CAA Portest : ਪੰਜਾਬ ਲਈ ਕਿਵੇ ਖ਼ਤਰਾ ਹੈ ਨਾਗਰਿਕਤਾ ਸੋਧ ਕਾਨੂੰਨ -ਕੈਪਟਨ ਨੇ ਮੋਦੀ ਸਰਕਾਰ ਨੂੰ ਦੱਸਿਆ

Friday, Jan 03, 2020 - 04:31 PM (IST)

"ਸੂਬੇ ਦੇ ਨੇਤਾ ਵਜੋਂ ਮੈਂ ਸੰਵਿਧਾਨ ਦੇ ਤਹਿਤ ਸਹੁੰ ਚੁੱਕੀ ਹੈ। ਮੈਂ ਨਾ ਤਾਂ ਭੁੱਲਿਆ ਹਾਂ ਅਤੇ ਨਾ ਹੀ ਗੁੰਮਰਾਹ ਹਾਂ, ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਲੋਕਾਂ ਦੀ ਆਵਾਜ਼ ਦੀ ਆਗਵਾਈ ਕਰਾਂ ਅਤੇ ਕੇਂਦਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।"

"ਮੈਨੂੰ ਬੇਹੱਦ ਚਿੰਤਾ ਹੈ ਕਿ ਸੀਏਏ ਨੂੰ ਦੇਸ ਵਿੱਚ ਘੁਸਪੈਠ ਕਰਨ ਲਈ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ, ਖ਼ਾਸ ਕਰਕੇ ਪੰਜਾਬ ਵਰਗੇ ਸਰਹੱਦੀ ਸੂਬੇ ਵਿੱਚ। ਇਹ ਕੌਮੀ ਸੁਰੱਖਿਆ ਲਈ ਸੰਭਾਵੀ ਖ਼ਤਰਾ ਹੈ। ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪਤਾ ਵੀ ਹੈ ਕਿ ਉਹ ਕੀ ਕਰ ਰਹੀ ਹੈ।"

https://twitter.com/capt_amarinder/status/1213027810303868929

https://twitter.com/capt_amarinder/status/1213028192270741504

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਇਹ ਟਵੀਟ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਸੰਬੋਧਨ ਕਰਦਿਆਂ ਲਿਖਿਆ। ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਰਵੀ ਸ਼ੰਕਰ ਪ੍ਰਸਾਦ ਨੂੰ ਖੁੱਲ੍ਹੀ ਚਿੱਠੀ ਵੀ ਲਿਖੀ ਹੈ।

ਇਹ ਵੀ ਪੜ੍ਹੋ-

ਰਵੀ ਸ਼ੰਕਰ ਪ੍ਰਸ਼ਾਦ ਨੇ ਕੀ ਕਿਹਾ ਸੀ

ਦਰਅਸਲ ਬੀਤੇ ਦਿਨ ਕੇਂਦਰ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਸੀ ਕਿ ਹੈਰਾਨੀ ਹੈ ਕਿ ਜੋ ਲੋਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਏ ਹਨ ਉਹੀ ਲੋਕ ਗ਼ੈਰ-ਸੰਵਿਧਾਨਕ ਗੱਲਾਂ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਇਹ ਉਨ੍ਹਾਂ ਦੀ ਸੰਵਿਧਾਨਕ ਡਿਊਟੀ ਬਣਦੀ ਹੈ ਕਿ ਜੋ ਕਾਨੂੰਨ ਲੋਕ ਸਭਾ ''ਚੋਂ ਪਾਸ ਹੋ ਕੇ ਆਇਆ ਹੈ ਉਹ ਉਸ ਨੂੰ ਸੂਬੇ ਵਿੱਚ ਲਾਗੂ ਕਰਨ।"

ਸੀਏਏ ਨੂੰ ਲੈ ਕੇ ਪੰਜਾਬ ਸਣੇ ਪੂਰੇ ਦੇਸ ਵਿੱਚ ਰੋਸ-ਮੁਜ਼ਾਹਰੇ ਹੋ ਰਹੇ ਹਨ। ਲੋਕ ਇਸ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਪੰਜਾਬ ਅਤੇ ਕਈ ਹੋਰ ਸੂਬਿਆਂ ਨੇ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

https://www.youtube.com/watch?v=lH5ndoCBj-0

https://www.youtube.com/watch?v=KIuRLxUr9Z8

https://www.youtube.com/watch?v=JTbaBffiLPE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News