ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਗੈਰ-ਸਿੱਖਾਂ ਲਈ ਫ਼ਿਲਹਾਲ ਇਸ ਗੱਲੋਂ ਬੰਦ ਕੀਤਾ — 5 ਅਹਿਮ ਖ਼ਬਰਾਂ

Thursday, Jan 02, 2020 - 08:01 AM (IST)

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ
Getty Images
ਪਾਕਿਸਤਾਨ-ਸਥਿਤ ਕਰਤਾਰਪੁਰ ਸਾਹਿਬ ਨੂੰ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ ਸੀ

ਪਾਕਿਸਤਾਨ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਗੈਰ-ਸਿੱਖ ਸ਼ਰਧਾਲੂਆਂ ਲਈ 3 ਤੋਂ 5 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।

ਖ਼ਬਰ ਏਜੰਸੀ ਪੀਟੀਆ ਮੁਤਾਬਕ ਤਰਕ ਇਹ ਦਿੱਤਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸਿੱਖ ਇਕੱਠੇ ਹੋ ਕੇ ਗੁਰਪੁਰਬ ਮਨਾ ਸਕਣ ਕਿਉਂਕਿ ਪਾਕਿਸਤਾਨ ਤੋਂ ਵੀ ਇੱਥੇ 2,000 ਸਿੱਖ ਸ਼ਰਧਾਲੂਆਂ ਨੇ ਪਹੁੰਚਣਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਔਕਾਫ਼ ਬੋਰਡ ਦੇ ਬੁਲਾਰੇ ਨੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਸਰਕਾਰ ਨੇ ਕਰਤਾਰਪੁਰ (ਨਾਰੋਵਾਲ) ਵਿੱਚ ਗੁਰਪੁਰਬ ਸਬੰਧੀ ਸਮਾਗਮਾਂ ਦੇ ਮੱਦੇਨਜ਼ਰ ਲਾਂਘਾ 3 ਤੋਂ 5 ਜਨਵਰੀ ਤੱਕ ਗੈਰ-ਸਿੱਖ ਯਾਤਰੀਆਂ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ 20 ਹਜ਼ਾਰ ਤੋਂ ਵੱਧ ਗੈਰ-ਸਿੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ।

ਇਹ ਵੀ ਪੜ੍ਹੋ:

ਗੈਸ ਸਿਲੰਡਰ
Getty Images

ਗੈਸ ਸਿਲੰਡਰ 19 ਰੁਪਏ ਮਹਿੰਗਾ

ਭਾਰਤ ਦੀਆਂ ਤੇਲ ਕੰਪਨੀਆਂ ਨੇ ਹਵਾਈ ਜਹਾਜ਼ਾਂ ਦੇ ਈਂਧਣ ਤੇ ਗੈਰ-ਸਬਸਿਡੀ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ।

ਹਵਾਈ ਜਹਾਜ਼ਾਂ ਦੇ ਈਂਧਣ ਵਿੱਚ ਇਹ ਵਾਧਾ 2.5 ਫ਼ੀਸਦੀ ਪ੍ਰਤੀ ਕਿੱਲੋ ਲੀਟਰ ਤੇ ਗੈਸ ਸਿਲੰਡਰਾਂ ਦੇ ਮਾਮਲੇ ਵਿੱਚ ਇਹ 19 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਿਛਲੇ ਸਾਲ ਦੇ ਸਤੰਬਰ ਮਹੀਨੇ ਤੋਂ ਬਾਅਦ ਇਹ ਖਾਣਾ ਪਕਾਉਣ ਵਾਲੀ ਗੈਸ ਵਿੱਚ ਇਹ ਲਗਾਤਾਰ ਪੰਜਵਾਂ ਵਾਧਾ ਹੈ। ਇਸ ਵਾਧਾ ਸਦਕਾ 14.2 ਕਿੱਲੋ ਦਾ ਸਿਲੰਡਰ ਜੋ ਪਹਿਲਾਂ 695 ਰੁਪਏ ਦਾ ਮਿਲ ਰਿਹਾ ਸੀ ਹੁਣ 714 ਰੁਪਏ ਦਾ ਹੋ ਜਾਵੇਗਾ।

ਨਗਰ ਕੀਰਤਨ ਦੇ ਪ੍ਰਬੰਧਕਾਂ ''ਤੇ ਕੇਸ ਦਰਜ ਕੀਤੇ ਜਾਣ ਦਾ ਵਿਰੋਧ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਨਗਰ ਕੀਰਤਨ ਦੇ ਪ੍ਰਬੰਧਕਾਂ ''ਤੇ ਕੇਸ ਦਰਜ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਵਿਚ ਨਵੇਂ ਸਾਲ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ''''ਯੂਪੀ ਪੁਲਿਸ ਦੀ ਕਾਰਵਾਈ ਘਿਨਾਉਣਾ ਕਾਰਾ ਹੈ, ਇਸ ਨਾਲ ਸਿਰਫ਼ ਸਿੱਖ ਨਹੀਂ ਸਾਰੀਆਂ ਘੱਟ ਗਿਣਤੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ''''। ਪੜ੍ਹੋ ਪੂਰੀ ਖ਼ਬਰ।

ਆਸਟਰੇਲੀਆ ਵਿੱਚ ਅੱਗ ਦਾ ਕਹਿਰ

ਆਸਟਰੇਲੀਆ ਵਿੱਚ ਬੁਸ਼ ਫਾਇਰ ਵਿੱਚ ਘਰਾਂ ਦੇ ਸਾੜੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾਰੀ ਹੈ।

ਸੋਮਵਾਰ ਤੋਂ ਹੁਣ ਤੱਕ ਦੇਸ਼ ਦੇ ਦੱਖਣ-ਪੂਰਬੀ ਖਿੱਤੇ ਵਿੱਚ ਅੱਠ ਜਾਨਾਂ ਜਾ ਚੁੱਕੀਆਂ ਹਨ।

ਅਧਿਕਾਰੀਆਂ ਵੱਲੋਂ ਅੱਗ ਦੀਆਂ ਤਾਜ਼ਾ ਘਟਨਾਵਾਂ ਵਿੱਚ ਲਗਭਗ 200 ਘਰ ਤਬਾਹ ਹੋ ਚੁੱਕੇ ਹਨ। ਨਿਊ ਸਾਊਥ ਵੇਲਜ਼ ਵਿੱਚ 7 ਤੇ ਵਿਕਟੋਰੀਆ ਵਿੱਚ 1 ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਹਾਰਦਿਕ ਪਟੇਲ ਹੋਏ ਨਤਾਸ਼ਾ ਦੇ

ਬਾਦਸ਼ਾਹ ਦੇ ਚਰਚਿਤ ਗਾਣੇ ''ਡੀਜੇ ਵਾਲੇ ਬਾਬੂ'' ਦੀ ਮਾਡਲ ਨਤਾਸ਼ਾ ਨਾਲ ਭਾਰਤੀ ਕ੍ਰਿਕਟ ਟੀਮ ਦੇ ਖ਼ਿ਼ਡਾਰੀ ਹਾਰਦਿਕ ਪਾਂਡਿਆ ਨੇ ਸਗਾਈ ਕੀਤੀ ਹੈ।

ਪਾਂਡਿਆ ਨੇ ਨਵੇਂ ਸਾਲ ਦੇ ਪਹਿਲੇ ਦਿਨ ਇੰਸਟਾਗ੍ਰਾਮ ''ਤੇ ਦੋ ਪੋਸਟ ਪਾ ਕੇ ਖੁਸ਼ੀ ਸਾਂਝੀ ਕੀਤੀ।

ਹਾਰਦਿਕ ਨੇ ਸਰਬੀਅਨ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕੀਤੀ ਹੈ। ਇਸ ਦੇ ਨਾਲ ਹੀ ਨਤਾਸ਼ਾ ਨੇ ਇੰਸਟਾਗ੍ਰਾਮ ''ਤੇ ਹਾਰਦਿਕ ਵਲੋਂ ਕੀਤੇ ਪ੍ਰੋਪੋਜ਼ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News