ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸ ਗੱਲ ਦਾ ਹੋ ਰਿਹਾ ਮਲਾਲ

Friday, Jan 03, 2020 - 07:31 AM (IST)

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ
AFP
ਸ਼ਰਧਾਲੂ ਨਾ ਤੇ ਕੋਈ ਸਮਾਨ ਪਾਕਿਸਤਾਨ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਤੇ ਨਾ ਹੀ ਪਾਕਿਸਤਾਨ ਤੋਂ ਕੁਝ ਭਾਰਤ ਪਾਸੇ ਲੈ ਕੇ ਆ ਸਕਦੇ ਹਨ

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ-ਏ-ਦੀਦਾਰ ਕਰਕੇ ਖ਼ੁਦ ਨੂੰ ਸ਼ਰਧਾਲੂ ਵੱਡਭਾਗਾ ਤਾਂ ਮੰਨ ਰਹੇ ਹਨ, ਪਰ ਇੱਕ ਮਲਾਲ ਵੀ ਉਨ੍ਹਾਂ ਨੂੰ ਰਹਿ ਰਿਹਾ ਹੈ।

ਦਰਅਸਲ, ਸ਼ਰਧਾਲੂ ਹੁਣ ਨਾ ਤੇ ਕੋਈ ਸਮਾਨ ਪਾਕਿਸਤਾਨ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਤੇ ਨਾ ਹੀ ਪਾਕਿਸਤਾਨ ਤੋਂ ਕੁਝ ਭਾਰਤ ਪਾਸੇ ਲੈ ਕੇ ਆ ਸਕਦੇ ਹਨ। ਗੁਰਦੁਆਰੇ ਤੋਂ ਮਿਲੇ ਪ੍ਰਸਾਦ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਪਾਕਿਸਤਾਨ ਤੋਂ ਲੈਕੇ ਆਉਣ ਦੀ ਇਜਾਜ਼ਤ ਨਹੀ ਹੈ।

ਕਈ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ''ਚ ਲੰਗਰ ਸੇਵਾ ਲਈ ਰਸਦ ਲੈਕੇ ਜਾ ਰਹੇ ਸਨ, ਪਰ ਹੁਣ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਨਾ ਹੀ ਸ਼ਰਧਾਲੂ ਪਾਕਿਸਤਾਨ ਜਾ ਕੇ ਨਿਸ਼ਾਨੀ ਵਜੋਂ ਉੱਥੇ ਕੁਝ ਖ਼ਰੀਦ ਕੇ ਭਾਰਤ ਲਿਆ ਸਕਦੇ ਹਨ।

ਇਹ ਵੀ ਪੜ੍ਹੋ

ਸ਼ਰਧਾਲੂਆਂ ਨੇ ਕੀਤੀ ਸਰਕਾਰ ਤੋਂ ਮੰਗ

ਸ਼ਰਧਾਲੂ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਅਨਾਉਂਸਮੇਂਟ ਕੀਤੀ ਜਾ ਰਹੀ ਸੀ ਕਿ ਕੋਈ ਵੀ ਸੰਗਤ ਸਮਾਨ ਨਾ ਖ਼ਰੀਦੇ ਕਿਉਂਕਿ ਕੁਝ ਵੀ ਭਾਰਤ ਲੈ ਜਾਣ ਦੀ ਇਜਾਜ਼ਤ ਨਹੀਂ ਹੈ।

ਰਣਜੀਤ ਸਿੰਘ ਨੇ ਕਿਹਾ, "ਹਰ ਕੋਈ ਉਸ ਮੁਕੱਦਸ ਅਸਥਾਨ ''ਤੇ ਜਾ ਕੇ ਨਿਸ਼ਾਨੀ ਲੈ ਕੇ ਆਉਣਾ ਚਾਹੁੰਦਾ ਹੈ ਤੇ ਨਾਲ ਹੀ ਚਾਹੁੰਦਾ ਹੈ ਕਿ ਗੁਰਦੁਆਰੇ ਦੇ ਲੰਗਰ ''ਚ ਭਾਰਤ ਤੋਂ ਲਿਆਂਦੀ ਰਸਦ ਪਾਵੇ, ਇਸ ਦੀ ਖੁਲ੍ਹ ਹੋਣੀ ਚਾਹੀਦੀ ਹੈ।"

ਇਸ ਤਰ੍ਹਾਂ ਹੀ ਸੁਖਜਿੰਦਰ ਕੌਰ ਨੇ ਵੀ ਕਿਹਾ ਕਿ ਸਰਕਾਰ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜ੍ਹੀਆਂ ਹਨ।

ਕੁਲਦੀਪ ਸਿੰਘ ਨੇ ਕਿਹਾ, "ਪਾਕਿਸਤਾਨ ਪਾਸੇ ਦੁਕਾਨਦਾਰ ਵੀ ਦੁਖ਼ੀ ਹੋਏ ਬੈਠੇ ਨੇ ਕਿਉਂਕਿ ਭਾਰਤੀ ਸ਼ਰਧਾਲੂ ਉੱਥੇ ਜਾ ਕੇ ਕੁਝ ਵੀ ਖ਼ਰੀਦ ਨਹੀਂ ਪਾ ਰਹੇ।"

ਬਦਲੇ ਗਏ ਨਿਯਮ

ਪਹਿਲਾਂ ਇਸ ਗੱਲ ਦੀ ਖੁੱਲ ਸੀ ਕਿ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ 7 ਕਿੱਲੋਂ ਭਾਰ ਤੱਕ ਦਾ ਸਮਾਨ ਲੈਕੇ ਪਾਕਿਸਤਾਨ ਜਾ ਸਕਦੀ ਹੈ। ਪਰ ਹੁਣ ਸੁਰੱਖਿਆ ਦੇ ਮੱਦੇਨਜ਼ਰ ਇਸ ''ਤੇ ਰੋਕ ਲਗਾ ਦਿੱਤੀ ਗਈ ਹੈ।

ਦੂਜੇ ਪਾਸੇ, ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਪਾਸੇ ਅਜਿਹੀ ਕੋਈ ਰੋਕ ਨਹੀਂ ਹੈ। ਸਖ਼ਤੀ ਭਾਰਤ ਵਾਲੇ ਪਾਸੇ ਹੀ ਵਿਖਾਈ ਜਾ ਰਹੀ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=1uV3NA3yAso

https://www.youtube.com/watch?v=lmFlCOQYH7Y

https://www.youtube.com/watch?v=OB6o_ejWCeg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News