇ ਜਾਂਦੇ ਹਨ। ਇਸ ਦੇ ਅਧੀਨ ਮੁਸਲਿਮ, ਸਿੱਖ, ਕ੍ਰਿਸਰਚਨ, ਬੌਧੀ, ਜੈਨ ਜਾਂ ਪਾਰਸੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ।

ਹਰ ਸਾਲ ਪੁਰਾਣੇ ਵਜ਼ੀਫੇ ਰੀਨਿਊ ਕਰਨ ਦੇ ਨਾਲ-ਨਾਲ 30 ਲੱਖ ਨਵੇਂ ਵਜ਼ੀਫ਼ੇ ਦਿੱਤੇ ਜਾਂਦੇ ਹਨ। ਕੇਂਦਰ ਤੇ ਯੂਟੀ ਵਿਚਾਲੇ ਵਜ਼ੀਫ਼ਿਆਂ ਦੀ ਵੰਡ ਉੱਥੋਂ ਦੇ ਘੱਟ-ਗਿਣਤੀ ਭਾਈਚਾਰੇ ਦੇ ਆਧਾਰ ''ਤੇ ਨਿਰਭਰ ਕਰਦੀ ਹੈ।

ਵਜੀਫ਼ੇ
Getty Images

30 ਫ਼ੀਸਦ ਵਜ਼ੀਫ਼ੇ ਹਰੇਕ ਘੱਟ-ਗਿਣਤੀ ਭਾਈਚਾਰੇ ਦੀਆਂ ਕੁੜੀਆਂ ਲਈ ਰੱਖੇ ਗਏ ਹਨ। ਜੇ 30 ਫੀਸਦ ਕੁੜੀਆਂ ਨਹੀਂ ਹੁੰਦੀਆਂ ਤਾਂ ਉਹ ਵਜ਼ੀਫ਼ੇ ਮੁੰਡਿਆਂ ਨੂੰ ਦੇ ਦਿੱਤੇ ਜਾਂਦੇ ਹਨ।

ਵਜ਼ੀਫ਼ਾ ਪੂਰੇ ਕੋਰਸ ਲਈ ਦਿੱਤੀ ਜਾਂਦਾ ਹੈ। ਇਸ ਲਈ www.minorityaffairs.gov.in. ਜਾਂ https://scholarships.gov.in/ ''ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।

ਜੇ ਮੈਰਿਟ ਕਮ ਮੀਨਜ਼ ਲਈ ਅਪਲਾਈ ਕਰ ਰਹੇ ਹੋ ਤਾਂ ਘੱਟੋ-ਘੱਟ 50 ਫੀਸਦ ਨੰਬਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਮੌਜੂਦਾ ਕੋਰਸ ਦੀ ਫੀਸ ਦੀ ਰਸੀਦ, ਡੋਮੀਸਾਈਲ ਸਰਟੀਫਿਕੇਟ ਤੇ ਘੱਟ-ਗਿਣਤੀ ਭਾਈਚਾਰੇ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਅਪਾਹਜ ਲੋਕਾਂ ਲਈ ਵਜ਼ੀਫ਼ੇ

ਅਪਾਹਜ ਵਿਦਿਆਰਥੀਆਂ ਦੇ ਸਸ਼ਕਤੀਕਰਨ ਵਿਭਾਗ ਨੇ ਸਾਲ 2012 ਤੋਂ 2017 ਵਿਚਾਲੇ ਵਜ਼ੀਫ਼ੇ ਦੀਆਂ 6 ਸਕੀਮਾਂ ਸ਼ੁਰੂ ਕੀਤੀਆਂ ਸਨ। ਜਿਨ੍ਹਾਂ ਨੂੰ ਹੁਣ ਇਕੱਠਾ ਕਰਕੇ ਸਕਾਲਰਸ਼ਿਪਜ਼ ਫਾਰ ਸਟੂਡੈਂਟਸ ਵਿਦ ਡਿਸੇਬਿਲੀਟੀਜ਼ ਕਿਹਾ ਜਾਂਦਾ ਹੈ।

ਇਹ ਛੇ ਸਕੀਮਾਂ ਹਨ- ਪ੍ਰੀ-ਮੈਟਰਿਕ, ਪੋਸਟ ਮੈਟਰਿਕ, ਟੌਪ ਕਲਾਸ ਐਜੁਕੇਸ਼ਨ, ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ, ਨੈਸ਼ਨਲ ਫੈਲੋਸ਼ਿਪ ਫਾਰ ਪੀਡਬਲੂਡੀ, ਫ੍ਰੀ ਕੋਚਿੰਗ ਫਾਰ ਐਸਡਬਲੂਡੀ।

ਅਪਾਹਜ ਵਿਅਕਤੀਆਂ ਦੇ ਅਧਿਕਾਰ ਐਕਟ, 2016 ਵਿੱਚ 21 ਵਰਗ ਹਨ ਜੋ ਸਕਾਲਰਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ਇਸ ਵਿੱਚ ਅੰਨ੍ਹਾਪਨ, ਘੱਟ-ਨਜ਼ਰ ਆਉਣਾ, ਸੁਣਨ ਜਾਂ ਬੋਲਣ ਵਿੱਚ ਮੁਸ਼ਕਿਲ ਤੇ ਮਾਨਸਿਕ ਰੋਗੀ ਵੀ ਸ਼ਾਮਿਲ ਹਨ। 40 ਫੀਸਦ ਜਾਂ ਇਸ ਤੋਂ ਵੱਧ ਅਪਾਹਜ ਹੋਣ ''ਤੇ ਇਸ ਵਜ਼ੀਫ਼ੇ ਲਈ ਅਰਜ਼ੀ ਪਾਈ ਜਾ ਸਕਦੀ ਹੈ।

ਅਪਾਹਜ ਲੋਕਾਂ ਲਈ ਵਜੀਫ਼ੇ
BBC
ਸੰਕੇਤਕ ਤਸਵੀਰ

ਇੱਕੋ ਪਰਿਵਾਰ ਦੇ ਦੋ ਤੋਂ ਵੱਧ ਬੱਚਿਆਂ ਨੂੰ ਇਹ ਵਜ਼ੀਫ਼ਾ ਨਹੀਂ ਮਿਲ ਸਕਦਾ।

ਪ੍ਰੀ ਮੈਟਰਿਕ ਤੇ ਪੋਸਟ ਮੈਟਰਿਕ ਵਜ਼ੀਫ਼ੇ ਲਈ ਮਾਪਿਆਂ ਦੀ ਆਮਦਨ 2.5 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਟੌਪ ਕਲਾਸ ਐਜੁਕੇਸ਼ਨ, ਨੈਸ਼ਨਲ ਓਵਰਸੀਜ਼ ਸਕਾਲਸ਼ਿਪ ਤੇ ਫ੍ਰੀ ਕੋਚਿੰਗ ਫ਼ਾਰ ਐਸਡਬਲੂਡੀ ਲਈ ਸਕਾਲਰਸ਼ਿਪ ਵਾਸਤੇ 6 ਲੱਖ ਤੋਂ ਵੱਧ ਆਮਦਨ ਨਹੀਂ ਹੋਣੀ ਚਾਹੀਦੀ।

ਪ੍ਰੀ ਮੈਟਰਿਕ, ਪੋਸਟ ਮੈਟਰਿਕ ਤੇ ਟੌਪ ਕਲਾਸ ਐਜੁਕੇਸ਼ਨ ਦੇ ਵਜ਼ੀਫ਼ੇ ''ਚੋਂ 50 ਫੀਸਦ ਕੁੜੀਆਂ ਲਈ ਰਾਖ਼ਵੇਂ ਹੁੰਦੇ ਹਨ।

ਐਸਸੀ ਵਰਗ ਲਈ ਵਜ਼ੀਫ਼ੇ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਐਸਸੀ/ਐਸਟੀ ਵਿਦਿਆਰਥੀਆਂ ਨੂੰ ਪੂਰੀ ਵਿੱਤੀ ਮਦਦ ਦੇਣ ਦੇ ਉਪਰਾਲੇ ਵਜੋਂ ਵਜ਼ੀਫ਼ੇ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ।

ਪ੍ਰੀ-ਮੈਟਰਿਕ, ਪੋਸਟ ਮੈਟਰਿਕ ਤੇ ਮੈਰਿਟ ਆਧਾਰਿਤ ਵਜ਼ੀਫ਼ੇ ਤਾਂ ਪਹਿਲਾਂ ਹੀ ਚੱਲ ਰਹੇ ਹਨ, ਪਰ ਸਾਲ 2005-06 ਵਿੱਚ ਐਲਾਨ ਕੀਤਾ ਗਿਆ ਸੀ ਕਿ ਐਸਸੀ/ਐਸਟੀ ਵਰਗ ਲਈ ਇੱਕ ਯੋਜਨਾ ਚਲਾਈ ਜਾਵੇਗੀ ਜਿਸ ਤਹਿਤ ਉਨ੍ਹਾਂ ਸਿੱਖਿਅਕ ਅਦਾਰਿਆਂ ਦਾ ਐਲਾਨ ਕਰਨ ਦੀ ਗੱਲ ਕਹੀ ਗਈ ਜਿੱਥੇ ਐਸਸੀ/ਐਸਟੀ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ।

ਵਜੀਫ਼ੇ
Getty Images

ਇਹ ਯੋਜਨਾ 2007 ਤੋਂ ਹੀ ਲਾਗੂ ਹੈ। ਇਸ ਦੇ ਤਹਿਤ 12ਵੀਂ ਤੋਂ ਬਾਅਦ ਪੜ੍ਹਾਈ ਲਈ ਵਜ਼ੀਫ਼ਾ ਮਿਲਦਾ ਹੈ। ਪਰਿਵਾਰ ਦੀ ਆਮਦਨ 6 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਸ ਵਜ਼ੀਫ਼ੇ ''ਚੋਂ 30 ਫੀਸਦ ਸੀਟਾਂ ਕੁੜੀਆਂ ਲਈ ਰਾਖਵੀਆਂ ਹਨ, ਜੋ ਕਿ ਮੈਰਿਟ ਦੇ ਆਧਾਰ ''ਤੇ ਚੁਣੀਆਂ ਜਾਣਗੀਆਂ।

ਸਲਾਨਾ 1500 ਨਵੇਂ ਵਜ਼ੀਫ਼ੇ ਦਿੱਤੇ ਜਾਂਦੇ ਹਨ। ਇਸ ਵਜ਼ੀਫ਼ੇ ਬਾਰੇ ਪੂਰਾ ਵੇਰਵਾ ਜਾਣਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਸ ਤੋਂ ਇਲਾਵਾ ਯੂਜੀਸੀ ਵਲੋਂ ਵੀ ਕੁਝ ਵਜ਼ੀਫ਼ੇ ਦਿੱਤੇ ਜਾਂਦੇ ਹਨ। ਪੂਰਾ ਵੇਰਵਾ ਲੈਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਵਜ਼ੀਫ਼ਿਆਂ ਦੇ ਨੋਟਿਫੀਕੇਸ਼ਨ ਬਾਰੇ ਜਾਣਨ ਲਈ ਐਚਆਰਡੀ ਵਿਭਾਗ ਦੀ ਵੈੱਬਸਾਈਟ ''ਤੇ ਜਾਓ। ਹੇਠ ਲਿਖੇ ਲਿੰਕ ਰਾਹੀਂ ਤੁਸੀਂ ਮੌਜੂਦਾ ਵਜੀਫ਼ਿਆਂ ਬਾਰੇ ਜਾਣ ਸਕਦੇ ਹੋ।

https://mhrd.gov.in/scholarships?date_filter%5Bvalue%5D&title=&page=1

ਤੁਸੀਂ ਇਸ ਹੈਲਪਡੈਸਕ ਨੰਬਰ 0120 - 6619540 ਰਾਹੀਂ ਵੀ ਜਾਣਕਾਰੀ ਲੈ ਸਕਦੇ ਹੋ।

ਕਾਰਪੋਰੇਟ ਵਲੋਂ ਦਿੱਤੇ ਜਾਂਦੇ ਵਜ਼ੀਫ਼ੇ

ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲੀਟੀ (ਸੀਐਸਆਰ) ਦੇ ਤਹਿਤ ਕਈ ਵੱਡੀਆਂ ਕੰਪਨੀਆਂ ਸਿੱਖਿਆ ਦੇ ਖੇਤਰ ਵਿੱਚ ਵਜ਼ੀਫ਼ੇ ਦਿੰਦੀਆਂ ਹਨ।

ਇਨ੍ਹਾਂ ਵਿੱਚ ਹੀਰੋ ਹੋਂਡਾ, ਐਲਆਈਸੀ, ਜੇਐਸਪੀਐਲ, ਅਡੋਬੀ, ਐਲ & ਟੀ ਕਨਸਟਰਕਸ਼ਨ ਸ਼ਾਮਲ ਹਨ। ਅਡੋਬੀ ਵਲੋਂ ਖਾਸ ਤੌਰ ''ਤੇ ਕੁੜੀਆਂ ਨੂੰ ਵਜ਼ੀਫ਼ਾ ਦਿੱਤਾ ਜਾਂਦਾ ਹੈ।

ਇਹ ਵੀਡੀਓ ਵੀ ਦੇਖੋ:

https://www.youtube.com/watch?v=Np5-A-e1JLE

https://www.youtube.com/watch?v=i-liuka3jO4

https://www.youtube.com/watch?v=BVzWHNKq1ss

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News