ਮੇਰੇ ਸਾਥੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ - ਬਿਕਰਮ ਮਜੀਠੀਆ

Thursday, Jan 02, 2020 - 05:31 PM (IST)

ਮਜੀਠੀਆ
Getty Images

ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਮਰਥਕ ਅਕਾਲੀ ਆਗੂ ਗੁਰਦੀਪ ਸਿੰਘ ਦੇ ਕਤਲ ਨੂੰ ਸਿਆਸੀ ਕਤਲ ਕਰਾਰ ਦਿੱਤਾ ਹੈ।

ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ''ਜਦੋਂ ਤੋਂ ਮੈਂ ਸੁੱਖੀ ਤੇ ਜੱਗੂ ਭਗਵਾਨਪੁਰੀਆਂ ਗਠਜੋੜ ਦਾ ਖੁਲਾਸ ਕੀਤਾ ਹੈ, ਉਸ ਦਿਨ ਤੋਂ ਬਾਅਦ ਮੈਨੂੰ ਵੀ ਧਮਕੀਆਂ ਆ ਰਹੀਆਂ ਹਨ ਤੇ ਮੇਰੇ ਸਾਥੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।

ਮਜੀਠੀਆ ਨੇ ਪਿੰਡ ਉਮਰਪੁਰੇ ਦੇ ਅਕਾਲੀ ਆਗੂ ਗੁਰਦੀਪ ਸਿੰਘ ਦੇ ਕਤਲ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ

ਮਜੀਠੀਆ ਨੇ ਇਲਜ਼ਾਮ ਲਾਇਆ ਕਿ ਉਹ ਜ਼ਿਲ੍ਹੇ ਦੇ ਐੱਸਐੱਸਪੀ ਤੋਂ ਲੈ ਤੇ ਡੀਜੀਪੀ ਤੱਕ ਨੂੰ ਲਿਖਤੀ ਜਾਣਕਾਰੀ ਦੇ ਚੁੱਕੇ ਹਨ ਪਰ ਉਹ ਮਜਬੂਰੀ ਵੱਸ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ ਤੇ ਲਗਾਤਾਰ ਕਲੀਨਚਿੱਟਾਂ ਦੇ ਰਹੇ ਹਨ।

ਇਹ ਵੀ ਦੇਖੋ

https://www.youtube.com/watch?v=1uV3NA3yAso

https://www.youtube.com/watch?v=lmFlCOQYH7Y

https://www.youtube.com/watch?v=OB6o_ejWCeg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News