LPG ਸਿਲੰਡਰ ਦੀ ਵਧੀ ਕੀਮਤ ’ਤੇ ਸੋਸ਼ਲ ਮੀਡੀਆ ਦੀਆਂ ਜੁਗਤਾਂ: ‘ਲਓ ਜੀ, ਨਵੇਂ ਸਾਲ ਦਾ ਤੋਹਫ਼ਾ’

Thursday, Jan 02, 2020 - 09:01 AM (IST)

ਖਾਣਾ ਪਕਾਉਣ ਵਾਲੀ LPG
Getty Images
ਸਤੰਬਰ ਮਹੀਨੇ ਤੋਂ ਬਾਅਦ ਇਹ ਖਾਣਾ ਪਕਾਉਣ ਵਾਲੀ ਗੈਸ ਵਿੱਚ ਇਹ ਲਗਾਤਾਰ ਪੰਜਵਾਂ ਵਾਧਾ ਹੈ।

ਭਾਰਤ ਵਿੱਚ ਸਾਲ 2020 ਦੇ ਸ਼ੁਰੂ ਹੁੰਦਿਆਂ ਹੀ ਮਹਿੰਗਾਈ ਮੁੜ ਸੋਸ਼ਲ ਮੀਡੀਆ ਉੱਤੇ ਛਾ ਗਈ ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ (LPG) ਸਿਲੰਡਰ ਦੀ ਕੀਮਤ 19 ਰੁਪਏ ਵਾਧਾ ਦਿੱਤੀ।

ਦਿੱਲੀ ਵਿੱਚ ਕੀਮਤ 714 ਰੁਪਏ ਪਹੁੰਚ ਗਈ ਹੈ।

ਟਵਿੱਟਰ ਉੱਤੇ ਸਰਕਾਰ ਦੀ ਆਲੋਚਨਾ ਅਤੇ ਜੁਗਤਾਂ ਦਾ ਦੌਰ ਨਾਲ ਹੀ ਸ਼ੁਰੂ ਹੋ ਗਿਆ। ਕੁਝ ਨੇ ਇਸ ਨੂੰ ਨਵੇਂ ਸਾਲ ਦਾ ''ਤੋਹਫ਼ਾ'' ਆਖਿਆ ਤੇ ਕਿਸੇ ਨੇ ਮੋਦੀ ਸਰਕਾਰ ਨੂੰ ਯਾਦ ਕਰਵਾਇਆ ਕਿ ਕਾਂਗਰਸ (ਯੂਪੀਏ) ਸਰਕਾਰ ਦੇ ਦੌਰ ਵਿੱਚ ਕੀਮਤਾਂ ਕੀ ਸਨ।

ਇਹ ਵੀ ਪੜ੍ਹੋ:

ਸਟਾਲਿਨ ਸਚਿਨ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਇੰਝ ਸਾਰੇ ਤੋਹਫ਼ੇ ਸਾਲ ਦੀ ਸ਼ਰੂਆਤ ਵਿੱਚ ਨਾ ਦਿਓ!

https://twitter.com/stalinsachin/status/1212280371603132416

ਰਾਧਾਕ੍ਰਿਸ਼ਨਨ ਨਾਂ ਦੇ ਯੂਜ਼ਰ ਨੇ ਤਾਂ ਸੂਚੀ ਬਣਾਈ...

https://twitter.com/RKRadhakrishn/status/1212414332631339009

ਸਰਕਾਰ ਦਾ ਪੱਖ ਲੈਂਦਿਆਂ ਅਭੀ ਪਵਾਰ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ ਕਿ ਹਰ ਰੋਜ਼ 10-20 ਰੁਪਏ ਬੀੜੀ-ਤੰਬਾਕੂ ਉੱਤੇ ਖਰਚਣ ਵਾਲਿਆਂ ਨੂੰ ਰੇਲ ਭਾੜੇ ਦੇ ਚਾਰ ਰੁਪਏ ਪ੍ਰਤੀ ਕਿਲੋਮੀਟਰ ਅਤੇ ਸਿਲੰਡਰ ਦੀ ਕੀਮਤ 19 ਰੁਪਏ ਵਧਣ ਨਾਲ ਸਮੱਸਿਆ ਹੋ ਰਹੀ ਹੈ।

https://twitter.com/Abhijee39166117/status/1212358624976093184

ਮਹਿਲਾ ਕਾਂਗਰਸ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਇੱਕ ਤਸਵੀਰ ਸਾਂਝੀ ਕਰ ਕੇ ਸਵਾਲ ਚੁੱਕਿਆ ਕਿ ਉਹ ਵਿਰੋਧੀ ਧਿਰ ਹੁੰਦਿਆਂ ਤਾਂ ਮੁਜ਼ਾਹਰੇ ਕਰਦੇ ਸਨ ਪਰ ਹੁਣ ਚੁੱਪ ਕਿਉਂ ਹਨ।

https://twitter.com/MahilaCongress/status/1212309623648030720

ਇੱਕ ਹੋਰ ਯੂਜ਼ਰ ਨੇ ਕਿਹਾ ਕਿ ਖਾਣ ਵਾਲੀਆਂ ਵਸਤਾਂ ਤਾਂ ਪਹਿਲਾਂ ਹੀ ਮਹਿੰਗੇ ਸਨ ਪਰ ਹੁਣ ਖਾਣਾ ਬਣਾਉਣਾ ਵੀ ਮਹਿੰਗਾ ਕਰ ਦਿੱਤਾ ਹੈ।

https://twitter.com/Kshwetha4/status/1212294434802434048

ਸੁਨੀਲ ਬਿਸ਼ਨੋਈ ਨੇ ਸਮ੍ਰਿਤੀ ਇਰਾਨੀ ਦਾ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਜਦੋਂ ਭਾਜਪਾ ਵਿਰੋਧੀ ਧਿਰ ਸੀ।

https://twitter.com/SM_Bishnoi/status/1212340174123937793

ਅਭਿਸ਼ੇਕ ਰਾਏ ਨੇ ਲੋਕਤੰਤਰ ਦੇ ਹਵਾਲੇ ਨਾਲ ਗੱਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਪਹਿਲਾਂ ਤਾਂ ਰੇਲ ਕਿਰਾਇਆ ਵਧਿਆ, ਹੁਣ ਐੱਲਪੀਜੀ "ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ"।

"ਇਹੀ ਹੁੰਦਾ ਹੈ ਜਦੋਂ ਜਮਹੂਰੀਅਤ ਵਿੱਚ ਸਵਾਲ ਪੁੱਛਣ ਦੀ ਬਜਾਇ ਕਿਸੇ ਇੱਕ ਸਿਆਸੀ ਪਾਰਟੀ ਦਾ ਅੰਨ੍ਹੇਵਾਹ ਸਮਰਥਨ ਕੀਤਾ ਜਾਂਦਾ ਹੈ।"

https://twitter.com/AbhishekRoy2805/status/1212248687000207360

ਸਤੰਬਰ ਮਹੀਨੇ ਤੋਂ ਬਾਅਦ ਇਹ ਖਾਣਾ ਪਕਾਉਣ ਵਾਲੀ ਗੈਸ ਵਿੱਚ ਇਹ ਲਗਾਤਾਰ ਪੰਜਵਾਂ ਵਾਧਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News