ਠੰਡ ਨਾਲ ਠਿਠੁਰਿਆ ਪੰਜਾਬ, ਬਠਿੰਡਾ ਦਾ ਪਾਰਾ ਪੁੱਜਿਆ 0.5 ਡਿਗ੍ਰੀ ’ਤੇ - 5 ਅਹਿਮ ਖ਼ਬਰਾਂ

Monday, Dec 30, 2019 - 08:01 AM (IST)

ਠੰਡ ਅਤੇ ਧੁੰਦ
Getty Images
ਪੰਜਾਬ ਵਿੱਚ ਬਠਿੰਡਾ ਦਾ ਤਾਪਮਾਨ ਸਭ ਤੋਂ ਹੇਠਾਂ 0.5 ਡਿਗ੍ਰੀ ਦਰਜ ਕੀਤਾ ਗਿਆ

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਹੈ। ਪੰਜਾਬ ਵਿੱਚ ਬਠਿੰਡਾ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਹੇਠਾਂ 0.5 ਡਿਗ੍ਰੀ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਪਠਾਨਕੋਟ ''ਚ ਘੱਟੋ-ਘੱਟ ਤਾਪਮਾਨ 4.3, ਲੁਧਿਆਣਾ ''ਚ 4.4, ਅੰਮ੍ਰਿਤਸਰ ''ਚ 4.4 ਅਤੇ ਫਰੀਦਕੋਟ ''ਚ ਤਾਪਮਾਨ 4.7 ਡਿਗ੍ਰੀ ਦਰਜ ਕੀਤਾ ਗਿਆ ਹੈ।

ਹਰਿਆਣਾ ''ਚ ਵੀ ਠੰਡ ਨੇ ਬੂਰੇ ਹਾਲ ਕੀਤੇ ਹਨ। ਹਰਿਆਣਾ ''ਚ ਹਿਸਾਰ ਦਾ ਘੱਟੋ-ਘੱਟ ਤਾਪਮਾਨ ਮਹਿਜ਼ 0.2 ਡਿਗ੍ਰੀ ਰਿਹਾ।

''ਦਿ ਟ੍ਰਿਬਉਨ'' ਅਖ਼ਬਾਰ ਮੁਤਾਬਿਕ, ਸ੍ਰੀਨਗਰ ਦੇ ਡਲ ਲੇਕ ''ਚ ਤਾਂ -6.2 ਡਿਗ੍ਰੀ ਪਾਰਾ ਪੁੱਜ ਗਿਆ ਹੈ।

ਅਗਲੇ ਦੋ ਦਿਨਾਂ ਲਈ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆ ''ਚ ਸੰਘਣੀ ਧੁੰਦ ਦੀ ਸੰਭਾਵਨਾ ਜਤਾਈ ਹੈ।

ਇਹ ਵੀ ਪੜ੍ਹੋ

CAA Protest: ਰੰਗੋਲੀ ਬਣਾਉਣ ਵਾਲੀ ਕੁੜੀਆਂ ਨੂੰ ਕੱਟਣੀ ਪਈ ਹਿਰਾਸਤ

ਚੇੱਨਈ ਦੇ ਬੇਸੈਂਟ ਨਗਰ ਵਿੱਚ ਪੁਲਿਸ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਸੱਤ ਜਣਿਆਂ ਨੂੰ ਹਿਰਾਸਤ ਵਿੱਚ ਰੱਖਣ ਮਗਰੋਂ ਰਿਹਾਅ ਕਰ ਦਿੱਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਰੰਗੋਲੀ ਬਣਾਈ ਸੀ ਤੇ ਦੋ ਵਕੀਲਾਂ ਨੇ ਇਨ੍ਹਾਂ ਦਾ ਸਾਥ ਦਿੱਤਾ ਸੀ।

ਪੁਲਿਸ ਨੇ ਇਨ੍ਹਾਂ ਸੱਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਪੁਲਿਸ ਨੇ ਇਨ੍ਹਾਂ ਹਿਰਾਸਤੀਆਂ ਨੂੰ ਸ਼ਾਸ਼ਤਰੀ ਨਗਰ ਥਾਣੇ ਦੇ ਕੋਲ ਬਣੇ ਇੱਕ ਸੋਸ਼ਲ ਸੈਂਟਰ ਵਿੱਚ ਰੱਖਿਆ। ਜਿੱਥੋਂ ਉਨ੍ਹਾਂ ਨੂੰ ਡੇਢ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ।

ਇਨ੍ਹਾਂ ਨੇ ਰੰਗੋਲੀ ਵਿੱਚ ਨੋ ਸੀਏਏ ਤੇ ਨੋ ਐੱਨਆਰਸੀ ਦੇ ਨਾਅਰੇ ਲਿਖੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ।

ਬਨਾਰਸ ਹਿੰਦੂ ਯੂਨੀਵਰਸਿਟੀ
Getty Images
ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮਾਨਸਿਕ ਰੋਗਾਂ ਬਾਰੇ ਇੱਕ ਕੋਰਸ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੈ

ਕੀ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦਾ ''ਭੂਤ ਵਿੱਦਿਆ ਕੋਰਸ''

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਛੇ ਮਹੀਨੇ ਦੇ ਮਾਨਸਿਕ ਰੋਗਾਂ ਬਾਰੇ ਇੱਕ ਕੋਰਸ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੋ ਰਹੀ ਹੈ।

ਬੀਬੀਸੀ ਪੱਤਰਕਾਰ ਸਮੀਰਆਤਮਜ ਮਿਸਰ ਨੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਹਵਾਲੇ ਨਾਲ ਦੱਸਿਆ ਹੈ, ''ਭਾਵੇਂ ਕਿ ਯੂਨੀਵਰਸਿਟੀ ਵਲੋਂ ਅਧਿਕਾਰਤ ਤੌਰ ਉੱਤੇ ਇਸ ਕੋਰਸ ਦੋ ਸ਼ੁਰੂ ਹੋਣ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਸ ਕੋਰਸ ਦਾ ਨਾ ''ਭੂਤ ਵਿੱਦਿਆ'' ਹੋਣ ਕਾਰਨ ਇਹ ਸੋਸ਼ਲ ਮੀਡੀਆ ਉੱਚੇ ਚਰਚਾ ਦਾ ਕੇਂਦਰ ਬਣ ਗਿਆ ਹੈ।

ਚੱਲ ਰਹੀ ਚਰਚਾ ਮੁਤਾਬਕ ਵਾਰਾਣਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿੱਚ ਛੇ ਮਹੀਨੇ ਦਾ ਇਹ ਕੋਰਸ ਜਨਵਰੀ 2020 ਤੋਂ ਸ਼ੁਰੂ ਹੋ ਰਿਹਾ ਹੈ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਨੋਵਿਗਿਆਨਕ ਸਮੱਸਿਆਵਾਂ ''ਤੇ ਕੇਂਦਰਿਤ ਰਹੇਗਾ, ਜਿਸ ਨੂੰ ਆਮ ਤੌਰ ਉੱਤੇ ਗੈਬੀ ਸ਼ਕਤੀਆਂ ਸਮਝ ਲਿਆ ਜਾਂਦਾ ਹੈ।

ਇਹ ਕੋਰਸ ਦਵਾਈ ਅਤੇ ਇਲਾਜ ਦੀ ਪ੍ਰਾਚੀਨ ਪ੍ਰਣਾਲੀ, ਆਯੁਰਵੈਦ ਫੈਕਲਟੀ ਵੱਲੋਂ ਕਰਵਾਇਆ ਜਾਵੇਗਾ।

ਖ਼ਬਰ ਏਜੰਸੀ IANS ਨੇ ਯੂਨੀਵਰਸਿਟੀ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਲਈ ਮਨੋਰੋਗ ਇਲਾਜ ਕੋਰਸ ਲਈ ਵੱਖਰਾ ''ਭੂਤ ਵਿੱਦਿਆ ਯੂਨਿਟ'' ਬਣਾਇਆ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿਕ ਕਰੋ।

https://www.youtube.com/watch?v=f1K5SAJxUv8

ਸੁਖਜਿੰਦਰ ਰੰਧਾਵਾ ਨੇ ਆਪਣੇ ਕਥਿਤ ਵਾਇਰਲ ਵੀਡੀਓ ਬਾਰੇ ਕੀ ਕਿਹਾ

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਜੁੜਿਆ ਇੱਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਸੁਖਜਿੰਦਰ ਰੰਧਾਵਾ ਕਥਿਤ ਤੌਰ ''ਤੇ ਗੁਰੂ ਨਾਨਕ ਦੇਵ ਦੀ ਤਸਵੀਰ ਬਾਰੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।

ਸੁਖਜਿੰਦਰ ਰੰਧਾਵਾ
BBC
ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਵੀਡੀਓ ਦੀ ਸਾਈਬਰ ਕ੍ਰਾਈਮ ਤੋਂ ਜਾਂਚ ਹੋਣੀ ਚਾਹੀਦੀ ਹੈ

ਸੁਖਜਿੰਦਰ ਰੰਧਾਵਾ ਨੇ ਇਸ ਵੀਡੀਓ ਨੂੰ ਪੂਰੇ ਤਰੀਕੇ ਨਾਲ ਖਾਰਿਜ ਕਰ ਦਿੱਤਾ ਹੈ ਤੇ ਇਸ ਵੀਡੀਓ ਦੀ ਜਾਂਚ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਕਥਿਤ ਵੀਡੀਓ ਬਾਰੇ ਸੁਖਜਿੰਦਰ ਰੰਧਾਵਾ ''ਤੇ ਨਿਸ਼ਾਨਾ ਲਗਾਇਆ ਹੈ।

ਬੀਬੀਸੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇੱਕ ਨਿੱਜੀ ਨਿਊਜ ਚੈਨਲ ਉੱਤੇ ਇਲਜ਼ਾਮ ਲਗਾਏ ਕਿ ਚੈਨਲ ਨੇ ਉਨ੍ਹਾਂ ਦੀ ਪੁਰਾਣੀ ਵਿਡਿਓ ਨੂੰ ਗਲਤ ਤਰੀਕੇ ਨਾਲ ਐਡਿਟ ਕਰ ਕੇ ਦਿਖਾਇਆ ਹੈ ਅਤੇ ਉਨ੍ਹਾਂ ਦਾ ਪੱਖ ਵੀ ਨਹੀਂ ਲਿਆ ਗਿਆ।

ਰੰਧਾਵਾ ਨੇ ਕੁੱਝ ਨਿੱਜੀ ਨਿਊਜ ਚੈਨਲਾਂ ਦਾ ਨਾਮ ਲੈਂਦੇ ਹੋਏ ਕਿਹਾ,"ਇਸ ਵੀਡੀਓ ਦੇ ਰਾਹੀਂ ਇੱਕ ਮਿਲੀਭਗਤ ਤਹਿਤ ਪੂਰੀ ਤਿਆਰੀ ਦੇ ਨਾਲ ਮੇਰੇ ਅਕਸ ਨੂੰ ਖ਼ਰਾਬ ਕਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਇੱਕ ਮੰਤਰੀ ਹੋਣ ਦੇ ਨਾਤੇ ਨਹੀਂ ਬਲਕਿ ਇੱਕ ਸਿੱਖ ਹੋਣ ਦੇ ਨਾਤੇ ਐਸਐਸਪੀ ਨੂੰ ਸ਼ਕਾਇਤ ਦਰਜ ਕਰਵਾਉਣ ਆਇਆ ਹਾਂ।"

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿਕ ਕਰੋ।

https://www.youtube.com/watch?v=JTbaBffiLPE

ਦਾਦਾ ਸਾਹਿਬ ਫਾਲਕੇ ਐਵਾਰਡ ਲੈਣ ਤੋਂ ਬਾਅਦ ਅਮਿਤਾਭ ਬੱਚਨ ਨੇ ਪੁੱਛਿਆ ਇੱਕ ਸਵਾਲ

ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਮਿਤਾਭ ਬੱਚਨ ਨੂੰ ਇਹ ਅਵਾਰਡ ਦਿੱਤਾ।

ਸਮਾਰੋਹ ''ਚ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਵੀ ਮੌਜੂਦ ਸਨ।

ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਤੇ ਸਰਕਾਰ ਦਾ ਧੰਨਵਾਦ ਕੀਤਾ ਤੇ ਚੁਟਕੀ ਲੈਂਦਿਆਂ ਕਿਹਾ ਕੀ ਉਹ ਇਸ ਨੂੰ ਘਰ ਬੈਠਣ ਦਾ ਸੰਕੇਤ ਸਮਝਣ। ਜ਼ਿਕਰਯੋਗ ਹੈ ਕਿ ਦਾਦਾ ਸਾਹਿਬ ਪੁਰਸਕਾਰ ਸ਼ੁਰੂ ਹੋਏ ਨੂੰ ਪੰਜਾਹ ਸਾਲ ਹੋ ਚੁੱਕੇ ਹਨ ਤੇ ਇੰਨੇ ਹੀ ਵਰ੍ਹੇ ਅਮਿਤਾਭ ਨੂੰ ਫ਼ਿਲਮ ਜਗਤ ਵਿੱਚ ਕੰਮ ਕਰਦਿਆਂ।

ਪੂਰੀ ਖ਼ਬਰ ਵੇਖਣ ਲਈ ਇਸ ਲਿੰਕ ''ਤੇ ਕਲਿਕ ਕਰੋ।

ਇਹਵੀਪੜ੍ਹੋ

ਇਹ ਵੀ ਦੋਖੋਂ

https://www.youtube.com/watch?v=fClYQh4G74g

https://www.youtube.com/watch?v=Kbfc6cwG1h8

https://www.youtube.com/watch?v=bdRCIpNpsjQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News