ਈਰਾਨ ਦੀ ਕੁਦਸ ਫੋਰਸ ਦੇ ਕਮਾਂਡਰ ਜਰਨਲ ਦੀ ਹਵਾਈ ਹਮਲੇ ਵਿੱਚ ਮੌਤ

Friday, Jan 03, 2020 - 09:16 AM (IST)

ਜਰਨਲ ਕਾਸਿਮ ਸੁਲੇਮਾਨੀ ਈਰਾਨ ਦੀਆਂ ਕੁਦਸ ਫੋਰਸ ਦੇ ਮੁਖੀ ਦੀ ਅਮਰੀਕਾ ਦੇ ਇਰਾਕ ''ਤੇ ਕੀਤੇ ਹਵਾਈ ਹਮਲਿਆਂ ਵਿਚ ਮੌਤ ਹੋ ਗਈ।

ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ "ਰਾਸ਼ਟਰਪਤੀ ਦੀਆਂ ਹਦਾਇਤਾਂ ''ਤੇ" ਮਾਰਿਆ ਗਿਆ ਸੀ।

ਇਹ ਕਾਰਵਾਈ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਤੇ ਹੋਏ ਹਮਲੇ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਕਈ ਜਾਨਾਂ ਚਲੀਆਂ ਗਈਆਂ ਸਨ।

ਇਹ ਵੀ ਪੜ੍ਹੋ:

ਈਰਾਨ ਦੇ ਰੈਵਲੂਸ਼ਨਰੀ ਗਾਰਡਜ਼ ਨੇ ਵੀ ਸੁਲੇਮਾਨੀ ਦੀ ਮੌਤ ਦੀ ਪੁਸ਼ਟੀ ਕੀਤ ਹੈ ਤੇ ਇਸ ਲਈ ਅਮਰੀਕੀ ਹੈਲੀਕਾਪਟਰਾਂ ''ਤੇ ਇਲਜ਼ਾਮ ਲਾਇਆ ਹੈ।

ਮਰਹੂਮ ਜਰਨਲ ਈਰਾਨੀ ਸੱਤਾ ਦਾ ਇੱਕ ਵੱਡਾ ਚਿਹਰਾ ਸਨ। ਉਨ੍ਹਾਂ ਦੀ ਕੁਦਸ ਫੋਰਸ ਸਿੱਧੀ ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ਮੇਨੀ ਨੂੰ ਰਿਪੋਰਟ ਕਰਦੀ ਸੀ।

ਖ਼ਬਰ ਨਸ਼ਰ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕੀ ਝੰਡੇ ਦੀ ਤਸਵੀਰ ਟਵੀਟ ਕੀਤੀ।

ਹਾਲਾਂਕਿ ਇਸ ਹਮਲੇ ਤੋਂ ਬਾਅਦ ਵਿਸ਼ਵੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਦਾ ਉਛਾਲ ਆਇਆ।

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News