ਦਿਲ ਟੁੱਟ ਜਾਣ ''''ਤੇ ਮਰਹਮ ਦਾ ਕੰਮ ਕਰਦਾ ਹੈ ਖਾਣਾ

Monday, Dec 30, 2019 - 08:16 PM (IST)

ਜਦੋਂ ਕੋਈ ਘਰ ਵਿੱਚ ਮਰ ਜਾਂਦਾ ਹੈ, ਤਾਂ ਇੰਝ ਲਗਦਾ ਹੈ ਕਿ ਸਾਡੀ ਦੁਨੀਆ ਉਸ ਵਿਅਕਤੀ ਦੇ ਸਾਹ ਨਾਲ ਰੁਕ ਗਈ ਹੈ। ਫਿਰ ਨਾ ਤਾਂ ਖਾਣ ਦਾ ਹੋਸ਼ ਆਉਂਦਾ ਹੈ ਤੇ ਨਾ ਹੀ ਪੀਣ ਦਾ। ਪਰ ਕੀ ਉਸ ਸਮੇਂ ਭੋਜਨ ਖਾਣਾ ਸਾਡੇ ਦੁੱਖ ਦੂਰ ਕਰ ਸਕਦਾ ਹੈ?

ਕਿਹਾ ਜਾਂਦਾ ਹੈ ਕਿ ਚੰਗਾ ਭੋਜਨ ਕਿਸੇ ਦੀ ਮੌਤ ''ਤੇ ਹੋਏ ਦੁੱਖ ਅਤੇ ਤਣਾਅ ਨੂੰ ਘਟਾਉਣ ਲਈ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ।

ਏਫ਼ਟਨ ਦੀ ਮੌਤ ਨੇ ਲਿੰਡਸੇ ਨੂੰ ਝੰਜੋੜ ਦਿੱਤਾ

ਮੱਧ ਪੱਛਮੀ ਅਮਰੀਕਾ ਦੇ ਮਿਨੇਸੋਟਾ ਰਾਜ ਵਿੱਚ ਰਹਿਣ ਵਾਲੀ ਲਿੰਡਸੇ ਓਸਟ੍ਰੋਮ ਜਦੋਂ ਪੰਜ ਮਹੀਨਿਆਂ ਦੀ ਗਰਭਵਤੀ ਸੀ, ਉਦੋਂ ਉਨ੍ਹਾਂ ਇੱਕ ਸਤਮਾਹੇ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਉਸਦਾ ਨਾਮ ਏਫ਼ਟਨ ਰੱਖਿਆ, ਪਰ ਅਗਲੇ ਹੀ ਦਿਨ ਏਫ਼ਟਨ ਦੀ ਮੌਤ ਹੋ ਗਈ।

ਏਫ਼ਟਨ ਦੀ ਮੌਤ ਨੇ ਲਿੰਡਸੇ ਨੂੰ ਸਰੀਰਕ ਅਤੇ ਮਾਨਸਿਕ ਤੌਰ ''ਤੇ ਤੋੜ ਦਿੱਤਾ। ਉਹ ਦਿਨ ਰਾਤ ਬਸ ਰੋਂਦੀ ਰਹਿੰਦੀ। ਉਹ ਸਾਰਾ ਦਿਨ ਆਪਣੇ ਘਰ ਵਿੱਚ ਬੰਦ ਰਹਿੰਦੀ, ਨਾ ਤਾਂ ਕੁਝ ਖਾਂਦੀ ਅਤੇ ਨਾ ਹੀ ਕਿਸੇ ਨਾਲ ਗੱਲ ਕਰਦੀ ਸੀ।

ਉਸ ਦੁੱਖ ਦੇ ਪਲ ਨੂੰ ਯਾਦ ਕਰਦਿਆਂ ਉਹ ਕਹਿੰਦੀ ਹੈ, "ਮੇਰੇ ਪੁੱਤਰ ਨੂੰ ਗੁਆਉਣ ਤੋਂ ਬਾਅਦ, ਮੇਰੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਹਿ ਗਿਆ ਸੀ।"

ਇਹ ਵੀ ਦੇਖੋਂ

ਦੁੱਖ ਦੇ ਸਮੰਦਰ ਤੋਂ ਬਾਹਰ ਕੱਢਣ ਵਿੱਚ ਲਿੰਡਸੇ ਦੀ ਮਦਦ ਕੀਤੀ ਭੋਜਨ ਨੇ। ਉਹ ਇੱਕ ਫੂਡ ਬਲੌਗ ਚਲਾਉਂਦੀ ਹੈ, ਜਿਸਦਾ ਨਾਂਅ ਹੈ ''ਪਿੰਚ ਆਫ਼ ਯਮ''।

ਉਸ ਨੇ ਆਪਣੇ ਬਲਾੱਗ ਵਿੱਚ ਦੱਸਿਆ ਹੈ ਕਿ ਕਿਵੇਂ ਉਸਦੀ ਜੀਭ ਤੋਂ ਭੋਜਨ ਦਾ ਸੁਆਦ ਗਾਇਬ ਹੋ ਗਿਆ ਸੀ। ਉਸ ਦੇ ਪੇਟ ਵਿੱਚ ਸਿਰਫ਼ ਦੁੱਖ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ।

ਉਹ ਕਹਿੰਦੀ ਹੈ, "ਮੈਂ ਉਹ ਵਿਅਕਤੀ ਸੀ ਜੋ ਬਹੁਤ ਮਸਾਲੇਦਾਰ, ਤਿੱਖ਼ਾ ਅਤੇ ਰੰਗੀਨ ਖਾਣਾ ਪਸੰਦ ਕਰਦੀ ਸੀ, ਪਰ ਉਸ ਘਟਨਾ ਤੋਂ ਬਾਅਦ ਮੈਨੂੰ ਸਿਰਫ਼ ਸਾਦੇ ਆਲੂ ਦਾ ਸੂਪ ਜਾਂ ਬਰੈੱਡ-ਮੱਖਣ ਜਾਂ ਕੁਝ ਸਾਦਾ ਖਾਣਾ ਦੀ ਚਾਹੀਦਾ ਸੀ."

ਲਿੰਡਸੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸ਼ੁਕਰਗੁਜ਼ਾਰ ਹੈ, ਜੋ ਉਸ ਦੇ ਘਰ ਉਸ ਵੇਲੇ ਖਾਣਾ ਲਿਆਏ ਜਦੋਂ ਉਸਨੇ ਖਾਣਾ ਖਾਣ ਦੀ ਇੱਛਾ ਛੱਡ ਦਿੱਤੀ ਸੀ। ਉਸਦੇ ਦੋਸਤ ਕੂਕਰ ਅਤੇ ਬ੍ਰੇਡ ਉਸਦੇ ਘਰ ਲੈ ਆਏ ਤਾਂ ਜੋ ਉਹ ਦੁਬਾਰਾ ਖਾਣ ਲਈ ਤਿਆਰ ਹੋ ਸਕੇ।

ਲਿੰਡਸੇ ਕਹਿੰਦੀ ਹੈ, "ਉਸ ਸਮੇਂ ਜੋ ਖਾਣਾ ਮੈਨੂੰ ਮਿਲਿਆ ਉਹ ਮੇਰੇ ਲਈ ਇੱਕ ਲਾਇਫ਼ਲਾਈਨ ਤੋਂ ਘੱਟ ਨਹੀਂ ਸੀ। ਮੈਂ ਤੈਅ ਕੀਤਾ ਕਿ ਇੱਕ ਸਮੇਂ ਵਿੱਚ ਇੱਕ ਕਟੋਰਾ ਸੂਪ ਲਵਾਂਗੀ। ਇਸ ਨਾਲ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੇ ਅੰਦਰ ਅਜੇ ਵੀ ਜ਼ਿੰਦਗੀ ਹੈ ਇਸ ਨੂੰ ਬਚਾਏ ਰੱਖਣ ਲਈ ਖਾਣਾ ਜ਼ਰੂਰੀ ਹੈ। "

ਲਿੰਡਸੇ ਨੂੰ ਅਹਿਸਾਸ ਹੋਇਆ ਕਿ ਪਿਆਰ ਨਾਲ ਬਣਾਈ ਆਮ ਡਿਸ਼ ਵੀ ਉਸ ਲਈ ਕਿੰਨੀ ਖਾਸ ਹੋ ਗਈ ਸੀ। ਉਸਨੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਪਕਵਾਨਾਂ ਦੀ ਰੈਸਿਪੀ ਪੁੱਛੀ ਅਤੇ ਫਿਰ ਇਸਨੂੰ ਆਪਣੇ ਬਲਾੱਗ ਵਿੱਚ ਪ੍ਰਕਾਸ਼ਤ ਕੀਤਾ।

ਉਸਨੇ ''ਇੱਕ ਟੁੱਟੇ ਦਿਲ ਲਈ ਖਾਨਾ'' ਨਾਮ ਦੀ ਇੱਕ ਪੂਰੀ ਸਿਰੀਜ਼ ਲਿਖੀ ਜਿਸ ਵਿੱਚ ਉਸਨੇ ਦੱਸਿਆ ਕਿ ਕਿਵੇਂ ਉਦਾਸੀ ''ਚ ਰਹਿੰਦੇ ਇੱਕ ਵਿਅਕਤੀ ਲਈ ਭੋਜਨ ਪਕਾਇਆ ਜਾਵੇ।

ਉਸਨੇ ਇਨ੍ਹਾਂ ਪਕਵਾਨਾਂ ਦੀਆਂ ਤਸਵੀਰਾਂ ਇੰਸਟਾਗ੍ਰਾਮ ''ਤੇ #FeedingABrokenHeart ਦੇ ਨਾਲ ਪੋਸਟ ਕੀਤੀ ਜੋ ਜਲਦੀ ਹੀ ਵਾਇਰਲ ਹੋਣ ਲੱਗੀ। ਇਨ੍ਹਾਂ ਪੋਸਟਾਂ ਵਿੱਚ, ਲਿੰਡਸੇ ਨੇ ਲਿਖਿਆ ਕਿ ਇਹ ਸਾਰਾ ਖਾਣਾ ਖਾਣ ਤੋਂ ਬਾਅਦ, ਉਹ ਆਪਣੇ ਦੁੱਖ ਤੋਂ ਬਾਹਰ ਹੋ ਗਈ ਹੈ।

ਕਿਵੇਂ ਅਸੀਂ ਉਦਾਸੀ ਨੂੰ ਦਿੰਦੇ ਹਾਂ ਬੁਲਾਵਾ?

ਅਮਰੀਕਾ ਦੀ ਮੇਰੀਲੈਂਡ ਯੂਨੀਵਰਸਿਟੀ ''ਚ ਨਿਊਰੋਲੋਜੀ ਦੀ ਪ੍ਰੋਫੈਸਰ ਲੀਜ਼ਾ ਸ਼ਲਮੈਨ ਕਹਿੰਦੀ ਹੈ, "ਜਦੋਂ ਸਾਡੇ ਨਾਲ ਕੋਈ ਹਾਦਸਾ ਹੁੰਦਾ ਹੈ, ਤਾਂ ਅਸੀਂ ਉਸ ਦੁੱਖ ਦੀ ਸਥਿਤੀ ਵਿੱਚ ਸਭ ਤੋਂ ਪਹਿਲਾਂ ਉਦਾਸੀ ''ਚ ਚਲੇ ਜਾਂਦੇ ਹਾਂ। ਅਸੀਂ ਉਸ ਦੁੱਖ ਦੇ ਸਮੇਂ ਆਪਣੇ ਆਪ ਨੂੰ ਦੁਖੀ ਕਰਨ ਲਈ ਵਧਣਾ ਸ਼ੁਰੂ ਕਰਦੇ ਹਾਂ ਅਤੇ ਇਹੀ ਕਾਰਨ ਹੈ ਕਿ ਸਾਡੀ ਭੁੱਖ ਮਿਟ ਜਾਂਦੀ ਹੈ। "

ਜਦੋਂ ਪ੍ਰੋਫੈਸਰ ਸ਼ਲਮੈਨ ਦੇ ਪਤੀ ਬਿਲ ਦੀ ਮੌਤ ਹੋਈ, ਤਾਂ ਉਸ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਉਸਨੇ ਇੱਕ ਕਿਤਾਬ ਲਿਖੀ ਜਿਸ ਵਿੱਚ ਉਸਨੇ ਦੱਸਿਆ ਕਿ ਕਿਵੇਂ ਸਾਡਾ ਦਿਮਾਗ ਸੋਗ ਦੇ ਸਮੇਂ ਕੰਮ ਕਰਦਾ ਹੈ।

ਉਹ ਇਹ ਸਮਝਣਾ ਚਾਹੁੰਦੀ ਸੀ ਕਿ ਦੁੱਖ਼ ਦੀ ਸਥਿਤੀ ਵਿੱਚ ਸਾਡੇ ਸਰੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਭੋਜਨ ਉਸ ਸਥਿਤੀ ਵਿੱਚ ਸਾਡੀ ਕਿਵੇਂ ਮਦਦ ਕਰਦਾ ਹੈ।

ਪ੍ਰੋਫੈਸਰ ਸ਼ਲਮੈਨ ਦੱਸਦੇ ਹਨ, "ਜਦੋਂ ਅਸੀਂ ਕਿਸੇ ਆਪਣੇ ਕ਼ਰੀਬੀ ਨੂੰ ਗੁਆ ਦਿੰਦੇ ਹਾਂ, ਤਾਂ ਸਾਨੂੰ ਅਚਾਨਕ ਝਟਕਾ ਲੱਗਦਾ ਹੈ। ਉਸ ਸਮੇਂ ਸਾਡਾ ਦਿਮਾਗ ਕਿਸੇ ਸੁਰੱਖਿਆ ਗਾਰਡ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਸਾਡੀਆਂ ਸਭ ਤੋਂ ਦੁਖ਼ਦਾਈ ਯਾਦਾਂ ਨੂੰ ਰੋਕਣਾ ਸ਼ੁਰੂ ਕਰਦਾ ਹੈ ਅਤੇ ਫਿਰ ਅਸੀਂ ਭਾਵਨਾਤਮਕ ਤੌਰ ''ਤੇ ਕਮਜ਼ੋਰ ਹੋਣਾ ਸ਼ੁਰੂ ਕਰਦੇ ਹਾਂ।

ਪ੍ਰੋਫੈਸਰ ਸ਼ਲਮੈਨ ਦਾ ਕਹਿਣਾ ਹੈ ਕਿ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਸਾਨੂੰ ਆਪਣੀਆਂ ਯਾਦਾਂ ''ਤੇ ਫਿਰ ਧਿਆਨ ਦੇਣਾ ਹੁੰਦਾ ਹੈ। ਇਸ ਸਥਿਤੀ ਵਿੱਚ, ਭੋਜਨ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।

ਉਹ ਕਹਿੰਦੀ ਹੈ, "ਸੋਗ ਦੀ ਸਥਿਤੀ ਵਿਚੋਂ ਬਾਹਰ ਨਿਕਲਣ ਲਈ, ਭੋਜਨ ਅਸਲ ਵਿੱਚ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਜੇਕਰ ਮੈਂ ਆਪਣੀ ਗੱਲ ਕਰਾਂ, ਤਾਂ ਮੈਂ ਉਹ ਖਾਣਾ ਸ਼ੁਰੂ ਕੀਤਾ ਜੋ ਮੇਰੇ ਪਤੀ ਨੂੰ ਪਸੰਦ ਸੀ, ਇਸਨੇ ਮੈਨੂੰ ਬਹੁਤ ਆਰਾਮ ਦਿੱਤਾ।"

ਪਿਤਾ ਦੀ ਮੌਤ ਤੋਂ ਬਾਅਦ ਐਮੀ ਨੇ ਕੱਚਾ ਪਿਆਜ਼ ਖਾਣਾ ਕਿਉਂ ਕੀਤਾ ਸ਼ੁਰੂ?

ਜਦੋਂ ਕੁਝ ਸਾਲ ਪਹਿਲਾਂ ਐਮੀ ਦੇ ਪਿਤਾ ਦੀ ਮੌਤ ਹੋਈ, ਤਾਂ ਉਸ ਲਈ ਭੋਜਨ ਉਸ ਦੇ ਪਿਤਾ ਨੂੰ ਨਜ਼ਦੀਕ ਮਹਿਸੂਸ ਕਰਨ ਦਾ ਇਕ ਮਾਤਰ ਰਸਤਾ ਬਣ ਗਿਆ ਸੀ। ਉਸ ਦੇ ਪਿਤਾ ਇਕ ਯਹੂਦੀ-ਰੋਮਨ ਪ੍ਰਵਾਸੀ ਸੀ ਜੋ ਇਕ ਆਰਕੀਟੈਕਟ ਦਾ ਕੰਮ ਕਰਦੇ ਸੀ। ਇਸਦੇ ਨਾਲ, ਉਹ ਖਾਣੇ ਦਾ ਇੱਕ ਛੋਟਾ ਜਿਹਾ ਕਾਰੋਬਾਰ ਵੀ ਚਲਾਉਂਦੇ ਸਨ।

ਇੱਥੇ ਇੱਕ ਭੋਜਨ ਸੀ ਜੋ ਐਮੀ ਨੂੰ ਉਸਦੇ ਪਿਤਾ ਦੀ ਬਹੁਤ ਯਾਦ ਦਵਾਉਂਦਾ ਸੀ, ਉਹ ਸੀ ਕੱਚਾ ਪਿਆਜ਼।

ਐਮੀ ਕਹਿੰਦੀ ਹੈ, "ਉਹ ਅਕਸਰ ਕੱਚੇ ਪਿਆਜ਼ ਨੂੰ ਖਾਣੇ ਵਿੱਚ ਉੱਪਰੋਂ ਪਾਉਂਦੇ ਸਨ"

ਹਾਲਾਂਕਿ ਐਮੀ ਨੂੰ ਕੱਚੇ ਪਿਆਜ਼ ਦਾ ਸਵਾਦ ਪਸੰਦ ਨਹੀਂ ਸੀ, ਫਿਰ ਵੀ ਉਸਨੇ ਇਸ ਨੂੰ ਖਾਣਾ ਸ਼ੁਰੂ ਕਰ ਦਿੱਤਾ।

ਉਹ ਕਹਿੰਦੀ ਹੈ, "ਮੈਂ ਇਹ ਆਪਣੇ ਪਿਤਾ ਲਈ ਇਸ ਨੂੰ ਖਾਂਦੀ ਹਾਂ।"

ਭੋਜਨ
Getty Images
ਕਿਸੇ ਮਰੇ ਹੋਏ ਵਿਅਕਤੀ ਨਾਲ ਆਪਣੇ ਆਪ ਨੂੰ ਜੋੜਨ ਲਈ ਖਾਣਾ ਕੋਈ ਨਵਾਂ ਵਿਚਾਰ ਨਹੀਂ ਹੈ

ਕਿਸੇ ਦੀ ਮੌਤ ਅਤੇ ਭੋਜਨ ਦਾ ਕੀ ਹੈ ਰਿਸ਼ਤਾ?

ਕਿਸੇ ਮਰੇ ਹੋਏ ਵਿਅਕਤੀ ਨਾਲ ਆਪਣੇ ਆਪ ਨੂੰ ਜੋੜਨ ਲਈ ਖਾਣਾ ਕੋਈ ਨਵਾਂ ਵਿਚਾਰ ਨਹੀਂ ਹੈ। ਉਦਾਹਰਣ ਵਜੋਂ, ਪ੍ਰਾਚੀਨ ਰੋਮ ਵਿੱਚ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ, ਤਾਂ ਭੋਜਨ ਅਤੇ ਵਾਇਨ ਮਰੇ ਹੋਏ ਵਿਅਕਤੀ ਦੇ ਮੂੰਹ ਵਿੱਚ ਪਾਈ ਜਾਂਦੀ ਸੀ।

ਹਿੰਦੂਆਂ ''ਚ ਵੀ ਕਿਸੇ ਵਿਅਕਤੀ ਦੀ ਮੌਤ ਦੇ 12ਵੇਂ ਦਿਨ ਭੋਜਨ ਕਰਵਾਇਆ ਜਾਂਦਾ ਹੈ।

ਇਸੇ ਤਰ੍ਹਾਂ ਬੁੱਧ-ਪ੍ਰਭਾਵਸ਼ਾਲੀ ਦੇਸ਼ ਜਾਪਾਨ ਵਿੱਚ ਪਰਿਵਾਰ ਸੁਆ ਨਾਂਅ ਦੀ ਇਕ ਪਰੰਪਰਾ ਨੂੰ ਮੰਨਦੇ ਹਨ। ਇਸ ਪਰੰਪਰਾ ਵਿੱਚ, ਮਰੇ ਹੋਏ ਵਿਅਕਤੀ ਨੂੰ ਵਿਚਕਾਰ ਰੱਖ ਕੇ ਫੋਟੋ ਖਿੱਚੀ ਜਾਂਦੀ ਹੈ। ਇਸ ਦੇ ਨਾਲ, ਵਿਚਕਾਰ ਇੱਕ ਚੌਲ ਦਾ ਕਟੋਰਾ ਅਤੇ ਉਸ ਕਟੋਰੇ ''ਤੇ ਸਿੱਧੀ ਖੜੀ ਚੌਪਸ੍ਟਿਕ ਹੁੰਦੀ ਹੈ।

ਮੈਕਸੀਕੋ ਵਿੱਚ, ਕਿਸੇ ਦੀ ਮੌਤ ਤੋਂ ਨੌਂ ਦਿਨਾਂ ਬਾਅਦ, ਕਮਿਉਨਿਟੀ ਮੈਂਬਰ ਖੱਟੇ-ਮਿੱਠੇ ਸੁਆਦ ਵਾਲੀ ਮੋਲ ਸੌਸ ਖਾਂਦੇ ਹਨ। ਇਸ ਪਰੰਪਰਾ ਨੂੰ ਨੋਵੇਨਾਰਿਓ ਕਿਹਾ ਜਾਂਦਾ ਹੈ।

ਕਿਵੇਂ ਬਦਲੀ ਪਰੰਪਰਾ?

ਟੈਕਸਾਸ ਦੀ ਬੇਲਰ ਯੂਨੀਵਰਸਿਟੀ ਵਿੱਚ ਰੀਲਿਜਨ ਕੈਂਡੀ ਕੈਨ ਦੇ ਐਸੋਸੀਏਟ ਪ੍ਰੋਫੈਸਰ ਦਾ ਕਹਿਣਾ ਹੈ ਕਿ ਚੀਨ ਵਰਗੇ ਦੇਸ਼ਾਂ ਵਿੱਚ, ਮਰੇ ਹੋਏ ਲੋਕਾਂ ਨੂੰ ਵੇਖਣ ਲਈ ਭੋਜਨ ਲਿਜਾਣ ਦੀ ਪਰੰਪਰਾ ਸਮੇਂ ਦੇ ਨਾਲ ਬਦਲ ਗਈ ਹੈ।

ਉਹ ਕਹਿੰਦੀ ਹੈ, "ਪੁਰਾਣੇ ਦਿਨਾਂ ਵਿੱਚ ਮ੍ਰਿਤਕ ਦੇ ਕੋਲ ਸੰਤਰੇ, ਜਾਪਾਨੀ ਫਲ (ਰਾਮਫਲ), ਅਨਾਨਾਸ ਅਤੇ ਪੋਰਕ ਲੈ ਕੇ ਜਾਂਦੇ ਸਨ। ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਲੋਕ ਅਮਰੀਕੀ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਫ੍ਰੈਂਚ ਫਰਾਈਜ਼, ਸ਼ੇਕ ਅਤੇ ਬਿਗ ਮੈਕ ਵੀ ਲੈਕੇ ਜਾਣ ਲੱਗੇ ਹਨ। "

"ਕਈ ਵਾਰ ਇਹ ਭੋਜਨ ਖਾਧਾ ਜਾਂਦਾ ਹੈ, ਅਤੇ ਕਈ ਵਾਰ ਕਬ੍ਰਿਸਤਾਨ ਦੇ ਕਰਮਚਾਰੀ ਸਫਾਈ ਕਰਦਿਆਂ ਇਸ ਨੂੰ ਸੁੱਟ ਦਿੰਦੇ ਹਨ।"

ਅਜਿਹੀ ਰਵਾਇਤ ਆਮ ਤੌਰ ''ਤੇ ਪੱਛਮੀ ਦੁਨਿਆਂ ਵਿੱਚ ਨਹੀਂ ਵੇਖੀ ਜਾਂਦੀ, ਪਰ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਕੈਸਰੋਲ ਰੱਖਣ ਦੀ ਪਰੰਪਰਾ ਨੂੰ ਹੁਣ ਲੋਕਾਂ ਨੇ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਪ੍ਰੋਫੈਸਰ ਕੈਨ ਕਹਿੰਦੀ ਹੈ, "ਬਹੁਤ ਸਾਰੀਆਂ ਥਾਵਾਂ ''ਤੇ ਕਿਸੇ ਦੀ ਮੌਤ ਤੋਂ ਬਾਅਦ ਉਸ ਦੀ ਯਾਦ ਵਿੱਚ ਇੱਕ ਕੈਸਰੋਲ ਭੋਜ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਮ੍ਰਿਤਕਾਂ ਨਾਲ ਸਬੰਧਤ ਯਾਦਾਂ ਤਾਜ਼ਾ ਕੀਤੀਆਂ ਜਾਂਦੀਆਂ ਹਨ ਅਤੇ ਲੋਕ ਇਕੱਠੇ ਭੋਜਨ ਕਰਦੇ ਹਨ।

ਚੰਗਾ ਖਾਣਾ
Getty Images
ਹਰ ਸਥਿਤੀ ’ਚ ਚੰਗਾ ਖਾਣਾ ਜ਼ਰੂਰੀ ਹੈ

"ਇਹ ਮੰਨਿਆ ਜਾਂਦਾ ਹੈ ਕਿ ਇੱਕ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਵੀ, ਤੁਹਾਨੂੰ ਸਥਾਨਕ ਕਮਿਉਨਿਟੀ ਵਿੱਚ ਇਕੱਠੇ ਮਿਲ-ਜੁੱਲ ਕੇ ਰਹਿਣਾ ਚਾਹੀਦਾ ਹੈ।"

ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਉਹ ਵਿਅਕਤੀ ਸਾਡੀਆਂ ਯਾਦਾਂ ਵਿੱਚ ਜ਼ਿੰਦਾ ਰਹਿੰਦਾ ਹੈ ਅਤੇ ਉਸ ਦੇ ਮਨਪਸੰਦ ਭੋਜਨ ਦੀਆਂ ਯਾਦਾਂ ਵੀ ਸਾਡੇ ਜ਼ੇਹਨ ਵਿੱਚ ਰਹਿੰਦੀਆਂ ਹਨ।

ਪ੍ਰੋਫੈਸਰ ਕੈਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਥਾਵਾਂ ''ਤੇ ਸੋਗ ਨੂੰ ਅਸਾਧਾਰਣ ਮੰਨਿਆ ਜਾਂਦਾ ਹੈ ਅਤੇ ਇਸ ਲਈ ਲੋਕਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਪਰਿਵਾਰ ਅੱਗੇ ਵਧੇ। ਇਸ ਪ੍ਰਕਿਰਿਆ ਵਿੱਚ, ਭੋਜਨ ਖਾਣਾ ਦੁੱਖਾਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਹੈ।

ਇਹਵੀਪੜ੍ਹੋ

ਇਹ ਵੀ ਦੇਖੋਂ

https://www.youtube.com/watch?v=JTbaBffiLPE

https://www.youtube.com/watch?v=Rx7ooFxhvEM

https://www.youtube.com/watch?v=i-liuka3jO4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News